ਮਾਲਵਾ

ਪੰਜਾਬ ਦੇ ਹਾਲਾਤ ਦਿਨੋ-ਦਿਨ ਬਹੁਤ ਮਾੜੇ ਹੁੰਦੇ ਜਾ ਰਹੇ ਹਨ। ਕੋਈ ਵੀ ਵਿਅਕਤੀ ਸੁਰੱਖਿਅਤ ਨਹੀਂ ਹੈ : ਲੌਂਗੋਵਾਲ 
ਲਹਿਰਾਗਾਗਾ, 06 ਅਪ੍ਰੈਲ : ਪੰਜਾਬ ਦੇ ਹਾਲਾਤ ਦਿਨੋ-ਦਿਨ ਬਹੁਤ ਮਾੜੇ ਹੁੰਦੇ ਜਾ ਰਹੇ ਹਨ। ਕੋਈ ਵੀ ਵਿਅਕਤੀ ਸੁਰੱਖਿਅਤ ਨਹੀਂ ਹੈ। ਪੁਲਿਸ ਦੇ ਹੱਥ ਖੜ੍ਹੇ ਹਨ, ਲੁੱਟਾਂ-ਖੋਹਾਂ ਤੇ ਕਤਲੋਗਾਰਤ ਜ਼ੋਰਾਂ 'ਤੇ ਹੈ। ਇਹ ਵਿਚਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਮੰਤਰੀ ਗੋਬਿੰਦ ਸਿੰਘ ਲੌਂਗੋਵਾਲ ਨੇ ਲਹਿਰਾਗਾਗਾ ਗੁਰੂ ਘਰ ਵਿਖੇ ਰਜਿੰਦਰ ਸਿੰਘ ਬਿੱਟੂ ਨੂੰ ਰਸੀਵਰ ਨਿਯੁਕਤ ਕਰਨ ਸਮੇਂ ਪੱਤਰਕਾਰਾਂ ਨਾਲ ਸਾਂਝੇ ਕੀਤੇ। ਉਨ੍ਹਾਂ ਮਾਨ ਸਰਕਾਰ 'ਤੇ ਹੋਰ ਸ਼ਬਦੀ ਹਮਲੇ ਕਰਦਿਆਂ....
ਡੇਅਰੀ ਵਿਕਾਸ ਵਿਭਾਗ ਵੱਲੋਂ ਮਾਣਯੋਗ ਡੇਅਰੀ ਸਿਖਲਾਈ ਪ੍ਰੋਗਰਾਮ 2023-24 ਦਾ ਪਹਿਲਾ ਬੈਚ 10 ਅਪ੍ਰੈਲ  ਤੋਂ ਸ਼ੁਰੂ 
ਲੁਧਿਆਣਾ, 06 ਅਪ੍ਰੈਲ : ਪੰਜਾਬ ਸਰਕਾਰ ਦੇ ਡੇਅਰੀ ਵਿਕਾਸ ਵਿਭਾਗ ਵੱਲੋਂ ਮਾਣਯੋਗ ਕੈਬਨਿਟ ਮੰਤਰੀ ਪਸੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਸ੍ਰੀ ਲਾਲਜੀਤ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾਇਰੈਕਟਰ ਡੇਅਰੀ ਸ੍ਰੀ ਕੁਲਦੀਪ ਸਿੰਘ ਜਸੋਵਾਲ ਦੀ ਯੋਗ ਅਗਵਾਈ ਹੇਠ ਡੇਅਰੀ ਸਿਖਲਾਈ ਪ੍ਰੋਗਰਾਮ 2023-24 ਦਾ ਪਹਿਲਾ ਬੈਚ 10 ਅਪ੍ਰੈਲ, 2023 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆ ਡਿਪਟੀ ਡਾਇਰੈਕਟਰ ਡੇਅਰੀ ਲੁਧਿਆਣਾ ਸ੍ਰੀ ਦਲਬੀਰ ਕੁਮਾਰ ਨੇ ਦੱਸਿਆ ਕਿ....
ਸਮਰਾਲਾ ਵਿਚ ਨਸ਼ੇੜੀ ਪਿਓ ਨੇ ਪੁੱਤ ਅਤੇ ਪਤਨੀ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਕੀਤਾ ਗੰਭੀਰ ਜਖ਼ਮੀ 
ਸਮਰਾਲਾ, 06 ਅਪ੍ਰੈਲ : ਸਮਰਾਲਾ ਦੇ ਪਿੰਡ ਕਟਾਲਾ ਢਾਹਾ ਵਿਚ ਨਸ਼ੇੜੀ ਪਿਓ ਨੇ ਆਪਣੇ 12ਵੀਂ ਜਮਾਤ 'ਚ ਪੜ੍ਹਦੇ ਪੁੱਤ ਅਤੇ ਪਤਨੀ ਤੇ ਕਿਸੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਗੰਭੀਰ ਰੂਪ ਵਿੱਚ ਜਖ਼ਮੀ ਕਰ ਦੇਣ ਤੋਂ ਬਾਅਦ ਇੱਕ ਬੱਚੇ ਨੂੰ ਨਾਲ ਲੈ ਕੇ ਭੱਜ ਜਾਣ ਦੀ ਖ਼ਬਰ ਹੈ। ਜਖ਼ਮੀ ਔਰਤ ਜਸਵਿੰਦਰ ਕੌਰ ਦੇ ਭਰਾ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਜੀਜਾ ਹਰਜੀਤ ਸਿੰਘ ਜੋ ਨਸ਼ਾ ਕਰਨ ਦਾ ਆਦੀ ਹੈ, ਅੱਜ ਸਵੇਰ ਸਮੇਂ ਜਦੋਂ ਨਸ਼ੇ ਦੀ ਹਾਲਤ ਵਿੱਚ ਘਰ ਆਇਆ ਤਾਂ ਉਸਨੇ ਘਰ ਵਿੱਚ ਲੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ....
PAU ਕਿਸਾਨ ਕਲੱਬ ਦੀ ਮੀਟਿੰਗ ਵਿੱਚ 126 ਕਿਸਾਨ ਅਤੇ ਕਿਸਾਨ ਔਰਤਾਂ ਨੇ ਸ਼ਿਰਕਤ ਕੀਤੀ
ਲੁਧਿਆਣਾ, 6 ਅਪ੍ਰੈਲ : ਅੱਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਵਿਖੇ ਪੀਏਯੂ ਕਿਸਾਨ ਕਲੱਬ ਦੇ ਮਾਸਿਕ ਸਿਖਲਾਈ ਕੈਂਪ ਵਿੱਚ 126 ਕਿਸਾਨਾਂ ਅਤੇ ਕਿਸਾਨ ਔਰਤਾਂ ਨੇ ਭਾਗ ਲਿਆ। ਇਹ ਕੈਂਪ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਵੱਲੋਂ ਲਗਾਇਆ ਗਿਆ। ਕਿਸਾਨ ਮੈਂਬਰਾਂ ਦਾ ਸਵਾਗਤ ਕਰਦਿਆਂ ਡਾ.ਟੀ.ਐਸ.ਰਿਆੜ, ਵਧੀਕ ਨਿਰਦੇਸ਼ਕ ਸੰਚਾਰ ਅਤੇ ਪ੍ਰੋਗਰਾਮ ਡਾਇਰੈਕਟਰ ਨੇ ਕਿਸਾਨਾਂ ਨੂੰ ਕਣਕ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਸਲਾਹ ਦਿੱਤੀ ਕਿਉਂਕਿ ਇਸ ਨਾਲ ਸਿਹਤ ਅਤੇ....
ਓ.ਬੀ.ਸੀ. ਵਿਭਾਗ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਉੱਚਾ ਪੁਲ ਵਿਖੇ ਸੱਤਿਆਗ੍ਰਹਿ ਅੱਜ- ਬਾਵਾ
ਮੀਟਿੰਗ ਵਿਚ ਨਵੇਂ ਨਿਯੁਕਤ ਹੋਏ ਅਹੁਦੇਦਾਰ ਸੱਗੂ, ਗੋਰਾ, ਠੇਕੇਦਾਰ, ਬੀਬੀ ਗੁਰਮੀਤ ਕੌਰ ਅਤੇ ਬਾਵਾ ਨੂੰ ਦਿੱਤੀ ਵਧਾਈ ਲੁਧਿਆਣਾ, 6 ਅਪ੍ਰੈਲ : ਕੁੱਲ ਹਿੰਦ ਕਾਂਗਰਸ ਦੇ ਓ.ਬੀ.ਸੀ. ਵਿਭਾਗ ਦੇ ਕੋਆਰਡੀਨੇਟਰ ਇੰਚਾਰਜ ਪੰਜਾਬ ਕ੍ਰਿਸ਼ਨ ਕੁਮਾਰ ਬਾਵਾ ਦੀ ਪ੍ਰਧਾਨਗੀ ਹੇਠ ਰਾਜਗੁਰੂ ਨਗਰ ਵਿਖੇ ਮੀਟਿੰਗ ਹੋਈ ਜਿਸ ਵਿਚ 7 ਅਪ੍ਰੈਲ ਸਵੇਰੇ 11 ਵਜੇ ਕਾਂਗਰਸ ਹਾਈ ਕਮਾਂਡ ਦੇ ਆਦੇਸ਼ ਅਨੁਸਾਰ ਜਗਰਾਉਂ ਉੱਚਾ ਪੁਲ ਲੁਧਿਆਣਾ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਬੁੱਤਾ ਅੱਗੇ ਸੱਤਿਆਗ੍ਰਹਿ....
ਪੀ.ਏ.ਯੂ. ਵਿੱਚ ਨਰਮੇ ’ਤੇ ਦੋ ਰੋਜ਼ਾ ਸਾਲਾਨਾ ਮੀਟਿੰਗ ਆਰੰਭ ਹੋਈ
ਮਾਹਿਰਾਂ ਨੇ ਕੇਂਦਰੀ, ਉੱਤਰੀ ਅਤੇ ਦੱਖਣੀ ਜ਼ੋਨਾਂ ਵਿੱਚ ਨਰਮੇ ਦੀ ਗੁਲਾਬੀ ਸੁੰਡੀ ਦੀ ਰੋਕਥਾਮ ਬਾਰੇ ਵਿਚਾਰਾਂ ਕੀਤੀਆਂ ਲੁਧਿਆਣਾ 6 ਅਪ੍ਰੈਲ : ਅੱਜ ਪੀ.ਏ.ਯੂ. ਵਿੱਚ 2022-23 ਲਈ ਨਰਮੇ ਬਾਰੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੀ ਸਲਾਨਾ ਗਰੁੱਪ ਮੀਟਿੰਗ ਸ਼ੁਰੂ ਹੋਈ | ਉਦਘਾਟਨੀ ਸੈਸਨ ਵਿੱਚ ਵੱਖ-ਵੱਖ ਰਾਜਾਂ ਦੀਆਂ ਖੇਤੀਬਾੜੀ ਯੂਨੀਵਰਸਿਟੀਆਂ ਅਤੇ ਆਈਸੀਏਆਰ ਸੰਸਥਾਵਾਂ ਦੇ ਡੈਲੀਗੇਟਾਂ ਦੇ ਨਾਲ-ਨਾਲ ਪੀਏਯੂ ਦੇ ਖੇਤੀ ਮਾਹਿਰਾਂ ਨੇ ਸ਼ਿਰਕਤ ਕੀਤੀ| ਇਸ ਦੋ ਰੋਜ਼ਾ ਗਰੁੱਪ ਮੀਟਿੰਗ ਵਿੱਚ ਨਰਮੇ ਦੀ ਕਾਸ਼ਤ ਸੰਬੰਧੀ....
ਪੀ.ਏ.ਯੂ. ਦੇ ਵਿਦਿਆਰਥੀਆਂ ਨੂੰ ਡਾ. ਏ.ਪੀ.ਜੇ. ਅਬਦੁਲ ਕਲਾਮ ਸਕਾਲਰਸ਼ਿਪ ਨਾਲ ਨਿਵਾਜ਼ਿਆ ਗਿਆ
ਲੁਧਿਆਣਾ 6 ਅਪ੍ਰੈਲ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਵਿਭਾਗ ਵਿੱਚ ਪੀ.ਐੱਚ.ਡੀ ਦੇ ਖੋਜਾਰਥੀਆਂ ਕੁਮਾਰੀ ਜਸ਼ਲੀਨ ਕੌਰ ਸਿੱਧੂ ਅਤੇ ਕੁਮਾਰੀ ਸ਼ਿਵਾਨੀ ਝਾਅ ਨੂੰ ਵੱਕਾਰੀ ਪੀ.ਐਚ.ਡੀ. ਲਈ ਅਬਦੁਲ ਕਲਾਮ ਸਕਾਲਰਸ਼ਿਪ 2022-23 ਲਈ ਡਾਕਟੋਰਲ ਖੋਜ ਨੂੰ ਜਾਰੀ ਰੱਖਣ ਹਿਤ ਦਿੱਤੀ ਗਈ ਹੈ | ਇਹ ਸਕਾਲਰਸ਼ਿਪ ਪੀ.ਏ.ਯੂ. ਦੇ ਦੋ ਵਿਦਿਆਰਥੀਆਂ ਨੂੰ ਰਾਸ਼ਟਰੀ ਪੱਧਰ ਤੇ ਚੁਣੇ ਗਏ ਵਿਦਿਆਰਥੀਆਂ ਵਿੱਚੋਂ ਪ੍ਰਦਾਨ ਕੀਤੀ ਗਈ |ਜਸ਼ਲੀਨ ਕੌਰ ਸਿੱਧੂ ਆਪਣਾ ਖੋਜ ਕਾਰਜ ਡਾ. ਵਿਪਨ ਕੁਮਾਰ ਰਾਮਪਾਲ ਦੀ ਨਿਗਰਾਨੀ....
ਪੀ.ਏ.ਯੂ. ਵਿੱਚ ਖੇਡਾਂ ਸੰਬੰਧੀ ਅੰਤਰਰਾਸ਼ਟਰੀ ਦਿਹਾੜਾ ਮਨਾਇਆ ਗਿਆ
ਲੁਧਿਆਣਾ 6 ਅਪ੍ਰੈਲ : ਅੱਜ ਪੀ.ਏ.ਯੂ. ਦੇ ਡਾਇਰੈਕਟੋਰੇਟ ਵਿਦਿਆਰਥੀ ਭਲਾਈ ਵੱਲੋਂ ਵਿਕਾਸ ਅਤੇ ਸਾਂਤੀ ਲਈ ਅੰਤਰਰਾਸਟਰੀ ਖੇਡ ਦਿਵਸ ਮਨਾਇਆ ਗਿਆ| ਇਸ ਸਮਾਰੋਹ ਵਿੱਚ ਵੱਖ-ਵੱਖ ਖੇਡਾਂ ਜਿਵੇਂ ਐਥਲੈਟਿਕਸ, ਬਾਸਕਟਬਾਲ, ਬੈਡਮਿੰਟਨ, ਕ੍ਰਿਕਟ, ਸਾਈਕਲੰਿਗ, ਫੁੱਟਬਾਲ, ਵਾਲੀਬਾਲ ਅਤੇ ਤੈਰਾਕੀ ਆਦਿ ਦੇ ਖਿਡਾਰੀਆਂ ਤੋਂ ਬਿਨਾਂ ਕਰਮਚਾਰੀ ਅਤੇ ਅਧਿਆਪਕਾਂ ਨੇ ਭਾਗ ਲਿਆ| ਡਾ. ਸੁਖਬੀਰ ਸਿੰਘ ਏ.ਡੀ.ਪੀ.ਈ ਨੇ ਖਿਡਾਰੀਆਂ ਨੂੰ ਇਸ ਦਿਨ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਵਿਕਾਸ ਅਤੇ ਸਾਂਤੀ ਲਈ ਅੰਤਰਰਾਸਟਰੀ ਖੇਡ....
ਪੀ.ਏ.ਯੂ. ਵਿੱਚ ਸ਼ੱਕਰ ਰੋਗ ਦੀ ਰੋਕਥਾਮ ਬਾਰੇ ਵਰਕਸ਼ਾਪ ਕਰਵਾਈ ਗਈ
ਲੁਧਿਆਣਾ 6 ਅਪ੍ਰੈਲ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਸਥਿਤ ਕਮਿਊਨਿਟੀ ਸਾਇੰਸ ਕਾਲਜ ਦੇ ਭੋਜਨ ਅਤੇ ਪੋਸ਼ਣ ਵਿਭਾਗ ਨੇ ਅਜੋਕੇ ਸਮੇਂ ਵਿੱਚ ਭੋਜਨ ਪਦਾਰਥਾਂ ਵਿੱਚ ਕਾਰਬੋਹਾਈਡ੍ਰੇਟਸ ਅਤੇ ਫੰਕਸ਼ਨਲ ਫੂਡਜ਼ ਦੀ ਸਹੀ ਮਾਤਰਾ ਬਾਰੇ ਜਾਗਰੂਕਤਾ ਫੈਲਾਉਣ ਦੇ ਨਾਲ-ਨਾਲ ਸ਼ੱਕਰ ਰੋਗ ਦੀ ਰੋਕਥਾਮ ਸੰਬੰਧੀ ਜਾਣੂੰ ਕਰਵਾਉਣ ਲਈ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ |ਪ੍ਰਸਿੱਧ ਭੋਜਨ ਮਾਹਿਰ ਅਤੇ ਸ਼ੱਕਰ ਰੋਗ ਦੇ ਜਾਣਕਾਰ ਡਾ. ਗਰਿਮਾ ਗੋਇਲ ਅਤੇ ਜਾਣੇ-ਪਛਾਣੇ ਡਾਇਟੀਸੀਅਨ ਅਤੇ ਖੇਡਾ ਦੇ ਖੇਤਰ ਵਿੱਚ ਪੋਸ਼ਣ ਦੇ....
ਬੱਸ-ਟਰੈਕਟਰ-ਟਰਾਲੀ ਭਿਆਨਕ ਟੱਕਰ ’ਚ 10 ਤੋਂ ਵਧੇਰੇ ਜਖਮੀ
ਮੁੱਲਾਂਪੁਰ ਦਾਖਾ 06 ਅਪਰੈਲ (ਸਤਵਿੰਦਰ ਸਿੰਘ ਗਿੱਲ) : ਲੁਧਿਆਣਾ-ਫਿਰੋਜਪੁਰ ਮੁੱਖ ਮਾਰਗ ’ਤੇ ਪਿੰਡ ਗਹੌਰ ਲਾਗੇ ਦੇਰ ਸ਼ਾਮ ਬੱਸ-ਟਰੈਕਟਰ-ਟਰਾਲੀ ਦੀ ਹੋਈ ਭਿਆਨਕ ਟੱਕਰ ਦੌਰਾਨ 10 ਤੋਂ ਵਧੇਰੇ ਲੋਕਾਂ ਦੇ ਜਖਮੀਂ ਹੋਣ ਦੀ ਦੁਖਦਾਈ ਖ਼ਬਰ ਹੈ। ਜਿਨ੍ਹਾਂ ਨੂੰ ਲੋਕ ਸੇਵਾ ਕਮੇਟੀ ਐਂਡ ਵੈਲਫੇਅਰ ਕਲੱਬ ਦੀ ਐਂਬੂਲੈਂਸ ਦੇ ਡਰਾਇਵਰ ਤੇ ਮੇਡੀਵੇਅ ਹਸਪਤਾਲ ਦੇ ਸਟਾਫ ਨੇ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਲਈ ਦਾਖਲ ਕਰਵਾਇਆ। ਘਟਨਾਂ ਸਥਾਨ ਤੇ ਥਾਣਾ ਦਾਖਾ ਦੀ ਪੁਲਿਸ ਪੁੱਜੀ ਜਿਨ੍ਹਾਂ ਨੇ ਨੁਕਸਾਨੇ ਵਾਹਨਾਂ ਨੂੰ....
ਡਾ. ਭੀਮ ਰਾਓ ਜੀ ਦਾ 132ਵਾਂ ਜਨਮ ਦਿਵਸ 14 ਅਪਰੈਲ ਨੂੰ ਮਨਾਇਆ ਜਾਵੇਗਾ : ਪ੍ਰਧਾਨ ਚੋਪੜਾ ਤੇ ਕਲੇਰ
ਮੁੱਲਾਂਪੁਰ ਦਾਖਾ, 06 ਅਪਰੈਲ (ਸਤਵਿੰਦਰ ਸਿੰਘ ਗਿੱਲ) : ਮਨੁੱਖਤਾ ਦੇ ਮਸੀਹਾ, ਸੰਵਿਧਾਨ ਦੇ ਰਚੇਤਾ ਤੇ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਅਤੇ ਭਾਰਤ ਰਤਨ ਡਾ. ਬੀ.ਆਰ.ਅੰਬੇਡਕਰ ਜੀ ਦਾ 132ਵਾਂ ਜਨਮ ਦਿਵਸ 14 ਅਪਰੈਲ ਦਿਨ ਸ਼ੁੱਕਰਵਾਰ ਨੂੰ ਡਾ. ਬੀ.ਆਰ ਅੰਬੇਡਕਰ ਭਵਨ ਮੰਡੀਂ ਮੁੱਲਾਂਪੁਰ ਦਾਖਾ ਵਿਖੇ ਮਨਾਇਆ ਜਾਵੇਗਾ। ਉਕਤ ਜਾਣਕਾਰੀ ਡਾ.ਬੀ.ਆਰ.ਅੰਬੇਡਕਰ ਮਿਸ਼ਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਹਰਦਿਆਲ ਸਿੰਘ ਚੋਪੜਾ ਅਤੇ ਸੀਨੀਅਰ ਮੀਤ ਪ੍ਰਧਾਨ ਕਰਮਜੀਤ ਸਿੰਘ ਕਲੇਰ ਨੇ ਅੱਜ ਸੁਸਾਇਟੀ ਮੈਂਬਰਾਂ ਦੀ ਹੋਈ....
ਹਜ਼ਾਰਾਂ ਕਿਸਾਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਵਾਲੀ ਰਿਹਾਇਸ਼ ਦਾ ਕੀਤਾ ਘਿਰਾਓ 
ਸੰਗਰੂਰ, 06 ਅਪ੍ਰੈਲ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਦੀ ਅਗਵਾਈ ਵਿੱਚ ਅੱਜ ਹਜ਼ਾਰਾਂ ਕਿਸਾਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਵਾਲੀ ਰਿਹਾਇਸ਼ ਦਾ ਘਿਰਾਓ ਕੀਤਾ। ਇਸ ਪ੍ਰੋਗਰਾਮ ਵਿੱਚ ਕਿਸਾਨ ਔਰਤਾਂ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ। ਹਰੇ ਝੰਡੇ ਅਤੇ ਹਰੀਆਂ ਚੁੰਨੀਆਂ ਦਾ ਸ਼ਹਿਰ ਵਿੱਚ ਹੜ੍ਹ ਆਇਆ ਹੋਇਆ ਸੀ। ਕਿਸਾਨ ਆਪੋ ਆਪਣੀਆਂ ਜ਼ਿਲ੍ਹਾ, ਬਲਾਕ ਅਤੇ ਪਿੰਡ ਕਮੇਟੀਆਂ ਦੀ ਅਗਵਾਈ....
ਸਿਹਤ ਮੰਤਰੀ ਨੇ ਵਾਤਾਵਰਣ ਪਾਰਕ ਤੋਂ 'ਸੀ.ਐਮ. ਦੀ ਯੋਗਸ਼ਾਲਾ' ਦੀ ਪਟਿਆਲਾ ਸ਼ਹਿਰ 'ਚ ਕੀਤੀ ਸ਼ੁਰੂਆਤ
ਪਟਿਆਲਾ ਵਾਸੀ ਸਰੀਰ ਤੇ ਮਨ ਦੀ ਤੰਦਰੁਸਤੀ ਲਈ ਯੋਗ ਸਿਖਲਾਈ ਦਾ ਲਾਭ ਉਠਾਉਣ : ਡਾ. ਬਲਬੀਰ ਸਿੰਘ ਪਟਿਆਲਾ, 6 ਅਪ੍ਰੈਲ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਅਤੇ ਚੋਣਾਂ ਬਾਰੇ ਵਿਭਾਗਾਂ ਦੇ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਵਾਤਾਵਰਣ ਪਾਰਕ ਤੋਂ ਪਟਿਆਲਾ ਸ਼ਹਿਰ 'ਚ 'ਸੀ.ਐਮ. ਦੀ ਯੋਗਸ਼ਾਲਾ' ਦੀ ਸ਼ੁਰੂਆਤ ਕੀਤੀ। ਵਾਤਾਵਰਣ ਪਾਰਕ ਦੇ ਸੰਸਥਾਪਕ ਪ੍ਰਧਾਨ ਰਹੇ ਡਾ. ਬਲਬੀਰ ਸਿੰਘ ਨੇ ਕਿਹਾ ਕਿ 'ਸੀ.ਐਮ. ਦੀ ਯੋਗਸ਼ਾਲਾ' ਸ਼ੁਰੂ ਕਰਨ ਦਾ ਮਕਸਦ ਸੂਬਾ ਵਾਸੀਆਂ ਨੂੰ ਸਰੀਰਕ ਤੇ ਮਾਨਸਿਕ....
ਸਿੱਖਿਆ ਬੋਰਡ ਨੇ ਐਲਾਨਿਆ 5ਵੀਂ ਸ਼੍ਰੇਣੀ ਦਾ ਨਤੀਜਾ, ਮਾਨਸਾ ਦੀ ਜਸਪ੍ਰੀਤ ਕੌਰ ਨੇ ਪਹਿਲਾ ਨੰਬਰ ਕੀਤਾ ਹਾਸਲ
ਮੋਹਾਲੀ, 6 ਅਪ੍ਰੈਲ : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 5ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਇਸ ਵਿਚ ਮਾਨਸਾ ਦੀ ਜਸਪ੍ਰੀਤ ਕੌਰ ਨੇ ਪਹਿਲਾ, ਨਵਦੀਪ ਕੌਰ ਨੇ ਦੂਜਾ ਅਤੇ ਫਰੀਦਕੋਟ ਦੇ ਗੁਰਨੂਰ ਸਿੰਘ ਧਾਲੀਵਾਲ 100 ਫ਼ੀਸਦੀ ਨੰਬਰਾਂ ਤੀਜਾ ਨੰਬਰ ਹਾਸਲ ਕੀਤਾ ਹੈ। ਪ੍ਰੀਖਿਆ ਵਿਚ ਪਾਸ ਪ੍ਰਤੀਸ਼ਤਾ 99.69 ਫ਼ੀਸਦੀ ਰਹੀ। ਇਸ ਵਿਚ ਮੁੰਡਿਆ ਦੀ ਪਾਸ਼ ਪ੍ਰਤੀਸ਼ਤ 99.65 ਫ਼ੀਸਦੀ ਅਤੇ ਕੁੜੀਆਂ ਦੀ ਪਾਸ ਪ੍ਰਤੀਸ਼ਤ 99.74 ਫ਼ੀਸਦੀ ਰਹੀ ਹੈ।
ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਸਿੱਖਿਆ ਢਾਂਚੇ ਦੀ ਕਾਇਆ-ਕਲਪ ਸ਼ੁਰੂ ਕੀਤੀ : ਸਿੱਖਿਆ ਮੰਤਰੀ ਬੈਂਸ
ਪੰਜਾਬ ਦੀ ਸਰਕਾਰੀ ਸਕੂਲ ਸਿੱਖਿਆ ਨਵੇਂ ਦੌਰ ਵਿੱਚ ਦਾਖਲ : ਹਰਜੋਤ ਬੈਂਸ ‘‘ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ 80 ਫ਼ੀਸਦੀ ਸਕੂਲਾਂ ਵਿੱਚ ਕਿਤਾਬਾਂ ਪੁੱਜੀਆਂ’’ ਐਸ.ਏ.ਐਸ. ਨਗਰ, 06 ਅਪ੍ਰੈਲ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਮਿਆਰੀ ਸਕੂਲੀ ਸਿੱਖਿਆ ਦੇਣ ਦੀ ਵਚਨਬੱਧਤਾ ਦੁਹਰਾਉਂਦੇ ਹੋਏ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸੂਬੇ ਦੀ ਸਰਕਾਰੀ ਸਕੂਲ ਸਿੱਖਿਆ ਨਵੇਂ ਦੌਰ ਵਿੱਚ ਦਾਖਲ ਹੋ ਗਈ ਹੈ ਜਿੱਥੇ ਸਕੂਲਾਂ ਵਿੱਚ ਉੱਚ....