ਸੈਰ ਕਰ ਰਹੇ ਪੁਲਿਸ ਇੰਸਪੈਕਟਰ ਤੇ ਚੱਲੀਆਂ ਗੋਲੀਆਂ, ਬੁਲਟ ਪਰੂਫ ਜੈਕਟ ਪਾਏ ਹੋਣ ਕਰਕੇ ਬਚੀ ਜਾਨ 

ਅੰਮ੍ਰਿਤਸਰ, 8 ਨਵੰਬਰ : ਪੰਜਾਬ ਪੁਲਿਸ ਦੇ ਇੰਸਪੈਕਟਰ ਤੇ ਵੀ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਅੰਮ੍ਰਿਤਸਰ ਵਿੱਚ ਸਵੇਰ ਤੜਕਸਾਰ 4 ਵਜੇ ਸੈਰ ਕਰ ਰਹੇ ਪ੍ਰਭਜੋਂਤ ਸਿੰਘ ਨਾਮਕ ਇੰਸਪੈਕਟਰ ਤੇ ਤਾਬੜ ਤੋੜ ਗੋਲੀਆਂ ਚਲਵਾਈਆਂ ਗਈਆਂ, ਪਰ ਉਹਨਾਂ ਵੱਲੋਂ ਬੁਲਟ ਪ੍ਰੂਫ ਜੈਕਟ ਪਾਈ ਹੋਣ ਕਰਕੇ ਉਹਨਾਂ ਦੇ ਕੋਈ ਵੀ ਵੱਡਾ ਨੁਕਸਾਨ ਨਹੀਂ ਹੋਇਆ, ਪੁਲਿਸ ਵੱਲੋਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਕੈਮਰੇ ਦੀ ਮਦਦ ਦੇ ਨਾਲ ਆਰੋਪੀਆਂ ਨੂੰ ਫੜਨ ਦੀ ਗੱਲ ਵੀ ਕੀਤੀ ਜਾ ਰਹੀ ਹੈ। ਪੰਜਾਬ ਵਿੱਚ ਗੈਂਗਸਟਰਾਂ ਦੇ ਹੌਸਲੇ ਲਗਾਤਾਰ ਹੀ ਬੁਲੰਦ ਨਜ਼ਰ ਆ ਰਹੇ ਹਨ ਅਤੇ ਉਹਨਾਂ ਵੱਲੋਂ ਆਮ ਲੋਕਾਂ ਤੋਂ ਫਰੋਤੀ ਮੰਗੀ ਜਾ ਰਹੀ ਹੈ ਉੱਥੇ ਹੀ ਦੂਸਰੇ ਪਾਸੇ ਉਹਨਾਂ ਵੱਲੋਂ ਗੋਲੀਆਂ ਚਲਾ ਕੇ ਲੋਕਾਂ ਦੀ ਜਾਨ ਵੀ ਲਿੱਤੀ ਜਾ ਰਹੀ ਹੈ। ਅੰਮ੍ਰਿਤਸਰ ਦੇ ਵਿੱਚ ਭੁੱਲਰ ਐਵਨਿਊ ਸਥਿਤ ਪੁਲਿਸ ਅਧਿਕਾਰੀ ਉੱਤੇ ਵੀ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਪੀਐਸ ਵਿਰਕ ਨੇ ਦੱਸਿਆ ਕਿ ਸਵੇਰੇ ਤੜਕਸਾਰ 5 ਵਜੇ ਜਦੋਂ ਉਹਨਾਂ ਦੇ ਇੰਸਪੈਕਟਰ ਵੱਲੋਂ ਸੈਰ ਕੀਤੀ ਜਾ ਰਹੀ ਸੀ ਉਹਨਾਂ ਉੱਤੇ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਉਹਨਾਂ ਨੇ ਕਿਹਾ ਕਿ ਹਾਲਾਂਕਿ ਉਹਨਾਂ ਦੇ ਕੋਈ ਗੋਲੀ ਨਹੀਂ ਲੱਗੀ ਲੇਕਿਨ ਬੁਲਟ ਪਰੂਫ ਜੈਕਟ ਪਾਈ ਹੋਣ ਕਰਕੇ ਉਹਨਾਂ ਦੀ ਜਾਨ ਜਰੂਰ ਬਚ ਗਈ ਹੈ। ਅੱਗੇ ਬੋਲਦੇ ਉਹਨਾਂ ਨੇ ਕਿਹਾ ਕਿ ਅਸੀਂ ਸਾਰੇ ਸੀਸੀਟੀਵੀ ਕੈਮਰੇ ਅਤੇ ਹਰ ਇੱਕ ਪਹਿਲੂ ਨੂੰ ਖੰਗਾਲ ਰਹੇ ਹਾਂ ਅਤੇ ਜਲਦ ਆਰੋਪੀ ਨੂੰ ਗਿਰਫਤਾਰ ਕਰਕੇ ਸਲਾਖਾਂ ਪਿੱਛੇ ਭੇਜਿਆ ਜਾਵੇਗਾ। ਇੱਥੇ ਦੱਸਣ ਯੋਗ ਹੈ ਕਿ ਪੁਲਿਸ ਅਧਿਕਾਰੀ ਵੱਲੋਂ ਬੁਲਟ ਪਰੂਫ ਜੈਕਟ ਪਾ ਕੇ ਸਵੇਰੇ ਸੈਰ ਕੀਤੀ ਜਾ ਰਹੀ ਸੀ ਅਤੇ ਉਹਨਾਂ ਦੇ ਗਨਮੈਨ ਵੀ ਕੁਛ ਦੂਰੀ ਤੇ ਮੌਜੂਦ ਸੀ ਹਾਲਾਂਕਿ ਅਨਪਛਾਤੇ ਵਿਅਕਤੀਆਂ ਵੱਲੋਂ ਤਾਬੜ ਗੋਲੀਆਂ ਤਾਂ ਚਲਾਈਆ ਗਈਆਂ ਲੇਕਿਨ ਗੋਲੀ ਕੋਈ ਵੀ ਪੁਲਿਸ ਅਧਿਕਾਰੀ ਨੂੰ ਨਹੀਂ ਲੱਗ ਪਾਈ ਪੁਲਿਸ ਵੱਲੋਂ ਲਗਾਤਾਰ ਹੀ ਜਾਂਚ ਵੀ ਕੀਤੀ ਜਾ ਰਹੀ ਹੈ ਅਤੇ ਪ੍ਰਭਜੋਤ ਸਿੰਘ ਕੋਲੋਂ ਵੀ ਪੁੱਛਗਿਛ ਕੀਤੀ ਜਾ ਰਹੀ ਹੈ ਤਾਂ ਜੋ ਕਿ ਜਲਦ ਤੋਂ ਜਲਦ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਭੇਜਿਆ ਜਾਵੇ।