- ਸਿੱਖਿਆ ਵਿਭਾਗ ਦੇ ਅਧਿਆਪਕਾਂ/ਕਾਊਸਲਰਾਂ, ਸਿਹਤ ਵਿਭਾਗ ਅਤੇ ਸਪੈਸ਼ਲ ਜੁਵੇਨਾਇਲ ਪੁਲਿਸ ਯੂਨਿਟ ਦੇ ਬਾਲ ਭਲਾਈ ਪੁਲਿਸ ਅਫਸਰਾਂ ਨੇ ਕੀਤੀ ਸ਼ਮੂਲੀਅਤ
ਬਟਾਲਾ, 21 ਅਕਤੂਬਰ : ਜੁਵੇਨਾਇਲ ਜਸਟਿਸ ਐਕਟ 2015, ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸੁਅਲ ਆਫੈਂਸ ਐਕਟ, 2012 ਸਮੇਤ ਬਾਲ ਅਧਿਕਾਰਾਂ ਪ੍ਰਤੀ ਜਾਗਰੂਕਤਾ ਸੈਮੀਨਾਰ ਸਥਾਨਕ ਆਰ.ਡੀ.ਖੋਸਲਾ ਡੀਏਵੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਵਿਖੇ ਲਗਾਇਆ ਗਿਆ। ਜਿਸ ਵਿੱਚ ਮੈਡਮ ਸੁਮਨਦੀਪ ਕੋਰ ਜ਼ਿਲਾ ਪ੍ਰੋਗਰਾਮ ਅਫਸਰ, ਐਡਵੋਕੈਟ ਸਿਮਰਨਜੀਤ ਕੋਰ ਗਿੱਲ (ਪੰਜਾਬ ਸਟੇਟ ਕਮਿਸ਼ਨ ਫਾਰ ਪ੍ਰੋਟੈਕਸ਼ਨ ਚਾਈਲਡ ਰਾਈਟਸ), ਐਡਵੋਕੈਟ ਕਾਜਲ, ਐਡਵੋਕੈਟ ਮਨਜੀਤ ਸਿੰਘ (ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ), ਡੀਐਸਪੀ ਬਟਾਲਾ ਜਸਬਿੰਦਰ ਸਿੰਘ ਖਹਿਰਾ, ਡੀਐਸਪੀ ਗੁਰਦਾਸਪੁਰ ਪਲਵਿੰਦਰਜੀਤ ਕੋਰ, ਪਿ੍ਰੰਸੀਪਲ ਬਿੰਦੂ ਬਾਲਾ, ਵਰਿੰਦਰ ਸਿੰਘ ਸੀਡੀਪੀਓ ਬਟਾਲਾ, ਬਿਕਰਮਜੀਤ ਸਿੰਘ ਸੀਡੀਪੀਓ ਦੋਰਾਂਗਲਾ, ਪਰਮਿੰਦਰ ਸਿੰਘ ਸੈਣੀ ਜਿਲਾ ਗਾਈਡੈਂਸ ਕਾਊਂਸਲਰ, ਸਿੱਖਿਆ ਵਿਭਾਗ ਦੇ ਕੌਸਲਰ, ਮੈਡੀਕਲ ਅਫਸਰ, ਚਾਈਲਡ ਵੈਲਫੇਅਰ ਪੁਲਿਸ ਅਫਸਰ, ਡੀਸੀਪਓ ਯੂਨਿਟ, ਬਾਲ ਭਲਾਈ ਕਮੇਟੀ, ਜੇਜੇ ਬੋਰਡ ਦੇ ਮੈਂਬਰ, ਸੁਨੀਲ ਜੋਸ਼ੀ, ਸੁਪਰਡੈਂਟ ਅਭਿਸ਼ੇਕ,ਧੀਰਜ ਕੁਮਾਰ ਸ਼ਰਮਾ ਸਮੇਤ ਸਕੂਲ ਦੇ ਵਿਦਿਆਰਥੀ ਮੋਜੂਦ ਸਨ। ਜਾਗਰੂਕਤਾ ਸੈਮੀਨਾਰ ਦੋਰਾਨ ਐਡਵੋਕੈਟ ਸਿਮਰਨਜੀਤ ਕੋਰ ਗਿੱਲ ਵਲੋਂ ਜੁਵੇਨਾਇਲ ਜਸਟਿਸ ਐਕਟ 2015 ਦੇ ਸਬੰਧ ਵਿੱਚ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨਾਂ ਜੁਵੇਨਾਇਲ ਜਸਟਿਸ ਐਕਟ 2015 ਦੇ ਬੁਨਿਆਦੀ ਪਿ੍ਰੰਸੀਪਲਜ਼, ਜੁਵੇਨਾਇਲ ਜਸਟਿਸ ਬੋਰਡ ਅਤੇ ਚਾਈਲਡ ਇੰਨ ਕਨਫਲਿਕਟ ਵਿੱਦ ਲਾਅ, ਬਾਲ ਭਲਾਈ ਕਮੇਟੀ ਅਤੇ ਚਾਈਲਡ ਇੰਨ ਨੀਡ ਆਫ ਕੇਅਰ ਐਂਡ ਪ੍ਰੋਟੈਕਸ਼ਨ ਅਤੇ ਇਸ ਐਕਟ ਨੂੰ ਕਿਸ ਤਰਾਂ ਸਹੀ ਢੰਗ ਨਾਲ ਲਾਗੂ ਕੀਤਾ ਜਾਵੇ, ਸਬੰਧੀ ਜਾਣਕਾਰੀ ਦਿੱਤੀ। ਉਨਾਂ ਕਿਹਾ ਕਿ ਜੋ ਵੀ ਬੱਚਾ ਇਸ ਧਰਤੀ ਤੇ ਜਨਮ ਲੈਂਦਾ ਹੈ , ਉਸਨੂੰ ਸ਼ਾਨਮੱਤੀ ਜ਼ਿੰਦਗੀ ਜਿਊਣ ਦਾ ਪੂਰਾ ਅਧਿਕਾਰ ਹੈ। ਉਨਾਂ ਕਿਹਾ ਕਿ ਜਨ-ਜਨ ਦੀ ਇਹ ਅਵਾਜ਼, ਬਾਲ ਸ਼ੋਸ਼ਣ ਮੁਕਤ ਪੰਜਾਬ’ ਹੋਵੇ ਤਹਿਤ ਅਜਿਹੇ ਸਮਾਗਮ ਕਰਵਾਏ ਜਾ ਰਹੇ ਹਨ। ਇਸ ਮੌਕੇ ਐਡਵੋਕੈਟ ਕਾਜਲ, ਮਨਜੀਤ ਸਿੰਘ, ਡੀ.ਐਸ.ਪੀ ਜਸਬਿੰਦਰ ਸਿੰਘ ਖਹਿਰਾ, ਸੀਡੀਪੀਓ ਬਿਕਰਮਜੀਤ ਸਿੰਘ ਨੇ ‘ਦ ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸੁਅਲ ਆਫੈਂਸ ਐਕਟ, 2012’ , ‘ਦ ਸੈਕਸੂਅਲ ਹਰਾਸਮੈਂਟ ਆਫ ਵੋਮੈਨ ਏਟ ਵਰਕ ਪਲੇਸ ਐਕਟ 2013’ ਅਤੇ ਬਾਲ ਅਧਿਕਾਰਾਂ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ।