
ਚੰਡੀਗੜ੍ਹ, 12 ਅਪ੍ਰੈਲ 2025 : ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਸੁਖਬੀਰ ਬਾਦਲ ਨੂੰ ਲੈਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਆਪਣੇ ਐਕਸ 'ਤੇ ਪੋਸਟ ਪਾ ਕੇ ਸੁਖਬੀਰ ਬਾਦਲ ਦੇ ਪ੍ਰਧਾਨ ਬਣਨ 'ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸ਼੍ਰੋਮਣੀ ਅਕਾਲੀ ਦਲ ਦੀ ਨਹੀਂ ਬਲਕਿ ਸ਼੍ਰੋਮਣੀ ਭਗੌੜ ਦਲ ਦੀ ਚੋਣ ਹੋਈ ਹੈ। ਹਰਪ੍ਰੀਤ ਸਿੰਘ ਨੇ ਕਿਹਾ ਕਿ ਕਾਂਗਰਸੀਓ, ਬੀ ਜੇ ਪੀ ਆਲਿਓ ਤੇ ਆਮ ਆਦਮੀ ਪਾਰਟੀ ਆਲੀਓ ਬਹੁਤਾ ਖੁਸ਼ ਨਾ ਹੋਵੋ ਇਹ ਭਗੌੜਾ ਦਲ ਦੀ ਚੋਣ ਚੋ ਨਿਕਲਿਆ ਪ੍ਰਧਾਨ ਹੈ। ਸ੍ਰੌਮਣੀ ਅਕਾਲੀ ਦਲ ਦਾ ਨਹੀ। ਸ੍ਰੌਮਣੀ ਅਕਾਲੀ ਦਲ ਉਠੇਗਾ ਸਬਰ ਕਰੋ। ਉਨ੍ਹਾਂ ਕਿਹਾ ਕਿ ਇਹ ਚੋਣ ਗੈਰ ਲੋਕਤਾਂਤਰਿਕ ਵਿਧੀ ਰਾਹੀਂ ਹੋਈ ਹੈ। ਪਹਿਲਾਂ ਪ੍ਰਧਾਨ ਸਾਹਬ ਨੇ ਡੈਲੀਗੇਟਸ ਚੁਣੇ ਅਤੇ ਅੱਜ ਪ੍ਰਧਾਨ ਸਾਹਬ ਵਲੋਂ ਚੁਣੇ ਗਏ ਡੈਲੀਗੇਟਸ ਨੇ ਪ੍ਰਧਾਨ ਸਾਹਬ ਨੂੰ ਚੁਣ ਲਿਆ, ਤੁਸੀਂ ਮੈਨੂੰ ਚੁਣ ਲਓ ਮੈਂ ਤੁਹਾਨੂੰ ਚੁਣ ਲਿਆਂਗਾ। ਇਸ ਵਿਧੀ ਰਾਹੀਂ ਅੱਜ ਪ੍ਰਧਾਨ ਦੀ ਚੋਣ ਹੋਈ ਹੈ, ਜੋ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਹੈ, ਉਹ ਅੱਜ ਦੀ ਇਸ ਲੀਡਰਸ਼ਿਪ ਨੇ ਕੀਤੀ ਹੈ।
https://www.facebook.com/singhsahibgianiharpreetsingh/videos/1368965547637371