ਮਾਲਵਾ

ਚੇਤਨ ਸਿੰਘ ਜੌੜਾਮਾਜਰਾ ਵੱਲੋਂ ਫ਼ਸਲਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਪਿੰਡਾਂ ਦਾ ਦੌਰਾ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਕਿਸਾਨ ਹਿਤੈਸ਼ੀ ਸਰਕਾਰ-ਕੈਬਨਿਟ ਮੰਤਰੀ ਕਿਹਾ, ਅੰਨਦਾਤੇ ਕਿਸਾਨ ਦੇ ਨੁਕਸਾਨ ਦੀ ਭਰਪਾਈ ਕਰੇਗੀ ਪੰਜਾਬ ਸਰਕਾਰ ਪਟਿਆਲਾ, 27 ਮਾਰਚ : ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਬਾਗਬਾਨੀ ਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਆਪਣੇ ਹਲਕਾ ਸਮਾਣਾ ਦੇ ਪਿੰਡਾਂ ਵਿਚ ਪਿਛਲੇ ਦਿਨੀਂ ਪਏ ਬੇਮੌਸਮੇ ਮੀਂਹ ਤੇ ਗੜ੍ਹੇਮਾਰੀ ਕਰਕੇ ਕਿਸਾਨਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਸੱਸੀ ਬ੍ਰਾਹਮਣਾ, ਸੱਸਾ ਗੁੱਜਰਾਂ, ਭਗਵਾਨਪੁਰਾ....
ਮੰਤਰੀ ਧਾਲੀਵਾਲ ਵੱਲੋਂ ਹਲਕਾ ਘਨੌਰ ਤੇ ਰਾਜਪੁਰਾ ਦਾ ਦੌਰਾ ਕਰਕੇ ਬੇਮੌਸਮੇ ਮੀਂਹ ਕਾਰਨ ਨੁਕਸਾਨੀਆਂ ਗਈਆਂ ਫ਼ਸਲਾਂ ਦਾ ਕੀਤਾ ਮੁਆਇਨਾ
ਘਨੌਰ, 27 ਮਾਰਚ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਤਹਿਤ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਭਾਰੀ ਮੀਂਹ ਅਤੇ ਝੱਖੜ ਕਾਰਨ ਨੁਕਸਾਨੀਆਂ ਫ਼ਸਲਾਂ ਦਾ ਮੁਆਇਨਾਂ ਕਰਨ ਲਈ ਅੱਜ ਪਟਿਆਲਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਰਾਜਪੁਰਾ ਅਤੇ ਘਨੌਰ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਦੇ ਨਾਲ ਰਾਜਪੁਰਾ ਤੋਂ ਵਿਧਾਇਕ ਨੀਨਾ ਮਿੱਤਲ ਵੀ ਮੌਜੂਦ ਸਨ। ਕੈਬਨਿਟ ਮੰਤਰੀ ਧਾਲੀਵਾਲ ਨੇ ਮਿਰਜਾਪੁਰ, ਭੱਪਲ, ਖੇੜੀਂ ਗੰਡਿਆਂ, ਧਰੇੜੀ ਜੱਟਾਂ, ਨੰਦਗੜ੍ਹ•....
ਪੰਜਾਬ ਸਰਕਾਰ ਸਾਬਕਾ ਫੌਜੀਆਂ ਦੀ ਭਲਾਈ ਅਤੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ : ਜੋੜਾਮਾਜਰਾ
ਸਾਬਕਾ ਫੌਜੀਆਂ ਦੀ ਭਲਾਈ ਲਈ 1.82 ਕਰੋੜ ਰੁਪਏ ਦੀ ਗਰਾਂਟ ਵੰਡੀ ਜਾ ਰਹੀ-ਕੈਬਨਿਟ ਮੰਤਰੀ ਭਗਵੰਤ ਮਾਨ ਸਰਕਾਰ ਕਿਸਾਨਾਂ ਦੀ ਪਹਿਰੇਦਾਰ : ਜੋੜੇਮਾਜਰਾ ਐਸ.ਏ.ਐਸ.ਨਗਰ, 27 ਮਾਰਚ : ਪੰਜਾਬ ਦੇ ਰੱਖਿਆ ਸੇਵਾਵਾਂ ਭਲਾਈ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ੍ਰੀ ਚੇਤਨ ਸਿੰਘ ਜੋੜਾਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਸਾਬਕਾ ਫੌਜੀਆਂ ਦੀ ਭਲਾਈ ਅਤੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਅੱਜ ਸਥਾਨਿਕ ਸੈਨਿਕ ਭਵਨ ਵਿਖੇ....
ਯੂਨੀਕ ਹੈਲਥ ਕੇਅਰ ਸੈਂਟਰ ਵਲੋਂ ਗੁਰੂ ਨਾਨਕ ਕਲੋਨੀ 'ਚ ਵਿਸ਼ੇ਼ਸ਼ ਕੈਂਪ ਆਯੋਜਿਤ
ਜਨਰਲ ਮੈਡੀਕਲ ਅਤੇ ਡੈਂਟਲ ਕੇਅਰ ਸਬੰਧੀ ਮੁਫ਼ਤ ਸੇਵਾਵਾਂ ਦਿੱਤੀਆਂ ਲੁਧਿਆਣਾ, 26 ਮਾਰਚ : ਯੂਨੀਕ ਹੈਲਥ ਕੇਅਰ ਸੈਂਟਰ ਗੁਰੂ ਨਾਨਕ ਕਲੋਨੀ ਬਲਾਕ ਏ, ਗਿੱਲ ਰੋਡ ਲੁਧਿਆਣਾ ਵਲੋਂ ਮੁਫ਼ਤ ਜਨਰਲ ਮੈਡੀਕਲ ਅਤੇ ਡੈਂਟਲ ਕੇਅਰ ਕੈਂਪ ਲਗਾਇਆ ਗਿਆ। ਇਸ ਕੈਂਪ ਡਾਕਟਰ ਸ਼ਿੰਗਾਰਾ ਸਿੰਘ ਸਾਬਕਾ ਸਿਵਲ ਸਰਜਨ ਦੀ ਸਮੁੱਚੀ ਟੀਮ, ਜਿਸ ਵਿੱਚ ਡਾ ਹਰਤੇਜਕਰਨ ਸਿੰਘ, ਡਾ ਹਰਤੇਜਵਰਨ ਸਿੰਘ, ਡਾ ਅਨਮੋਲ ਭਾਟੀਆ ਅਤੇ ਡਾ ਸਾਕਸ਼ੀ ਸਿੰਗਲਾ ਵੱਲੋਂ ਆਏ ਹੋਏ ਮਰੀਜ਼ਾਂ ਦੀ ਸਿਹਤ ਦਾ ਨੀਰੀਖਣ ਕਰਨ ਤੋਂ ਇਲਾਵਾ, ਦੰਦਾਂ ਦੀ ਸੰਭਾਲ....
ਡੇਅਰੀ ਵਿਕਾਸ ਵਿਭਾਗ ਵਲੋਂ ਗੁਰੂ ਅੰਗਦ ਦੇਵ ਯੂਨਿਵਰਸਿਟੀ ਵਲੋਂ ਲਗਾਏ ਗਏ ਕਿਸਾਨ ਮੇਲੇ 'ਚ ਲਗਾਈ ਗਈ ਦੋ ਰੋਜਾ ਸਟਾਲ - ਡਿਪਟੀ ਡਾਇਰੈਕਟਰ
ਲੁਧਿਆਣਾ, 26 ਮਾਰਚ: ਪੰਜਾਬ ਸਰਕਾਰ ਦੇ ਡੇਅਰੀ ਵਿਕਾਸ ਵਿਭਾਗ/ਪੰਜਾਬ ਡੇਅਰੀ ਵਿਕਾਸ ਬੋਰਡ ਵਲੋਂ ਗਡਵਾਸੂ ਯੂਨਿਵਰਸਿਟੀ ਵਿਖੇ ਲਗਾਏ ਗਏ 2 ਰੋਜਾ ਮੇਲੇ ਵਿਚ ਵਿਭਾਗੀ ਸਕੀਮਾਂ ਨੂੰ ਦਰਸਾਉਂਦੀ ਪ੍ਰਦਰਸ਼ਨੀ ਲਗਾਈ ਗਈ ਜਿਸਦਾ ਉਦਘਾਟਨ ਵਿਭਾਗ ਦੇ ਡਾਇਰੈਕਟਰ ਸ੍ਰੀ ਕੁਲਦੀਪ ਸਿੰਘ ਜਸੋਵਾਲ ਵਲੋਂ ਕੀਤਾ ਗਿਆ। ਇਸ ਪ੍ਰਦਰਸ਼ਨੀ ਵਿੱਚ ਡੇਅਰੀ ਵਿਕਾਸ ਵਿਭਾਗ ਵਿਚ ਟ੍ਰੇਨਿੰਗ ਕਰ ਰਹੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਦੀ ਵੰਡ ਵੀ ਕੀਤੀ ਗਈ ਅਤੇ ਵਿਭਾਗ ਦੀਆਂ ਸਕੀਮਾਂ ਬਾਰੇ ਜਾਗਰੂਕ ਕੀਤਾ ਗਿਆ। ਚੇਅਰਮੈਨ ਫਾਰਮਰ....
ਹਲਕਾ ਆਤਮ ਨਗਰ 'ਚ ਕ੍ਰਿਕਟ ਟੂਰਨਾਮੈਂਟ ਆਯੋਜਿਤ
ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਗਈਆਂ 'ਖੇਡਾਂ ਵਤਨ ਪੰਜਾਬ ਦੀਆਂ' ਸਦਕਾ ਨੌਜਵਾਨਾਂ ਨੂੰ ਮਿਲ ਰਹੀ ਪ੍ਰੇਰਣਾ ਲੁਧਿਆਣਾ, 26 ਮਾਰਚ : ਵਿਧਾਨ ਸਭਾ ਹਲਕਾ ਆਤਮ ਨਗਰ ਅਧੀਨ ਦੁੱਗਰੀ ਫੇਸ-1 ਦੇ ਐਮ.ਜੀ.ਐਮ. ਸਕੂਲ ਵਿਖੇ 6ਵੇਂ ਕ੍ਰਿਕਟ ਟੂਰਨਾਮੈਂਟ ਦਾ ਸ਼ਾਨਦਾਰ ਆਯੋਜਨ ਹੋਇਆ ਜਿੱਥੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਵਿਧਾਇਕ ਸਿੱਧੂ ਨੇ ਇਸ ਮੌਕੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰਵਾਈਆਂ....
ਸ਼ਬਦਜੋਤ ਵੱਲੋਂ ਪੰਜਾਬੀ ਸਾਹਿੱਤ ਅਕਾਡਮੀ ਦੇ ਸਹਿਯੋਗ ਨਾਲ ਸੱਤਵਾਂ ਕਵਿਤਾ ਕੁੰਭ ਸੰਪੂਰਨ, ਬਵੰਜਾ ਕਵੀਆਂ ਨੇ ਭਾਗ ਲਿਆ
ਮਨ ਮਾਨ ਨੂੰ ਰਾਵੀ ਦੀ ਰੀਝ ਪੁਸਤਕ ਲਈ ਸਃ ਲਖਬੀਰ ਸਿੰਘ ਜੱਸੀ ਪੁਰਸਕਾਰ ਦਿੱਤਾ ਲੁਧਿਆਣਾ, 26 ਮਾਰਚ : ਅਦਾਰਾ ਸ਼ਬਦਜੋਤ ਵੱਲੋਂ 7ਵਾਂ ਕਵਿਤਾ ਕੁੰਭ ਪੰਜਾਬੀ ਭਵਨ, ਲੁਧਿਆਣਾ ਵਿਖੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਭਰ ਵਿੱਚੋਂ ਬਵੰਜਾ ਕਵੀਆਂ ਗੈਰੀ ਫਕੀਰਾ, ਗੁਰਪ੍ਰੀਤ ਕੌਰ ਧਾਲੀਵਾਲ, ਗੁਰਵਿੰਦਰ ਸਿੱਧੂ, ਹਰਪ੍ਰੀਤ ਕੌਰ ਸੰਧੂ, ਹਸਨ, ਕਮਲ, ਰਜੇਸ਼ ਕੁਮਾਰ, ਰੌਸ਼ਨ ਸੱਤਪਾਲ, ਰੂੰਮੀ ਰਾਜ, ਅਨੀ ਕਾਠਗੜ੍ਹ, ਸੰਜੀਵ ਕੁਰਾਲੀਆ, ਸਿੰਘ ਮਾਨਸ, ਸਿਕੰਦਰ....
ਸਿੱਧੂ ਮੂਸੇਵਾਲਾ ਦੇ ਇਨਸਾਫ਼ ਦਿਵਾਉਣ ਲਈ ਤਾਂ ਸਰਕਾਰ ਅੱਗੇ ਹੱਥ ਜੋੜਨਗੇ ਅਤੇ ਨਾ ਹੀ ਕਿਸੇ ਸਰਕਾਰੀ ਦਫ਼ਤਰ ਜਾਣਗੇ : ਬਲਕੌਰ ਸਿੰਘ
ਮਾਨਸਾ, 26 ਮਾਰਚ : ਸਿੱਧੂ ਮੂਸੇਵਾਲਾ ਦੇ ਪਿਤਾ ਨੇ ਅੱਜ ਤੋਂ ਬਾਅਦ ਆਪਣੇ ਪੁੱਤਰ ਦਾ ਕੇਸ ਰੱਬ ਭਰੋਸੇ ਛੱਡ ਦਿੱਤਾ ਹੈ ਅਤੇ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਅੱਜ ਤੋਂ ਬਾਅਦ ਨਾ ਤਾਂ ਸਰਕਾਰ ਅੱਗੇ ਹੱਥ ਜੋੜਨਗੇ ਅਤੇ ਨਾ ਹੀ ਕਿਸੇ ਸਰਕਾਰੀ ਦਫ਼ਤਰ ਜਾਣਗੇ ਅਤੇ ਸਿਰਫ਼ ਵਾਹਿਗੁਰੂ ਅੱਗੇ ਅਰਦਾਸ ਕਰਨਗੇ ਤੇ ਉਨ੍ਹਾਂ ਲੋਕਾਂ ਨੂੰ ਵੀ ਅਰਦਾਸ ਕਰਨ ਦੇ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ ਜਿਸ ਕਾਰਨ ਉਨ੍ਹਾਂ ਦਾ ਹੁਣ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ।....
ਰਾਹੁਲ ਗਾਂਧੀ ਬੀਜੇਪੀ ਨੂੰ ਜਵਾਬ ਦੇਣ ਲਈ ਗੁਜਰਾਤ 'ਚ ਭਾਰਤ ਜੋੜੋ ਯਾਤਰਾ ਦਾ ਦੂਜਾ ਪੜਾਅ ਕੱਢਣਗੇ : ਐੱਮ ਪੀ ਬਿੱਟੂ
ਲੁਧਿਆਣਾ 26 ਮਾਰਚ : ਸੱਤਾ ਦੀ ਦੁਰਵਰਤੋਂ ਕਰਕੇ ਰਾਹੁਲ ਗਾਂਧੀ ਦੀ ਸੰਸਦ ਦੀ ਮੈਂਬਰਸ਼ਿਪ ਖਤਮ ਕਰਨ ਵਾਲੀ ਭਾਜਪਾ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਪਾਰਟੀ ਹੁਣ ਗੁਜਰਾਤ ਵਿੱਚ ਭਾਰਤ ਜੋੜੋ ਯਾਤਰਾ ਕੱਢੇਗੀ, ਲੁਧਿਆਣਾ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ, ਬਿੱਟੂ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਭਾਰਤ ਦੌਰੇ ਦੇ ਪਹਿਲੇ ਪੜਾਅ ਤੋਂ ਭਾਜਪਾ ਘਬਰਾ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਬਾਰੇ ਸੂਬਾ ਸਰਕਾਰ ਦੀ ਕਾਰਵਾਈ 'ਤੇ ਵੀ ਸਵਾਲ....
ਸਾਬਕਾ ਐਮ.ਪੀ. ਗਰੇਵਾਲ ਦੀ ਪਟਿਆਲਾ ਸਥਿਤ ਕੋਠੀ ਤੋਂ ਪੰਜਾਬ ਸਰਕਾਰ ਨੇ ਛੁਡਵਾਇਆ ਨਾਜਾਇਜ਼ ਕਬਜ਼ਾ : ਧਾਲੀਵਾਲ
ਪੰਜਾਬ ਸਰਕਾਰ ਨੇ ਢਾਈ ਸਾਲਾਂ ਤੋਂ ਹੋਇਆ ਨਜਾਇਜ਼ ਕਬਜ਼ਾ 48 ਘੰਟਿਆਂ 'ਚ ਛੁਡਵਾਇਆ : ਕੈਬਨਿਟ ਮੰਤਰੀ ਕਿਸੇ ਵੀ ਐਨ.ਆਰ.ਆਈ ਦੀ ਇੱਕ ਇੱਟ ਵੀ ਦੱਬਣ ਨਹੀਂ ਦੇਵਾਂਗੇ : ਐਨ.ਆਰ.ਆਈ. ਮੰਤਰੀ ਪ੍ਰਵਾਸੀ ਭਾਰਤੀ ਮਾਮਲੇ ਮੰਤਰੀ ਧਾਲੀਵਾਲ ਪਰਿਵਾਰ ਨੂੰ ਖ਼ੁਦ ਮਿਲਣ ਪੁੱਜੇ ਪਟਿਆਲਾ ਪਟਿਆਲਾ, 26 ਮਾਰਚ : ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਪਟਿਆਲਾ ਪੁੱਜ ਕੇ ਕੈਨੇਡਾ ਦੀ ਸਾਬਕਾ ਐਮ.ਪੀ. ਨੀਨਾ ਗਰੇਵਾਲ ਦੇ ਪੇਕਾ ਪਰਿਵਾਰ ਦਾ ਪਿਛਲੇ ਕਰੀਬ ਢਾਈ ਸਾਲ ਤੋਂ ਕਿਸੇ ਵਿਅਕਤੀ....
ਮੀਂਹ ਅਤੇ ਗੜੇਮਾਰੀ ਨਾਲ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਤੁਰੰਤ ਜਾਰੀ ਕੀਤਾ ਜਾਵੇ: ਮਨਜੀਤ ਧਨੇਰ
ਮਹਿਲ ਕਲਾਂ, 26 ਮਾਰਚ (ਭੁਪਿੰਦਰ ਸਿੰਘ ਧਨੇਰ) : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ, ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ, ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਅਤੇ ਮੀਤ ਪ੍ਰਧਾਨ ਹਰੀਸ਼ ਨੱਢਾ ਨੇ ਪਿਛਲੇ ਦਿਨੀਂ ਗੜੇਮਾਰ ਅਤੇ ਮੀਂਹ ਕਾਰਨ ਫਸਲਾਂ ਦੇ ਹੋਏ ਨੁਕਸਾਨ ਲਈ ਸਰਕਾਰ ਤੋਂ ਤੁਰੰਤ ਮੁਆਵਜ਼ੇ ਦੀ ਮੰਗ ਕੀਤੀ ਹੈ। ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਕਿਸਾਨਾਂ ਨੂੰ ਫਸਲਾਂ ਦੇ ਖ਼ਰਾਬੇ ਦਾ ਮੁਆਵਜ਼ਾ ਤੁਰੰਤ....
ਸ਼ਹੀਦ ਭਗਤ ਸਿੰਘ ਯੂਥ ਕਲੱਬ ਕੁਰੜ ਵੱਲੋਂ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ 92ਵੇਂ ਸ਼ਹੀਦੀ ਦਿਹਾੜੇ ਸਮੇਂ ਸ਼ਹੀਦੀ ਕਾਨਫਰੰਸ ਅਤੇ ਨਾਟਕ ਮੇਲਾ
ਮਹਿਲ ਕਲਾਂ, 26 ਮਾਰਚ (ਭੁਪਿੰਦਰ ਸਿੰਘ ਧਨੇਰ) : ਸ਼ਹੀਦ ਭਗਤ ਸਿੰਘ ਯੂਥ ਕਲੱਬ ਕੁਰੜ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਕੁਰੜ ਵਿਖੇ 92 ਵਾਂ ਸ਼ਹੀਦੀ ਦਿਹਾੜਾ ਪੂਰੇ ਇਨਕਲਾਬੀ ਜੋਸ਼ ਨਾਲ ਮਨਾਇਆ। ਕਿਸਾਨ ਆਗੂਆਂ ਅਤੇ ਭਰਾਤਰੀ ਜਥੇਬੰਦੀ ਦੇ ਆਗੂਆਂ ਨੇ ਮੌਜੂਦਾ ਸਮੇਂ ਵਿੱਚ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਵਿਚਾਰਾਂ ਦੀ ਅਜੋਕੇ ਦੌਰ ਵਿੱਚ ਸਾਰਥਿਕਤਾ ਦੀ ਵਿਸਥਾਰ ਵਿੱਚ ਗੱਲ ਕੀਤੀ। ਇਸ ਸਮੇਂ ਇਨਕਲਾਬੀ ਕੇਂਦਰ, ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਬਾਰੇ ਗੱਲ ਕਰਦਿਆਂ....
ਨੁਕਸਾਨੀਆਂ ਫਸਲਾਂ ਦਾ ਜਾਇਜ਼ਾ ਲੈਣ ਲਈ ਵਿਧਾਇਕ ਭੁੱਲਰ ਵੱਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ
ਕਿਸਾਨਾਂ ਲਈ ਵੱਧ ਤੋਂ ਵੱਧ ਮੁਆਵਜ਼ੇ ਦੀ ਮੰਗ ਨੂੰ ਲੈਕੇ ਮੁੱਖ ਮੰਤਰੀ ਨੂੰ ਮਿਲਾਂਗਾ-ਭੁੱਲਰ ਅਧਿਕਾਰੀਆਂ ਨੂੰ ਵਿਸ਼ੇਸ਼ ਗਿਰਦਾਵਰੀ ਦੇ ਆਦੇਸ਼ ਫ਼ਿਰੋਜ਼ਪੁਰ 26 ਮਾਰਚ : ਬੀਤੇ ਦਿਨ ਪਏ ਭਾਰੀ ਮੀਂਹ ,ਗੜੇਮਾਰੀ ਅਤੇ ਤੇਜ਼ ਹਨੇਰੀ ਕਾਰਨ ਕਿਸਾਨਾਂ ਦੀ ਮੁੱਖ ਫਸਲ ਕਣਕ, ਸਬਜ਼ੀਆਂ ,ਹਰੇ ਚਾਰੇ ਆਦਿ ਦਾ ਭਾਰੀ ਨੁਕਸਾਨ ਹੋਇਆ। ਇਸ ਨੁਕਸਾਨ ਦਾ ਜਾਇਜ਼ਾ ਲੈਣ ਲਈ ਅਤੇ ਪੀੜਤ ਕਿਸਾਨਾਂ ਨੂੰ ਪੰਜਾਬ ਸਰਕਾਰ ਤੋਂ ਯੋਗ ਮੁਆਵਜਾ ਦਿਵਾਉਣ ਲਈ ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਸ. ਰਣਬੀਰ ਸਿੰਘ....
ਕਿਸਾਨਾਂ ਲਈ ਵੱਡੀ ਰਾਹਤ; ਮੁੱਖ ਮੰਤਰੀ ਵੱਲੋਂ ਫ਼ਸਲ ਦੇ ਖ਼ਰਾਬੇ ਲਈ ਮੁਆਵਜ਼ੇ ਵਿੱਚ 25 ਫੀਸਦੀ ਵਾਧੇ ਦਾ ਐਲਾਨ
ਮਜ਼ਦੂਰਾਂ ਨੂੰ 10 ਫੀਸਦੀ ਮੁਆਵਜ਼ਾ ਦਿੱਤੇ ਜਾਣ ਦੀ ਗੱਲ ਦੁਹਰਾਈ ਘਰਾਂ ਦੇ ਹੋਏ ਮੁਕੰਮਲ ਨੁਕਸਾਨ ਲਈ 95100 ਤੇ ਥੋੜ੍ਹੇ ਨੁਕਸਾਨ ਲਈ 5200 ਰੁਪਏ ਮੁਆਵਜ਼ਾ ਦਿੱਤਾ ਜਾਵੇਗਾ\ ਕਿਸਾਨਾਂ ਲਈ ਜਲਦੀ ਹੀ ਫਸਲ ਬੀਮਾ ਨੀਤੀ ਲਿਆਏਗੀ ਸੂਬਾ ਸਰਕਾਰ ਨੁਕਸਾਨ ਦੀ ਜ਼ਮੀਨੀ ਰਿਪੋਰਟ ਲੈਣ ਲਈ ਮੋਗਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਪਟਿਆਲਾ ਦਾ ਤੂਫ਼ਾਨੀ ਦੌਰਾ ਆਮ ਆਦਮੀ ਸਰਕਾਰ ਹਮੇਸ਼ਾ ਕਿਸਾਨਾਂ, ਮਜ਼ਦੂਰਾਂ ਤੇ ਗ਼ਰੀਬਾਂ ਦੇ ਅਧਿਕਾਰਾਂ ਦੀ ਹਮਾਇਤੀ ਰਹੀ ਮੋਗਾ, 26 ਮਾਰਚ : ਸੂਬੇ ਦੇ ਕਿਸਾਨਾਂ ਨੂੰ ਵੱਡੀ....
ਸਹੀਦ ਰਹਿਮਤ ਅਲੀ ਵਜੀਦਕੇ ਦੀ ਯਾਦ ਵਿੱਚ ਸਲਾਨਾ ਸਮਾਗਮ ਕਰਵਾਇਆ ਗਿਆ 
ਸਹੀਦ ਰਹਿਮਤ ਅਲੀ ਵਜੀਦਕੇ ਦੀ ਕੁਰਬਾਨੀ ਮਹਾਨ ਹੈ-ਪਿਆਰਾ ਸਿੰਘ ਮਾਹਮਦਪੁਰ ਮਹਿਲ ਕਲਾਂ 25 ਮਾਰਚ (ਗੁਰਸੇਵਕ ਸਹੋਤਾ) ਪਿੰਡ ਵਜੀਦਕੇ ਖੁਰਦ ਵਿਖੇ ਮਹਾਨ ਗਦਰੀ ਸ਼ਹੀਦ ਰਹਿਮਤ ਅਲੀ ਵਜੀਦਕੇ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਵਜੀਦਕੇ ਖੁਰਦ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ। ਇਸ ਉਪਰੰਤ ਸ਼ਹੀਦ ਰਹਿਮਤ ਅਲੀ ਪਾਰਕ 'ਚ ਸ਼ਹੀਦੀ ਸਮਾਗਮ ਦੀ ਸੁਰੂਆਤ ਤੋਂ ਪਹਿਲਾਂ ਸਰਪੰਚ ਕਰਮ ਸਿੰਘ ਬਾਜਵਾ,ਪਰੋਗਰਾਮ ਦੇ ਮੁੱਖ ਪ੍ਰਬੰਧਕ....