- ਮਾਸ ਕਾਊਂਸਿਲੰਗ ਵਿਦਿਆਰਥੀਆ ਦੇ ਭਵਿੱਖ ਦੀਆ ਯੋਜਨਾਵਾ ਲਈ ਲਾਹੇਵੰਦ ਸਾਬਤ ਹੋਵੇਗੀ : ਪਰਮਿੰਦਰ ਸਿੰਘ ਸੈਣੀ
ਗੁਰਦਾਸਪੁਰ, 11 ਨਵੰਬਰ 2024 : ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਡੀ.ਬੀ.ਈ.ਈ ਗੁਰਦਾਸਪੁਰ ਉਮਾ ਸ਼ੰਕਰ ਗੁਪਤਾ ਦੀ ਰਹਿਨੁਮਾਈ ਹੇਠ ਜਿਲ੍ਹੇ ਦੇ ਵਿਦਿਆਰਥੀਆ ਨੂੰ ਸਕੂਲ ਪੱਧਰ ਤੇ ਕੈਰੀਅਰ ਗਾਈਡੈਂਸ ਦੇਣ ਅਤੇ ਉਨਾਂ ਦੀ ਕਾਊਂਸਲਿੰਗ ਕਰਨ ਲਈ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਅਫਸਰ ਪਰਸ਼ੋਤਮ ਸਿੰਘ ਦੀ ਅਗਵਾਈ ਹੇਠ ਵੱਖ ਵੱਖ ਵਿਭਾਗਾਂ ਅਤੇ ਸਕੂਲ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਪਰਮਿੰਦਰ ਸਿੰਘ ਗਾਈਡੈਂਸ ਕਾਊਂਸਲਰ ਦੇ ਪ੍ਰਬੰਧਾਂ ਹੇਠ ਮਾਸ ਕਾਊਂਸਲਿੰਗ ਪ੍ਰੋਗਰਾਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੈਣੀ ਮੀਆ ਖਾਂ ਵਿਖੇ ਕਰਵਾਇਆ ਗਿਆ। ਇਸ ਮੌਕੇ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਅਫਸਰ ਪਰਸ਼ੋਤਮ ਸਿੰਘ, ਪਰਮਿੰਦਰ ਸਿੰਘ ਸੈਣੀ ਜਿਲ੍ਹਾ ਗਾਈਡੈਂਸ ਕਾਊਂਸਲਰ,ਆਂਚਲ ਸ਼ਰਮਾ ਸਕਿੱਲ ਡਿਵੈਲਪਮੈਂਟ, ਅਸ਼ਵਨੀ ਸਿੰਘ ਰੱਖਿਆ ਸੈਨਾਵਾ ਵਿਭਾਗ, ਸੰਨੀ ਵਾਲੀਆ ਰੋਜਗਾਰ ਵਿਭਾਗ ਅਤੇ ਬੈਂਕ ਅਧਿਕਾਰੀਆ ਵਲੋਂ ਵਿਦਿਆਰਥੀਆ ਨੂੰ ਵੱਖ ਵੱਖ ਵਿਭਾਗਾਂ ਵਿੱਚ ਰੋਜਗਾਰ ਦੇ ਮੌਕਿਆ, ਵੱਖ ਵੱਖ ਕੋਰਸਾਂ ਤੇ ਸੰਸਥਾਵਾ ਵਿੱਚ ਦਾਖਲੇ ਲਈ ਸ਼ਰਤਾ ਤੇ ਯੋਗਤਾਵਾਂ, ਸਕਿੱਲ ਦੇ ਵੱਖ ਵੱਖ ਕੋਰਸਾਂ ਅਤੇ ਸਵੈਰੋਜਗਾਰ ਸ਼ੁਰੂ ਕਰਨ ਸਬੰਧੀ ਜਾਣਕਾਰੀ ਮੁਹਈਆ ਕਰਵਾਈ ਗਈ। ਇਸ ਮੌਕੇ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਅਫਸਰ ਪਰਸ਼ੋਤਮ ਸਿੰਘ, ਪਰਮਿੰਦਰ ਸਿੰਘ ਸੈਣੀ ਜਿਲ੍ਹਾ ਗਾਈਡੈਂਸ ਕਾਊਂਸਲਰ ਨੇ ਵਿਦਿਆਰਥੀਆ ਨੂੰ ਦੱਸਿਆ ਕਿ ਉਹ ਆਪਣੇ ਭਵਿੱਖ ਦੀ ਵਿਉਂਤਬੰਦੀ ਲਈ ਹਰ ਪ੍ਰਕਾਰ ਦੀ ਕੈਰੀਅਰ ਗਾਈਡੈਂਸ ਅਤੇ ਕਾਊਂਸਲਿੰਗ ਲਈ ਇਸ ਦਫਤਰ ਵਲੋਂ ਜਾਰੀ ਹੈਲਪ ਲਾਈਨ ਨੰਬਰ 7888592634 ਅਤੇ ਨਿੱਜੀ ਪੱਧਰ ਤੇ ਕਿਸੇ ਵੀ ਕੰਮ ਵਾਲੇ ਦਿਨ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਕਮਰਾ ਨੰ:217, ਬਲਾਕ ਬੀ, ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਗੁਰਦਾਸਪੁਰ ਵਿਖੇ ਪਹੁੰਚ ਕੇ ਲੈ ਸਕਦੇ ਹਨ। ਉਨਾਂ ਵਿਦਿਆਰਥੀਆ ਨੂੰ ਕਿਹਾ ਕਿ ਸਹੀ ਅਗਵਾਈ ਨਾਲ ਤੁਸੀ ਸਮੇਂ ਸਿਰ ਆਪਣੇ ਭਵਿੱਖ ਦੇ ਸੁਪਨੇ ਪੂਰੇ ਕਰ ਸਕਦੇ ਹੋ, ਮਾਸ ਕਾਊਂਸਲਿੰਗ ਵਿਦਿਆਰਥੀਆ ਦੇ ਭਵਿੱਖ ਦੀਆ ਯੋਜਨਾਵਾ ਲਈ ਬਹੁਤ ਲਾਹੇਵੰਦ ਸਾਬਤ ਹੋਵੇਗੀ । ਮਾਸ ਕਾਊਂਸਲਿੰਗ ਵਿੱਚ ਸਸਸਸ ਭੈਣੀ ਮੀਆ ਖਾਂ, ਨਾਨੋਵਾਲ ਜੀਂਦੜ, ਨੂਨ ਬਰਕਤ ਅਤੇ ਸਰਕਾਰੀ ਹਾਈ ਸਕੂਲ ਮੁੱਲਾਵਾਲ ਦੇ 586 ਵਿਦਿਆਰਥੀਆ ਸਮੇਤ 22 ਅਧਿਆਪਕਾਂ ਨੇ ਭਾਗ ਲਿਆ। ਸਕੂਲ ਪ੍ਰਿੰਸੀਪਲ ਨਿਸ਼ਾਨ ਸਿੰਘ ਨੇ ਮਾਸ ਕਾਊਂਸਲਿੰਗ ਲਈ ਵੱਖ ਵੱਖ ਵਿਭਾਗਾਂ ਦੇ ਆਏ ਹੋਏ ਅਧਿਕਾਰੀਆ ਨੂੰ ਜੀ ਆਇਆ ਕਹਿੰਦਿਆ ਧੰਨਵਾਦ ਕੀਤਾ ਅਤੇ ਕਿਹਾ ਕਿ ਮਾਸ ਕਾਊਂਸਲਿੰਗ ਪ੍ਰੋਗਰਾਮ ਰਾਹੀਂ ਜਿਲ੍ਹਾ ਰੋਜਗਾਰ ਵਿਭਾਗ ਗੁਰਦਾਸਪੁਰ ਵਲੋਂ ਵਿਦਿਆਰਥੀਆ ਨੂੰ ਪਿੰਡ ਪੱਧਰ ਤੇ ਪੱਛੜੇ ਇਲਾਕਿਆ ਦੇ ਸਕੂਲਾਂ ਵਿੱਚ ਜਾ ਕੇ ਬਹੁਤ ਵਧੀਆ ਜਾਣਕਾਰੀ ਮੁੱਹਈਆ ਕਰਵਾਈ ਹੈ ।