- ਆਪ ਪਾਰਟੀ ਦੀਆਂ ਲੋਕਪੱਖੀ ਨੀਤੀਆਂ ਤੋਂ ਪ੍ਰਭਾਵਤ ਹੋ ਕੇ ਰਵਾਇਤੀ ਪਾਰਟੀਆਂ ਦੇ ਆਗੂ ਤੇ ਵਰਕਰ ਆਪ ਪਾਰਟੀ ਵਿੱਚ ਸ਼ਾਮਲ
ਫਤਿਹਗੜ੍ਹ ਚੂੜੀਆਂ, 15 ਅਕਤੂਬਰ : ਹਲਕਾ ਫਤਿਹਗੜ੍ਹ ਚੂੜੀਆਂ ਦੇ ਇੰਚਾਰਜ ਅਤੇ ਚੇਅਰਮੈਨ ਪਨਸਪ ਪੰਜਾਬ, ਬਲਬੀਰ ਸਿੰਘ ਪਨੂੰ ਦੀ ਅਗਵਾਈ ਹੇਠ ਪਿੰਡ ਅਹਿਮਦਾਬਾਦ ਗੁਰਦੇਵ ਸਿੰਘ ਦੇ ਗ੍ਰਹਿ ਵਿਖੇ ਰੱਖੀ ਮੀਟਿੰਗ ਵਿੱਚ, ਮੌਜੂਦਾ ਮੈਂਬਰ ਮਨਜੀਤ ਕੌਰ,ਮੈਂਬਰ ਜਸਵੰਤ ਸਿੰਘ ਮੈਂਬਰ ਸੁਖਵਿੰਦਰ ਕੌਰ, ਸਾਬਕਾ ਮੈਂਬਰ ਕਸ਼ਮੀਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਰਵਾਇਤੀ ਨੂੰ ਅਲਵਿਦਾ ਕਹਿ ਕੇ ਆਗੂ ਤੇ ਵਰਕਰ, ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਚੇਅਰਮੈਨ ਬਲਬੀਰ ਸਿੰਘ ਪੰਨੂ ਨੇ ਕਿਹਾ ਕਿ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਹਰ ਇੱਕ ਵਿਅਕਤੀ ਨੂੰ ਬਰਾਬਰ ਮਾਣ ਸਤਿਕਾਰ ਦਿੱਤਾ ਜਾਵੇਗਾ ਤੇ ਚਹੁਪੱਖੀ ਵਿਕਾਸ ਕਾਰਜ ਹੋਰ ਤੇਜਗਤੀ ਨਾਲ ਕਰਵਾਏ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ, ਲੋਕਾਂ ਦੇ ਸਰਬਪੱਖੀ ਵਿਕਾਸ ਤੇ ਭਲਾਈ ਸਕੀਮਾਂ ਦਾ ਲਾਭ ਪਾਰਦਰਸ਼ੀ ਢੰਗ ਨਾਲ ਦੇਣ ਲਈ ਵਚਨਬੱਧ ਹੈ। ਪੰਜਾਬ ਸਰਕਾਰ ਵਲੋਂ ਮਹਿਜ 17 ਮਹਿਨਿਆਂ ਦੇ ਅੰਦਰ ਲਏ ਵੱਡੇ ਇਤਿਹਾਸਕ ਫੈਸਲਿਆਂ ਦੀ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਸਿੱਖਿਆ ਦਾ ਮਿਆਰ ਹੋ ਉੱਚਾ ਚੁੱਕਣ ਲਈ ਸਕੂਲ ਆਫ ਐਮੀਂਨੈੱਸ ਖੋਲ੍ਹੇ ਗਏ, ਲੋਕਾਂ ਦੀ ਸਿਹਤ ਸਹੂਲਤ ਨੂੰ ਮੁੱਖ ਰੱਖਦਿਆਂ 650 ਤੋਂ ਵੱਧ ਆਮ ਆਦਮੀ ਕਲੀਨਿਕ ਖੋਲ੍ਹੇ ਗਏ, 600 ਯੂਨਿਟ ਤੱਕ ਬਿਜਲੀ ਦੇ ਬਿੱਲ ਮਾਫ ਕਰਨ ਤੋਂ ਇਲਾਵਾ ਲੋਕਹਿੱਤ ਵਿੱਚ ਵੱਡੇ ਫੈਸਲੇ ਲਏ ਗਏ ਹਨ। ਇਸ ਮੌਕੇ ਬਲਵਿੰਦਰ ਸਿੰਘ,ਬੀਰ ਸਿੰਘ,ਪਾਲ ਸਿੰਘ,ਲੰਬਾ ਸਿੰਘ,ਮਿੱਠਣ ਮਸੀਹ,ਜੀਤਾ ਮਸੀਹ,ਗਲਜਾਰ ਸਿੰਘ,ਹਰਮੋਲ ਸਿੰਘ,ਕਾਲੀ ਮਸੀਹ,ਜੱਗਾ ਮਿਸਤਰੀ,ਜੋਸੀ ਸਿੰਘ,ਸਰਬਜੀਤ ਕੌਰ,ਮੇਜਰ ਸਿੰਘ ਲੰਬੜਦਾਰ, ਸ਼ੁਭਕਰਨ ਸਿੰਘ ਫੌਜੀ,ਸੋਡੀ ਸਿੰਘ,ਸਤਿਨਾਮ ਸਿੰਘ,ਸੋਨੂ,ਜਤਿੰਦਰ ਸਿੰਘ, ਪਤਰਸ,ਹੀਰਾ, ਪਰਮਜੀਤ ਸਿੰਘ, ਰਣਜੀਤ ਸਿੰਘ, ਘੁੱਗੀ, ਹੰਸੋ, ਬਿੱਟੂ, ਰਾਜਾ,ਅਜੇ,ਰਵੀ,ਜਸਪਾਲ ਮਸੀਹ,ਬਿੱਟੂ ਸ਼ਰਮਾ,ਸਵਿੰਦਰ ਸਿੰਘ,ਮੇਜਰ ਸਿੰਘ,ਕਾਸ਼ਦੀਪ ਸਿੰਘ,ਰਾਜ ਕੌਰ,ਸੁਖਦੇਵ ਸਿੰਘ,ਕਾਲਾ ਸਿੰਘ,ਲਖਵਿੰਦਰ ਸਿੰਘ,ਬੀਰ ਸਿੰਘ,ਹਰਪਾਲ ਸਿੰਘ,ਗੁਰਜੀਤ ਸਿੰਘ,ਸੰਦੀਪ ਮਸੀਹ,ਵਿੰਦਾ ਮਸੀਹ,ਡੇਵਡ ਮਸੀਹ,ਮਨੀ ਮਸੀਹ,ਗੁਰਭੇਜ ਸਿੰਘ,ਬਲਵਿੰਦਰ ਸਿੰਘ,ਮਲਕੀਤ ਸਿੰਘ,ਲੱਡੂ ਮਿਸਤਰੀ,ਸਤਨਾਮ ਸਿੰਘ,ਨਿਸ਼ਾਨ ਸਿੰਘ,ਬਿੱਟੂ ਫੋਟੋਗ੍ਰਾਫਰ,ਗਗਨਦੀਪ ਸਿੰਘ,ਨਿਰਮਲ ਸਿੰਘ,ਲਖਬੀਰ ਸਿੰਘ,ਬਚਿੱਤਰ ਸਿੰਘ,ਪ੍ਰੇਮ,ਸਰਮਨ ਸਿੰਘ,ਮੱਸਾ ਮਸੀਹ ਅਤੇ ਇਸ ਤੋਂ ਇਲਾਵਾ ਕਰਮਜੀਤ ਸਿੰਘ, ਗੁਰਮੁਖ ਸਿੰਘ,ਕਰਮਜੀਤ ਸਿੰਘ,ਰਾਮ ਸਿੰਘ ਤੇ ਰਛਪਾਲ ਸਿੰਘ ਹਾਜ਼ਰ ਸਨ।