ਚੰਡੀਗੜ੍ਹ

ਬਨਵਾਰੀ ਲਾਲ ਪੁਰੋਹਿਤ ਨੇ ਲੋਕਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੀਆਂ ਸਿੱਖਿਆਵਾਂ ‘ਤੇ ਚੱਲਣ ਦਾ ਦਿੱਤਾ ਸੱਦਾ
ਚੰਡੀਗੜ੍ਹ, 22 ਮਈ : ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ ਦੇ ਪ੍ਰਸ਼ਾਸਕ, ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਪੰਜਵੇਂ ਸਿੱਖ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਦੀ ਪੂਰਵ ਸੰਧਿਆ ‘ਤੇ ਲੋਕਾਂ ਨੂੰ ਮਹਾਨ ਗੁਰੂ ਸਾਹਿਬ ਜੀ ਦੇ ਉਪਦੇਸ਼ਾਂ ਅਤੇ ਉਨ੍ਹਾਂ ਵੱਲੋਂ ਦਰਸਾਏ ਮਾਰਗ ‘ਤੇ ਚੱਲਣ ਦਾ ਸੱਦਾ ਦਿੱਤਾ ਹੈ। ਆਪਣੇ ਸੰਦੇਸ਼ ਵਿੱਚ ਰਾਜਪਾਲ ਨੇ ਕਿਹਾ ਕਿ ਗੁਰੂ ਜੀ ਦੀ ਲਾਸਾਨੀ ਕੁਰਬਾਨੀ ਸਾਨੂੰ ਸਾਰਿਆਂ ਨੂੰ ਨਿਆਂ ਅਤੇ ਸਾਡੀਆਂ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਣ ਲਈ ਪ੍ਰੇਰਿਤ ਕਰਦੀ ਹੈ।....
ਵਿਰਕ ਸਾਹਿਬ! ਮੈਂ ਆਪਣੇ ਲਿਖਾਰੀ ਕਬੀਲੇ ਵੱਲੋਂ ਤੁਹਾਥੋਂ ਸ਼ਰਮਸਾਰ ਹਾਂ :ਗੁਰਭਜਨ ਗਿੱਲ
ਚੰਡੀਗੜ੍ਹ, 21 ਮਈ : ਕੱਲ੍ਹ ਡਾ. ਦਰਸ਼ਨ ਸਿੰਘ ਹਰਵਿੰਦਰ ਦਾ ਭੇਜਿਆ ਨਿੱਕਾ ਜਿਹਾ ਲੇਖ ਅੰਗਰੇਜ਼ੀ ਵਿੱਚ ਮਿਲਿਆ। ਸੰਦੀਪ ਸਿੰਘ ਵਿਰਕ ਦਾ ਲਿਖਿਆ ਹੋਇਆ। ਉਹ ਵਿਰਕ ਸਾਹਿਬ ਦੇ ਸਪੁੱਤਰ ਨੇ। ਵਿਰਕ ਸਾਹਿਬ ਉਨ੍ਹਾਂ ਦੇ ਨਾਇਕ ਸਨ ਬਚਪਨ ਤੋਂ ਹੀ। ਲੇਖ ਨੇ ਦੱਸਿਆ। ਅਸੀਂ ਉਹ ਲੋਕ ਹਾਂ ਜਿੰਨ੍ਹਾਂ ਸਾਰਿਆਂ ਨੇ ਹੀ ਦਸਵੀਂ ਜਾਂ ਅਗਲੇਰੀ ਪੜ੍ਹਾਈ ਵਿੱਚ ਸਃ ਕੁਲਵੰਤ ਸਿੰਘ ਵਿਰਕ ਜੀ ਦੀਆਂ ਕਹਾਣੀਆਂ ਤੋਂ ਦੇਸ਼ ਵੰਡ ਬਾਰੇ ਦਰਦ ਸੰਵੇਦਨਾ ਦਾ ਸਬਕ ਪੜ੍ਹਿਆ ਹੈ। ਕੱਲ੍ਹ ਉਨ੍ਹਾਂ ਦਾ ਜਨਮ ਦਿਨ ਲੰਘ ਗਿਆ। ਸਾਥੋਂ....
ਆਪ ਸਰਕਾਰ ਅਫਸਰਾਂ ’ਤੇ ਮਜੀਠੀਆ ਖਿਲਾਫ ਭਗਵੰਤ ਮਾਨ ਦੀ ਸੋਚ ਅਨੁਸਾਰ ਕਾਰਵਾਈ ਕਰਨ ਲਈ ਦਬਾਅ ਬਣਾ ਰਹੀ ਹੈ: ਐਡਵੋਕੇਟ ਕਲੇਰ
ਇਹ ਸਿਰਫ ਸਿਆਸੀ ਕਿੜਾਂ ਕੱਢਣ ਲਈ ਰਾਜਨੀਤੀ: ਐਡਵੋਕੇਟ ਕਲੇਰ ਪਹਿਲਾਂ ਕਾਂਗਰਸ ਸਰਕਾਰ ਨੇ ਵੀ ਮਜੀਠੀਆ ਖਿਲਾਫ ਝੂਠਾ ਕੇਸ ਦਰਜ ਕਰਨ ਵਾਸਤੇ ਦੋ ਐਡਵੋਕੇਟ ਜਨਰਲ ਤੇ ਤਿੰਨ ਡੀ ਜੀ ਪੀ ਬਦਲੇ: ਕਲੇਰ ਚੰਡੀਗੜ੍ਹ, 21 ਮਈ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖਿਲਾਫ ਦਰਜ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਦਾ ਮੁਖੀ ਬਦਲਣਾ ਕੋਈ ਨਵੀਂ ਗੱਲ ਨਹੀਂ ਹੈ ਕਿਉਂਕਿ ਆਪ ਸਰਕਾਰ ਅਫਸਰਾਂ ’ਤੇ....
“ਹੁਣ ਪ੍ਰਧਾਨ ਮੰਤਰੀ ਇੱਕ ਨਵਾਂ ਨੋਟ ਲਿਆਉਣਗੇ, ਜਿਸ ‘ਤੇ ਉਹ ਆਪਣੀ ਫੋਟੋ ਲਗਾਉਣਗੇ।” : ਰਾਜਾ ਵੜਿੰਗ
ਚੰਡੀਗੜ੍ਹ, 21 ਮਈ : 2000 ਦੇ ਨੋਟ ਬੰਦ ਕਰਨ ‘ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਵਾਲ ਉਠਾਉਂਦਿਆਂ ਕੇਂਦਰ ਦੀ ਮੋਦੀ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਿਆ। ਵੜਿੰਗ ਨੇ ਕਿਹਾ ਕਿ “ਹੁਣ ਉਹ (ਪ੍ਰਧਾਨ ਮੰਤਰੀ) ਇੱਕ ਨਵਾਂ ਨੋਟ ਲਿਆਉਣਗੇ, ਜਿਸ ‘ਤੇ ਉਹ ਆਪਣੀ ਫੋਟੋ ਲਗਾਉਣਗੇ।” ਵੜਿੰਗ ਨੇ ਅੱਗੇ ਕਿਹਾ, ‘2016 ਦੇ ਨੋਟਬੰਦੀ ਤੋਂ ਬਾਅਦ 2,000 ਰੁਪਏ ਦੇ ਨੋਟ ਬਣਾਉਣ ਲਈ ਲੱਖਾਂ ਰੁਪਏ ਖਰਚ ਕੀਤੇ ਗਏ। ਹੁਣ ਇਹ ਨੋਟ ਵੀ ਬੰਦ ਕਰ ਦਿੱਤਾ ਗਿਆ ਹੈ। ਵੜਿੰਗ ਇਥੇ ਹੀ ਨਹੀਂ ਰੁਕੇ।....
ਪੰਜਾਬ ‘ਚ ਫਿਰ ਬਦਲੇਗਾ ਮੌਸਮ, 23-24 ਮਈ ਨੂੰ ਮੀਂਹ ਦੇ ਨਾਲ ਤੇਜ਼ ਹਵਾਵਾਂ ਚੱਲਣ ਦੇ ਆਸਾਰ 
ਚੰਡੀਗੜ੍ਹ, 21 ਮਈ : ਪੰਜਾਬ ਤੇ ਹਰਿਆਣਾ ਵਿਚ ਗਰਮੀ ਲਗਾਤਾਰ ਵਧਦੀ ਜਾ ਰਹੀ ਹੈ । ਦੋਵੇਂ ਸੂਬਿਆਂ ਵਿਚ ਤਾਪਮਾਨ 40 ਡਿਗਰੀ ਨੂੰ ਪਾਰ ਕਰ ਗਿਆ ਹੈ। ਪਰ ਜਲਦ ਹੀ ਇਸ ਤੋਂ ਰਾਹਤ ਮਿਲਣ ਦੇ ਆਸਾਰ ਹਨ। ਹਫਤੇ ਦੀ ਸ਼ੁਰੂਆਤ ਵਿਚ ਇਕ ਪੱਛਮੀ ਗੜਬੜੀ ਆਪਣਾ ਅਸਰ ਦਿਖਾਏਗੀ ਤੇ 23-24 ਮਈ ਨੂੰ ਮੀਂਹ ਦੇ ਨਾਲ ਤੇਜ਼ ਹਵਾਵਾਂ ਚੱਲਣ ਦੇ ਆਸਾਰ ਹਨ। ਮੌਸਮ ਵਿਚ ਆਉਣ ਵਾਲੇ ਬਦਲਾਅ ਨਾਲ ਜਿਥੇ ਇਕ ਪਾਸੇ ਤਾਪਮਾਨ ਵਿਚ ਗਿਰਾਵਟ ਆਏਗੀ ਦੂਜੇ ਪਾਸੇ ਲੋਕਾਂ ਨੂੰ ਗਰਮੀ ਤੋਂ ਛੁਟਕਾਰਾ ਮਿਲੇਗਾ। ਮੌਸਮ ਵਿਭਾਗ ਮੁਤਾਬਕ ਪੰਜਾਬ....
ਸਿੱਖਿਆ ਮੰਤਰੀ ਬੈਂਸ ਵੱਲੋਂ 2651 ਅਧਿਆਪਕਾਂ ਦੇ ਤਬਾਦਲੇ ਦੇ ਹੁਕਮ ਜਾਰੀ 
ਚੰਡੀਗੜ੍ਹ, 21 ਮਈ : ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਜ਼ਿਲ੍ਹਾ ਪੱਧਰ ‘ਤੇ ਅਧਿਆਪਕਾਂ ਦੇ ਤਬਾਦਲੇ ਦੇ ਹੁਕਮ ਆਨਲਾਈਨ ਜਾਰੀ ਕੀਤੇ ਹਨ। ਇਸ ਸਬੰਧੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ। ਸੂਬੇ ਵਿੱਚ 17 ਤੋਂ 19 ਮਈ ਤੱਕ ਜ਼ਿਲ੍ਹੇ ਅੰਦਰ ਕੁੱਲ 5172 ਅਧਿਆਪਕਾਂ ਨੇ ਬਦਲੀਆਂ ਲਈ ਆਨਲਾਈਨ ਅਪਲਾਈ ਕੀਤਾ ਸੀ। ਜਿੰਨਾਂ ਵਿੱਚੋਂ 2651 ਅਧਿਆਪਕਾਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ 2651 ਅਧਿਆਪਕ ਉਹ ਹਨ ਜਿਨ੍ਹਾਂ ਦਾ ਜ਼ਿਲ੍ਹੇ ਅਧੀਨ ਪੈਂਦੇ ਸਕੂਲਾਂ ਦੀਆਂ ਖਾਲੀ....
ਉਸਾਰੀ ਕਿਰਤੀਆਂ ਨੂੰ ਸਰਕਾਰੀ ਸਕੀਮਾਂ ਦੀ ਜਾਣਕਰੀ ਦੇਣ ਅਤੇ ਉਨ੍ਹਾਂ ਦੀ ਰਜਿਸਟ੍ਰੇਸ਼ਨ ਕਰਨ ਲਈ ਪਿਛਲੇ ਸਾਲ 'ਚ ਲਗਾਏ 991 ਕੈਂਪ :  ਮਾਨ
ਚੰਡੀਗੜ੍ਹ, 21 ਮਈ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਹਰ ਵਰਗ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ। ਇਸ ਦਿਸ਼ਾ ਵਿੱਚ ਕੰਮ ਕਰਦੇ ਹੋਏ ਕਿਰਤ, ਨਿਵੇਸ਼ ਪ੍ਰੋਤਸਾਹਨ, ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਅਤੇ ਪ੍ਰਾਹੁਣਚਾਰੀ ਮੰਤਰੀ ਅਨਮੋਲ ਗਗਨ ਮਾਨ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਉਸਾਰੀ ਕਿਰਤੀਆਂ ਨੂੰ ਸਰਕਾਰੀ ਸਕੀਮਾਂ ਦੀ ਜਾਣਕਾਰੀ ਦੇਣ ਅਤੇ ਰਜਿਸ੍ਰਟੇਸ਼ਨ ਕਰਨ ਲਈ ਸਾਲ 2022-23 ਦੌਰਾਨ 991 ਜਾਗਰੂਕਤਾ ਕੈਂਪ ਆਯੋਜਿਤ ਕੀਤੇ ਗਏ। ਇਸ ਸਬੰਧੀ ਵਧੇਰੇ ਜਾਣਕਾਰੀ....
ਕਰੰਸੀ ਸਬੰਧੀ ਲਏ ਭਾਜਪਾ ਸਾਸ਼ਨ ਦੇ ਸਨਕੀ ਫੈਸਲੇ 700 ਸਾਲਾਂ ਬਾਅਦ ਮੁਹੰਮਦ ਬਿਨ ਤੁਗਲਕ ਨੂੰ ਮਾਤਰ ਸਰਧਾਂਜਲੀ : ਗੜ੍ਹੀ
ਚੰਡੀਗੜ੍ਹ, 21 ਮਈ : ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਭਾਜਪਾ ਸਰਕਾਰ ਦੇ ਕਰੰਸੀ ਬਦਲਣ ਦੇ ਲਏ ਸਨਕੀ ਫੈਂਸਲਿਆਂ ਤੇ ਸਖਤ ਟਿੱਪਣੀ ਕਰਦਿਆਂ ਕਿਹਾ ਹੈ ਕਿ 700 ਸਾਲ ਪਹਿਲਾਂ 1325 ਵਿਚ ਭਾਰਤ ਤੇ ਰਾਜ ਕਰਨ ਵਾਲਾ ਸਾਸ਼ਕ ਮੁਹੰਮਦ ਬਿਨ ਤੁਗਲਕ ਸੀ, ਜਿਸਨੇ ਦੇਸ ਦੀ ਕਰੰਸੀ ਬਦਲਣ ਸਬੰਧੀ ਮੋਦੀਮਯ ਸਨਕੀ ਫੈਂਸਲੇ ਲਏ ਸਨ ਅਤੇ ਦੇਸ਼ ਦੀ ਕੰਗਾਲੀ ਦੇ ਨਾਲ ਨਾਲ ਆਪ ਜਨਤਾ ਨੂੰ ਵੀ ਮਹਿਗਾਈ ਕਰੂਰਤਮ ਮਾਰ ਝੱਲਣੀ ਪਈ ਸੀ। ਸ ਗੜ੍ਹੀ ਨੇ ਕਿਹਾ ਕਿ ਕਰੰਸੀ ਸੰਸਾਰਿਕ ਮੁੱਦਾ ਹੈ।....
ਵਿਜੀਲੈਂਸ ਬਿਊਰੋ ਪਰਲ ਗਰੁੱਪ ਦੀ ਕਰੇਗਾ ਜਾਂਚ
ਚੰਡੀਗੜ੍ਹ, 21 ਮਈ : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਨੂੰ ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰ ਮੁਕਤ ਕਰਨ ਲਈ ਮੁਹਿੰਮ ਵਿੱਢੀ ਗਈ ਹੈ। ਜਿਸ ਦੇ ਚੱਲਦਿਆਂ ਵਿਜੀਲੈਂਸ ਵੱਲੋਂ ਪੰਜਾਬ ਦੇ ਕਈ ਮਸ਼ਹੂਰ ਮਾਮਲਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਭ੍ਰਿਸ਼ਟਾਚਾਰ ਮੁਕਤ ਮੁਹਿੰਮ ਦੇ ਤਹਿਤ ਕਈ ਸਾਬਕਾ ਮੰਤਰੀਆਂ ਤੇ ਵਿਧਾਇਕਾਂ ਤੇ ਵੀ ਵਿਜੀਲੈਂਸ ਨੇ ਸ਼ਿਕੰਜਾ ਕਸਿਆ ਹੋਇਆ ਹੈ , ਜਿਸ ਦੇ ਤਹਿਤ ਜਾਂਚ ਜਾਰੀ ਹੈ। ਹੁਣ ਪਰਲ ਗਰੁੱਪ ਧੋਖਾਧੜੀ ਮਾਮਲੇ ਵਿੱਚ ਵੀ ਪੰਜਾਬ ਸਰਕਾਰ ਵੱਲੋਂ ਜਾਂਚ ਵਿਜੀਲੈਂਸ ਨੂੰ ਸੌਂਪੀ....
ਸਪੀਕਰ ਸੰਧਵਾਂ ਵੱਲੋਂ ਧਰਤੀ ਹੇਠਲੇ ਪਾਣੀ ਦੀ ਸੰਜਮ ਨਾਲ ਵਰਤੋਂ ਕਰਨ ਦੀ ਅਪੀਲ
ਕਿਹਾ, ਰਵਾਇਤੀ ਫ਼ਸਲੀ ਚੱਕਰ ਛੱਡ ਕੇ ਫ਼ਸਲੀ ਵਿਭਿੰਨਤਾ ਵੱਲ ਮੁੜਨ ਕਿਸਾਨ ਕਿਸਾਨਾਂ ਨੂੰ ਸਿੰਜਾਈ ਲਈ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਅਪੀਲ ਲੋਕ ਆਪਣੇ ਘਰਾਂ ‘ਚ ਸੰਜਮ ਨਾਲ ਵਰਤਣ ਪਾਣੀ, ਟੂਟੀਆਂ ਦੀ ਲੀਕੇਜ ਦਰੁਸਤ ਕਰਨ ਚੰਡੀਗੜ੍ਹ, 21 ਮਈ : ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਸੂਬਾ ਵਾਸੀਆਂ ਖ਼ਾਸਕਰ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਡਿੱਗਣ ਤੋਂ ਰੋਕਣ ਲਈ ਪਾਣੀ ਦੀ ਸੰਜਮ ਨਾਲ ਵਰਤੋਂ ਕਰਨ। ਸ. ਸੰਧਵਾਂ ਨੇ....
ਚੰਨੀ ਨੂੰ ਮਿਲੀ ਪੀਐਚਡੀ ਦੀ ਡਿਗਰੀ, ਬਣੇ ਡਾਕਟਰ
ਚੰਡੀਗੜ੍ਹ, 20 ਮਈ : ਪੰਜਾਬ ਦੇ ਸਾਬਕਾਮੁਖ ਮੰਤਰੀ ਚੰਨੀ ਨੂੰ ਪੀਐਚਡੀ ਦੀ ਡਿਗਰੀ ਮਿਲ ਗਈ ਹੈ ਅਤੇ ਉਹ ਡਾਕਟਰ ਬਣ ਗਏ ਹਨ। ਪੰਜਾਬ ਯੂਨੀਵਰਸਿਟੀ ਦੀ 70ਵੀਂ ਕਨਵੋਕੇਸ਼ਨ ਵਿੱਚ ਅੱਜ ਉਨ੍ਹਾਂ ਨੂੰ ਡਿਗਰੀ ਮਿਲੀ। ਚਰਨਜੀਤ ਸਿੰਘ ਚੰਨੀ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਰਾਜਨੀਤੀ ਸਾਸਤਰ ਵਿੱਚ ਪੀ ਐਚ ਡੀ ਦੀ ਡਿਗਰੀ ਕੀਤੀ ਹੈ। ਚੰਨੀ ਨੇ ਟਵੀਟ ਕਰਦਿਆਂ ਆਪਣੀ ਪੀਐਚਡੀ ਯਾਤਰਾ ਦੌਰਾਨ ਮੇਰੇ ਸਲਾਹਕਾਰਾਂ, ਸਲਾਹਕਾਰਾਂ ਅਤੇ ਅਜ਼ੀਜ਼ਾਂ ਵੱਲੋਂ ਸਮਰਥਨ ਲਈ ਧੰਨਵਾਦ ਲਿਖਿਆ।
ਅੰਮ੍ਰਿਤਸਰ ਵਿੱਚ ਬੀਐੱਸਐੱਫ ਨੂੰ ਮਿਲੀ ਇੱਕ ਹੋਰ ਸਫਲਤਾ
ਬੀਐੱਸਐੱਫ ਜਵਾਨਾਂ ਨੇ ਡੇਗਿਆ ਸਰਹੱਦ ਪਾਰੋਂ ਆਇਆ ਇੱਕ ਹੋਰ ਡਰੋਨ ਚੰਡੀਗੜ੍ਹ, 20 ਮਈ : ਬੀਐਸਐਫ ਦੇ ਜਵਾਨਾਂ ਨੇ ਪਾਕਿਸਤਾਨ ਵੱਲੋਂ ਆਏ ਇੱਕ ਹੋਰ ਡਰੋਨ ਨੂੰ ਡੇਗ ਦਿੱਤਾ ਹੈ। ਡਰੋਨ ਨਾਲ ਬੰਨ੍ਹਿਆ ਸ਼ੱਕੀ ਨਸ਼ੀਲੇ ਪਦਾਰਥਾਂ ਨਾਲ ਭਰਿਆ ਬੈਗ ਵੀ ਬਰਾਮਦ ਕੀਤਾ ਗਿਆ ਹੈ। ਬੀਐਸਐਫ ਪੰਜਾਬ ਫਰੰਟੀਅਰ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।
ਚੰਡੀਗੜ੍ਹ ਯੂਨੀਵਰਸਿਟੀ ‘ਚ ਵਿਦਿਆਰਥੀਆਂ ਨੇ ਪ੍ਰੋਫੈਸਰ ‘ਤੇ ਲਾਠੀਆਂ ਨਾਲ ਕੀਤਾ ਹਮਲਾ
ਚੰਡੀਗੜ੍ਹ, 20 ਮਈ : ਚੰਡੀਗੜ੍ਹ ਯੂਨੀਵਰਸਿਟੀ ‘ਚ ਹਾਜ਼ਰੀ ਪੂਰੀ ਨਾ ਕਰਨ ‘ਤੇ 5-6 ਵਿਦਿਆਰਥੀਆਂ ਨੇ ਮਿਲ ਕੇ ਪ੍ਰੋਫੈਸਰ ‘ਤੇ ਲਾਠੀਆਂ ਨਾਲ ਹਮਲਾ ਕਰ ਦਿੱਤਾ ਅਤੇ ਉਸ ਦੇ ਹੱਥ ਅਤੇ ਪੈਰ ਦੀ ਹੱਡੀ ਤੋੜ ਦਿੱਤੀ। ਅਸਿਸਟੈਂਟ ਪ੍ਰੋਫੈਸਰ ਇਰਸ਼ਾਦ ਮਲਿਕ ਨੂੰ ਗੰਭੀਰ ਹਾਲਤ ‘ਚ GMCH-32 ‘ਚ ਭਰਤੀ ਕਰਵਾਇਆ ਗਿਆ ਹੈ। ਇਹ ਮਾਮਲਾ 17 ਮਈ ਸ਼ਾਮ 4:30 ਵਜੇ ਦਾ ਹੈ। ਖਰੜ ਸਿਟੀ ਪੁਲੀਸ ਨੇ ਮੁਲਜ਼ਮ ਵਿਦਿਆਰਥੀ ਪੁਨੀਤ ਯਾਦਵ ਅਤੇ ਪੰਜ-ਛੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।....
ਸਾਬਕਾ ਹਾਕੀ ਕਪਤਾਨ ਓਲੰਪੀਅਨ ਅਜੀਤ ਪਾਲ ਸਿੰਘ ਨੂੰ ਸਦਮਾ, ਪਤਨੀ ਦਾ ਦੇਹਾਂਤ
ਖੇਡ ਮੰਤਰੀ ਮੀਤ ਹੇਅਰ ਵੱਲੋਂ ਬਾਸਕਟਬਾਲ ਖਿਡਾਰਨ ਕਿਰਨ ਅਜੀਤ ਪਾਲ ਸਿੰਘ ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਚੰਡੀਗੜ੍ਹ, 20 ਮਈ : ਹਾਕੀ ਵਿਸ਼ਵ ਕੱਪ-1975 ਜੇਤੂ ਭਾਰਤੀ ਟੀਮ ਦੇ ਕਪਤਾਨ ਰਹੇ ਪਦਮ ਸ੍ਰੀ ਤੇ ਓਲੰਪੀਅਨ ਅਜੀਤ ਪਾਲ ਸਿੰਘ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਪਤਨੀ ਅਤੇ ਕੌਮਾਂਤਰੀ ਬਾਸਕਟਬਾਲ ਖਿਡਾਰਨ ਕਿਰਨ ਅਜੀਤ ਪਾਲ ਸਿੰਘ ਦਾ ਦੇਹਾਂਤ ਹੋ ਗਿਆ। ਕਿਰਨ ਅਜੀਤ ਪਾਲ ਸਿੰਘ ਜੋ 69 ਵਰ੍ਹਿਆਂ ਦੇ ਸਨ, ਅੱਜ ਨਵੀਂ ਦਿੱਲੀ ਵਿਖੇ ਅਕਾਲ ਚਲਾਣਾ ਕਰ ਗਏ। ਉਹ ਕੁਝ ਸਮੇਂ....
ਖਾਦਾਂ ਦੀ ਸੁਚੱਜੀ ਵਰਤੋਂ ਮਿੱਟੀ ਦੀ ਪਰਖ ਦੇ ਆਧਾਰ ‘ਤੇ ਕਰਨ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ
ਚੰਡੀਗੜ੍ਹ, 20 ਮਈ : ਮਿੱਟੀ ਪਰਖ ਰਾਹੀ ਖਾਦਾਂ ਦੀ ਸੁਚੱਜੀ ਵਰਤੋਂ ਕੀਤੀ ਜਾ ਸਕਦੀ ਹੈ। ਖਾਦਾਂ ਦੀ ਦੁਰਵਰਤੋਂ ਨਾ ਕੇਵਲ ਭੂਮੀ ਅਤੇ ਫ਼ਸਲਾਂ ਦੀ ਸਿਹਤ ‘ਤੇ ਮਾੜਾ ਅਸਰ ਪਾਉਂਦੀ ਹੈ ਸਗੋਂ ਵਾਤਾਵਰਣ ਨੂੰ ਵੀ ਖਰਾਬ ਕਰਦੀ ਹੈ, ਇਹ ਵਿਚਾਰ ਡਾ. ਗੁਰਬਚਨ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਐਸ.ਏ.ਐਸ ਨਗਰ ਨੇ ਪਿੰਡ ਧਰਮਗੜ ਬਲਾਕ ਡੇਰਾਬੱਸੀ ਵਿਖੇ ਕਿਸਾਨਾਂ ਨਾਲ ਸਾਂਝੇ ਕੀਤੇ। ਇਸ ਮੌਕੇ ਉਨ੍ਹਾਂ ਦੱਸਿਆ ਕਿ ਮਿੱਟੀ ਪਰਖ ਤੋਂ ਸਾਨੂੰ ਜ਼ਮੀਨ ਦੀ ਉਪਜਾਊ ਸ਼ਕਤੀ, ਉਸ ਦੇ ਖਾਰੀ ਅੰਗ, ਜੀਵਕ ਕਾਰਬਨ ਅਤੇ ਜ਼ਰੂਰੀ....