'ਆਰੀ ਆਰੀ ਆਰੀ ਵਿਚ ਜਗਰਾਵਾਂ ਦੇ ਲਗਦੀ ਰੌਸ਼ਨੀ ਭਾਰੀ'
ਪੰਜਾਬ ਦਾ ਮਹਾਨ ਵਿਰਸਾ ਹੈ ਤੇ ਪੰਜਾਬੀ ਆਪਣੇ ਮਹਾਨ ਅਮੀਰ ਵਿਰਸੇ ਦੀ ਬਦੌਲਤ ਦੁਨੀਆ 'ਚ ਵੱਖਰੀ ਪਹਿਚਾਣ ਰੱਖਦੇ ਹਨ। ਗੁਰੂਆਂ, ਪੀਰਾਂ, ਪੈਗੰਬਰਾਂ ਦੀ ਪੰਜਾਬ ਦੀ ਧਰਤੀ `ਤੇ ਲਗਦੇ ਮੇਲੇ, ਜਿਨ੍ਹਾਂ ਦੀ ਮਿਸਾਲ ਦੁਨੀਆਂ 'ਚ ਹੋਰ ਕਿਧਰੇ ਨਹੀਂ ਮਿਲਦੀ। ਪੰਜਾਬ 'ਚ ਲਗਦੇ ਧਾਰਮਿਕ, ਸੱਭਿਆਚਾਰਕ ਮੇਲਿਆ ਨੂੰ ਪੰਜਾਬੀ ਸਭ ਧਰਮਾਂ ਤੇ ਨਸਲੀ ਭੇਦਭਾਵਾਂ ਨੂੰ ਦੂਰ ਛੱਡ ਤੇ, ਰਲ-ਮਿਲ ਭ ਤੇ ਖੁਸ਼ੀਆਂ-ਖੇੜਿਆਂ 'ਚ ਡੁੱਥ ਕੇ ਮਨਾਉਂਦੇ ਹਨ। ਅਜਿਹੀ ਹੀ ਇਕ ਝਲਕ ਸਦੀਆਂ ਤੇ ਜਗਰਾਉਂ ਦੀ ਪਵਿੱਤਰ ਧਰਤੀ `ਤੇ ਲਗਦੇ ਹਰ ਸਾਲ ਰੋਸ਼ਨੀ ਮਲਾ ਨੂੰ ਦੇਖ ਕੇ ਲਗਦੀ ਹੈ। ਪੰਜਾਬ ਦੇ ਪੁਰਾਤਨ ਮੇਲਿਆਂ 'ਚੋਂ ਮੋਹਰੀ ਸਥਾਨ ਰਖਦਾ ਇਤਿਹਾਸਕ 3 ਰੋਜਾ ਰੌਸ਼ਨੀ ਮੇਲਾ ਦੇਸੀ ਮਹੀਨ ਦੀ 13 ਫੱਗਣ ਤੋਂ 15 ਫੱਗਣ (24 ਫਰਵਰੀ ਤੋਂ 26 ਫਰਵਰੀ) ਤੱਕ ਲੱਗਦਾ ਆ ਹੈ। 12 ਫੰਗਣ ਤੋਂ ਢੋਲਾਂ ਦੀ ਤਾਲ `ਤੇ ਨੱਚਦੇ - ਗਾਉਂਦੇ ਦੇਸ਼-ਵਿਦੇਸ਼ ਵਿੱਚੋ ਪਹੁੰਚਣ ਵਾਲੇ ਸ਼ਰਧਾਲੂਆਂ ਦੀ ਆਮਦ ਨਾਲ ਸੁਰੂ ਹੈ ਜਾਂਦੀ ਹੈ। ਉਂਝ ਰੌਸ਼ਨੀ ਮੇਲਾ ਪੰਜ ਦਿਨ ਲਗਾਤਾਰ ਚਲਦਾ ਹੈ। ਇਕ ਇਤਿਹਾਸਕ ਰੌਸ਼ਨੀ ਮੇਲੇ ਦੌਰਾਨ ਲੱਖਾਂ ਸ਼ਰਧਾਲੂ ਪੂਰੀ ਸ਼ਰਧਾ ਭਾਵਨਾ ਨਾਲ ਪੀਰ ਬਾਬਾ ਮੋਹਕਮਦੀਨ ਦੀ ਦਰਗਾਹ 'ਤੇ ਚੌਕੀਆਂ ਭਰਦੇ ਹਨ, ਜਿਥੋਂ ਮੁਗਲ ਬਾਦਸ਼ਾਹ ਜਹਾਂਗੀਰ ਨੂੰ ਵੀ ਔਲਾਦ ਦੀ ਦਾਤ ਪ੍ਰਾਪਤ ਹੋਈ ਸੀ।
ਸਦੀਆਂ ਪੁਰਾਣਾ ਜਗਰਾਉਂ ਦੇ ਮੇਲਾ ਰੋਸ਼ਨੀ ਦਾ ਜ਼ਿਕਰ ਪੰਜਾਬ ਦੇ ਲੋਕ-ਗੀਤਾਂ ਅਤੇ ਬੋਲੀਆਂ ਵਿੱਚ ਵੀ ਅਹਿਮ ਸਥਾਨ ਰੱਖਦਾ ਹੈ, ਜਿਵੇ
' ਆਰੀ ਆਰੀ ਆਰੀ ਵਿਚ ਜਗਰਾਵਾਂ ਦੇ ਲੱਗਦੀ ਰੋਸ਼ਨੀ ਭਾਰੀ
ਵੈਅਲੀਆਂ ਦਾ ’ਕੱਠ ਹੋ ਗਿਆ ਉਥੇ ਬੋਤਲਾਂ ਮੰਗਾ ਲਈਆਂ ਚਾਲੀ
ਚਾਲੀਆਂ ‘ਚੋਂ ਇੱਕ ਬਚ’ ਗੀ ਉਹ ਚੁੱਕ ਕੇ ਮਹਿਲ ਨਾਲ ਮਾਰੀ
ਮੁਨਸ਼ੀ ਡਾਗੋਂ ਦਾ ਡਾਂਗ ਰੱਖਦਾ ਗੰਡਾਸੇ ਵਾਲੀ
ਮੋਦਨ ਕਾਉਂਕਿਆਂ ਦਾ ਜੀਹਨੇ ਕੁੱਟਤੀ ਪੰਡੋਰੀ ਸਾਰੀ
ਧੰਨ ਕੁਰ ਦੌਧਰ ਦੀ ਲੱਕ ਪਤਲਾ ਬਦਨ ਦੀ ਭਾਰੀ
ਪਰਲੋਂ ਆ ਜਾਂਦੀ ਜੇ ਹੁੰਦੀ ਨਾ ਪੁਲਸ ਸਰਕਾਰੀ
ਅਹਿਮ ਹੈ। ਜਗਰਾਉਂ ਦੇ ਪੁਰਾਤਨ ਇਤਿਹਾਸ ਅਨੁਸਾਰ ਇਹ ਰੌਸ਼ਨੀ ਮੇਲਾ ਮੁਸਲਮਾਨ ਸੂਚੀ ਫਕੀਰ ਭਾਸ਼ਾ ਮੋਹਕਮਦੀਨ ਬਲੀ ਉੱਲਾ ਦੇ ਨਾਲ ਜੁੜਿਆ ਹੋਇਆ ਹੈ। ਪੀਰ ਬਾਬਾ ਮੋਹਕਮਦੀਨ ਮੁਕਰਾਣਾ ਸ਼ਹਿਰ (ਪਾਕਿਸਤਾਨ) ਦੇ ਨਿਵਾਸੀ ਸਨ। ਅੱਲ੍ਹਾ ਦਾ ਇਸ਼ਕ ਬਾਬੇ ਨੂੰ ਸਰਹਿੰਦ ਲੈ ਆਇਆ ਅਤੇ ਜਿਥੇ ਉਹ ਹਜ਼ਰਤ ਖੁਆਜਾ ਅਵਾਮ ਸਾਹਿਬ (ਅਮੀਨ ਸਰਹਿੰਦੀ) ਦਾ ਮੁਗੌਦ ਬਣ ਗਿਆ ਤੇ ਹਜਰਤ ਖੁਆਜਾ ਦੇ ਉਪਦੇਸ ਨਾਲ ਬਾਬਾ ਮੋਹਕਮਦੀਨ ਨੇ ਪਿੰਡ ਰੱਤੀ ਖੇੜੀ ਵਿਚ ਬਹਿ ਕੇ 12 ਸਾਲ ਮੋਨ ਧਾਰਨ ਕਰ ਲਿਆ। ਇੱਸ ਉਪਰੰਤ ਪੀਰ ਹਜ਼ਰਤ ਖੁਆਜਾ ਦੇ ਹੁਕਮਾਂ ਅਨੁਸਾਰ ਬਾਬਾ ਮੋਹਕਮਦੀਨ ਨੇ ਜਗਰਾਉਂ ਦੇ ਪਿੰਡ ਗੁੱਜਰਾਂ ਵਿਚ ਆ ਕੇ ਡਰਾ ਲਾ ਲਿਆ।
ਅੱਜ ਵੀ ਰੋਸ਼ਨੀ ਮੇਲੇ ਵਿਚ ਪੁਰਾਤਨ ਵਿਰਸੇ ਦੀ ਝਲਕ ਦੇਖਣ ਨੂੰ ਮਿਲਦੀ ਹੈ, ਜਦੋਂ ਮੇਲੇ ਵਿੱਚ ਪਹੁੰਚਣ ਵਾਲੇ ਮੇਲੀ ਬੋਲੀਆਂ ਪਾਉਂਦੇ, ਨੱਚਦੇ -ਗਾਉਂਦੇ ਮੇਲੇ 'ਚ ਸਾਮਿਲ ਹੁੰਦੇ ਹਨ ਤੇ ਜਦੋਂ ਅਲਗੋਜ਼ਿਆਂ ਵਾਲੇ ਕਲਾਕਾਰ ਠੇਠ ਪੰਜਾਬੀ 'ਚ ਹੀਰ-ਰਾਂਝਾ, ਮਿਰਜ਼ਾ -ਸਾਹਿਬਾਂ, ਸੱਸੀ- ਪੁੰਨੂ ਆਦਿ ਦੇ ਕਿੱਸਿਆਂ ਤੇ ਲੋਕ ਤੱਥਾਂ ਚ ਹੇਕ ਲਾ ਕੇ ਗਾਉਂਦੇ ਹਨ ਤਾਂ ਰੌਸ਼ਨੀ ਮੇਲਾ ਚਰਮ ਸੀਮਾ 'ਤੇ ਪਹੁੰਚ ਜਾਂਦਾ ਹੈ, ਸਜ ਜਿਸ ਨੂੰ ਸੁਣਨ ਲਈ ਪਿੰਡਾਂ 'ਚੋ ਲੋਕ ਢਾਣੀਆਂ ਬਣਾ ਕੇ ਜਗਰਾਉਂ ਦੀ ਸਰਾਂ 'ਚ ਪਹੁੰਚ ਜਾਂਦੇ ਹਨ। ਵਿਰਸਾ ਸੰਭਾਲ ਮੰਚ ਸਮੇਤ ਅਨੇਕਾਂ ਜਥੇਬੰਦੀਆਂ ਵੱਲੋਂ ਅਲੋਪ ਹੋ ਰਹੇ ਇਸ ਪੁਰਾਤਨ ਮੇਲੇ ਨੂੰ ਮੁੜ ਤੋਂ ਉਹੀ ਰੰਗ ਵਿਚ ਲਿਆਉਣ ਲਈ ਕਾਫੀ ਉਪਰਾਲੇ ਕੀਤੇ ਜਾ ਰਹੇ ਹਨ ਤੇ ਇਸ ਵਾਰ ਵੀ ਪੁਰਾਤਨ ਮੇਲੇ ਦੀ ਤਰ੍ਹਾਂ ਰੌਸ਼ਨੀ ਮੇਲੇ ਨੂੰ ਮਨਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਮੇਲੇ ਦੌਰਾਨ ਵਿਰਸਾ ਸੰਭਾਲ ਮੰਚ ਵੱਲੋਂ ਪ੍ਰਸਿੱਧ ਪੰਜਾਬੀ ਗਾਇਕ, ਕਲਾ ਮੰਚ ਦੇ ਰੰਗਕਰਮੀ, ਢਾਡੀ, ਕਵੀਸ਼ਰੀ ਜਥਿਆਂ ਅਦਿ ਨੂੰ ਸੱਦਿਆ ਜਾ ਰਿਹਾ ਹੈ ਜੋ ਅੱਜ ਦੀ ਨਵੀਂ ਪੀੜ੍ਹੀ ਨੂੰ ਪੰਜਾਬ ਦੇ ਅਮੀਰ ਵਿਰਸੇ ਨਾਲ ਜੋੜਨ ਦਾ ਯਤਨ ਕਰਨਗੇ ! ਇਸ ਤੋਂ ਇਲਾਵਾ ਚੱਲੀ ਆਉਂਦੀ ਪੁਰਾਤਨ ਰੀਤ ਅਨੁਸਾਰ ਕੁਸ਼ਤੀਆਂ ਦੇ ਮੁਕਾਬਲੇ ਦੇਖਣਯੋਗ ਹੁੰਦੇ ਹਨ।