ਖੇਮਕਰਨ : ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਹਲਕਾ ਖੇਮਕਰਨ ਵਿਚ ਅੱਜ ਨਸ਼ੇ ਕਾਰਨ 2 ਨੌਜਵਾਨਾਂ ਦੀ ਮੌਤ ਹੋ ਗਈ । ਮਿਲੀ ਜਾਣਕਾਰੀ ਅਨੁਸਾਰ ਦੋਵਾਂ ਨੌਜਵਾਨਾਂ ਨੇ ਇਕੱਠੇ ਹੀ ਨਸ਼ੇ ਦੇ ਟੀਕੇ ਲਗਾਏ ਸਨ। ਇਨ੍ਹਾਂ ਦੀ ਪਹਿਚਾਣ ਬਲਦੇਵ ਸਿੰਘ 43 ਸਾਲ ਅਤੇ ਨਿਸ਼ਾਨ ਸਿੰਘ 40 ਸਾਲ ਵਜੋਂ ਹੋਈ ਹੈ। ਦੋਵਾਂ ਨੂੰ ਇਲਾਜ ਲਈ ਵਲਟੋਹਾ ਦੇ ਨਿੱਜੀ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰ ਨੇ ਇਨ੍ਹਾਂ ਨੂੰ ਮਿਰਤਕ ਐਲਾਨ ਦਿੱਤਾ। ਦੱਸਿਆ ਜਾ ਰਿਹਾ ਕਿ ਮਰਨ ਬਲਦੇਵ ਸਿੰਘ ਜੋ ਕਿ ਪਿੰਡ ਚਕਵਾਲੀਆ ਦੇ ਕਾਂਗਰਸੀ ਸਰਪੰਚ ਗੁਰਸਾਹਿਬ ਸਿੰਘ ਦਾ ਸਕਾ ਭਰਾ ਸੀ ਅਤੇ ਦੂਜਾ ਨਿਸ਼ਾਨ ਸਿੰਘ ਜੋ ਕਿ ਵਲਟੋਹਾ ਪਿੰਡ ਦਾ ਰਹਿਣ ਵਾਲਾ ਸੀ। ਉਸਦੇ ਪਿਤਾ ਅਤੇ ਭਰਾ ਦੀ ਮੌਤ ਵੀ ਨਸ਼ੇ ਕਾਰਨ ਹੋ ਚੁੱਕੀ ਹੈ ਅਤੇ ਉਸਦੀਆਂ ਪਰਿਵਾਰ ਪਤਨੀ ਅਤੇ 2 ਲੜਕੀਆਂ ਸਨ। ਇਸ ਮੌਕੇ ਪੰਜਾਬ ਡਰੱਗ ਐਸੋਸੀਏਸ਼ਨ ਦੇ ਸਤਨਾਮ ਸਿੰਘ ਦੱਸਿਆ ਕਿ ਇਨ੍ਹਾਂ ਮਰਨ ਵਾਲੇ ਨੌਜਵਾਨਾਂ ਦੀ ਮੌਤ ਲਈ ਉਹ ਪੁਲੀਸ ਥਾਣਾ ਵਲਟੋਹਾ ਨੂੰ ਜਿੰਮੇਵਾਰ ਮੰਨਦੇ ਹਨ ਕਿਉਂਕਿ ਪੁਲੀਸ ਨਸ਼ਾ ਵੇਚਣ ਵਾਲਿਆਂ ਖਿਲਾਫ ਕਾਰਵਾਈ ਨਹੀਂ ਕਰ ਰਹੀ । ਉਨ੍ਹਾਂ ਕਿਹਾ ਮੁੱਖ ਮੰਤਰੀ ਅਜਿਹੇ ਐੱਸਐੱਚਓ 302 ਦੀ ਕਾਰਵਾਈ ਕਰ ਉਨ੍ਹਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ। ਦੂਜੇ ਪਾਸੇ ਪਿੰਡ ਦੀ ਨਸ਼ਾ ਛੁਡਾਓ ਕਮੇਟੀ ਦੇ ਮੈਂਬਰ ਨੇ ਕਿਹਾ ਕਿ ਉਨ੍ਹਾਂ ਵਲੋਂ ਐੱਸਐੱਚਓ ਵਲਟੋਹਾ ਜਗਦੀਪ ਸਿੰਘ ਨਸ਼ੇ ਖਿਲਾਫ ਪਹਿਲਾਂ ਹੀ ਮੈਮੋਰੰਡਮ ਦਿੱਤਾ ਸੀ ਪਰ ਉਕਤ ਐੱਸਐੱਚਓ ਸਾਡੇ ਕੋਲੋਂ ਨਸ਼ਾ ਵੇਚਣ ਵਾਲਿਆਂ ਦੇ ਨਾਂ ਪੁੱਛਦਾ ਹੈ ਉਨ੍ਹਾਂ ਕਿਹਾ ਕਿ ਇਹ ਤਨਖਾਹ ਕਿਸ ਗੱਲ ਦੀ ਲੈ ਰਹੇ ਹਨ ਜੇਕਰ ਨਸ਼ਾ ਵੇਚਣ ਵਾਲਿਆਂ ਦੀ ਜਾਣਕਾਰੀ ਅਸੀਂ ਹੀ ਦੇਣੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਕੁਝ ਦੱਸਣਾ ਵੀ ਚਾਉਂਦੇ ਹਾਂ ਤਾਂ ਪੁਲੀਸ ਥਾਣੇ ਵਿਚੋਂ ਨਿਕਲਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਇਤਲਾਹ ਕਰ ਦਿੰਦੀ । ਜਿਸ ਕਰਕੇ ਉਕਤ ਨਸ਼ਾ ਵੇਚਣ ਪਾਸੇ ਹੋ ਜਾਂਦੇ ਹਨ ਉਹਨਾਂ ਕਿਹਾ ਜੇਕਰ 10 ਦਿੰਨਾ ਵਿਚ ਸਰਕਾਰ ਨੂੰ ਇਨ੍ਹਾਂ ਪਰਿਵਾਰਾਂ ਨੂੰ ਇਨਸਾਫ ਨਾ ਦਿਵਾਇਆ ਤਾਂ ਉਹ ਵੱਡੇ ਪੱਧਰ ਤੇ ਸੰਘਰਸ਼ ਕਰਨਗੇ।