ਅੰਮ੍ਰਿਤਸਰ : ਪਿਛਲੇ ਦਿਨੀਂ ਸ਼ਿਵ ਸੈਨਾ ਟਕਸਾਲੀ ਦੇ ਰਾਸ਼ਟਰੀ ਪ੍ਰਧਾਨ ਸੁਧੀਰ ਸੂਰੀ ਦਾ ਸ਼ਰ੍ਹੇਆਮ ਦਿਨ ਦਿਹਾੜੇ ਪੁਲਿਸ ਦੇ ਸਾਹਮਣੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਜਿਸ ਮਾਮਲੇ ਵਿੱਚ ਸੰਦੀਪ ਸਿੰਘ ਸੰਨੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਇਸ ਮਾਮਲੇ ਵਿਚ ਅੱਜ ਸੁਧੀਰ ਸੂਰੀ ਦਾ ਸਸਕਾਰ ਕਰਨ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਅਰੁਨਪਾਲ ਸਿੰਘ ਵੱਲੋਂ ਪ੍ਰੈੱਸ ਵਾਰਤਾ ਕੀਤੀ ਗਈ। ਜਿਸ ਵਿੱਚ ਅਰੁਣਪਾਲ ਸਿੰਘ ਨੇ ਦੱਸਿਆ ਕਿ ਸੁਧੀਰ ਸੂਰੀ ਕਤਲ ਮਾਮਲੇ ਦੇ ਵਿਚ ਇਕ ਵਿਅਕਤੀ ਦੀ ਗ੍ਰਿਫ਼ਤਾਰੀ ਕੀਤੀ ਹੈ, ਜਿਸ ਦਾ ਨਾਮ ਸੰਦੀਪ ਸੰਨੀ ਹੈ ਅਤੇ ਉਸ ਕੋਲੋਂ ਮੌਕੇ ਤੇ ਇਕ ਹਥਿਆਰ ਵੀ ਬਰਾਮਦ ਕੀਤਾ ਹੈ ਜੋ ਕਤਲ ਚ ਇਸਤੇਮਾਲ ਹੋਇਆ ਹੈ। ਪੁਲੀਸ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਹੁਣ ਸੁਧੀਰ ਸੂਰੀ ਕਤਲ ਕਾਂਡ ਵਿਚ ਅੰਮ੍ਰਿਤਸਰ ਪੁਲਿਸ ਵੱਲੋਂ ਇੱਕ ਸਿੱਟ ਤਿਆਰ ਕੀਤੀ ਗਈ ਹੈ ਜਿਸ ਵਿਚ ਡੀ ਸੀ ਪੀ ਇਨਵੈਸਟੀਗੇਸ਼ਨ ਏਡੀਸੀਪੀ 2 ਅੰਮ੍ਰਿਤਸਰ ਏਡੀਸੀਪੀ 3 ਅੰਮ੍ਰਿਤਸਰ ਅਤੇ ਇੰਚਾਰਜ ਐਂਟੀ ਗੈਸ ਗੈਂਗਸਟਰ ਅਤੇ ਇੰਚਾਰਜ ਸੀਆਈਏ ਅਧਿਕਾਰੀ ਤੈਨਾਤ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਜਿਸ ਦਿਨ ਸੁਧੀਰ ਸੂਰੀ ਦਾ ਕਤਲ ਹੋਇਆ ਉਸ ਦਿਨ ਮੌਕੇ ਤੇ ਡੀਜੀਪੀ ਪੰਜਾਬ ਗੌਰਵ ਯਾਦਵ ਵੀ ਪਹੁੰਚੇ ਸਨ ਅਤੇ ਇਸ ਮਾਮਲੇ ਵਿਚ ਪੁਲਸ ਅਧਿਕਾਰੀ ਏਡੀਜੀਪੀ ਪੰਜਾਬ ਆਰ ਐੱਨ ਢੋਕੇ ਵੀ ਜਾਂਚ ਕਰ ਰਹੇ ਹਨ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੰਦੀਪ ਸੰਨੀ ਵੱਲੋਂ ਸੋਸ਼ਲ ਮੀਡੀਆ ਤੋਂ ਐਕਟੀਵਿਟੀਜ਼ ਲੈ ਕੇ ਹੀ ਗੋਲੀ ਚਲਾਈ ਗਈ ਹੈ, ਜਿਸ ਦੀ ਕਿ ਖ਼ੁਦ ਸੰਦੀਪ ਸਿੰਘ ਨੇ ਪੁਲਸ ਨੂੰ ਜਾਣਕਾਰੀ ਦਿੱਤੀ ਹੈ ਤੇ ਬੋਲਦੇ ਹੋਏ ਪੁਲਸ ਕਮਿਸ਼ਨਰ ਅਰੁਨ ਪਾਲ ਸਿੰਘ ਨੇ ਇਹ ਵੀ ਕਿਹਾ ਕਿ ਇਸ ਕਤਲ ਮਾਮਲੇ ਵਿੱਚ ਅਗਰ ਹੋਰ ਕੋਈ ਵਿਅਕਤੀ ਨਾਮਜ਼ਦ ਹੋਇਆ ਤਾਂ ਪੁਲਸ ਉਸਦੇ ਖਿਲਾਫ ਵੀ ਕਾਨੂੰਨ ਦੇ ਮੁਤਾਬਕ ਕਾਰਵਾਈ ਕਰੇਗੀ।