ਅੰਮ੍ਰਿਤਸਰ, 08 ਨਵੰਬਰ : ਏਸੀਪੀ ਈਸਟ ਗੁਰਿੰਦਰ ਬੀਰ ਸਿੰਘ ਥਾਣਾ ਮੁਖੀ ਬੀ ਡਿਵੀਜ਼ਨ ਸ਼ਿਵਦਰਸ਼ਨ ਸਿੰਘ ਨੇ ਜਾਣਕਾਰੀ ਦਿੱਤੀ ਕਿ ਥਾਣਾ ਬੀ ਡਿਵੀਜ਼ਨ ਵਿਖੇ 31 ਅਕਤੂਬਰ ਨੂੰ ਅਵਤਾਰ ਸਿੰਘ ਪੁੱਤਰ ਸਰਵਨ ਸਿੰਘ ਵਾਸੀ ਸਰਵਰਪੁਰਾ ਸੁਲਤਾਨਵਿੰਡ ਰੋਡ ਨੇ ਇੱਕ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਸੋਨੇ ਦਾ ਕੰਮ ਕਰਦਾ ਹੈ ਅਤੇ ਉਸ ਦੇ ਘਰ ਅਲਮਾਰੀ ਵਿੱਚ ਪਏ ਹੋਏ ਖਾਲਸ ਸੋਨੇ ਦੀ ਚੋਰੀ ਹੋ ਗਈ ਹੈ। ਇਸ ਵਿੱਚ ਅਵਤਾਰ ਸਿੰਘ ਨੇ ਦੱਸਿਆ ਸੀ ਕਿ ਉਹ ਕਿਸੇ ਘਰੇਲੂ ਫੰਕਸ਼ਨ ਤੇ ਬਾਹਰ ਗਏ ਹੋਏ ਸਨ ਜਦੋਂ ਘਰ ਵਾਪਸ ਆਏ ਤਾਂ ਅਲਮਾਰੀ ਦਾ ਤਾਲਾ ਖੁੱਲਾ ਹੋਇਆ ਸੀ ਅਤੇ ਉਸ ਵਿੱਚੋਂ ਖਾਲਸ ਸੋਨਾ ਅਤੇ ਸੋਨੇ ਦੇ ਬਣੇ ਹੋਏ ਗਹਿਣੇ ਜਿਨਾਂ ਦਾ ਵਜ਼ਨ ਚਾਰ ਕਿਲੋ ਤੋਂ ਉੱਪਰ ਸੀ ਗਾਇਬ ਸਨ। ਇਸ ਤੋਂ ਬਾਅਦ ਥਾਣਾ ਬੀ ਡਿਵੀਜਨ ਦੇ ਮੁਖੀ ਸ਼ਿਵਦਰਸ਼ਨ ਸਿੰਘ ਵੱਲੋਂ ਸੀਪੀ ਅੰਮ੍ਰਿਤਸਰ ਨੌਨਿਹਾਲ ਸਿੰਘ ਏਡੀਸੀਪੀ 3 ਅਭੀਮੰਨੀਊ ਰਾਣਾ ਅਤੇ ਏਸੀਪੀ ਗੁਰਿੰਦਰ ਬੀਰ ਸਿੰਘ ਦੀ ਹਿਦਾਇਤਾਂ ਤੇ ਤਫਤੀਸ਼ ਸ਼ੁਰੂ ਕੀਤੀ ਗਈ ਅਤੇ ਚੰਡੀਗੜ੍ਹ ਤੋਂ ਤਿੰਨ ਵਿਅਕਤੀ ਜਿਸ ਵਿੱਚ ਇੱਕ 12 13 ਸਾਲ ਦਾ ਬੱਚਾ ਵੀ ਸ਼ਾਮਿਲ ਹੈ ਨੂੰ ਪੁਲਿਸ ਨੇ ਸੈਕਟਰ 52 ਦੇ ਇੱਕ ਹੋਟਲ ਚੋਂ ਅਜੀਤ ਉਰਫ ਗੋਲੂ (18 ਸਾਲ) ਪੁੱਤਰ ਮੋਤੀ ਲਾਲ ਵਾਸੀ ਉਨਾਓ ਯੂਪੀ ਅਤੇ ਅਭਿਸ਼ੇਕ (18) ਪੁੱਤਰ ਰਾਮ ਬਾਬੂ ਵਾਸੀ ਵਰਿੰਦਾਵਨ ਚੌਂਕ ਮਥੁਰਾ ਉੱਤਰ ਪ੍ਰਦੇਸ਼ ਅਤੇ ਇੱਕ ਨਬਾਲਿਗ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਏਸੀਪੀ ਗੁਰਿੰਦਰਬੀਰ ਸਿੰਘ ਦੇ ਮੁਤਾਬਕ ਇਹਨਾਂ ਕੋਲੋਂ 4260 ਗ੍ਰਾਮ 13 ਮਿਲੀਗ੍ਰਾਮ ਸੋਨਾ ਅਤੇ 479 ਗ੍ਰਾਮ ਚਾਂਦੀ ਦੇ ਫਰਮੇ ਬਰਾਮਦ ਕੀਤੇ ਹਨ ਜਿਨਾਂ ਦੀ ਕੁੱਲ ਕੀਮਤ ਲਗਭਗ ਦੋ ਕਰੋੜ ਦੱਸੀ ਜਾ ਰਹੀ ਹੈ ਏਸੀਪੀ ਨੇ ਦੱਸਿਆ ਕਿ ਇਹ ਤਿੰਨੋ ਹੀ ਅਵਤਾਰ ਸਿੰਘ ਮੁਦਈ ਜੋ ਕਿ ਸੋਨੇ ਦਾ ਕੰਮ ਕਰਦਾ ਹੈ ਉਸ ਕੋਲ ਕਾਰੀਗਰ ਦਾ ਕੰਮ ਕਰਦੇ ਸਨ ਅਤੇ ਤਕਰੀਬਨ ਚਾਰ ਕੁ ਮਹੀਨੇ ਪਹਿਲਾਂ ਅਵਤਾਰ ਸਿੰਘ ਵੱਲੋਂ ਇਹਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਪੁਲਿਸ ਮੁਤਾਬਕ ਇਹ ਤਿੰਨੋਂ ਉਦੋਂ ਦੇ ਅੰਮ੍ਰਿਤਸਰ ਵਿੱਚ ਹੀ ਰਹਿ ਰਹੇ ਸਨ ਅਤੇ ਮੌਕਾ ਲਗਦੇ ਹੀ ਇਹਨਾਂ ਵੱਲੋਂ ਚੋਰੀ ਨੂੰ ਅੰਜਾਮ ਦਿੱਤਾ ਗਿਆ ਇਹ ਸਾਰਾ ਸੋਨਾ ਇੱਕ ਬੈਗ ਵਿੱਚ ਰੱਖਿਆ ਗਿਆ ਸੀ ਜੋ ਕਿ ਇਹ ਹੋਟਲ ਵਿੱਚ ਇਹਨਾਂ ਵੱਲੋਂ ਆਪਣੇ ਨਾਲ ਹੀ ਰੱਖਿਆ ਗਿਆ ਸੀ ਪੁਲਿਸ ਮੁਤਾਬਕ ਚੋਰੀ ਕਰਨ ਤੋਂ ਬਾਅਦ ਇਹਨਾਂ ਵੱਲੋਂ ਕੁਝ ਸੋਨਾ ਵੇਚਿਆ ਗਿਆ ਅਤੇ ਵੇਚ ਕੇ ਤਿੰਨਾਂ ਵੱਲੋਂ ਪਹਿਲਾਂ ਤਿੰਨ ਫੋਨ ਲਏ ਗਏ ਜਿਨਾਂ ਵਿੱਚ ਇੱਕ ਆਈਫੋਨ ਵੀ ਸ਼ਾਮਿਲ ਹੈ। ਪੁਲਿਸ ਨੇ ਤਿੰਨੋਂਫੋਨ ਅਤੇ 87000 ਕੈਸ਼ ਵੀ ਬਰਾਮਦ ਕੀਤਾ ਹੈ। ਪੁਲਿਸ ਹੁਣ ਇਹ ਪਤਾ ਲਗਾ ਰਹੀ ਹੈ ਕਿ ਚੋਰੀ ਕਰਨ ਤੋਂ ਲੈ ਕੇ ਗ੍ਰਿਫਤਾਰੀ ਤੱਕ ਇਹ ਤਿੰਨੋਂ ਕਿੱਥੇ ਰਹੇ ਹਨ ਅਤੇ ਕਿਸ ਨੂੰ ਇਹ ਸੋਨਾ ਵੇਚਿਆ ਗਿਆ ਹੈ ਪੁਲਿਸ ਨੇ ਦੱਸਿਆ ਕਿ ਨਾਬਾਲਗ ਲੜਕੇ ਨੂੰ ਜੋਬਿਨਾਈਲ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਉਸ ਦੇ ਮੁਤਾਬਕ ਹੀ ਅਗਲੀ ਕਾਨੂੰਨੀ ਕਾਰਵਾਈ ਉਸ ਉੱਤੇ ਕੀਤੀ ਜਾਵੇਗੀ। ਇਸ ਮੌਕੇ ਸ਼ਿਕਾਇਤਕਰਤਾ ਅਵਤਾਰ ਸਿੰਘ ਨੇ ਪੁਲਿਸ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪੁਲਿਸ ਨੇ ਉਸ ਦੀ ਉਮੀਦ ਤੋਂ ਵੀ ਵੱਧ ਕੇ ਕੰਮ ਕਰਦਿਆਂ ਹੋਇਆਂ ਉਸ ਦਾ ਸੋਨਾ ਵਾਪਸ ਦਵਾਇਆ ਹੈ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਮੌਕੇ ਅਵਤਾਰ ਸਿੰਘ ਸੋਨਾ ਮਿਲਣ ਦੀ ਖੁਸ਼ੀ ਵਿੱਚ ਥਾਣੇ ਚ ਮਿਠਾਈ ਲੈ ਕੇ ਪਹੁੰਚੇ ਸਨ।