ਖੇਡਾਂ ਵਤਨ ਪੰਜਾਬ ਦੀਆਂ: ਨੈੱਟਬਾਲ ਲੜਕਿਆਂ ਦੇ ਮੁਕਾਬਲਿਆਂ ਦਾ ਵਧੀਕ ਡਿਪਟੀ ਕਮਿਸ਼ਨਰ ਵਲੋਂ ਆਗਾਜ਼

ਬਰਨਾਲਾ, 28 ਨਵੰਬਰ 2024 : ਖੇਡਾਂ ਵਤਨ ਪੰਜਾਬ ਦੀਆਂ ਤਹਿਤ ਨੈੱਟਬਾਲ ਟੂਰਨਾਮੈਂਟ ਵਿੱਚ ਅੱਜ ਲੜਕਿਆਂ ਦੇ ਮੁਕਾਬਲੇ ਸ਼ੁਰੂ ਹੋਏ ਜਿਸ ਦੇ ਉਦਘਾਟਨੀ ਸਮਾਰੋਹ 'ਤੇ ਮੁੱਖ ਮਹਿਮਾਨ ਵਜੋਂ ਏਡੀਸੀ (ਜਨਰਲ) ਬਰਨਾਲਾ ਸ੍ਰੀ ਲਤੀਫ ਅਹਿਮਦ ਨੇ ਸ਼ਿਰਕਤ ਕੀਤੀ। ਉਨ੍ਹਾਂ ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ  ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਵਿਚ ਮੱਲਾਂ ਮਾਰਨ ਦੀ ਸਿੱਖਿਆ ਦਿੱਤੀ। ਇਸ ਮੌਕੇ ਉਹਨਾਂ ਦੇ ਨਾਲ ਡੀ.ਐਸ.ੳ. ਮਿਸ ਉਮੇਸ਼ਵਰੀ ਸ਼ਰਮਾ, ਡੀ.ਅਮ. ਸਪੋਰਟਸ ਸ੍ਰੀ ਸਿਮਰਜੀਤ ਸਿੰਘ, ਨੈੱਟਬਾਲ ਗੇਮ ਦੇ ਕਨਵੀਨਰ ਸ੍ਰੀ ਬਲਵਿੰਦਰ ਸ਼ਰਮਾ ਜੀ ਅਤੇ ਕੋ ਕਨਵੀਨਰ ਮੈਡਮ ਜਸਵਿੰਦਰ ਕੌਰ ਤੇ ਹੋਰ ਕੋਚ ਹਾਜ਼ਰ ਸਨ। ਡੀ.ਐਸ.ੳ. ਮਿਸ ਉਮੇਸ਼ਵਰੀ ਸ਼ਰਮਾ ਨੇ ਦੱਸਿਆ ਕਿ  ਨੈੱਟਬਾਲ ਵਿੱਚ 11 ਟੀਮਾਂ ਦੇ ਖਿਡਾਰੀਆਂ ਨੇ ਭਾਗ ਲਿਆ। ਅੰਡਰ 14 ਲੜਕਿਆਂ ਦੇ ਪਹਿਲੇ ਦਿਨ ਦੇ ਮੁਕਾਬਲਿਆਂ ਵਿੱਚ ਰੋਪੜ ਨੂੰ ਪਟਿਆਲਾ ਨੇ 02-12 ਦੇ ਫਰਕ ਨਾਲ ਹਰਾਇਆ। ਫਾਜਿਲਕਾ ਨੇ ਮਲੇਰਕੋਟਲਾ ਨੂੰ 15-6 ਦੇ ਫਰਕ ਨਾਲ, ਅੰਮ੍ਰਿਤਸਰ ਨੇ ਲੁਧਿਆਣਾ ਨੂੰ 03-14 ਨਾਲ ਅਤੇ ਸੰਗਰੂਰ ਨੂੰ ਮਾਨਸਾ ਨੇ 10-25 ਨਾਲ ਹਰਾਇਆ। ਇਸੇ ਤਰ੍ਹਾਂ ਅੰਡਰ 17 ਲੜਕਿਆਂ ਵਿੱਚ ਅੰਮ੍ਰਿਤਸਰ ਨੇ ਰੋਪੜ ਨੂੰ , ਸ੍ਰੀ ਮੁਕਤਸਰ ਸਾਹਿਬ ਨੇ ਮਲੇਰਕੋਟਲਾ ਨੂੰ ਹਰਾਇਆ ਤੇ ਬਠਿੰਡਾ ਨੇ ਮੋਹਾਲੀ ਨੂੰ ਹਰਾਇਆ। ਟੇਬਲ ਟੈਨਿਸ ਵਿੱਚ ਅੰਡਰ 14 ਲੜਕਿਆਂ ਦੇ ਸੈਮੀ ਫਾਈਨਲ ਪਹਿਲੇ ਰਾਊਂਡ  ਵਿੱਚ ਲੁਧਿਆਣਾ ਨੇ ਜਲੰਧਰ ਨੂੰ 3-2 ਨਾਲ ਹਰਾਇਆ। ਸੈਮੀ ਫਾਈਨਲ ਦੂਜੇ ਅਮ੍ਰਿਤਸਰ ਨੇ ਪਟਿਆਲਾ ਨੂੰ  ਹਰਾਇਆ। ਅੰਡਰ 17 ਲੜਕਿਆਂ ਦੇ ਸੈਮੀ ਫਾਈਨਲ ਪਹਿਲੇ ਰਾਊਂਡ  ਵਿੱਚ ਅਮ੍ਰਿਤਸਰ ਨੇ ਲੁਧਿਆਣਾ ਨੂੰ 3-1 ਨਾਲ ਹਰਾਇਆ, ਸੈਮੀ ਫਾਈਨਲ ਦੂਜੇ ਰਾਊਂਡ ਵਿੱਚ ਜਲੰਧਰ ਨੇ ਪਟਿਆਲਾ ਨੂੰ  ਹਰਾਇਆ। ਅੰਡਰ 21 ਲੜਕਿਆਂ ਦੇ ਸੈਮੀ ਫਾਈਨਲ ਪਹਿਲੇ ਰਾਊਂਡ  ਵਿੱਚ ਪਟਿਆਲਾ ਨੇ ਲੁਧਿਆਣਾ ਨੂੰ 3-1 ਨਾਲ ਹਰਾਇਆ, ਸੈਮੀ ਫਾਈਨਲ ਦੂਜੇ ਰਾਊਂਡ ਵਿੱਚ ਜਲੰਧਰ ਨੇ ਅੰਮ੍ਰਿਤਸਰ ਨੂੰ ਹਰਾਇਆ। 21-30 ਲੜਕਿਆਂ ਦੇ ਏਜ ਗਰੁੱਪ ਵਿੱਚ ਪਹਿਲੇ ਰਾਊਂਡ ਵਿੱਚ ਰੂਪਨਗਰ ਨੇ ਮੋਹਾਲੀ ਨੂੰ ਹਰਾਇਆ ਅਤੇ ਸੈਮੀ ਫਾਈਨਲ ਵਿੱਚ ਅੰਮ੍ਰਿਤਸਰ ਨੇ ਬਰਨਾਲਾ ਨੂੰ ਹਰਾਇਆ।