ਤਰਨ ਤਾਰਨ, 22 ਅਕਤੂਬਰ :ਪੰਜਾਬ ਸਰਕਾਰ ਅਤੇ ਖੇਡ ਵਿਭਾਗ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ 2023 ਅਧੀਨ ਕੁਸ਼ਤੀ ਦਾ ਰਾਜ ਪੱਧਰ ਦਾ ਟੂਰਨਾਮੈਂਟ ਜਿਲ੍ਹਾ ਤਰਨ ਤਾਰਨ ਵਿੱਚ ਛੇਂਵੇ ਦਿਨ ਬੜੀ ਸ਼ਾਨੋਸ਼ੋਕਤ ਨਾਲ ਸਮਾਪਤ ਹੋਇਆ ਅਤੇ ਇਸ ਮੋਕੇ ਸਵ. ਸ. ਮਨੋਹਰ ਸਿੰਘ ਗਿੱਲ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ ਗਈ, ਇਸ ਸਮੇਂ ਉਹਨਾ ਦੇ ਪਰਿਵਾਰਿਕ ਮੈਂਬਰ ਸ. ਤਰਸੇਮ ਸਿੰਘ (ਭਤੀਜਾ ਸਵ. ਸ. ਮਨੋਹਰ ਸਿੰਘ ਗਿੱਲ) , ਚੇਅਰਮੇਨ ਸ਼ਬੇਗ ਸਿੰਘ ਧੁੰਨ, ਹਰਪ੍ਰੀਤ ਸਿੰਘ ਅਤੇ ਦਲਜੀਤ ਸਿੰਘ (ਪੀ. ਐਸ. ਓ. ਸਵ. ਸ. ਮਨੋਹਰ ਸਿੰਘ ਗਿੱਲ) ਸ਼ਰਧਾਂਜਲੀ ਸਮੇਂ ਮੋਜੂਦ ਸਨ । ਇਸ ਰਾਜ ਪੱਧਰੀ ਟੂਰਨਾਮੈਂਟ ਵਿੱਚ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਤੋਂ 14 ਸਾਲ ਤੋਂ ਘੱਟ ਉਮਰ ਵਰਗ ਤੋਂ ਲੈਕੇ 65 ਸਾਲ ਤੋਂ ਉੱਪਰ ਤੱਕ ਦੇ ਸਾਰੇ ਉਮਰ ਵਰਗਾਂ ਵਿੱਚ ਤਕਰੀਬਨ 700 ਦੇ ਕਰੀਬ ਖਿਡਾਰਨਾਂ ਅਤੇ 1600 ਦੇ ਕਰੀਬ ਖਿਡਾਰੀਆਂ ਨੇ ਭਾਗ ਲਿਆ । ਇਹਨਾਂ ਖੇਡਾਂ ਵਿੱਚ ਖਿਡਾਰੀਆਂ ਨੇ ਕੁਸ਼ਤੀ ਫ੍ਰੀ ਸਟਾਇਲ ਅਤੇ ਗ੍ਰੀਕੋ ਰੋਮਨ ਸਟਾਇਲ ਵਿੱਚ ਭਾਗ ਲੈਂਦੇ ਹੋਏ ਆਪਣਾ ਬਿਹਤਰ ਪ੍ਰਦਰਸ਼ਨ ਕੀਤਾ।ਇਸ ਦਾ ਬਹੁਤ ਹਾਂ –ਪੱਖੀ ਅਸਰ ਦੇਖਣ ਨੂੰ ਮਿਲਿਆ ਅਤੇ ਖਿਡਾਰੀਆਂ ਵਿੱਚ ਖੇਡਾਂ ਪ੍ਰਤੀ ਬਹੁਤ ਉਤਸ਼ਾਹ ਸੀ। ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਡਾ. ਕਸ਼ਮੀਰ ਸਿੰਘ ਸੋਹਲ ਐਮ. ਐਲ . ਏ. ਤਰਨ ਤਾਰਨ, ਰਿਟਾਇਰਡ ਜਿਲ੍ਹਾ ਖੇਡ ਅਫਸਰ ਸ. ਬਲਵੰਤ ਸਿੰਘ ਅਤੇ ਇਟਰਨੈਸ਼ਨਲ ਕਬੱਡੀ ਖਿਡਾਰਣ ਇੰਸਪੈਕਟਰ ਰਾਜਵਿੰਦਰ ਕੌਰ ਨੇ ਕੁਸ਼ਤੀਆਂ ਸ਼ੁਰੂ ਕਰਵਾ ਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਵਧੀਆ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕੀਤਾ ਅਤੇ ਕੁਸ਼ਤੀ ਦੇ ਜੈਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ । ਕੁਸ਼ਤੀ ਫ੍ਰੀ ਸਟਾਇਲ ਅੰਡਰ 23-35 ਸਾਲ ਦੇ 79 ਕਿਲੋ ਭਾਗ ਵਰਗ ਵਿੱਚ ਪਹਿਲਾ ਸਥਾਨ ਧੀਰਜ ਜਲੰਧਰ, ਦੂਜਾ ਸਥਾਨ ਵਰਿੰਦਰ ਸਿੰਘ, ਤੀਸਰਾ ਸਥਾਨ ਚੇਤਨ ਸਿੰਘ ਹੁਸ਼ਿਆਰਪੁਰ ਤੇ ਸੁਪਨਪ੍ਰੀਤ ਸਿੰਘ ਫਤਿਹਗੜ੍ਹ ਸਾਹਿਬ ਨੇ ਪ੍ਰਾਪਤ ਕੀਤਾ , 86 ਕਿਲੋ ਭਾਗ ਵਰਗ ਵਿੱਚ ਪਹਿਲਾ ਸਥਾਨ ਰਾਮਸਰੂਪ ਸਿੰਘ ਫਤਿਹਗੜ੍ਹ ਸਾਹਿਬ, ਦੂਜਾ ਸਥਾਨ ਰਫੀ ਹੁਸ਼ਿਆਰਪੁਰ, ਤੀਸਰਾ ਸਥਾਨ ਜੰਜੀ ਕੁਮਾਰ ਜਲੰਧਰ ਤੇ ਹਰਪਿੰਦਰ ਸਿੰਘ ਲੁਧਿਆਣਾ ਨੇ ਪ੍ਰਾਪਤ ਕੀਤਾ, 92 ਕਿਲੋ ਭਾਗ ਵਰਗ ਵਿੱਚ ਪਹਿਲਾ ਸਥਾਨ ਸੁਪਿੰਦਰ ਸਿੰਘ ਫਤਿਹਗੜ੍ਹ ਸਾਹਿਬ, ਦੂਜਾ ਸਥਾਨ ਚਮਕੌਰ ਸਿੰਘ ਤਰਨ ਤਾਰਨ, ਤੀਸਰਾ ਸਥਾਨ ਭੁਪਿੰਦਰ ਸਿੰਘ ਬਠਿੰਡਾ ਤੇ ਅਜੇ ਗੁਰਦਾਸਪੁਰ ਨੇ ਪ੍ਰਾਪਤ ਕੀਤਾ, 97 ਕਿਲੋ ਭਾਗ ਵਰਗ ਵਿੱਚ ਪਹਿਲਾ ਸਥਾਨ ਲਵਜੋਤ ਸਿੰਘ ਫਤਿਹਗੜ੍ਹ ਸਾਹਿਬ, ਦੂਜਾ ਸਥਾਨ ਜੁਝਾਰ ਸਿੰਘ ਅਮ੍ਰਿਤਸਰ, ਤੀਸਰਾ ਸਥਾਨ ਅਮਿਤਗੁਰਕਿਰਤਨਪਾਲ ਸਿੰਘ ਤਰਨ ਤਾਰਨ ਤੇ ਸਾਹਿਲ ਕਪਿਲ ਗੁਰਦਾਸਪੁਰ ਨੇ ਪ੍ਰਾਪਤ ਕੀਤਾ, 125 ਕਿਲੋ ਭਾਗ ਵਰਗ ਵਿੱਚ ਪਹਿਲਾ ਸਥਾਨ ਜਸਦੀਪ ਸਿੰਘ ਪਟਿਆਲਾ, ਦੂਜਾ ਸਥਾਨ ਲਵਪ੍ਰੀਤ ਸਿੰਘ ਫਰੀਦਕੋਟ, ਤੀਸਰਾ ਸਥਾਨ ਲਵਪ੍ਰੀਤ ਸਿੰਘ ਫਾਜਿਲਕਾ ਤੇ ਹਰਮਨਪ੍ਰੀਤ ਸਿੰਘ ਫਤਿਹਗੜ੍ਹ ਸਾਹਿਬ ਨੇ ਪ੍ਰਾਪਤ ਕੀਤਾ ।ਇਸ ਮੌਕੇ ਮੈਡਮ ਸਤਵੰਤ ਕੌਰ ਜਿਲਾ੍ਹ ਖੇਡ ਅਫਸਰ ਤਰਨ ਤਾਰਨ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਤੇ ਬਾਕੀ ਖਿਡਾਰੀਆਂ ਨੂੰ ਸਖਤ ਮਿਹਨਤ ਕਰਕੇ ਜਿੱਤਣ ਦੀ ਪ੍ਰੇਰਨਾ ਦਿੱਤੀ । । ਇਸ ਮੌਕੇ ਬਲਜੀਤ ਸਿੰਘ ਲੇਖਾਕਾਰ, ਕੁਲਦੀਪ ਕੌਰ ਸਟੈਨੋ ਜਿਲ੍ਹਾ ਖੇਡ ਦਫਤਰ ਤਰਨ ਤਾਰਨ ਕੁਲਵਿੰਦਰ ਸਿੰਘ ਐਥਲੈਟਿਕਸ ਕੋਚ, ਕਬੱਡੀ ਕੋਚ ਗੁਰਜੀਤ ਸਿੰਘ,ਰਣਜੀਤ ਸਿੰਘ ਤੇ ਸੁਖਜੀਤ ਕੌਰ ਪੀ ਟੀ ਆਈ ਅਤੇ ਸਿਖਿਆ ਵਿਭਾਗ ਅਤੇ ਖੇਡ ਵਿਭਾਗ ਦੇ ਕਰਮਚਾਰੀ ਆਦਿ ਹਾਜਰ ਹੋਏ। ਅਤੇ ਇਸ ਤਰਾਂ ਵੱਖ ਵੱਖ ਗੇਮਾਂ ਵਿੱਚੋਂ ਵੱਖ ਵੱਖ ਖਿਡਾਰੀਆਂ ਨੇ ਬੜੇ ਉਤਸ਼ਾਹ ਅਤੇ ਜੋਸ਼ ਨਾਲ ਭਾਗ ਲਿਆ।