- ਬਟਾਲਾ ਸ਼ਹਿਰ ਦੇ ਸਰਬਪੱਖੀ ਵਿਕਾਸ ਵਿੱਚ ਮੀਲ ਪੱਥਰ ਸਾਬਤ ਹੋਵੇਗਾ ਨਵਾਂ ਤਹਿਸੀਲ ਕੰਪਲੈਕਸ ਬਟਾਲਾ
- ਇੱਕੋ ਛੱਤ ਹੇਠਾ ਵੱਖ-ਵੱਖ ਸੇਵਾਵਾਂ ਮਿਲਣ ਨਾਲ ਲੋਕਾਂ ਨੂੰ ਮਿਲੇਗੀ ਵੱਡੀ ਸਹੂਲਤ
- ਸ਼ਹਿਰ ਵਾਸੀਆਂ ਨੇ ਵਿਧਾਇਕ ਸ਼ੈਰੀ ਕਲਸੀ ਵਲੋਂ ਕਰਵਾਏ ਜਾ ਰਹੇ ਰਿਕਾਰਡ ਵਿਕਾਸ ਕਾਰਜਾਂ ਲਈ ਕੀਤਾ ਧੰਨਵਾਦ
ਬਟਾਲਾ, 4 ਜਨਵਰੀ : ਇਤਿਹਾਸਕ ਤੇ ਧਾਰਮਿਕ ਸ਼ਹਿਰ ਬਟਾਲਾ ਅੰਦਰ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਲਿਜਾਂਦਿਆ ਬਟਾਲਾ ਦੇ ਨੋਜਵਾਨ ਤੇ ਅਗਾਂਹਵਧੂ ਸੋਚ ਰੱਖਣ ਵਾਲੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਬਟਾਲਾ ਵਾਸੀਆਂ ਨੂੰ ਨਵਾਂ ਤੋਹਫਾ ਦਿੱਤਾ ਗਿਆ ਹੈ। ਅੱਜ ਵਿਧਾਇਕ ਸ਼ੈਰੀ ਕਲਸੀ ਵਲੋਂ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਸਮੇਤ ਵੱਖ-ਵੱਖ ਸ਼ਖਸ਼ੀਅਤਾਂ ਦੀ ਹਾਜ਼ਰੀ ਵਿੱਚ ਪੁਲਿਸ ਲਾਈਨ ਨੇੜੇ ਜੁਡੀਸ਼ੀਅਲ ਕੰਪਲੈਕਸ ਵਿਖੇ ਨਵੇਂ ਬਣਨ ਵਾਲੇ ਤਹਿਸੀਲ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਅਭਿਸ਼ੇਕ ਵਰਮਾ ਤਹਿਸੀਲਦਾਰ-ਕਮ- ਐਸਡੀਐਮ ਬਟਾਲਾ (ਵਾਧੂ ਚਾਰਜ), ਬਾਬਾ ਨਸੀਬ ਸਿੰਘ ਉਦਾਸੀਨ ਰਾਮਪੁਰਾ,ਐਕਸੀਅਨ ਹਰਜੋਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰਵਾਸੀ ਮੋਜੂਦ ਸਨ। ਇਸ ਮੌਕੇ ਸ਼ਹਿਰ ਵਾਸੀਆਂ ਨੇ ਵਿਧਾਇਕ ਸ਼ੈਰੀ ਕਲਸੀ ਵਲੋਂ ਕਰਵਾਏ ਜਾ ਰਹੇ ਲਗਾਤਾਰ ਵਿਕਾਸ ਕੰਮਾਂ ਦੀ ਸਰਾਹਨਾ ਕੀਤੀ ਤੇ ਕਿਹਾ ਕਿ ਪਰਮਾਤਮਾ ਵਿਧਾਇਕ ਸ਼ੈਰੀ ਕਲਸੀ ਨੂੰ ਹੋਰ ਬੱਲ ਤੇ ਸ਼ਕਤੀ ਨਾਲ ਲੋਕਾਂ ਦੀ ਸੇਵਾ ਕਰਨ ਦੀ ਹਿੰਮਤ ਬੱਖਸ਼ੇ। ਉਨਾਂ ਕਿਹਾ ਕਿ ਨਵਾਂ ਤਹਿਸੀਲ ਕੰਪਲੈਕਸ ਬਣਨ ਨਾਲ ਲੋਕਾਂ ਨੂੰ ਇੱਕੋ ਛੱਤ ਹੇਠਾਂ ਵੱਖ-ਵੱਖ ਸਹੂਲਤਾਂ ਦਾ ਲਾਭ ਮਿਲੇਗਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਜਦੋਂ ਦਾ ਲੋਕਾਂ ਨੇ ਉਨਾਂ ਨੂੰ ਸੇਵਾ ਕਰਨ ਦਾ ਮੋਕਾ ਦਿੱਤਾ ਹੈ, ਉਨਾਂ ਵਲੋਂ ਦਿਨ ਰਾਤ ਹਲਕੇ ਦਾ ਵਿਕਾਸ ਕਰਨ ਦੇ ਨਾਲ-ਨਾਲ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕੀਤੀਆਂ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਕਰੀਬ 11 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਨਵੇਂ ਤਹਿਸੀਲ ਕੰਪਲੈਕਸ ਨਾਲ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ। ਉਨਾਂ ਕਿਹਾ ਕਿ ਬਟਾਲਾ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸ਼ਹਿਰ ਵਾਸੀਆਂ ਨੂੰ ਸਹੂਲਤ ਪੁਜਦਾ ਕਰਨ ਲਈ ਵਚਨਬੱਧ ਹਨ। ਇਸ ਮੌਕੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਨੇ ਨਵੇਂ ਬਣਨ ਜਾ ਰਹੇ ਤਹਿਸੀਲ ਕੰਪਲੈਕਸ ਦੀ ਸਾਰਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਦੇ ਬਣਨ ਨਾਲ ਲੋਕਾਂ ਨੂੰ ਬਹੁਤ ਸਹੂਲਤ ਮਿਲੇਗੀ ਤੇ ਇੱਕ ਛੱਤ ਹੇਠਾਂ ਮਾਲ ਵਿਭਾਗ ਸਮੇਤ ਹੋਰ ਵੱਖ ਵੱਖ ਸੇਵਾਵਾਂ ਮਿਲਣਗੀਆਂ। ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਿਕਾਸ ਕਾਰਜ ਗੁਣਵੱਤਾ ਭਰਪੂਰ ਕੀਤੇ ਜਾਣ ਅਤੇ ਰੋਜ਼ਾਨਾ ਕੀਤੇ ਕੰਮ ਦੀ ਅਪਡੇਟ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਕਿਸੇ ਕਿਸਮ ਦੀ ਢਿੱਲ-ਮੱਠ ਜਾਂ ਕੁਤਾਹੀ ਬਰਦਾਸ਼ਤ ਨਹੀ ਕੀਤੀ ਜਾਵੇਗੀ। ਵਿਧਾਇਕ ਸ਼ੈਰੀ ਕਲਸੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਕਰੀਬ 19 ਮਹਿਨਿਆਂ ਵਿੱਚ ਬਟਾਲਾ ਸਹਿਰ ਅੰਦਰ ਰਿਕਾਰਡ ਵਿਕਾਸ ਕੰਮ ਕੀਤੇ ਗਏ ਹਨ ਅਤੇ ਲਗਾਤਰਾ ਜਾਰੀ ਰਹਿਣਗੇ। ਉਨਾਂ ਦੱਸਿਆ ਕਿ ਉਲੰਪੀਅਨ ਸੁਰਜੀਤ ਸਿੰਘ ਚੌਂਕ (ਬਾਟਾ ਚੌਕ) ਬਟਾਲਾ ਤੋਂ ਬਾਈਪਾਸ ਬਟਾਲਾ-ਜਲੰਧਰ ਨੇੜੇ ਬੱਲ ਮੋਟਰਜ ਤੱਕ 02 ਮਾਰਗੀ ਸੜਕ ਨਿਰਮਾਣ ਕਰਨ ਦੇ ਨਾਲ ਗੁਰੂਦੁਆਰਾ ਸ੍ਰੀ ਅੱਚਲ ਸਾਹਿਬ ਤੱਕ ਰਿਪੇਆਰ ਕਾਰਪੇਟਿੰਗ ਦਾ ਕੰਮ 13 ਕਰੋੜ 20 ਲੱਖ ਰੁਪਏ ਦੀ ਲਾਗਤ ਨਾਲ ਚੱਲ ਰਿਹਾ ਹੈ। ਕਾਹਨੂੰਵਾਨ ਚੌਂਕ ਬਟਾਲਾ ਤੋਂ ਪਿੰਡ ਮਲਕਪੁਰ ਤੱਕ 23 ਫੁੱਟ ਤੋਂ 33 ਫੁੱਟ ਸੜਕ ਕਰਨ ’ਤੇ 21 ਕਰੋੜ 54 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਟੈਂਡਰ ਪ੍ਰਾਪਤ ਕੀਤਾ ਜਾ ਚੁੱਕਾ ਹੈ ਜਲਦੀ ਕੰਮ ਸ਼ੁਰੂ ਹੋ ਰਿਹਾ ਹੈ। ਬਾਈਪਾਸ ਅੰਮ੍ਰਿਤਸਰ ਸਾਈਡ ਤੋਂ ਉਸਮਾਨਪੁਰ ਸਿਟੀ ਚੌਂਕ (ਸ਼ਹਿਰ ਵਿਚਲੀ ਸੜਕ) ਦੋ ਮਾਰਗੀ ’ਤੇ 15 ਕਰੋੜ 98 ਲੱਖ ਰੁਪਏ ਦੀ ਲਾਗਤ ਨਾਲ ਕੰਮ ਕੰਮ ਸ਼ੁਰੂ ਹੋ ਚੁੱਕਾ ਹੈ। ਇਸੇ ਤਰਾਂ ਸ਼ਹਿਰ ਦੀਆਂ ਵੱਖ ਵੱਖ ਅਬਾਦੀਆਂ ਦੇ ਸੀਵਰੇਜ ਸਿਸਟਮ ਸਬੰਧੀ ਟੈਂਡਰ ਪ੍ਰਕਿਰਿਆ ਮੁਕੰਮਲ ਹੋ ਗਈ ਹੈ, 5 ਕਰੋੜ ਰੁਪਏ ਦੀ ਲਾਗਤ ਨਾਲ ਜਲਦ ਕੰਮ ਸ਼ੁਰੂ ਹੋਣ ਵਾਲਾ ਹੈ। ਸਬਜ਼ੀ ਮੰਡੀ ਵਿਖੇ 02 ਸਟੀਲ ਸ਼ੈਡਾਂ ਦੀ ਉਸਾਰੀ, 1 ਕਰੋੜ 82 ਲੱਖ ਰੁਪਏ ਦੀ ਲਾਗਤ ਨਾਲ ਕਰਵਾਈ ਜਾ ਰਹੀ ਹੈ। ਉਨਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਸੁੱਖਾ ਸਿੰਘ-ਮਹਿਤਾਬ ਸਿੰਘ ਚੌਂਕ ਵਿਖੇ ਲੇਬਰ ਕਰਨ ਵਾਲੇ ਮਜਦੂਰ ਭਰਾਵਾਂ ਦੀ ਸਹੂਲਤ ਸਬੰਧੀ ਸ਼ੈੱਡ ਬਣਾਈ ਗਈ ਹੈ। ਮੁਰੱਗੀ ਮੁਹੱਲਾ ਬਟਾਲਾ ਅਤੇ ਕਿਲਾ ਮੰਡੀ ਬਟਾਲਾ ਵਿਖੇ ਆਮ ਆਦਮੀ ਕਲੀਨਿਕ ਬਣ ਕੇ ਤਿਆਰ ਹੋ ਚੱਕਾ ਹੈ। ਹਜਾਰਾਂ ਦੀ ਗਿਣਤੀ ਵਿੱਚ ਮਰੀਜ ਦਵਾਈ ਅਤੇ ਟੈਸਟਾਂ ਦੀ ਸਹੂਲਤਾਂ ਲੈ ਚੁੱਕੇ ਹਨ। ਦਾਣਾ ਮੰਡੀ ਬਟਾਲਾ ਵਿਖੇ ਨਵਾਂ ਆਮ ਆਦਮੀ ਕਲੀਨਿਕ ਤਿਆਰ ਕਰਵਾਇਆ ਜਾ ਰਿਹਾ ਹੈ। ਵਿਧਾਇਕ ਸ਼ੈਰੀ ਕਲਸੀ ਨੇ ਅੱਗੇ ਦੱਸਿਆ ਕਿ ਪੁਰਾਣਾ ਅੰਮ੍ਰਿਤਸਰ ਬਾਈਪਾਸ ਚੌਂਕ ਬਟਾਲਾ ਵਿਖੇ ਮਹਾਰਾਜਾ ਅਗਰਸੇਨ ਜੀ ਦੇ ਨਾਮ ਉੱਤੇ ਬਣ ਰਹੇ ਨਵੇਂ ਚੌਂਕ ਦੀ ਉਸਾਰੀ ਚੱਲ ਰਹੀ ਹੈ, ਜਿਸ ਉੱਪਰ ਕਰੀਬ 45 ਲੱਖ ਰੁਪਏ ਖਰਚ ਕੀਤੇ ਜਾਣਗੇ। ਗੁਰਦਾਸਪੁਰ ਬਾਈਪਾਸ ਰੋਡ, ਬਟਾਲਾ ਐਂਟਰੀ ਪੁਆਇੰਟ ’ਤੇ ਭਾਰਤ ਦਾ ਝੰਡਾ ਲਗਾ ਕੇ ਕਰੀਬ 12 ਲੱਖ ਰੁਪਏ ਦੀ ਲਾਗਤ ਨਾਲ ਸੁੰਦਰ ਪਾਰਕ ਤਿਆਰ ਹੋ ਰਹੀ ਹੈ। ਜਲੰਧਰ ਬਾਈਪਾਸ ਤੋਂ ਸ਼ਹਿਰ ਦੀ ਐਂਟਰੀ ’ਤੇ ਸ਼ਾਨਦਾਰ ਗੇਟ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ। ਵਿਸ਼ਵ ਪ੍ਰਸਿੱਧ ਕਵੀ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਵਿਖੇ ਸ਼ਿਵ ਕੁਮਾਰ ਬਟਾਲਵੀ ਦਾ ਨਵਾਂ ਆਦਮ ਕੱਦ ਬੁੱਤ ਤਿਆਰ ਕਰਵਾ ਕੇ ਸਥਾਪਿਤ ਕੀਤਾ ਗਿਆ ਹੈ। ਹੰਸਲੀ ਪੁੱਲ ਜਲੰਧਰ ਰੋਡ ’ਤੇ ਉਲੰਪੀਅਨ ਖਿਡਾਰੀ ਸੁਰਜੀਤ ਸਿੰਘ ਦਾ ਆਦਮ ਕੱਦ ਬੁੱਤ ਲਗਾਇਆ ਗਿਆ ਹੈ। ਭੰਡਾਰੀ ਮੁਹੱਲਾ ਬਟਾਲਾ ਵਿਖੇ ਖੂਬਸੁਰਤ ਸ਼ੈਨੀਟੇਸ਼ਨ ਪਾਰਕ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਹੈ। ਕੂੜੇ ਦੀ ਸਮੱਸਿਆ ਦੇ ਹੱਲ ਲਈ ਕੂੜੇ ਦੇ ਰੀਸਾਈਕਲ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਵਿਧਾਇਕ ਸ਼ੈਰੀ ਕਲਸੀ ਨੇ ਅੱਗੇ ਦੱਸਿਆ ਕਿ ਬਟਾਲਾ ਸ਼ਹਿਰ ਦੀ ਵਿਰਾਸਤ ਨੂੰ ਸੰਭਾਲਣ ਦੇ ਮੰਤਵ ਨਾਲ ਜਲ ਮਹਿਲ (ਬਾਰਾਂਦਰੀ) ਅਨਾਰਕਲੀ ਦੀ ਪੁਰਾਣੀ ਇਤਿਹਾਸਕ ਦੀ ਸਾਂਭ ਸੰਭਾਲ ਦੇ ਉਪਰਾਲੇ ਤਹਿਤ ਪੁਰਾਤੱਤਵ ਵਿਭਾਗ ਨਾਲ ਪੱਤਰ ਵਿਹਾਰ ਕੀਤਾ ਗਿਆ, ਜਿਸ ਦੇ ਚੱਲਦਿਆਂ ਜਲ ਮਹਿਲ ਇਮਾਰਤ ਨੂੰ ਨਵੀਂ ਦਿੱਖ ਦਾ ਕੰਮ ਸ਼ੁਰੂ ਹੋਣ ਵਾਲਾ ਹੈ। ਇਸ ਮੌਕੇ ਐਸ.ਡੀ.ਓ ਨਿਰਮਲ ਸਿੰਘ, ਜੀਈ ਸਤਨਾਮ ਸਿੰਘ ਤੇ ਰਾਕੇਸ਼ ਕੁਮਾਰ,ਤਰੁਣ ਕਲਸੀ, ਸਿਟੀ ਪਰਧਾਨ ਰਾਕੇਸ਼ ਤੁਲੀ, ਮੈਨੇਜਰ ਅਤਰ ਸਿੰਘ, ਕਸ਼ਮੀਰ ਸਿੰਘ ਵਾਹਲਾ, ਸੀਨੀਅਰ ਆਗੂ ਯਸ਼ਪਾਲ ਚੌਹਾਨ, ਪਰਧਾਨ ਮਨਦੀਪ ਸਿੰਘ ਗਿੱਲ, ਰਿੰਪੀ ਖੁੰਡਾ, ਮਨਜੀਤ ਸਿੰਘ ਭੁੱਲਰ,ਰਮਨਪ੍ਰੀਤ ਸਿੰਘ ਪੱਡਾ, ਹਰਵਿੰਦਰ ਸਿੰਘ ਕਲਸੀ,ਪਿੰਰੰਸੂਪਲ ਤਿਲਕ ਰਾਜ,ਆਸ਼ੂ ਗੋਇਲ, ਭਰਤ ਭੂਸ਼ਨ ਅਗਰਵਾਲ, ਸੰਜੀਵ ਅਗਰਵਾਲ, ਨਵੀਨ ਖੋਸਲਾ, ਜਸਬੀਰ ਸਿੰਘ, ਬਲਵਿੰਦਰ ਸਿੰਘ ਮਿੰਟਾ ਤੇ ਸਰਦੂਲ ਸਿੰਘ ਐਮ. ਸੀ, ਆਪ ਆਗੂ ਰਾਜੇਸ਼ ਤੁਲੀ, ਗੁਰਪ੍ਰੀਤ ਸਿੰਘ ਰਾਜੂ, ਸੇਵਾ ਮੁਕਤ ਡੀਐਸਪੀ ਕੁਲਵੰਤ ਸਿੰਘ,ਬੰਟੀ ਟਰੇਂਡਜ਼ ਵਾਲੇ, ਮਨਜੀਤ ਸਿੰਘ ਬਮਰਾਹ, ਗੁਰਜੀਤ ਸਿੰਘ, ਅਜੇ ਕੁਮਾਰ, ਐਡਵੋਕੇਟ ਰਵਿੰਦਰ ਸਿੰਘ ਢਿੱਲੋਂ, ਪੱਪੀ ਖੋਸਲਾ,ਐਡਵੋਕੇਟ ਮਨਜੀਤ ਸਿੰਘ, ਰਵਿੰਦਰ ਸੋਨੀ, ਮਿੰਟੂ ਤੱਤਲਾ, ਦਿਨੇਸ਼ ਖੋਸਲਾ,ਰਾਜਵੀਰ ਸਿੰਘ, ਰਜਿੰਦਰ ਜੰਬਾ, ਪਿ੍ਰੰਸ ਰੰਧਾਵਾ, ਨਵਦੀਪ ਸਿੰਘ,ਹਰਪਰੀਤ ਮਾਨ,ਮਲਕੀਤ ਸਿੰਘ, ਗਗਨ ਬਟਾਲਾ, ਨਿੱਕੂ ਹੰਸਪਾਲ, ਕਾਕਾ ਤੇ ਮਾਣਿਕ ਮਹਿਤਾ ਆਦਿ ਮੋਜੂਦ ਸਨ।