news

Jagga Chopra

Articles by this Author

ਹਾੜੀ ਸੀਜਨ ਦੌਰਾਨ 132.11 ਲੱਖ ਮੀਟ੍ਰਿਕ ਟਨ ਕਣਕ ਦੀ ਹੋਈ ਖਰੀਦ : ਹਰਚੰਦ ਸਿੰਘ ਬਰਸਟ
  • ਪਿਛਲੇ ਸਾਲ ਦੇ ਮੁਕਾਬਲੇ ਖਰੀਦ ਵਿੱਚ 5 ਫੀਸਦੀ ਵਾਧਾ ਕੀਤਾ ਗਿਆ ਦਰਜ਼
  • ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਕਿਸਾਨਾਂ, ਆੜ੍ਹਤੀਆਂ, ਮਜਦੂਰਾਂ, ਅਧਿਕਾਰੀਆਂ ਦਾ ਕੀਤਾ ਧੰਨਵਾਦ

ਚੰਡੀਗੜ੍ਹ. 03 ਜੂਨ : ਹਾੜੀ ਸੀਜਨ 2024-25 ਦੌਰਾਨ ਪੰਜਾਬ ਦੀਆਂ ਮੰਡੀਆਂ ਵਿੱਚ 132.11 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਦੇ ਕਾਰਜ ਨੂੰ ਨਿਰਵਿਘਨ ਨੇਪਰੇ ਚਾੜ੍ਹਿਆ ਜਾ ਚੁੱਕਾ ਹੈ। ਸੀਜਨ

ਵੋਟਾਂ ਦੀ ਗਿਣਤੀ ਵਾਲੇ ਦਿਨ 4 ਜੂਨ ਨੂੰ ' ਨੋ ਫਲਾਈ ਜ਼ੋਨ' ਐਲਾਨਿਆ
  • ਆਈ.ਟੀ.ਆਈ ਦੇ 200 ਮੀਟਰ ਦੇ ਘੇਰੇ ਵਿੱਚ ਪੰਜ ਜਾਂ ਵਧੇਰੇ ਵਿਅਕਤੀਆਂ ਦੇ ਇਕੱਠੇ ਹੋਣ ਤੇ ਵੀ ਪਾਬੰਧੀ

ਮੋਗਾ, 3 ਜੂਨ : 4 ਜੂਨ 2024 ਨੂੰ ਜ਼ਿਲ੍ਹਾ ਮੋਗਾ ਦੇ ਵੱਖ-ਵੱਖ ਹਲਕਿਆਂ ਦੀਆਂ ਵੋਟਾਂ ਦੀ ਗਿਣਤੀ, ਸਰਕਾਰੀ ਆਈ.ਟੀ.ਆਈ ਮੋਗਾ ਵਿਖੇ ਬਣੇ ਸਟਰਾਂਗ ਰੂਮ ਵਿੱਚ ਕੀਤੀ ਜਾਣੀ ਹੈ। ਇਸ ਲਈ ਇਸ ਪੂਰੀ ਪ੍ਰਕਿਰਿਆ ਦੌਰਾਨ ਸੁਰੱਖਿਆ ਪਬੰਧਾਂ ਦੀ ਮਜ਼ਬੂਤੀ ਹਿੱਤ ਜ਼ਿਲ੍ਹਾ

ਜੂਨ 1984 ਘੱਲੂਘਾਰੇ ਦੀ 40ਵੀਂ ਸਾਲਾਨਾ ਯਾਦ ਸਬੰਧੀ ਭਲਕੇ 4 ਜੂਨ ਨੂੰ ਸ੍ਰੀ ਅਖੰਡ ਪਾਠ ਸਾਹਿਬ ਹੋਣਗੇ ਅਰੰਭ
  • ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਪ੍ਰਬੰਧਾਂ ਨੂੰ ਲੈ ਕੇ ਅਧਿਕਾਰੀਆਂ ਨਾਲ ਕੀਤੀ ਬੈਠਕ

ਅੰਮ੍ਰਿਤਸਰ, 3 ਜੂਨ : ਜੂਨ 1984 ’ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਭਾਰਤ ਦੀ ਤਤਕਾਲੀ ਕਾਂਗਰਸ ਸਰਕਾਰ ਵੱਲੋਂ ਕੀਤੇ ਗਏ ਫ਼ੌਜੀ ਹਮਲੇ ਦੀ 40ਵੀਂ ਸਾਲਾਨਾ ਯਾਦ ਦੇ ਸਬੰਧ ਵਿੱਚ ਭਲਕੇ 4 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ

ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਵਿਖੇ ਵੋਟਾਂ ਦੀ ਗਿਣਤੀ ਦੀਆਂ ਤਿਆਰੀਆਂ ਮੁਕੰਮਲ : ਡਿਪਟੀ ਕਮਿਸ਼ਨਰ ਸ਼ੇਰਗਿਲ

ਫਤਿਹਗੜ੍ਹ ਸਾਹਿਬ, 03 ਜੂਨ : ਲੋਕ ਸਭਾ ਚੋਣਾਂ ਦੀ 4 ਜੂਨ ਨੂੰ ਹੋਣ ਵਾਲੀ ਗਿਣਤੀ ਦੀਆਂ ਸਮੱਚੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸਬੰਧੀ ਜ਼ਿਲ੍ਹਾ ਚੋਣ ਅਫਸਰ ਕੰਮ ਡਿਪਟੀ ਕਮਿਸ਼ਨ ਫਤਿਹਗੜ੍ਹ ਸਾਹਿਬ ਪਰਨੀਤ ਸ਼ੇਰਗਿਲ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਨੇ ਦੱਸਿਆ ਕਿ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਦੀ ਕਾਊਂਟਿੰਗ ਦੋ

ਦਸੂਹਾ ਦਾ ਫ਼ੌਜੀ ਜਵਾਨ ਸ਼੍ਰੀਨਗਰ ਵਿੱਚ ਡਿਉਟੀ ਦੌਰਾਨ ਸ਼ਹੀਦ

ਦਸੂਹਾ, 03 ਜੂਨ : ਦਸੂਹਾ ਦੇ ਬਲਾਕ ਤਲਵਾੜਾ ਦੇ ਪਿੰਡ ਭਵਨੌਰ ਦਾ ਰਹਿਣ ਵਾਲਾ ਫ਼ੌਜੀ ਜਵਾਨ ਸ਼੍ਰੀਨਗਰ ਵਿੱਚ ਡਿਉਟੀ ਦੌਰਾਨ ਸ਼ਹੀਦ ਹੋ ਗਿਆ। ਮ੍ਰਿਤਕ ਫ਼ੌਜੀ ਜਵਾਨ ਦੀ ਪਛਾਣ ਸੂਬੇਦਾਰ ਜਗਜੀਵਨ ਰਾਮ ਦੇ ਰੂਪ ਵਿਚ ਹੋਈ ਹੈ। ਉਹ ਜੰਮੂ ਕਸ਼ਮੀਰ ਦੇ ਕੁਪਵਾੜਾ ਵਿੱਚ ਭਾਰਤੀ ਸੈਨਾ ਦੀ 7 ਪੈਰਾ ਬਟਾਲੀਅਨ ਵਿੱਚ ਤਾਇਨਾਤ ਸੀ। ਮਿਲੀ ਜਾਣਕਾਰੀ ਮੁਤਾਬਕ ਸੂਬੇਦਾਰ ਜਗਜੀਵਨ ਰਾਮ ਕੁਪਵਾੜਾ

ਪੰਜਾਬ ਭਰ ਵਿੱਚ ਭਲਕੇ ਸ਼ਰਾਬ ਦੇ ਠੇਕੇ ਰਹਿਣਗੇ ਬੰਦ

ਚੰਡੀਗੜ੍ਹ, 03 ਜੂਨ : ਪੰਜਾਬ ਭਰ ਵਿੱਚ ਭਲਕੇ ਡ੍ਰਾਈ ਡੇਅ ਘੋਸ਼ਿਤ ਕੀਤਾ ਗਿਆ ਹੈ। 4 ਜੂਨ ਨੂੰ ਸੂਬੇ ਵਿੱਚ ਲੋਕ ਸਭਾ ਚੋਣਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋ ਰਹੀ ਹੈ ਤਾਂ ਇਸ ਦੌਰਾਨ ਸ਼ਰਾਬ ਦੇ ਠੇਕੇ ਬੰਦ ਰਹਿਣਗੇ। ਹੋਟਲ ਜਾਂ ਰੈਸਟੋਰੈਂਟ ਵਿੱਚ ਸ਼ਰਾਬ ਨਹੀਂ ਦਿੱਤੀ ਜਾਵੇਗੀ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਇਸ ਸਬੰਧੀ ਪਹਿਲਾਂ ਹੀ ਜਾਣਕਾਰੀ ਸਾਂਝੀ

ਪੰਜਾਬ ‘ਚ 10 ਜੂਨ ਨੂੰ ਜਨਤਕ ਛੁੱਟੀ

ਚੰਡੀਗੜ੍ਹ, 03 ਜੂਨ : ਪੰਜਾਬ ‘ਚ 10 ਜੂਨ ਸੋਮਵਾਰ ਨੂੰ ਜਨਤਕ ਛੁੱਟੀ ਰਹੇਗੀ। ਸੂਬੇ ਭਰ ਦੀਆਂ ਸਰਕਾਰੀ ਕਾਰੋਬਾਰੀ ਇਕਾਈਆਂ ਵਿੱਚ ਇਸ ਦਿਨ ਛੁੱਟੀ ਰਹੇਗੀ। ਦਰਅਸਲ 10 ਜੂਨ ਨੂੰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਹੈ। ਪੰਜਾਬ ਸਰਕਾਰ ਨੇ ਸਾਲ 2024 ਦੀਆਂ ਸਰਕਾਰੀ ਛੁੱਟੀਆਂ ਦੀ ਸੂਚੀ ਵਿੱਚ ਇਸ ਦਿਨ ਨੂੰ ਛੁੱਟੀ ਵਜੋਂ ਘੋਸ਼ਿਤ ਕੀਤਾ ਹੈ।  

ਦੇਸ਼ ਭਰ ਵਿੱਚ ਟੋਲ ਪਲਾਜ਼ਾ ਦੇ ਰੇਟਾਂ ਦੇ ਵਿੱਚ ਵਾਧਾ, ਟੋਲ ਵਧਣ ਨਾਲ ਵਧੇਗਾ ਕਿਰਾਇਆ 

ਨਵੀਂ ਦਿੱਲੀ, 3 ਜੂਨ : ਅੱਜ ਤੋਂ ਅੰਮ੍ਰਿਤਸਰ ਦਿੱਲੀ ਮੁੱਖ ਰਾਜ ਮਾਰਗ ਤੇ ਸਥਿਤ ਇਸ ਵੱਡੇ ਟੋਲ ਪਲਾਜ਼ਾ ਦੇ ਉੱਤੇ ਟੈਕਸ ਰੇਟਾਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੇ ਅੱਜ ਤੋਂ ਦੇਸ਼ ਭਰ ਵਿੱਚ ਟੋਲ ਟੈਕਸ ਵਧਾ ਦਿੱਤਾ ਹੈ। ਵਧੀ ਹੋਈ ਟੋਲ ਟੈਕਸ ਦੀ ਰਕਮ ਅੱਜ ਦੇਸ਼ ਭਰ ਵਿੱਚ ਲਾਗੂ ਹੋ ਜਾਵੇਗੀ। ਟੋਲ ਵਧਣ ਨਾਲ

ਅਗਲੇ 25 ਸਾਲ ਦੇਸ਼ ਨੂੰ ਹੋਰ ਉਚਾਈਆਂ 'ਤੇ ਲਿਜਾਣ ਲਈ ਸਮਰਪਿਤ ਕਰੋ : ਪ੍ਰਧਾਨ ਮੰਤਰੀ ਮੋਦੀ 

ਨਵੀਂ ਦਿੱਲੀ, 3 ਜੂਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2047 ਤੱਕ ਵਿਕਸਤ ਭਾਰਤ ਲਈ ਏਕਤਾ ਅਤੇ ਸਮਰਪਣ ਦੀ ਅਪੀਲ ਕਰਦੇ ਹੋਏ ਭਾਰਤ ਦੀ ਤਰੱਕੀ ਅਤੇ ਸੰਭਾਵਨਾਵਾਂ ਨੂੰ ਦਰਸਾਇਆ ਹੈ। ਕੰਨਿਆਕੁਮਾਰੀ ਵਿੱਚ 45 ਘੰਟੇ ਦੇ ਮੈਡੀਟੇਸ਼ਨ ਕੈਂਪ ਤੋਂ ਬਾਅਦ ਦਿੱਲੀ ਪਰਤਦੇ ਹੋਏ ਸ਼ਨੀਵਾਰ ਨੂੰ ਲਿਖੇ ਇੱਕ ਨੋਟ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਲੋਕਾਂ ਨੂੰ ਆਉਣ

ਘੱਲੂਘਾਰੇ ਦੇ ਜਖਮ ਹਮੇਸ਼ਾ ਸਿੱਖਾਂ ਦੇ ਮਨਾਂ ਵਿੱਚ ਹਰੇ ਰਹਿਣਗੇ : ਜਥੇਦਾਰ ਗਿਆਨੀ ਹਰਪ੍ਰੀਤ ਸਿੰਘ 

ਅੰਮ੍ਰਿਤਸਰ, 3 ਜੂਨ : ਦੇਸ਼ ਭਰ ਦੀਆਂ ਸਿੱਖ ਸੰਗਤਾਂ ਵੱਲੋਂ ਜੂਨ 1984 ਘੱਲੂਘਾਰੇ ਨੂੰ ਲੈ ਕੇ ਸ਼ਹੀਦੀ ਹਫ਼ਤਾ ਮਨਾਇਆ ਜਾ ਰਿਹਾ ਹੈ, ਘੱਲੂਘਾਰੇ ਦੇ ਸ਼ਹੀਦਾਂ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਸ੍ਰੀ ਦਰਬਾਰ ਸਾਹਿਬ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਥਾ ਕਰਨ ਪਹੁੰਚੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਵਾਰ