ਮਗਨਰੇਗਾ ਸਕੀਮ ਦੇ ਲਾਭਪਾਤਰੀਆਂ ਤੋਂ ਕੰਮ ਦੀ ਡਿਮਾਂਡ ਲੈਣ ਲਈ ਵੱਖ ਵੱਖ ਪਿੰਡਾਂ ਵਿੱਚ ਲਗਾਏ ਗਏ ਕੈਂਪ

  • ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਵੱਲੋਂ ਕੈਂਪਾਂ ਦਾ ਜਾਇਜਾ

ਫਾਜ਼ਿਲਕਾ 4 ਅਪ੍ਰੈਲ 2025 : ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਪਿੰਡਾਂ ਵਿੱਚ ਮਹਾਤਮਾ ਗਾਂਧੀ ਕੌਮੀ ਦਿਹਾਤੀ ਰੋਜ਼ਗਾਰ ਗਰੰਟੀ ਕਾਨੂੰਨ ਦੇ ਤਹਿਤ ਨਰੇਗਾ ਕਾਮਿਆਂ ਤੋਂ ਕੰਮ ਦੀ ਡਿਮਾਂਡ ਲੈਣ ਲਈ ਪਿੰਡਾਂ ਵਿੱਚ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਇਸ ਲੜੀ ਤਹਿਤ ਅੱਜ ਪਿੰਡ ਬਖੂ ਸ਼ਾਹ, ਮੰਡੀ ਹਜੂਰ ਸਿੰਘ, ਹਸਤਾ ਕਲਾਂ। ਠਗਣੀ, ਤੇਜਾ ਰੁਹੇਲਾ, ਨਵਾਂ ਮੌਜ਼ਮ, ਝੁੱਗੇ ਗੁਲਾਬ, ਨਵਾਂ ਹਸਤਾ, ਜੱਟ ਵਾਲੀ ਵਿਖੇ ਕੈਂਪ ਲਗਾਏ ਗਏ। ਉਧਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਸ੍ਰੀ ਅੰਤਰਪ੍ਰੀਤ ਅਤੇ ਏਪੀਓ ਮਨਿੰਦਰ ਸਿੰਘ ਵੱਲੋਂ ਪਿੰਡ ਬਖੂ ਸ਼ਾਹ ਦਾ ਦੌਰਾ ਕਰਕੇ ਇੱਥੇ ਲਗਾਏ ਗਏ ਕੈਂਪ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਬੀਡੀਪੀਓ ਅੰਤਰਪ੍ਰੀਤ ਨੇ ਦੱਸਿਆ ਕਿ ਬੱਖੂ ਸ਼ਾਹ ਵਿਖੇ ਲੱਗੇ ਕੈਂਪ ਦੌਰਾਨ 66 ਲੋਕਾਂ ਨੇ ਕੰਮ ਲਈ ਆਪਣੀ ਡਿਮਾਂਡ ਦਰਜ ਕਰਵਾਈ ਹੈ ਜਿਨਾਂ ਨੂੰ ਨਿਯਮਾਂ ਅਨੁਸਾਰ ਜਲਦ ਕੰਮ ਮੁਹਈਆ ਕਰਵਾ ਦਿੱਤਾ ਜਾਵੇਗਾ। ਇਸ ਮੌਕੇ ਉਨਾਂ ਨੇ ਕਿਹਾ ਕਿ ਵਿਭਾਗ ਵੱਲੋਂ ਬਿਨਾਂ ਕਿਸੇ ਭੇਦਭਾਵ ਦੇ ਕੰਮ ਦੀ ਡਿਮਾਂਡ ਨੋਟ ਕਰਨ ਲਈ ਕੈਂਪ ਲਗਾਏ ਜਾ ਰਹੇ ਹਨ। ਉਹਨਾਂ ਨੇ ਕਿਹਾ ਕਿ ਕੁਝ ਲੋਕ ਕੰਮ ਦੀ ਡਿਮਾਂਡ ਨੋਟ ਕਰਾਉਣ ਦੀ ਬਜਾਏ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਉਹਨਾਂ ਨੇ ਅਜਿਹੇ ਲੋਕਾਂ ਨੂੰ ਅਪੀਲ ਕੀਤੀ ਕਿ ਪ੍ਰਸ਼ਾਸਨ ਸਭ ਨੂੰ ਮੰਗ ਅਨੁਸਾਰ ਕੰਮ ਉਪਲਬਧ ਕਰਵਾਉਣ ਲਈ ਨਿਯਮਾਂ ਦਾ ਪਾਲਣ ਕਰਨ ਲਈ ਦ੍ਰਿੜ ਸੰਕਲਪਿਤ ਹੈ ਅਤੇ ਲੋਕ ਧਰਨੇ ਪ੍ਰਦਰਸ਼ਨ ਵਿੱਚ ਜਾਣ ਦੀ ਬਜਾਏ ਆਪਣੇ ਕੰਮ ਦੀ ਡਿਮਾਂਡ ਨੋਟ ਕਰਵਾਉਣ ਤਾਂ ਜੋ ਉਹਨਾਂ ਨੂੰ ਜਲਦੀ ਤੋਂ ਜਲਦੀ ਨਿਯਮਾਂ ਅਨੁਸਾਰ ਕੰਮ ਮੁਹਈਆ ਕਰਵਾਇਆ ਜਾ ਸਕੇ।