
- ਲਵਲੀ ਦੇ ਦੋਸਤ ਨੇ ਗੋਲੀਮਾਰ ਕੇ ਕੀਤਾ ਕਤਲ : ਐਸਐਚਓ ਸੁਰਜੀਤ ਸਿੰਘ
ਜਗਰਾਓਂ, 04 ਅਪ੍ਰੈਲ 2025 : ਮੁੱਲਾਂਪੁਰ ਦਾਖਾ ਦੇ ਨਾਮਵਰ ਰਾਜੂ ਜਿਊਲਰਜ (ਈਸੇਵਾਲ ਵਾਲੇ) ਕੁਲਦੀਪ ਸਿੰਘ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਹਂਾਂ ਦੇ ਨੌਜਵਾਨ ਪੁੱਤਰ ਪਰਮਿੰਦਰ ਸਿੰਘ ਲਵਲੀ ਦੀ ਅਚਾਨਕ ਗੋਲੀ ਲੱਗਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਪਰਮਿੰਦਰ ਸਿੰਘ ਲਵਲੀ ਆਪਣੇ ਇੱਕ ਦੋਸਤ ਨਾਲ ਜਗਰਾਓਂ ਦੇ ਨੇੜਲੇ ਪਿੰਡ ਮਲਕ ਵਿਖੇ ਕਿਸੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਗਏ ਸਨ। ਜਿੱਥੇ ਡੀਜੇ ਤੇ ਨੱਚਦੇ ਸਮੇਂ ਉਸਨੂੰ ਸ਼ੱਕੀ ਹਲਾਤ ਵਿੱਚ ਗੋਲੀ ਲੱਗੀ ਤੇ ਉਸਦੀ ਮੌਤ ਹੋ ਗਈ। ਘਟਨਾਂ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਸਦਰ ਦੇ ਇੰਚਾਰਜ ਸੁਰਜੀਤ ਸਿੰਘ ਪੁਲਿਸ ਪਾਰਟੀ ਨਾਲ ਮੌਕੇ ਤੇ ਪੁੱਜੇ ਤੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਸਿਵਲ ਹਸਪਤਾਲ ਜਗਰਾਓਂ ਵਿਖੇ ਰਖਵਾਇਆ ਗਿਆ। ਜਿਕਰਯੋਗ ਹੈ ਕਿ ਰਾਜੂ ਜਿਊਲਰਜ ਨੂੰ ਪਹਿਲਾਂ ਵੀ ਗੈਂਗਸਟਰਾਂ ਵੱਲੋਂ ਧਮਕੀਆਂ ਦੇਣ ਦੀਆਂ ਗੱਲਾਂ ਸਾਹਮਣੇ ਆਈਆਂ ਸਨ। ਪਰਮਿੰਦਰ ਸਿੰਘ ਲਵਲੀ ਦੀ ਮੌਤ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਥਾਣਾ ਸਦਰ ਦੇ ਇੰਚਾਰਜ ਸੁਰਜੀਤ ਸਿੰਘ ਨੇ ਰਾਜੂ ਜਿਊਲਰਜ ਦੇ ਮਾਲਕ ਪਰਮਿੰਦਰ ਸਿੰਘ ਲਵਲੀ ਦੇ ਕਤਲ ਮਾਮਲੇ ਵਿੱਚ ਖੁਲਾਸਾ ਕਰਦਿਆਂ ਕਿਹਾ ਕਿ ਲਵਲੀ ਦੇ ਦੋਸਤ ਨੇ ਹੀ ਉਸਦਾ ਗੋਲੀਮਾਰ ਕੇ ਕਤਲ ਕੀਤਾ ਹੈ। ਐਸਐਚਓ ਸੁਰਜੀਤ ਸਿੰਘ ਨੇ ਕਿਹਾ ਕਿ ਪਰਮਿੰਦਰ ਸਿੰਘ ਲਵਲੀ ਨੂੰ ਜਰਨੈਲ ਸਿੰਘ ਈਸੇਵਾਲ ਨੇ ਸੱਦਾ ਦੇ ਕੇ ਆਪਣੇ ਸਾਲੇ ਦੇ ਵਿਆਹ ਵਿੱਚ ਬੁਲਾਇਆ ਅਤੇ ਜਾਗੋ ਵਾਲੀ ਰਾਤ ਲਵਲੀ ਦੇ ਦੋਸਤ ਜਰਨੈਲ ਸਿੰਘ ਨੇ ਹੀ ਉਸਨੂੰ ਆਪਣੇ ਲਾਇਸੰਸੀ ਰਿਵਾਲਵਰ ਨਾਲ ਗੋਲੀ ਮਾਰ ਕੇ ਕਤਲ ਕਰ ਦਿੱਤਾ।ਐਸਐਚਓ ਸੁਰਜੀਤ ਸਿੰਘ ਨੇ ਕਿਹਾ ਕਿ ਕਥਿਤ ਦੋਸ਼ੀ ਜਰਨੈਲ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਰਨੈਲ ਸਿੰਘ ਨੂੰ ਕਾਬੂ ਕਰਨ ਤੋਂ ਬਾਅਦ ਹੀ ਕਤਲ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।
https://www.facebook.com/61554240516943/videos/679139764584190