- ਕੋਈ ਵੀ ਵਿਅਕਤੀ 25 ਲੋਕਾਂ ਦਾ ਗਰੁੱਪ ਬਣਾ ਕੇ ਯੋਗਸ਼ਾਲਾ ਲਗਾਉਂਣ ਲਈ ਟੋਲਫ੍ਰੀ ਨੰਬਰ ਤੇ ਕਰ ਸਕਦਾ ਮਿਸ ਕਾੱਲ
- ਜਿਲ੍ਹਾ ਪਠਾਨਕੋਟ ਵਿੱਚ ਸੀ.ਐਮ. ਦੀ ਯੋਗਸ਼ਾਲਾ ਤੋਂ ਪ੍ਰਤੀਦਿਨ 3 ਹਜਾਰ ਲੋਕ ਲੈ ਰਹੇ ਹਨ ਲਾਭ
ਪਠਾਨਕੋਟ, 5 ਜਨਵਰੀ : ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਉਦੇਸ ਨਾਲ ਅਤੇ ਯੋਗ ਨਾਲ ਜੋੜਨ ਦੇ ਲਈ ਕੀਤੇ ਜਾ ਰਹੇ ਉਪਰਾਲਿਆਂ ਸਦਕਾ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਜੀ ਦੇ ਦਿਸਾ ਨਿਰਦੇਸਾਂ ਅਧੀਨ ਜਿਲ੍ਹਾ ਪਠਾਨਕੋਟ ਵਿੱਚ ਇਸ ਸਮੇਂ 130 ਸਥਾਨਾਂ ਤੇ ਸੀ.ਐਮ. ਦੀ ਯੋਗਸ਼ਾਲਾ ਅਧੀਨ ਕਲਾਸਾਂ ਲਗਾਈਆਂ ਜਾ ਰਹੀਆਂ ਹਨ ਅਤੇ ਲੋਕਾਂ ਵਿੱਚ ਯੋਗ ਨੂੰ ਲੈ ਕੇ ਕਾਫੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਇਹ ਪ੍ਰਗਟਾਵਾਂ ਸ੍ਰੀਮਤੀ ਸੁਰੱਕਸਾ ਕੁਮਾਰੀ ਸੁਪਰਵਾਈਜਰ ਸੀ.ਐਮ. ਦੀ ਯੋਗਸ਼ਾਲਾ ਪਠਾਨਕੋਟ ਵੱਲੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪਿੰਡ ਪਿੰਡ ਅਤੇ ਸਹਿਰਾਂ ਅੰਦਰ ਵੀ ਕਈ ਸਥਾਨਾਂ ਤੇ ਪ੍ਰਤੀਦਿਨ ਵੱਖ ਵੱਖ ਗਰੂਪਾਂ ਵਿੱਚ ਯੋਗ ਦੀਆਂ ਕਲਾਸਾਂ ਲਗਾਈਆਂ ਜਾ ਰਹੀਆਂ ਹਨ ਜਿਸ ਵਿੱਚ ਲੋਕਾਂ ਨੂੰ ਯੋਗ ਸਿਖਾਇਆ ਜਾਂਦਾ ਹੈ ਅਤੇ ਇਸ ਦੇ ਨਾਲ ਹੀ ਪ੍ਰਤੀਦਿਨ ਕੀਤੇ ਜਾਣ ਵਾਲੇ ਕਾਰਜਾਂ, ਰਿਤੂ ਚਰਿਆ ਅਤੇ ਪੋਸਣ ਅਹਾਰ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ. ਭਗਵੰਤ ਸਿੰਘ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਚਲਾਏ ਇਸ ਪ੍ਰੋਜੈਕਟ ਅਧੀਨ ਲੋਕਾਂ ਵਿੱਚ ਕਾਫੀ ਉਤਸਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਚਲ ਰਹੀਆਂ 130 ਯੋਗਸ਼ਾਲਾਵਾਂ ਵਿੱਚ ਇਸ ਸਮੇਂ ਕਰੀਬ 3 ਹਜਾਰ ਲੋਕ ਪ੍ਰਤੀ ਦਿਨ ਯੋਗ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸਾਲ 2023 ਵਿੱਚ ਅਕਤੂਬਰ ਮਹੀਨੇ ਦੋਰਾਨ ਸੀ.ਐਮ. ਦੀ ਯੋਗਸ਼ਾਲਾ ਅਧੀਨ ਵੱਖ ਵੱਖ ਸਥਾਨਾਂ ਤੇ ਯੋਗ ਦੀਆਂ ਕਲਾਸਾਂ ਸੁਰੂ ਕੀਤੀਆਂ ਗਈਆਂ ਸਨ । ਉਨ੍ਹਾਂ ਦੱਸਿਆ ਕਿ ਜਿਲ੍ਹੇ ਅੰਦਰ ਇਸ ਸਮੇਂ 29 ਯੋਗ ਐਕਸਪਰਟ ਵੱਖ ਵੱਖ ਸਥਾਨਾਂ ਤੇ ਪ੍ਰਤੀਦਿਨ 4 ਤੋਂ 5 ਸਥਾਨਾਂ ਤੇ ਯੋਗ ਦੀਆਂ ਕਲਾਸਾਂ ਲਗਾ ਕੇੇ ਲੋਕਾਂ ਨੂੰ ਯੋਗ ਨਾਲ ਜੋੜ ਰਹੇ ਹਨ। ਉਨ੍ਹਾਂ ਜਿਲ੍ਹਾ ਪਠਾਨਕੋਟ ਦੇ ਨਿਵਾਸੀਆਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਜਿਸ ਪਿੰਡ ਅੰਦਰ ਜਾਂ ਸਿਟੀ ਵਿੱਚ ਵੀ ਕੋਈ ਵੀ ਜੋ ਯੋਗ ਨਾਲ ਜੂੜਨਾ ਚਾਹੁੰਦਾ ਹੈ ਉਹ ਅਪਣੇ ਨਜਦੀਕ ਕਰੀਬ 25 ਲੋਕਾਂ ਦਾ ਗਰੁਪ ਤਿਆਰ ਕਰਕੇ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ ਅਤੇ ਉਸ ਸਥਾਨ ਤੇ ਇੱਕ ਯੋਗ ਐਕਸਪਰਟ ਨਿਯੁਕਤ ਕੀਤਾ ਜਾਵੇਗਾ ਜੋ ਲੋਕਾਂ ਨੂੰ ਬੀਮਾਰੀਆਂ ਤੋਂ ਦੂਰ ਰਹਿਣ ਦੇ ਲਈ ਅਤੇ ਪ੍ਰਤੀਦਿਨ ਯੋਗ ਨੂੰ ਕਰਨ ਦੇ ਲਈ ਲੋਕਾਂ ਨੂੰ ਪ੍ਰੇਰਿਤ ਕਰੇਗਾ ਅਤੇ ਯੋਗ ਕਲਾਸਾਂ ਵਿੱਚ ਯੋਗ ਸਿਖਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਯੋਗਸ਼ਾਲਾ ਲਗਾਉਂਣ ਦੇ ਲਈ ਟੋਲ ਫ੍ਰੀ ਨੰਬਰ 76694-00500 ਤੇ ਮਿਸ ਕਾੱਲ ਕਰੋ ਅਤੇ ਇਸ ਤੋਂ ਬਾਅਦ ਉਨ੍ਹਾਂ ਦੀ ਟੀਮ ਵੱਲੋਂ ਉਨ੍ਹਾਂ ਨਾਲ ਸੰਪਰਕ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਯੋਗ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਆਓ ਅਸੀਂ ਸਾਰੇ ਮਿਲ ਕੇ ਇਸ ਯੋਗ ਦੀਆਂ ਕਲਾਸਾਂ ਤੋਂ ਲਾਭ ਪ੍ਰਾਪਤ ਕਰੀਏ।