ਮਾਲਵਾ

ਸਰਕਾਰੀ ਪ੍ਰਾਇਮਰੀ ਸਕੂਲ ਜੁਮਲਾ ਮਾਲਕਾਨ ਵਿਖੇ ਭਲਕੇ ਲੱਗੇਗਾ ਰੋਜ਼ਗਾਰ ਮੇਲਾ 
ਬਰਨਾਲਾ, 6 ਜੂਨ : ਬਰਨਾਲਾ ਵਿਖੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 7 ਜੂਨ 2023 (ਦਿਨ ਬੁੱਧਵਾਰ) ਨੂੰ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਰੋਜ਼ਗਾਰ ਅਫਸਰ ਬਰਨਾਲਾ ਸ੍ਰੀ ਗੁਰਤੇਜ ਸਿੰਘ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਬੁੱਧਵਾਰ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਜੁਮਲਾ ਮਾਲਕਾਨ, ਨੇੜੇ ਡੀ.ਸੀ ਦਫਤਰ ਬਰਨਾਲਾ ਵਿਖੇ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਬਹੁਤ ਸਾਰੀਆਂ ਕੰਪਨੀਆਂ ਜਿਵੇਂ ਕਿ ਅਜਾਇਲ, ਸ਼ੇਅਰ ਇੰਡੀਆ ਫਿੰਨਕੈਪ ਪ੍ਰਾਈਵੇਟ ਲਿਮ., ਐਲ.ਆਈ.ਸੀ....
ਜ਼ਿਲ੍ਹਾ ਪੱਧਰੀ ਬੈਂਕਿੰਗ ਸਮੀਖਿਆ ਕਮੇਟੀ ਦੀ ਤਿਮਾਹੀ ਮੀਟਿੰਗ ਦਾ ਆਯੋਜਨ
ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਭਲਾਈ ਸਕੀਮਾਂ ਨੂੰ ਬੈਕ ਅਧਿਕਾਰੀ ਹੇਠਲੇ ਪੱਧਰ ਤੱਕ ਲਾਗੂ ਕਰਨ ਨੂੰ ਯਕੀਨੀ ਬਣਾਉਣ- ਸਹਾਇਕ ਕਮਿਸ਼ਨਰ ਫਾਜ਼ਿਲਕਾ 6 ਜੂਨ : ਜ਼ਿਲ੍ਹਾ ਪੱਧਰੀ ਬੈਂਕਿੰਗ ਸਮੀਖਿਆ ਕਮੇਟੀ ਦੀ ਤਿਮਾਹੀ ਮੀਟਿੰਗ ਸਹਾਇਕ ਕਮਿਸ਼ਨਰ ਫਾਜ਼ਿਲਕਾ ਸਾਰੰਗਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ। ਇਸ ਮੌਕੇ ਭਾਰਤੀ ਰਿਜਰਵ ਬੈਂਕ ਦੇ ਏਜੀਐੱਮ ਵਿਨੋਦ ਕੁਮਾਰ, ਨਾਬਾਰਡ ਦੇ ਜ਼ਿਲ੍ਹਾ ਵਿਕਾਸ ਪ੍ਰਬੰਧਕ ਸ਼੍ਰੀ ਅਸ਼ਵਨੀ ਕੁਮਾਰ, ਪੰਜਾਬ ਨੈਸ਼ਨਲ ਬੈਂਕ ਦੇ ਲੀਡ ਜ਼ਿਲ੍ਹਾ ਮੈਨੇਜਰ ਮਨੀਸ਼....
ਬੱਚਿਆਂ ਦੇ ਰਾਸ਼ਟਰੀ ਬਹਾਦਰੀ ਅਵਾਰਡ ਲਈ ਅਰਜ਼ੀਆਂ ਦੀ ਮੰਗ
ਮੁਕੰਮਲ ਅਰਜ਼ੀਆਂ 3 ਅਕਤੂਬਰ, 2023 ਤੱਕ ਭੇਜੀਆਂ ਜਾਣ : ਡਿਪਟੀ ਕਮਿਸ਼ਨਰ ਫ਼ਰੀਦਕੋਟ 06 ਜੂਨ : ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਬਾਲ ਭਲਾਈ ਕੌਂਸਲ ਫ਼ਰੀਦਕੋਟ ਸ਼੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਇੰਡੀਅਨ ਕੌਂਸਲ ਆਫ ਚਾਈਲਡ ਵੈਲਫੇਅਰ (ਆਈ.ਸੀ.ਸੀ.ਡਬਲਿਊ) ਨਵੀਂ ਦਿੱਲੀ ਵੱਲੋਂ 6 ਤੋਂ 18 ਸਾਲ ਦੇ ਬੱਚੇ ਜਿਨ੍ਹਾਂ ਨੇ ਕੋਈ ਵਿਸ਼ੇਸ਼ ਬਹਾਦਰੀ ਦਾ ਕੰਮ ਕੀਤਾ ਹੋਵੇ, ਉਨ੍ਹਾਂ ਬੱਚਿਆਂ ਨੂੰ ਕੌਂਸਲ ਵੱਲੋਂ ਸਾਲ 2023 ਲਈ ਰਾਸ਼ਟਰੀ ਬਹਾਦਰੀ ਅਵਾਰਡ ਦੇਣ ਦੀ ਯੋਜਨਾ ਹੈ। ਇਸ ਸਕੀਮ ਅਧੀਨ ਜਿਨ੍ਹਾਂ ਬੱਚਿਆਂ ਨੇ 1 ਜੁਲਾਈ....
ਸਪੀਕਰ ਕੁਲਤਾਰ ਸੰਧਵਾਂ ਵੱਲੋ ਪਿੰਡ ਵਾੜਾ ਦਰਾਕਾ ਵਿਖੇ ਗਲੀਆਂ ਵਿੱਚ ਇੰਟਰਲਾਕਿੰਗ ਟਾਇਲਾਂ ਦੇ ਕੰਮ ਦਾ ਉਦਘਾਟਨ
ਕੋਟਕਪੂਰਾ 6 ਜੂਨ : ਸ਼ਹਿਰਾਂ ਦੇ ਵਿਕਾਸ ਦੇ ਨਾਲ-ਨਾਲ ਪੇਂਡੂ ਖੇਤਰਾਂ ਦਾ ਵੀ ਬਹੁਪੱਖੀ ਵਿਕਾਸ ਕੀਤਾ ਜਾਵੇਗਾ ਅਤੇ ਇਨ੍ਹਾਂ ਵਿਕਾਸ ਕਾਰਜਾਂ ਲਈ ਪੰਜਾਬ ਸਰਕਾਰ ਵਲੋਂ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਹ ਪ੍ਰਗਟਾਵਾ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਵਾੜਾ ਦਰਾਕਾ ਵਿਖੇ ਗਲੀਆਂ ਵਿੱਚ ਇੰਟਰਲਾਕਿੰਗ ਟਾਇਲਾਂ ਲਗਵਾਉਣ ਦੇ ਕੰਮ ਦਾ ਉਦਘਾਟਨ ਕਰਨ ਮੌਕੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ....
ਪੰਜਾਬ ਸਰਕਾਰ ਵੱਲੋਂ ਜਿਲ੍ਹੇ ਦੇ 11232 ਵਿਦਿਆਰਥੀਆਂ ਦੀ ਵਰਦੀ ਲਈ 67.39 ਲੱਖ ਰੁਪਏ ਦੀ ਰਾਸ਼ੀ ਜਾਰੀ-ਵਿਧਾਇਕ ਸੇਖੋਂ
ਫਰੀਦਕੋਟ 6 ਜੂਨ : ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿੱਦਿਆ ਦੇ ਮਿਆਰ ਨੂੰ ਚੁੱਕਣ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਿਲ੍ਹਾ ਫਰੀਦਕੋਟ ਦੇ ਸਕੂਲੀ ਵਿਦਿਆਰਥੀਆਂ ਦੀ ਵਰਦੀ ਲਈ ਪ੍ਰਤੀ ਵਿਦਿਆਰਥੀ 600/- ਰੁਪਏ ਦੇ ਹਿਸਾਬ ਨਾਲ ਬਜਟ ਅਲਾਟਮੈਂਟ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਪ੍ਰੀ-ਪ੍ਰਾਇਮਰੀ ਜਮਾਤ ਦੇ 8719 ਵਿਦਿਆਰਥੀ (ਲੜਕੇ ਅਤੇ ਲੜਕੀਆਂ) ਲਈ 52,31....
ਨਗਰ ਸੁਧਾਰ ਟਰੱਸਟ ਦੀਆਂ ਜਾਇਦਾਦਾਂ ਦੀ ਰਾਖਵੀਂ ਕੀਮਤ ਤੈਅ ਕਰਨ ਸਬੰਧੀ ਮੀਟਿੰਗ ਹੋਈ
ਸ਼ਹਿਰ ਦੀ ਬਿਹਤਰੀ ਅਤੇ ਇਸ ਨੂੰ ਸੁੰਦਰ ਬਣਾਉਣ ਲਈ ਹੋਇਆ ਵਿਚਾਰ-ਵਟਾਂਦਰਾ ਫਰੀਦਕੋਟ 6 ਜੂਨ : ਨਗਰ ਸੁਧਾਰ ਟਰੱਸਟ ਫ਼ਰੀਦਕੋਟ ਦੀਆਂ ਰਿਹਾਇਸ਼ੀ ਅਤੇ ਵਪਾਰਕ ਜਾਇਦਾਦਾਂ ਦੀ ਸਾਲ 2023-24 ਲਈ ਰਾਖਵੀਂ ਕੀਮਤ ਤੈਅ ਕਰਨ ਸਬੰਧੀ ਗਠਿਤ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ। ਮਾਣਯੋਗ ਸੰਸਦ ਮੁਹੰਮਦ ਸਦੀਕ ,ਵਿਧਾਇਕ ਗੁਰਦਿੱਤ ਸਿੰਘ ਸੇਖੋਂ ,ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਤੇਜ ਸਿੰਘ ਖੋਸਾ ,ਮਾਲ ਵਿਭਾਗ ਅਤੇ ਟਰੱਸਟ ਦੇ ਅਧਿਕਾਰੀਆਂ ਦੀ ਮੌਜੂਦਗੀ ਵਿਚ ਹੋਈ ਇਸ....
ਪੀ.ਏ.ਯੂ. ਦੇ ਖੇਤ ਮੌਸਮ ਵਿਗਿਆਨ ਵਿਭਾਗ ਨੇ ਵਾਤਾਵਰਣ ਦਿਵਸ ਮਨਾਇਆ
ਲੁਧਿਆਣਾ 6 ਜੂਨ : ਪੀ.ਏ.ਯੂ. ਦੇ ਜਲਵਾਯੂ ਪਰਿਵਰਤਨ ਅਤੇ ਖੇਤੀਬਾੜੀ ਮੌਸਮ ਵਿਗਿਆਨ ਵਿਭਾਗ ਨੇ ਪਲਾਸਟਿਕ ਪ੍ਰਦੂਸਣ ਤੋਂ ਮੁਕਤੀ ਥੀਮ ਨਾਲ ਵਿਸਵ ਵਾਤਾਵਰਣ ਦਿਵਸ ਮਨਾਇਆ| ਇਸ ਮੌਕੇ ਸਮੂਹ ਵਿਦਿਆਰਥੀਆਂ ਨੇ ਬੜੇ ਹੀ ਉਤਸਾਹ ਨਾਲ ਭਾਗ ਲਿਆ| ਵਾਤਾਵਰਣ ਦੀ ਵਿਗੜ ਰਹੀ ਸਿਹਤ ਬਾਰੇ ਜਾਗਰੂਕਤਾ ਫੈਲਾਉਣ ਲਈ ਕੁਇਜ ਅਤੇ ਹੋਰ ਪੇਸਕਾਰੀਆਂ ਤੋਂ ਬਾਅਦ ਪੋਸਟਰ ਬਨਾਉਣ ਦਾ ਮੁਕਾਬਲਾ ਕਰਵਾਇਆ ਗਿਆ | ਇਸ ਮੌਕੇ ਖੇਤੀਬਾੜੀ ਕਾਲਜ ਦੇ ਡੀਨ ਡਾ. ਰਵਿੰਦਰ ਕੌਰ ਧਾਲੀਵਾਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਨਾਲ ਹੀ ਆਈ.ਏ....
ਪੀ.ਏ.ਯੂ. ਵਿਖੇ ਅੰਤਰਰਾਸ਼ਟਰੀ ਜੈਵ ਭਿੰਨਤਾ ਦਿਵਸ ਮਨਾਇਆ ਗਿਆ
ਲੁਧਿਆਣਾ 6 ਜੂਨ : ਪੀ.ਏ.ਯੂ. ਦੇ ਜੰਗਲਾਤ ਅਤੇ ਕੁਦਰਤੀ ਸਰੋਤ ਵਿਭਾਗ ਨੇ ਐੱਨ ਐੱਸ ਐੱਸ ਯੂਨਿਟ ਦੇ ਸਹਿਯੋਗ ਨਾਲ ਬੀਤੇ ਦਿਨੀਂ ਅੰਤਰਰਾਸਟਰੀ ਜੈਵਿਕ ਭਿੰਨਤਾ ਦਿਵਸ ਮਨਾਇਆ| ਜੈਵਿਕ ਵਿਭਿੰਨਤਾ ਦੇ ਮਹੱਤਵ ਬਾਰੇ ਵਿਦਿਆਰਥੀਆਂ ਦੀ ਸੰਵੇਦਨਸੀਲਤਾ| ਇਹ ਸਮਾਗਮ ਰਾਸ਼ਟਰੀ ਜੈਵ ਭਿੰਨਤਾ ਅਥਾਰਟੀ ਦੁਆਰਾ ਪੰਜਾਬ ਬਾਇਓਡਾਇਵਰਸਿਟੀ ਬੋਰਡ, ਪੰਜਾਬ ਸਟੇਟ ਕੌਂਸਲ ਆਫ ਸਾਇੰਸ ਐਂਡ ਟੈਕਨਾਲੋਜੀ, ਚੰਡੀਗੜ• ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ | ਸਮਾਗਮ ਵਿੱਚ ਲਗਭਗ 450 ਵਿਦਿਆਰਥੀਆਂ ਨੇ ਹਿੱਸਾ ਲਿਆ| ਡਾ. ਐੱਸ.ਐੱਸ....
ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਨੇ ਵਿਸ਼ਵ ਵਾਤਾਵਰਣ ਦਿਵਸ ਮੌਕੇ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ
ਲੁਧਿਆਣਾ 6 ਜੂਨ : ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਨੇ ਵਿਸ਼ਵ ਵਾਤਾਵਰਣ ਦਿਵਸ ਮੌਕੇ ਪਲਾਸਟਿਕ ਪ੍ਰਦੂਸ਼ਣ ਦਾ ਹੱਲ ਥੀਮ ਹੇਠ ਇੱਕ ਸਮਾਗਮ ਕਰਵਾਇਆ | ਇਸ ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਨੂੰ ਵਾਤਾਵਰਣ ਦੀ ਮਹੱਤਤਾ ਤੋਂ ਜਾਣੂੰ ਕਰਵਾਉਣਾ ਸੀ | ਇਸ ਮੌਕੇ ਐੱਮ ਐੱਸ ਸੀ ਅਤੇ ਪੀ ਐੱਚ ਡੀ ਵਿਦਿਆਰਥੀਆਂ ਦੇ ਪੋਸਟਰ ਬਨਾਉਣ ਦੇ ਮੁਕਾਬਲੇ ਕਰਵਾਏ ਗਏ | ਸਮਾਗਮ ਵਿੱਚ ਸਵਾਗਤੀ ਸ਼ਬਦ ਬੋਲਦਿਆਂ ਡਾ. ਕੁਲਦੀਪ ਸਿੰਘ ਨੇ ਸਾਡੀਆਂ ਰੋਜ਼ਾਨਾ ਗਤੀਵਿਧੀਆਂ ਵਿੱਚੋਂ ਪਲਾਸਟਿਕ ਦੀ ਵਰਤੋਂ ਘੱਟ ਕਰਨ ਦੀ ਲੋੜ ਤੇ ਜ਼ੋਰ ਦਿੱਤਾ....
ਪੀ.ਏ.ਯੂ. ਦੇ ਵੱਖ-ਵੱਖ ਵਿਭਾਗਾਂ ਨੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ
ਲੁਧਿਆਣਾ 6 ਜੂਨ : ਬੀਤੇ ਦਿਨੀਂ ਵਿਸ਼ਵ ਵਾਤਾਵਰਣ ਦਿਵਸ ਮੌਕੇ ਪੀ.ਏ.ਯੂ. ਦੇ ਵੱਖ-ਵੱਖ ਵਿਭਾਗਾਂ ਨੇ ਸਮਾਗਮ ਕਰਵਾਏ | ਇਹਨਾਂ ਵਿੱਚ ਪਰਿਵਾਰਕ ਸਰੋਤ ਪ੍ਰਬੰਧਨ ਵਿਭਾਗ ਅਤੇ ਮਾਨਵ ਵਿਕਾਸ ਅਤੇ ਪਰਿਵਾਰਕ ਅਧਿਐਨ ਵਿਭਾਗ ਪ੍ਰਮੁੱਖ ਹਨ | ਇਹਨਾਂ ਵਿਭਾਗਾਂ ਨੇ ਵਿਦਿਆਰਥੀਆਂ ਵਿੱਚ ਵਾਤਾਵਰਣ ਦੀ ਸੰਭਾਲ ਦੇ ਪਸਾਰ ਲਈ ਮੁਕਾਬਲੇ ਕਰਵਾਏ | ਪਰਿਵਾਰਕ ਸਰੋਤ ਪ੍ਰਬੰਧਨ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਪੋਸਟਰ ਬਨਾਉਣ ਦੇ ਮੁਕਾਬਲੇ ਵਿੱਚ 15 ਵਿਦਿਆਰਥੀਆਂ ਨੇ ਭਾਗ ਲਿਆ | ਵਿਭਾਗ ਦੇ ਮੁਖੀ ਡਾ. ਦੀਪਿਕਾ ਵਿੱਗ ਨੇ....
ਪੀ.ਏ.ਯੂ. ਨੂੰ ਭਾਰਤ ਦੀ ਸਰਵੋਤਮ ਖੇਤੀਬਾੜੀ ਯੂਨੀਵਰਸਿਟੀ ਦੀ ਰੈਂਕਿੰਗ ਮਿਲੀ
ਐੱਨ ਆਰ ਆਈ ਐੱਫ ਦੀ 2023 ਦੀ ਰੈਂਕਿੰਗ ਵਿੱਚ ਹੋਇਆ ਐਲਾਨ ਪੀ.ਏ.ਯੂ. ਵਾਈਸ ਚਾਂਸਲਰ ਨੇ ਇਸ ਪ੍ਰਾਪਤੀ ਨੂੰ ਸਮੁੱਚੇ ਮਾਹਿਰਾਂ, ਅਧਿਆਪਕਾਂ ਅਤੇ ਕਰਮਚਾਰੀਆਂ ਦੀ ਮਿਹਨਤ ਦਾ ਸਿੱਟਾ ਕਿਹਾ ਲੁਧਿਆਣਾ 6 ਜੂਨ : ਭਾਰਤ ਸਰਕਾਰ ਦੀ ਸੰਸਥਾਵਾਂ ਬਾਰੇ ਰਾਸ਼ਟਰੀ ਰੈਂਕਿੰਗ ਏਜੰਸੀ ਐੱਨ ਆਰ ਆਈ ਐੱਫ ਦੀ ਤਾਜ਼ਾ ਰੈਂਕਿੰਗ ਵਿੱਚ ਪੀ.ਏ.ਯੂ. ਨੂੰ ਦੇਸ਼ ਦੀ ਸਰਵੋਤਮ ਖੇਤੀ ਯੂਨੀਵਰਸਿਟੀ ਦੀ ਰੈਂਕਿੰਗ ਮਿਲੀ ਹੈ | ਇਸ ਬਾਰੇ ਹੋਰ ਜਾਣਕਾਰੀ ਦੇਣ ਲਈ ਅੱਜ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਹੋਰ ਉੱਚ....
ਪੀ.ਏ.ਯੂ. ਦੇ ਹੋਸਟਲਾਂ ਵਿੱਚ ਵਿਸਵ ਵਾਤਾਵਰਣ ਦਿਵਸ ਮਨਾਇਆ ਗਿਆ
ਲੁਧਿਆਣਾ 6 ਜੂਨ : ਵਿਸਵ ਵਾਤਾਵਰਣ ਦਿਵਸ ਮੌਕੇ ਪੀ.ਏ.ਯੂ. ਦੇ ਹੋਸਟਲਾਂ ਵਿੱਚ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਗਈ | ਇਸ ਮੌਕੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ, ਮਿਲਖ ਅਧਿਕਾਰੀ ਡਾ. ਰਿਸ਼ੀਇੰਦਰਾ ਗਿੱਲ ਅਤੇ ਸੱਭਿਆਚਾਰਕ ਗਤੀਵਿਧੀਆਂ ਦੇ ਇੰਚਾਰਜ਼ ਡਾ. ਜਸਵਿੰਦਰ ਕੌਰ ਤੋਂ ਇਲਾਵਾ ਸਹਾਇਕ ਵਾਰਡਨ ਡਾ. ਊਸਾ ਨਾਰਾ, ਡਾ.ਕਮਲਪ੍ਰੀਤ ਕੌਰ, ਡਾ. ਅੰਬਿਕਾ ਰੌਟੇਲਾ ਅਤੇ ਡਾ. ਪ੍ਰਾਚੀ ਬਿਸਟ ਦੇ ਨਾਲ ਹੋਸਟਲ ਦੇ ਵਿਦਿਆਰਥੀ ਅਤੇ ਸਟਾਫ਼ ਮੌਜੂਦ ਰਹੇ | ਸਮਾਗਮ ਦੀ ਸੁਰੂਆਤ ਡਾ. ਜੌੜਾ, ਡਾ. ਗਿੱਲ ਅਤੇ....
ਜੀ.ਐਚ.ਜੀ ਪਬਲਿਕ ਸਕੂਲ ਸਿੱਧਵਾਂ ਖੁਰਦ ਵੱਲੋਂ 'ਅਧਿਆਪਕਾਂ ਲਈ ਪੇਸ਼ੇਵਰ ਨੈਤਿਕਤਾ' ਵਿਸ਼ੇ 'ਤੇ ਸੈਮੀਨਾਰ ਦਾ ਆਯੋਜਨ
ਜਗਰਾਉ 6 ਜੂਨ (ਰਛਪਾਲ ਸਿੰਘ ਸ਼ੇਰਪੁਰੀ) : ਪੇਸ਼ੇਵਰ ਨੈਤਿਕਤਾ ਉਹ ਸਿਧਾਂਤ ਹਨ ਜੋ ਕਾਰੋਬਾਰੀ ਮਾਹੌਲ ਵਿੱਚ ਕਿਸੇ ਵਿਅਕਤੀ ਜਾਂ ਸਮੂਹ ਦੇ ਵਿਵਹਾਰ ਨੂੰ ਨਿਯੰਤ੍ਰਿਤ ਕਰਦੇ ਹਨ। ਕਦਰਾਂ-ਕੀਮਤਾਂ ਵਾਂਗ, ਪੇਸ਼ੇਵਰ ਨੈਤਿਕਤਾ ਇਹ ਨਿਯਮ ਪ੍ਰਦਾਨ ਕਰਦੀ ਹੈ ਕਿ ਸਮੇਂ ਅਨੁਸਾਰ ਵੱਖ-ਵੱਖ ਮਾਹੌਲ ਵਿੱਚ ਇੱਕ ਵਿਅਕਤੀ ਨੂੰ ਦੂਜੇ ਲੋਕਾਂ ਅਤੇ ਸੰਸਥਾਵਾਂ ਪ੍ਰਤੀ ਕਿਵੇਂ ਕੰਮ ਕਰਨਾ ਚਾਹੀਦਾ ਹੈ।'ਪ੍ਰੋਫੈਸ਼ਨਲ ਐਥਿਕਸ' ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਜੀ.ਐੱਚ.ਜੀ ਪਬਲਿਕ ਸਕੂਲ ਸਿੱਧਵਾਂ ਖੁਰਦ ਵਿਖੇ 3 ਜੂਨ, 2023....
ਰਾਹੁਲ ਗਾਂਧੀ ਦੀ ਅਮਰੀਕਾ ਫੇਰੀ ਨੇ ਕਾਂਗਰਸ ਪਾਰਟੀ ਦੀਆਂ ਜੜਾਂ ਮਜ਼ਬੂਤ ਕੀਤੀਆਂ :ਮਹਿੰਦਰ ਸਿੰਘ ਗਿਲਚੀਆ 
ਰਾਹੁਲ ਗਾਂਧੀ ਦੀ ਸਾਦਗੀ, ਸਚਾਈ ਅਤੇ ਸਪਸ਼ਟਤਾ ਨੇ ਪ੍ਰਵਾਸੀ ਭਾਰਤੀਆਂ ਦੇ ਮਨ ਮੋਹੇ ਰਾਜਾ ਵੜਿੰਗ, ਸਿੰਗਲਾ ਅਤੇ ਬਾਵਾ ਦਾ ਅਮਰੀਕਾ ਆਉਣ 'ਤੇ ਕੀਤਾ ਗਿੱਲ ਨੇ ਧੰਨਵਾਦ ਮੁੱਲਾਂਪੁਰ ਦਾਖਾ, 6 ਜੂਨ : ਰਾਹੁਲ ਗਾਂਧੀ ਦੀ ਅਮਰੀਕਾ ਫੇਰੀ ਨੇ ਕਾਂਗਰਸ ਦੀਆਂ ਦੇਸ਼ ਵਿਦੇਸ਼ 'ਚ ਜੜਾਂ ਮਜ਼ਬੂਤ ਕੀਤੀਆਂ। ਪ੍ਰਵਾਸੀ ਭਾਰਤੀ 2024 'ਚ ਭਾਰਤ ਦੀ ਵਾਗਡੋਰ ਰਾਹੁਲ ਗਾਂਧੀ ਦੇ ਹੱਥਾਂ 'ਚ ਦੇਖਣਾ ਚਾਹੁੰਦੇ ਹਨ। ਇਹ ਸ਼ਬਦ ਅੱਜ ਮਹਿੰਦਰ ਸਿੰਘ ਗਿਲਚੀਆ ਪ੍ਰਧਾਨ ਓਵਰਸੀਜ਼ ਕਾਂਗਰਸ ਅਮਰੀਕਾ ਅਤੇ ਓਵਰਸੀਜ਼ ਕਾਂਗਰਸ ਪੰਜਾਬ....
ਨਹਿਰੂ ਯੁਵਾ ਕੇਂਦਰ ਲੁਧਿਆਣਾ ਵਲੋਂ ਜ਼ਿਲ੍ਹਾ ਪੱਧਰੀ 'ਯੁਵਾ ਉਤਸਵ' ਦਾ ਆਯੋਜਨ 10 ਜੂਨ ਨੂੰ
ਐਸ.ਸੀ.ਡੀ. ਸਰਕਾਰੀ ਕਾਲਜ਼ ਵਿਖੇ ਕਰਵਾਇਆ ਜਾਵੇਗਾ ਇਹ ਸਮਾਗਮ ਲੁਧਿਆਣਾ, 06 ਜੂਨ : ਨਹਿਰੂ ਯੁਵਾ ਕੇਂਦਰ ਲੁਧਿਆਣਾ ਵੱਲੋਂ ਯੁਵਕ ਮਾਮਲੇ, ਖੇਡ ਮੰਤਰਾਲਾ (ਭਾਰਤ ਸਰਕਾਰ) ਦੇ ਦਿਸ਼ਾ ਨਿਰਦੇਸ਼ਾਂ ਹੇਠ ਸਥਾਨਕ ਐਸ.ਸੀ.ਡੀ. ਕਾਲਜ ਲੁਧਿਆਣਾ ਵਿਖੇ ਆਜ਼ਾਦੀ ਦਾ ਅਮ੍ਰਿਤ ਮਹਾਂਉਤਸਵ ਤਹਿਤ 10 ਜੂਨ, 2023 ਨੂੰ 'ਯੁਵਾ ਉਤਸਵ' 2023-24 ਦਾ ਆਯੋਜਨ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਯੂਵਾ ਅਫ਼ਸਰ (ਡੀ.ਵਾਈ.ਓ) ਰਸ਼ਮੀਤ ਕੌਰ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਮਾਣਯੋਗ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਗਏ ਪੰਚ....