ਭਿੱਖੀਵਿੰਡ 30 ਅਕਤੂਬਰ: ਸਬ ਡਿਵੀਜ਼ਨ ਭਿੱਖੀ ਵਿੰਡ ਅਧੀਨ ਆਉਂਦੇ ਸਰਹੱਦੀ ਪਿੰਡ ਕਲਸੀਆਂ ਤੋ ਪੁਲਿਸ ਨੇ ਚਾਰ ਪੈਕਟ ਹੈਰੋਇਨ ਬਰਾਮਦ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਸਬ ਡਵੀਜ਼ਨ ਭਿਖੀਵਿੰਡ ਡੀਐਸਪੀ ਪ੍ਰੀਤਇੰਦਰ ਸਿੰਘ ਨੇ ਕਿਹਾ ਬਾਅਦ ਦੁਪਹਿਰ 3 ਵਜੇ ਦੇ ਕਰੀਬ ਰਣਜੀਤ ਸਿੰਘ ਪੁੱਤਰ ਜਗਬੀਰ ਸਿੰਘ ਵਾਸੀ ਪਿੰਡ ਕਲਸੀਆਂ ਨੇ ਪੁਲਿਸ ਥਾਣਾ ਖਾਲੜਾ ਨੂੰ ਇਤਲਾਹ ਦਿੱਤੀ ਕਿ ਉਹ ਆਪਣੇ ਖੇਤਾਂ ਵਿੱਚੋਂ ਝੋਨੇ ਬਾਸਮਤੀ ਫ਼ਸਲ ਦੀ ਕਟਾਈ ਕਰਵਾ ਰਿਹਾ ਸੀ ਤਾਂ ਖੇਤਾਂ ਵਿੱਚੋਂ ਕੁਝ ਸ਼ੱਕੀ ਪਲਾਸਟਿਕ ਦੇ ਪੈਕਟ ਦਿਖਾਈ ਦੇਣ ਤੇ ਤੁਰੰਤ ਖਾਲੜਾ ਪੁਲਿਸ ਨੂੰ ਸੂਚਿਤ ਕਰਨ ਤੇ ਬੀਓਪੀ ਕਲਸੀਆਂ ਵਿਖੇ ਬੀਐਸਐਫ 71 ਬਟਾਲੀਅਨ ਅਤੇ ਪੁਲਿਸ ਥਾਣਾ ਖਾਲੜਾ ਦੇ ਕਰਮਚਾਰੀ ਸਰਚ ਆਪਰੇਸ਼ਨ ਕਰ ਰਹੇ ਸਨ ਜਿਨ੍ਹਾਂ ਨੇ ਮੌਕੇ ਤੇ ਪਹੁੰਚ ਕੇ 04 ਪੈਕੇਟ ਹੈਰੋਇਨ ਜਿਸ ਵਿੱਚੋਂ 01 ਪੈਕੇਟ ਫਟਿਆ ਹੋਇਆ ਬਰਾਮਦ ਕੀਤੇ ਹਨ। ਉਹਨਾਂ ਨੇ ਸਬ ਡਵੀਜ਼ਨ ਭਿੱਖੀਵਿੰਡ ਅਧੀਨ ਆਉਂਦੇ ਸਮੂਹ ਪਿੰਡਾਂ ਦੇ ਲੋਕਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਦੇਸ਼ ਵਿਰੋਧੀ ਤਾਕਤਾਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਪੰਜਾਬ ਪੁਲਿਸ ਨੂੰ ਸਹਿਯੋਗ ਦੇ ਕੇ ਮਾਰੂ ਨਸ਼ਿਆਂ ਦਾ ਖਾਤਮਾ ਕੀਤਾ ਜਾਵੇ ਤਾਂ ਜੋ ਬਜ਼ੁਰਗ ਮਾਪਿਆਂ ਦਾ ਸਹਾਰਾ ਨੌਜਵਾਨ ਪੀੜੀ ਨੂੰ ਭੈੜੀਆਂ ਅਲਾਮਤਾਂ ਤੋਂ ਬਚਾਇਆ ਜਾ ਸਕੇ।