ਮਾਲਵਾ

ਗੂੰਗੇ ਬਹਿਰੇ ਬੱਚਿਆਂ ਨਾਲ ਕੇਕ ਕੱਟ ਕੇ ਖ਼ੂਨਦਾਨ ਕਰਕੇ ਅਤੇ ਬੂਟੇ ਲਗਾ ਕੇ ਬਾਵਾ ਨੇ ਮਨਾਇਆ ਜਨਮਦਿਨ
ਜ਼ਿੰਦਗੀ ਨੂੰ ਸਮਝਦੇ ਹੀ ਜ਼ਿੰਦਗੀ ਖ਼ਤਮ ਹੋ ਜਾਂਦੀ ਹੈ : ਬਾਵਾ ਲੁਧਿਆਣਾ, 5 ਅਪ੍ਰੈਲ : ਅੱਜ ਦੇਸ਼ ਭਗਤ ਯਾਦਗਾਰੀ ਸੁਸਾਇਟੀ ਪੰਜਾਬ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੇ ਆਪਣਾ ਜਨਮਦਿਨ ਪ੍ਰਭੂ ਦਾ ਆਸ਼ੀਰਵਾਦ ਲੈਣ ਤੋਂ ਬਾਅਦ ਗੂੰਗੇ ਬਹਿਰੇ ਬੱਚਿਆਂ ਨਾਲ ਕੇਕ ਕੱਟਿਆ। ਉਹਨਾਂ ਦੀ ਬੇਟੀ ਪੂਜਾ ਬਾਵਾ ਨੇ ਆਪਣੇ ਪਿਤਾ ਦੇ ਜਨਮ ਦਿਨ 'ਤੇ ਖ਼ੂਨਦਾਨ ਕੀਤਾ। ਪੰਜਾਬ ਪ੍ਰਦੇਸ਼ ਕਾਂਗਰਸ ਓ.ਬੀ.ਸੀ. ਵਿਭਾਗ ਦੇ ਵਾਈਸ ਚੇਅਰਮੈਨ ਰੇਸ਼ਮ ਸਿੰਘ ਸੱਗੂ ਨੇ ਬੂਟੇ ਲਗਾ ਕੇ ਜਨਮਦਿਨ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ....
ਮਾਈਕ੍ਰੋਗ੍ਰੀਨਸ - ਪੌਸ਼ਟਿਕ ਸੁਰੱਖਿਆ ਨੂੰ ਵਧਾਉਣ ਲਈ 'ਸੁਪਰ ਫੂਡ'
ਲੁਧਿਆਣਾ, 05 ਅਪ੍ਰੈਲ : ਮਾਈਕ੍ਰੋਗਰੀਨ, ਸਬਜ਼ੀਆਂ ਅਤੇ ਜੜੀ-ਬੂਟੀਆਂ ਦੇ ਬੂਟੇ ਜੋ ਥੋੜ੍ਹੇ ਸਮੇਂ ਵਿੱਚ ਉਗਾਏ ਜਾ ਸਕਦੇ ਹਨ, ਵਿੱਚ ਪੌਸ਼ਟਿਕ ਸੁਰੱਖਿਆ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਸੂਖਮ ਪੌਸ਼ਟਿਕ ਤੱਤਾਂ ਦੀ ਕਮੀ ਨੂੰ ਘਟਾਉਣ ਦੀ ਅਥਾਹ ਸੰਭਾਵਨਾ ਹੈ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਪੋਸ਼ਣ ਵਿਗਿਆਨੀਆਂ, ਟੈਕਨੋਲੋਜਿਸਟ ਅਤੇ ਸਬਜ਼ੀਆਂ ਦੇ ਵਿਗਿਆਨੀਆਂ ਨੇ 'ਭੋਜਨ ਉਤਪਾਦਾਂ ਵਿੱਚ ਵਰਤੋਂ ਲਈ ਮਾਈਕ੍ਰੋਗਰੀਨ ਦੀ ਪੌਸ਼ਟਿਕ ਅਤੇ ਬਾਇਓ ਕੈਮੀਕਲ ਰਚਨਾ ਦੇ....
ਪੀ.ਏ.ਯੂ. ਦੇ ਵਿਦਿਆਰਥੀ ਦੀ ਮੌਤ ਤੇ ਸ਼ੋਕ ਸਭਾ ਹੋਈ
ਲੁਧਿਆਣਾ 5 ਅਪ੍ਰੈਲ : ਅੱਜ ਪੀ.ਏ.ਯੂ. ਦੇ ਹੋਸਟਲ ਨੰ. 1 ਵਿੱਚ ਇੱਕ ਸ਼ੋਕ ਸਭਾ ਹੋਈ | ਬੀ ਐੱਸ ਸੀ ਐਗੀਰਕਲਚਰ ਦੇ ਤੀਜੇ ਸਾਲ ਦੇ ਵਿਦਿਆਰਥੀ ਕੁਸ਼ਵਿੰਦਰ ਸਿੰਘ ਦੀ ਬੀਤੇ ਦਿਨੀਂ ਹੋਈ ਮੌਤ ਬਾਰੇ ਸ਼ੋਕ ਪ੍ਰਗਟ ਕਰਨ ਲਈ ਇਸ ਸਭਾ ਦਾ ਆਯੋਜਨ ਕੀਤਾ ਗਿਆ ਸੀ | ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੁਸ਼ਵਿੰਦਰ ਸਿੰਘ ਦੀ ਮੌਤ ਤੇ ਅਫ਼ਸੋਸ ਪ੍ਰਗਟ ਕਰਦਿਆਂ ਉਹਨਾਂ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ | ਉਹਨਾਂ ਆਪਣੇ ਸੰਦੇਸ਼ ਵਿੱਚ ਕਿਹਾ ਕਿ ਕੁਸ਼ਵਿੰਦਰ ਸਿੰਘ ਬਹੁਤ ਹੋਣਹਾਰ....
ਪੀ.ਏ.ਯੂ. ਮਾਹਿਰਾਂ ਨੇ ਸ਼ਹਿਦ ਮੱਖੀ ਪਾਲਣ ਦੇ ਗੁਰ ਕਿਸਾਨਾਂ ਨੂੰ ਦੱਸੇ
ਲੁਧਿਆਣਾ 5 ਅਪ੍ਰੈਲ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪਸਾਰ ਡਾਇਰੈਕਟੋਰੇਟ ਸਿੱਖਿਆ ਵੱਲੋਂ ਅੱਜ ਪ੍ਰੋਗਰੈਸਿਵ ਬੀਕੀਪਰਜ਼ ਐਸੋਸੀਏਸ਼ਨ ਦੇ ਸਿਖਲਾਈ ਕੈਂਪ ਵਿੱਚ ਕੁੱਲ 30 ਸ਼ਹਿਦ ਮੱਖੀ ਪਾਲਕਾਂ ਸ਼ਾਮਲ ਹੋਏ | ਐਸੋਸੀਏਸ਼ਨ ਦੇ ਮੈਂਬਰਾਂ ਦਾ ਸੁਆਗਤ ਕਰਦਿਆਂ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਪੰਜਾਬ ਨੇ 1976 ਵਿੱਚ ਇਤਾਲਵੀ ਸਹਿਦ ਮੱਖੀ ਦੀ ਸ਼ੁਰੂਆਤ ਨਾਲ ਪੰਜਾਬ ਵਿੱਚ ਸ਼ਹਿਦ ਕ੍ਰਾਂਤੀ ਦੀ ਨੀਂਹ ਰੱਖੀ ਗਈ | ਉਨ•ਾਂ ਕਿਹਾ ਕਿ ਪੀ.ਏ.ਯੂ. ਦੇ ਅਣਥੱਕ ਯਤਨਾਂ ਨਾਲ ਪੰਜਾਬ ਦੇ....
ਪੀ.ਏ.ਯੂ. ਨੇ ਪਰਾਲੀ ਤੇ ਅਧਾਰਿਤ ਬਾਇਓਗੈਸ ਪਲਾਂਟ ਦੀ ਤਕਨੀਕ ਦੇ ਵਪਾਰੀਕਰਨ ਲਈ ਸਮਝੌਤਾ ਕੀਤਾ
ਲੁਧਿਆਣਾ 5 ਅਪ੍ਰੈਲ : ਪੀ.ਏ.ਯੂ. ਨੇ ਅੱਜ ਮੈਸਰਜ਼ ਗੈਸਕਨ ਇੰਜੀਨੀਅਰਜ਼, 310, ਜੋਤੀ ਸ਼ਿਖਰ, 8 ਜ਼ਿਲ੍ਹਾ ਕੇਂਦਰ, ਜਨਕਪੁਰੀ, ਨਵੀਂ ਦਿੱਲੀ-110058 ਨਾਲ ਜ਼ਮੀਨ ਤੋਂ ਉੱਪਰ ਹਲਕੀ ਸਟੀਲ ਦੀ ਚਾਦਰ ਨਾਲ ਬਣੇ ਝੋਨੇ ਦੀ ਪਰਾਲੀ ਆਧਾਰਿਤ ਬਾਇਓਗੈਸ ਪਲਾਂਟ ਦੇ ਵਪਾਰੀਕਰਨ ਲਈ ਇੱਕ ਸਮਝੌਤੇ ਤੇ ਦਸਤਖਤ ਕੀਤੇ | ਇਸ ਤਕਨਾਲੋਜੀ ਦਾ ਵਿਕਾਸ ਆਈ.ਸੀ.ਏ.ਆਰ ਦੁਆਰਾ ਫੰਡ ਕੀਤੇ ਗਏ ਖੇਤੀ ਅਤੇ ਖੇਤੀ-ਅਧਾਰਿਤ ਉਦਯੋਗਾਂ ਵਿੱਚ ਊਰਜਾ ਵਿਸ਼ੇ ’ਤੇ ਆਲ ਇੰਡੀਆ ਕੋ-ਆਰਡੀਨੇਟਿਡ ਖੋਜ ਪ੍ਰੋਜੈਕਟ ਤਹਿਤ ਕੀਤਾ ਗਿਆ | ਨਿਰਦੇਸਕ ਖੋਜ....
ਪੀ.ਏ.ਯੂ. ਵਿੱਚ ਖੋਜ ਅਤੇ ਪਸਾਰ ਮਾਹਿਰਾਂ ਦੀ ਮਾਸਿਕ ਮੀਟਿੰਗ ਵਿੱਚ ਖੇਤੀ ਦੇ ਚਲੰਤ ਮੁੱਦੇ ਵਿਚਾਰੇ ਗਏ
ਵਾਈਸ ਚਾਂਸਲਰ ਨੇ ਮਾਹਿਰਾਂ ਨੂੰ ਆਉਂਦੇ ਸਾਉਣੀ ਸੀਜ਼ਨ ਦੀ ਤਿਆਰੀ ਲਈ ਪ੍ਰੇਰਿਤ ਕੀਤਾ ਲੁਧਿਆਣਾ 5 ਅਪ੍ਰੈਲ : ਪੀ.ਏ.ਯੂ. ਦੇ ਡਾ. ਖੇਮ ਸਿੰਘ ਗਿੱਲ ਕਿਸਾਨ ਸਲਾਹਕਾਰ ਸੇਵਾ ਕੇਂਦਰ ਵਿੱਚ ਅੱਜ ਖੇਤੀ ਖੋਜ ਅਤੇ ਪਸਾਰ ਮਾਹਿਰਾਂ ਦੀ ਮਾਸਿਕ ਮੀਟਿੰਗ ਹੋਈ | ਇਸਦੀ ਪ੍ਰਧਾਨਗੀ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ | ਡਾ. ਗੋਸਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਖੇਤੀ ਮਾਹਿਰਾਂ ਨੂੰ ਆਉਂਦੇ ਸਾਉਣੀ ਸੀਜ਼ਨ ਦੀਆਂ ਤਿਆਰੀਆਂ ਲਈ ਉਤਸ਼ਾਹਿਤ ਕੀਤਾ | ਉਹਨਾਂ ਕਿਹਾ ਕਿ ਨਰਮੇ ਦੀ ਚਿੱਟੀ ਮੱਖੀ ਅਤੇ....
ਡਿਪਟੀ ਕਮਿਸ਼ਨਰ ਵਲੋਂ ਮਹਿਲਾ ਉਦਮਸ਼ੀਲਤਾ ਨੂੰ ਉਤਸ਼ਾਹਿਤ ਕਰਨ ਲਈ ਉਡਾਰੀ ਪ੍ਰੋਜੈਕਟ ਦੀ ਸ਼ੁਰੂਆਤ
ਲੁਧਿਆਣਾ, 5 ਅਪ੍ਰੈਲ : ਮਹਿਲਾ ਉੱਦਮਸ਼ੀਲਤਾ ਨੂੰ ਉਤਸ਼ਾਹਿਤ ਕਰਨ ਲਈ, ਡਿਪਟੀ ਕਮਿਸ਼ਨਰ ਸੁਰਭੀ ਮਲਿਕ ਅਤੇ ਨਗਰ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਵਲੋਂ ਜ਼ਿਲ੍ਹੇ ਵਿੱਚ ਉਡਾਰੀ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੌਕੇ ਸੰਯੁਕਤ ਕਮਿਸ਼ਨਰ ਪੁਲਿਸ ਸੌਮਿਆ ਮਿਸ਼ਰਾ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਮਿਤ ਕੁਮਾਰ ਪੰਚਾਲ ਦੇ ਨਾਲ ਹੋਰ ਮਹਿਲਾ ਅਧਿਕਾਰੀ ਮੌਜੂਦ ਸਨ ਜਿਨ੍ਹਾਂ ਵਿੱਚ ਸੰਯੁਕਤ ਕਮਿਸ਼ਨਰ ਨਗਰ ਨਿਗਮ ਸੋਨਮ ਚੌਧਰੀ, ਪਦਮਸ਼੍ਰੀ ਰਜਨੀ ਬੈਕਟਰ, ਸੀ.ਐਸ.ਆਰ. ਹੈੱਡ ਵਰਧਮਾਨ ਸਟੀਲਜ਼ ਲਿਮਟਿਡ....
ਵਿਧਾਇਕ ਪੱਪੀ ਪਰਾਸ਼ਰ ਵਲੋਂ ਵਾਰਡ ਨੰਬਰ 51, 57 ਅਤੇ 59 'ਚ ਉਸਾਰੀ ਅਧੀਨ ਮੁਹੱਲਾ ਕਲੀਨਿਕਾਂ ਦੀ ਕੀਤੀ ਸਮੀਖਿਆ
ਕਿਹਾ! ਜਲਦ ਲੋਕਾਂ ਦੀ ਸੇਵਾ ਲਈ ਕੀਤੇ ਜਾਣਗੇ ਸਮਰਪਿਤ ਲੁਧਿਆਣਾ, 05 ਅਪ੍ਰੈਲ : ਵਿਧਾਨ ਸਭਾ ਹਲਕਾ ਲੁਧਿਆਣਾ ਕੇਂਦਰੀ ਤੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਦੇ ਨਾਲ ਇਲਾਕਾ ਨਿਵਾਸੀਆਂ ਵਲੋਂ ਸਥਾਨਕ ਵਾਰਡ ਨੰਬਰ 51, 57 ਅਤੇ 59 ਵਿੱਚ ਉਸਾਰੀ ਅਧੀਨ ਮੁਹੱਲਾ ਕਲੀਨਿਕਾਂ ਦੀ ਸਮੀਖਿਆ ਕੀਤੀ ਗਈ। ਵਿਧਾਇਕ ਪੱਪੀ ਪਰਾਸ਼ਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋ ਆਮ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਸੁ਼ਰੂ ਕੀਤੇ ਗਏ ਮੁਹੱਲਾਂ ਕਲੀਨਿਕਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ, ਵਿਧਾਨ....
ਤਹਿਸੀਲ ਕੰਪਲੈਕਸ ਰਾਏਕੋਟ 'ਚ ਵਹੀਕਲ ਪਾਰਕਿੰਗ ਦੀ ਬੋਲੀ 13 ਅਪ੍ਰੈਲ ਨੂੰ
ਲੁਧਿਆਣਾ, 05 ਅਪ੍ਰੈਲ (ਰਘਵੀਰ ਸਿੰਘ ਜੱਗਾ) : ਤਹਿਸੀਲ ਕੰਪਲੈਕਸ ਰਾਏਕੋਟ ਵਿਖੇ ਵਾਹਨਾਂ ਲਈ ਪਾਰਕਿੰਗ ਨੂੰ ਠੇਕੇ 'ਤੇ ਦੇਣ ਸਬੰਧੀ ਖੁੱਲੀ ਬੋਲੀ 13 ਅਪ੍ਰੈਲ, 2023 ਨੂੰ ਦਫ਼ਤਰ ਉਪ ਮੰਡਲ ਮੈਜਿਸਟ੍ਰੇਟ, ਰਾਏਕੋਟ ਵਿੱਚ ਰੱਖੀ ਗਈ ਹੈ ਜਿਸ ਸਬੰਧੀ ਰਿਜ਼ਰਵ ਰਕਮ 1.50 ਲੱਖ ਹੈ ਅਤੇ ਸਕਿਊਰਟੀ ਰਕਮ 10 ਹਜ਼ਾਰ ਰੁਪਏ ਨਿਰਧਾਰਤ ਕੀਤੀ ਗਈ ਹੈ। ਇਸ ਸਬੰਧੀ ਉਪ-ਮੰਡਲ ਮੈਜਿਸਟ੍ਰੇਟ ਰਾਏਕੋਟ ਗੁਰਬੀਰ ਸਿੰਘ ਕੋਹਲੀ ਵਲੋਂ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸਾਲ 2023-24 ਲਈ ਤਹਿਸੀਲ ਕੰਪਲੈਕਸ....
ਵਿਧਾਇਕ ਮਾਣੂੰਕੇ ਦੀ ਅਗਵਾਈ 'ਚ ਸਨਮਤੀ ਵਿਮਲ ਜੈਨ ਸਕੂਲ ਜਗਰਾਉਂ ਵਿਖੇ ਭਲਕੇ ਸਵੈ-ਰੋਜ਼ਗਾਰ ਅਤੇ ਜਾਗਰੂਕਤਾ ਕੈਂਪ ਦਾ ਆਯੋਜਨ
ਜਗਰਾਉਂ 05 ਅਪ੍ਰੈਲ (ਰਛਪਾਲ ਸ਼ੇਰਪੁਰੀ) : ਵਿਧਾਨ ਸਭਾ ਹਲਕਾ ਜਗਰਾਉਂ ਤੋਂ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਦੀ ਅਗਵਾਈ ਵਿੱਚ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਵੱਲੋੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਭਲਕੇ 06 ਅਪ੍ਰੈਲ (ਵੀਰਵਾਰ) ਨੂੰ ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਜਗਰਾਉਂ (ਸਾਹਮਣੇ ਮਿਊਂਸਪਲ ਕਮੇਟੀ ਦਫਤਰ) ਵਿਖੇੇ ਸਵੈ-ਰੋਜ਼ਗਾਰ ਅਤੇ ਜਾਗਰੂਕਤਾ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)-ਕਮ-ਸੀ.ਈ.ਓ. ਜ਼ਿਲ੍ਹਾ....
ਸਫ਼ਾਈ ਵਿਵਸਥਾ ਦੀ ਮਜ਼ਬੂਤੀ ਵਜੋਂ 10 ਨਵੇਂ ਵਾਹਨਾਂ ਨੂੰ ਵਿਧਾਇਕ ਭਰਾਜ ਨੇ ਦਿਖਾਈ ਹਰੀ ਝੰਡੀ
ਸੰਗਰੂਰ , 05 ਅਪ੍ਰੈਲ : ਪੰਜਾਬ ਸਰਕਾਰ ਵੱਲੋਂ ਸੰਗਰੂਰ ਸ਼ਹਿਰ ਵਿੱਚ ਸਫ਼ਾਈ ਵਿਵਸਥਾ ਨੂੰ ਵਧੇਰੇ ਸੁਚਾਰੂ ਬਣਾਉਣ ਲਈ ਨਗਰ ਕੌਂਸਲ ਨੂੰ 10 ਵਾਹਨ ਮੁਹੱਈਆ ਕਰਵਾਏ ਗਏ ਹਨ ਜਿਨ੍ਹਾਂ ਨੂੰ ਅੱਜ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਨ੍ਹਾਂ ਵਾਹਨਾਂ ਰਾਹੀਂ ਸ਼ਹਿਰ ਵਿੱਚੋਂ ਸੁੱਕਾ ਕੂੜਾ ਅਤੇ ਗਿੱਲਾ ਕੂੜਾ ਇਕੱਤਰ ਕਰਨ ਦੀ ਮੁਹਿੰਮ ਨੂੰ ਹੋਰ ਮਜ਼ਬੂਤ ਕਰਦਿਆਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ....
ਪੰਜਾਬ ਅੰਦਰ ਹਥਿਆਰ ਸਪਲਾਈ ਕਰਨ ਵਾਲੇ ਨੌਜਵਾਨ ਗ੍ਰਿਫਤਾਰ ਕੀਤਾ
ਖੰਨਾ,05 ਅਪ੍ਰੈਲ : ਪੰਜਾਬ ਅੰਦਰ ਹਥਿਆਰ ਸਪਲਾਈ ਕਰਨ ਵਾਲੇ ਇੱਕ ਨੌਜਵਾਨ ਨੂੰ ਖੰਨਾ ਪੁਲਸ ਨੇ ਗ੍ਰਿਫਤਾਰ ਕੀਤਾ। ਇਹ ਨੌਜਵਾਨ ਰਾਜਸਥਾਨ ਦੇ ਗੰਗਾਨਗਰ ਦਾ ਰਹਿਣ ਵਾਲਾ ਹੈ। ਇਸ ਕੋਲੋਂ ਹਥਿਆਰ ਖਰੀਦਣ ਵਾਲੇ ਲੁਧਿਆਣਾ ਦੇ ਦੋ ਨੌਜਵਾਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਪੁਲਸ ਨੇ ਇਸ ਮਾਮਲੇ ਚ 3 ਪਿਸਤੌਲ, 44 ਜਿੰਦਾ ਰੌਂਦ ਅਤੇ ਇੱਕ ਫਾਰਚੂਨਰ ਗੱਡੀ ਬਰਾਮਦ ਕੀਤੀ। ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਖੰਨਾ ਪੁਲਸ ਨੇ ਮੁਖਬਰ ਦੀ ਸੂਚਨਾ 'ਤੇ ਲੁਧਿਆਣਾ ਦੇ ਰਹਿਣ ਵਾਲੇ ਵਰੁਨ ਸੂਰੀ ਅਤੇ ਅਮਨਦੀਪ ਸਿੰਘ....
ਭਵਾਨੀਗੜ੍ਹ ‘ਚ ਕਾਰ ਅਤੇ ਟਰੱਕ ਦੀ ਟੱਕਰ, ਟਰੱਕ ਡਰਾਈਵਰ ਜ਼ਖਮੀ
ਭਵਾਨੀਗੜ੍ਹ, 5 ਅਪ੍ਰੈਲ : ਭਵਾਨੀਗੜ੍ਹ ਦੇ ਨੈਸ਼ਨਲ ਹਾਈਵੇਅ ’ਤੇ ਕਾਰ ਅਤੇ ਟਰੱਕ ਦੀ ਟੱਕਰ ਵਿੱਚ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ‘ਚ ਕਾਰ ਸਵਾਰ ਵਾਲ-ਵਾਲ ਬਚ ਗਏ ਜਦਕਿ ਟਰੱਕ ਡਰਾਈਵਰ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਚੰਡੀਗੜ੍ਹ ਤੋਂ ਆ ਰਹੀ ਬ੍ਰੀਜ਼ਾ ਕਾਰ ਨੇ ਹਾਈਵੇਅ ‘ਤੇ ਪਏ ਟੋਏ ਤੋਂ ਬਚਣ ਲਈ ਬ੍ਰੇਕ ਲਗਾਈ ਤਾਂ ਗੱਡੀ ਆਪਣਾ ਸੰਤੁਲਨ ਗੁਆ ​​ਕੇ ਪਲਟ ਗਈ। ਇਸ ਦੌਰਾਨ ਪਿੱਛੇ ਤੋਂ ਆ ਰਹੇ ਟਰੱਕ ਨੇ ਵੀ ਬ੍ਰੇਕਾਂ ਲਗਾ ਦਿੱਤੀਆਂ ਅਤੇ ਉਹ ਵੀ....
ਟਰਾਲੇ ਤੇ ਮੋਟਰਸਾਈਕਲ ਜੁਗਾੜੂ ਰੇਹੜੀ ਵਿਚਕਾਰ ਭਿਆਨਕ ਹਾਦਸਾ
ਫਾਜ਼ਿਲਕਾ, 5 ਅਪ੍ਰੈਲ : ਅੱਜ ਸਵੇਰੇ ਕਰੀਬ ਸਾਢੇ ਸੱਤ ਵਜੇ ਫਿਰੋਜ਼ਪੁਰ-ਫਾਜ਼ਿਲਕਾ ਜੀਟੀ ਰੋਡ 'ਤੇ ਸਥਿਤ ਜੰਗਾਂ ਵਾਲਾ ਮੋੜ 'ਤੇ ਟਰਾਲੇ ਅਤੇ ਮੋਟਰਸਾਈਕਲ ਜੁਗਾੜੂ ਰੇਹੜੀ ਵਿਚਕਾਰ ਭਿਆਨਕ ਹਾਦਸਾ ਹੋ ਗਿਆ, ਜਿਸ ਦੌਰਾਨ ਬੋਰੀਆਂ ਨਾਲ ਭਰਿਆ ਹੋਇਆ ਟਰਾਲਾ ਜੁਗਾੜੂ ਰੇਹੜੀ ਉੱਪਰ ਪਲਟ ਗਿਆ। ਆਸ-ਪਾਸ ਦੇ ਲੋਕਾਂ ਦੀ ਸਹਾਇਤਾ ਨਾਲ ਰੇਹੜੀ ਚਾਲਕ ਨੁੰ ਬੋਰੀਆਂ ਹੇਠੋਂ ਬੜੀ ਜੱਦੋ-ਜ਼ਹਿਦ ਬਾਹਰ ਕੱਢ ਕੇ ਇਲਾਜ ਲਈ ਫਿਰੋਜ਼ਪੁਰ ਭੇਜਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਬੋਰੀਆਂ ਨਾਲ ਭਰਿਆ ਇਹ ਟਰੱਕ ਫਾਜ਼ਿਲਕਾ....
ਵਿਦਿਅੱਕ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿਚ ਕਿਤਾਬਾਂ ਪਹੁੰਚਾ ਦਿੱਤੀਆਂ ਗਈਆਂ ਹਨ : ਹਰਜੋਤ ਸਿੰਘ ਬੈਂਸ
ਫਿਰੋਜ਼ਪੁਰ, 5 ਅਪ੍ਰੈਲ : ਵਿਦਿਅੱਕ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿਚ ਕਿਤਾਬਾਂ ਪਹੁੰਚਾ ਦਿੱਤੀਆਂ ਗਈਆਂ ਹਨ ਤਾਂ ਜੋ ਵਿਦਿਆਰਥੀਆਂ ਦੀ ਪੜਾਈ ਵਿਚ ਕਿਸੇ ਤਰ੍ਹਾ ਦੀ ਕੋਈ ਦਿੱਕਤ ਨਾ ਆਵੇ। ਇਹ ਪ੍ਰਗਟਾਵਾ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਰਕਾਰੀ ਸਕੂਲਾਂ ਵਿਚ ਮਿਲ ਰਹੀਆਂ ਸਿੱਖਿਆ ਸਹੂਲਤਾਂ ਦਾ ਹਾਲ ਜਾਣਨ ਲਈ ਅੱਜ ਜ਼ਿਲ੍ਹਾ ਫਿਰੋਜ਼ਪੁਰ ਦੇ ਸਰਹੱਦੀ ਇਲਾਕਿਆਂ ਸਮੇਤ ਹੋਰ ਕਈ ਸਰਕਾਰੀ ਦੌਰਾ ਕਰਨ ਮੌਕੇ ਕੀਤਾ। ਇਸ ਦੌਰਾਨ ਸਿੱਖਿਆ ਮੰਤਰੀ ਹਰਜੋਤ....