ਤਰਨਤਾਰਨ, 20 ਅਕਤੂਬਰ : ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਸਾਂਝੇ ਤੌਰ ਉਤੇ ਚਲਾਏ ਜਾ ਰਹੇ ਪੰਜਾਬ ਰਾਜ ਦਿਹਾਤੀ ਆਜੀਵਿਕ ਮਿਸ਼ਨ ਅਧੀਨ ਪਿੰਡਾਂ ਦੀਆਂ ਔਰਤਾਂ ਨੂੰ ਸਵੈ ਸਹਾਇਤਾ ਸਮੂਹ ਵਿੱਚ ਸ਼ਾਮਲ ਕਰਕੇ ਉਨ੍ਹਾਂ ਨੂੰ ਵੱਧ ਤੋਂ ਵੱਧ ਕਰਜਾ ਬੈਂਕਾਂ ਤੋਂ ਦਿਵਾਇਆ ਜਾਵੇ ਤਾਂ ਕਿ ਉਹ ਆਤਮ ਨਿਰਭਰ ਹੋ ਸਕਣ। ਇਹ ਪ੍ਗਟਾਵਾ ਕਰਦੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਔਰਤਾਂ ਨੂੰ ਆਪਣੇ ਜੀਵਨ ਪੱਧਰ ਉੱਚਾ ਚੁੱਕਣ ਲਈ ਸਵੈ ਰੋਜਗਾਰ ਦੇ ਧੰਦੇ ਅਪਨਾਉਣ ਲਈ ਉਤਸ਼ਾਹਿਤ ਕੀਤਾ ਜਾਵੇ ਅਤੇ ਅਜਿਹੇ ਕਾਰੋਬਾਰ ਲਈ ਪੈਸੇ ਦੀ ਪੂਰਤੀ ਵਾਸਤੇ ਇੰਨਾ ਗਰੁੱਪਾਂ ਨੂੰ ਬੈਂਕਾਂ ਨਾਲ ਜੋੜ ਕੇ ਵੱਧ ਤੋਂ ਵੱਧ ਕਰਜ਼ਾ ਦਿੱਤਾ ਜਾਵੇ। ਅੱਜ ਇਸ ਵਿਸ਼ੇ ਉਤੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਸੰਦੀਪ ਕੁਮਾਰ ਵੱਲੋ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਚੱਲ ਰਹੇ ਸਵੈ ਸਹਾਇਤਾ ਸਮੂਹਾਂ ਦੀਆਂ ਬੈਂਕਾਂ ਵਿੱਚ ਕੈਸ਼ ਕ੍ਰੈਡਿਟ ਲਿਮਟਾਂ ਕਰਵਾਉਣ ਲਈ ਜਿਲ੍ਹਾ ਤਰਨ ਤਾਰਨ ਦੇ ਜਿਲ੍ਹਾ ਲੀਡ ਮੈਨੇਜਰ, ਵੱਖ—ਵੱਖ ਬੈਂਕਾਂ ਦੇ ਜਿਲ੍ਹਾ ਕੋਆਰਡੀਨੇਟਰ ਅਤੇ ਪੀ.ਐਸ.ਆਰ.ਐਲ.ਐਮ ਸਟਾਫ ਅਤੇ ਬੈਂਕ ਸਖੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ ਅਤੇ ਵੱਖ—ਵੱਖ ਬਲਾਕਾਂ ਵੱਲੋ ਬੈਂਕਾਂ ਵਿੱਚ ਜਮਾ ਕਰਵਾਈਆਂ ਫਾਈਲਾਂ ਦੀ ਵਿਸਥਾਰਪੂਰਵਕ ਜਾਣਕਾਰੀ ਲਈ ਗਈ। ਡਿਪਟੀ ਕਮਿਸ਼ਨਰ ਵੱਲੋਂ ਸਮੂਹ ਜਿਲ੍ਹਾ ਕੋਆਰਡੀਨੇਟਰ ਨੂੰ ਹਦਾਇਤ ਕੀਤੀ ਗਈ ਕਿ ਸਵੈ ਸਹਾਇਤਾ ਸਮੂਹਾਂ ਦੀਆਂ ਜੋ ਸੀ.ਸੀ.ਐਲ ਫਾਈਲਾਂ ਉਹਨ੍ਹਾਂ ਦੀਆਂ ਬੈਂਕ ਬ੍ਰਾਂਚਾਂ ਵਿੱਚ ਆਉਂਦੀਆਂ ਹਨ, ਉਹਨ੍ਹਾਂ ਵਿੱਚੋ ਜੋ ਸਵੈ ਸਹਾਇਤਾ ਸਮੂਹ ਸਹੀ ਚੱਲ ਰਹੇ ਹਨ, ਉਨ੍ਹਾਂ ਦੀ ਸੀ.ਸੀ.ਐਲ ਪਹਿਲ ਦੇ ਅਧਾਰ ਤੇ ਕੀਤੀ ਜਾਵੇ।ਇਸ ਤੋ ਇਲਾਵਾ ਡਿਪਟੀ ਕਮਿਸ਼ਨਰ ਵੱਲੋ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਦੇ ਸਮੂਹ ਸਟਾਫ ਨੂੰ ਹਦਾਇਤ ਕੀਤੀ ਗਈ ਕਿ ਬੈਕਾਂ ਨਾਲ ਤਾਲਮੇਲ ਕਰਕੇ ਜਲਦ ਤੋ ਜਲਦ ਸਵੈ ਸਹਾਇਤਾ ਸਮੂਹਾਂ ਦੀਆਂ ਸੀ.ਸੀ.ਐਲ ਫਾਈਲਾਂ ਕਲੀਅਰ ਕੀਤੀਆਂ ਜਾਣ।