ਐਸ ਐਸ ਪੀ ਬਟਾਲਾ, ਸੁਹੇਲ ਕਾਸਿਮ ਮੀਰ ਨੇ ਡੇਰਾ ਬਾਬਾ ਨਾਨਕ ਦੀ ਦੂਜੀ ਰੱਖਿਆ ਲਾਈਨ 'ਤੇ ਨਾਕਿਆਂ ਦਾ ਨਿਰੀਖਣ ਕਰਨ ਲਈ ਰਾਤ ਦੇ ਆਪ੍ਰੇਸ਼ਨ 'ਸਤਰਕ' ਦੀ ਅਗਵਾਈ ਕੀਤੀ

  • ਪੁਲਿਸ ਵੱਲੋਂ ਸਖ਼ਤ ਨਾਕਾਬੰਦੀ -ਸ਼ੱਕੀਆਂ ਦੀ ਕੀਤੀ ਜਾਂਚ

ਬਟਾਲਾ, 12 ਅਪ੍ਰੈਲ 2025 : ਪੰਜਾਬ ਪੁਲਿਸ ਵੱਲੋਂ ਅਮਨ ਕਾਨੂੰਨ ਨੂੰ ਹੋਰ ਪੁਖਤਾ ਕਰਨ ਹਿੱਤ ਐਸ ਐਸ ਪੀ ਬਟਾਲਾ, ਸੁਹੇਲ ਕਾਸਿਮ ਮੀਰ ਨੇ ਡੇਰਾ ਬਾਬਾ ਨਾਨਕ ਦੀ ਦੂਜੀ ਰੱਖਿਆ ਲਾਈਨ 'ਤੇ ਨਾਕਿਆਂ ਦਾ ਨਿਰੀਖਣ ਕਰਨ ਲਈ ਰਾਤ ਦੇ ਆਪ੍ਰੇਸ਼ਨ 'ਸਤਰਕ' ਦੀ ਅਗਵਾਈ ਕੀਤੀ ਅਤੇ ਜ਼ਿਲ੍ਹਾ ਦੇ ਅੰਦਰ ਨਾਕਿਆਂ 'ਤੇ ਪੁਲਿਸ ਦੀ ਮਜ਼ਬੂਤੀ ਨੂੰ ਯਕੀਨੀ ਬਣਾਇਆ, ਜਿਸ ਨਾਲ ਜਨਤਕ ਸੁਰੱਖਿਆ ਅਤੇ ਸੰਚਾਲਨ ਤਿਆਰੀ ਨੂੰ ਹੋਰ ਮਜ਼ਬੂਤ ਕੀਤਾ ਗਿਆ। ਐਸ.ਐਸ.ਪੀ. ਬਟਾਲਾ ਦੀ ਅਗਵਾਈ ਹੇਠ ਬਟਾਲਾ ਪੁਲਿਸ ਵੱਲੋਂ ਬੀਤੀ ਰਾਤ 10 ਵਜੇ ਤੋਂ 4 ਵਜੇ ਤੱਕ ਵਾਹਨਾਂ ਦੀ ਜਾਂਚ ਕਰਨ ਦੇ ਨਾਲ-ਨਾਲ ਸ਼ੱਕੀਆਂ ਕੋਲ਼ੋਂ ਪੁੱਛ-ਗਿੱਛ ਕੀਤੀ ਗਈ। ਆਪਰੇਸ਼ਨ ਤਹਿਤ ਪੁਲਿਸ ਵੱਲੋਂ ਮਹੱਤਵਪੂਰਨ ਥਾਵਾਂ ਉੱਪਰ ਸਖ਼ਤ ਨਾਕਾਬੰਦੀ ਕਰਕੇ ਵਾਹਨਾਂ ਦੀ ਜਾਂਚ ਕੀਤੀ । ਐਸ ਐਸ ਪੀ  ਨੇ ਦੱਸਿਆ ਕਿ ਆਪ੍ਰੇਸ਼ਨ ਦਾ ਮਕਸਦ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ-ਨਾਲ ਸਮਾਜ ਵਿਰੋਧੀ ਤੱਤਾਂ ਉੱਪਰ ਨਕੇਲ ਕੱਸਣਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਵਿਰੋਧੀ ਤੱਤਾਂ ਨੂੰ ਨੱਥ ਪਾਉਣ ਲਈ ਪੁਲਿਸ ਨੂੰ ਸਹਿਯੋਗ ਦੇਣ ਤੇ ਉਨ੍ਹਾਂ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ।