news

Jagga Chopra

Articles by this Author

ਪਟਨਾ ਨੇੜੇ ਗੰਗਾ ਨਦੀ ’ਚ ਕਿਸ਼ਤੀ ਪਲਟੀ, 6 ਲੋਕ ਲਾਪਤਾ 

ਪਟਨਾ, 16 ਜੂਨ 2024 : ਬਿਹਾਰ ਦੇ ਪਟਨਾ ਦੇ ਨੇੜੇ ਸਥਿਤ ਬਾਰਹ ਖੇਤਰ ਵਿੱਚ ਐਤਵਾਰ ਨੂੰ ਗੰਗਾ ਨਦੀ ਵਿੱਚ 17 ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਪਲਟ ਗਈ। ਅਧਿਕਾਰੀਆਂ ਮੁਤਾਬਕ ਕਿਸ਼ਤੀ ਉਮਾਨਾਥ ਘਾਟ ਤੋਂ ਦੀਆਰਾ ਜਾ ਰਹੀ ਸੀ, ਜਦੋਂ ਇਹ ਹਾਦਸਾ ਵਾਪਰਿਆ ਅਤੇ 6 ਲੋਕ ਲਾਪਤਾ ਹਨ ਜਦਕਿ 11 ਸੁਰੱਖਿਅਤ ਹਨ। ਐਸਡੀਆਰਐਫ ਦੀ ਟੀਮ ਰਵਾਨਾ ਹੋ ਗਈ ਹੈ, ਉਹ ਇੱਥੇ ਪਹੁੰਚਣ

ਗਾਜ਼ਾ 'ਚ ਅੱਠ ਇਜ਼ਰਾਈਲੀ ਸੈਨਿਕ ਮਾਰੇ ਗਏ, ਲੱਖਾਂ ਫਲਸਤੀਨੀ ਹੋਏ ਬੇਘਰ

ਯਰੂਸ਼ਲਮ, 16 ਜੂਨ 2024 : ਇਜ਼ਰਾਈਲ ਨੂੰ ਸ਼ਨੀਵਾਰ ਨੂੰ ਗਾਜ਼ਾ 'ਚ ਵੱਡਾ ਝਟਕਾ ਲੱਗਾ। ਗਾਜ਼ਾ ਦੇ ਦੱਖਣੀ ਹਿੱਸੇ ਵਿੱਚ ਇੱਕ ਧਮਾਕੇ ਵਿੱਚ ਅੱਠ ਇਜ਼ਰਾਈਲੀ ਸੈਨਿਕ ਮਾਰੇ ਗਏ ਹਨ। ਗਾਜ਼ਾ ਵਿੱਚ ਅੱਠ ਮਹੀਨਿਆਂ ਦੀ ਲੜਾਈ ਵਿੱਚ ਇੱਕ ਦਿਨ ਵਿੱਚ ਮਾਰੇ ਗਏ ਇਜ਼ਰਾਈਲੀ ਸੈਨਿਕਾਂ ਦੀ ਇਹ ਦੂਜੀ ਸਭ ਤੋਂ ਵੱਧ ਸੰਖਿਆ ਹੈ। ਇਸ ਤੋਂ ਪਹਿਲਾਂ ਜਨਵਰੀ ਵਿੱਚ ਇੱਕ ਦਿਨ ਵਿੱਚ 21 ਜਵਾਨ

EVM ਨੂੰ 'AI ਨਾਲ ਕੀਤਾ ਜਾ ਸਕਦੈ ਹੈਕ, ਐਲੋਨ ਮਸਕ ਨੇ ਕੀਤਾ ਦਾਅਵਾ 

ਨਿਊਯਾਰਕ, 16 ਜੂਨ 2024 : ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (EVM) ਨੂੰ ਲੈ ਕੇ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ (EVM) ਨੂੰ ਹੈਕ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਐਲੋਨ ਮਸਕ ਨੇ ਅਮਰੀਕੀ ਚੋਣਾਂ ਤੋਂ ਈਵੀਐਮ ਹਟਾਉਣ ਦੀ ਮੰਗ ਕੀਤੀ ਹੈ। ਐਲੋਨ ਮਸਕ ਦੀ ਇਹ ਟਿੱਪਣੀ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ

'ਭਾਰਤ ਵਿੱਚ ਈਵੀਐਮ ਇੱਕ 'ਬਲੈਕ ਬਾਕਸ', ਕਿਸੇ ਨੂੰ ਇਸ ਦੀ ਜਾਂਚ ਕਰਨ ਦੀ ਇਜਾਜ਼ਤ ਨਹੀਂ : ਰਾਹੁਲ ਗਾਂਧੀ 

ਨਵੀਂ ਦਿੱਲੀ, 16 ਜੂਨ 2024 : ਲੋਕ ਸਭਾ ਚੋਣਾਂ 2024 ਦੇ ਨਤੀਜੇ 4 ਜੂਨ ਨੂੰ ਘੋਸ਼ਿਤ ਕੀਤੇ ਗਏ ਸਨ ਅਤੇ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਨੇ 293 ਸੀਟਾਂ ਜਿੱਤੀਆਂ ਸਨ, ਜਦੋਂ ਕਿ ਭਾਰਤੀ ਗਠਜੋੜ ਨੇ 232 ਸੀਟਾਂ ਜਿੱਤੀਆਂ ਸਨ। ਪਿਛਲੇ ਕੁਝ ਸਾਲਾਂ ਵਿੱਚ ਹਰ ਚੋਣ ਤੋਂ ਬਾਅਦ ਈਵੀਐਮ ਹੈਕ ਹੋਣ ਦਾ ਮੁੱਦਾ ਜ਼ਰੂਰ ਉੱਠਦਾ ਹੈ ਪਰ ਇਸ ਵਾਰ ਚੋਣ ਨਤੀਜਿਆਂ ਦੇ ਐਲਾਨ ਤੋਂ ਬਾਅਦ ਕਿਸੇ

ਸਾਊਦੀ ਅਰਬ ਵਿੱਚ ਹੱਜ ਯਾਤਰਾ ਦੌਰਾਨ 14 ਲੋਕਾਂ ਦੀ ਮੌਤ, 17 ਲਾਪਤਾ 

ਕਾਹਿਰਾ, 16 ਜੂਨ 2024 : ਈਦ-ਉਲ-ਅਜ਼ਹਾ ਤਿਉਹਾਰ ਦੇ ਦੌਰਾਨ ਸਾਊਦੀ ਅਰਬ ਵਿੱਚ ਵੱਡੀ ਗਿਣਤੀ ਵਿੱਚ ਹੱਜ ਯਾਤਰੀ ਇਕੱਠੇ ਹੋਏ। ਹਾਲਾਂਕਿ ਸਾਊਦੀ ਅਰਬ 'ਚ ਪੈ ਰਹੀ ਕੜਾਕੇ ਦੀ ਗਰਮੀ ਹੱਜ ਯਾਤਰੀਆਂ ਲਈ ਚੁਣੌਤੀ ਸਾਬਤ ਹੋ ਰਹੀ ਹੈ। ਹੱਜ ਦੌਰਾਨ ਪਾਰਾ 47 ਡਿਗਰੀ ਤੋਂ ਉਪਰ ਪਹੁੰਚ ਗਿਆ ਹੈ। ਇਸ ਨਾਲ ਖਾਸ ਕਰਕੇ ਬਜ਼ੁਰਗਾਂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਮੱਕਾ 'ਚ ਅੱਤ ਦੀ ਗਰਮੀ

ਪੰਜਾਬ ਵਿੱਚ 14 ਦਿਨਾਂ ਵਿੱਚ 14 ਲੋਕਾਂ ਦੀਆਂ ਮੌਤਾਂ, ਮੁੱਖ ਮੰਤਰੀ ਆਪਣੀ ਕੁਰਸੀ ਅਤੇ ਸੂਬੇ ਪ੍ਰਤੀ ਆਪਣਾ ਫਰਜ਼ ਸਮਝਣਾ ਚਾਹੀਦਾ ਹੈ : ਸੁਨੀਲ ਜਾਖੜ

ਚੰਡੀਗੜ੍ਹ, 16 ਜੂਨ 2024 :  ਪੰਜਾਬ ਵਿੱਚ ਨਸ਼ਾ ਇਕ ਵੱਡੀ ਸਮੱਸਿਆ ਹੈ, ਹਰ ਸਰਕਾਰ ਵੱਲੋਂ ਇਸ ਨੂੰ ਖਤਮ ਕਰਨ ਦੇ ਦਾਅਵੇ ਕੀਤੇ ਜਾਂਦੇ ਰਹੇ ਹਨ ਪਰ ਇਹ ਜਿਉਂ ਦੀ ਤਿਉਂ ਹੀ ਬਣੀ ਹੋਈ ਹੈ। ਇਸ ਨੂੰ ਲੈ ਕੇ ਪੰਜਾਬ ਭਾਜਪਾ ਸੂਬਾ ਸਰਕਾਰ ‘ਤੇ ਲਗਾਤਾਰ ਹਮਲਾਵਰ ਹੈ। ਸੁਨੀਲ ਜਾਖੜ ਨੇ ਨਸ਼ੇ ਨੂੰ ਲੈ ਕੇ ਪੰਜਾਬ ਸਰਕਾਰ ‘ਤੇ ਸ਼ਬਦੀ ਤੰਜ ਕੱਸ਼ੇ ਹਨ। ਉਨ੍ਹਾਂ ਨੇ ਆਪਣੇ ਐਕਸ ਅਕਾਊਂਟ

ਫਗਵਾੜਾ ਵਿੱਚ ਟਰੈਕਟਰ ਰੇਸ ‘ਚ ਵੱਡਾ ਹਾਦਸਾ, 5 ਗੰਭੀਰ ਜ਼ਖਮੀ, 4 ਗ੍ਰਿਫਤਾਰ

ਫਗਵਾੜਾ, 16 ਜੂਨ 2024 : ਫਗਵਾੜਾ ਦੇ ਪਿੰਡ ਡੋਮੇਲੀ ਵਿੱਚ ਟਰੈਕਟਰ ਨਾਲ ਰੇਸ ਕਰ ਰਹੇ ਵਿਅਕਤੀ ਦਾ ਟਰੈਕਟਰ ਅਚਾਨਕ ਬੇਕਾਬੂ ਹੋ ਗਿਆ। ਜਿਸ ਤੋਂ ਬਾਅਦ ਉਕਤ ਟਰੈਕਟਰ ਨੇ ਰੇਸ ਦੇਖਣ ਲਈ ਖੜ੍ਹੇ ਲੋਕਾਂ ਨੂੰ ਕੁਚਲ ਦਿੱਤਾ। ਇਸ ਘਟਨਾ ‘ਚ ਕਰੀਬ 5 ਲੋਕ ਗੰਭੀਰ ਜ਼ਖਮੀ ਹੋ ਗਏ ਹਨ, ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਪੂਰੀ ਘਟਨਾ ਦੀਆਂ ਕੁਝ ਦਿਲ ਦਹਿਲਾ ਦੇਣ ਵਾਲੀਆਂ ਵੀਡੀਓਜ਼ ਵੀ

ਕਿਸਾਨ ਜਥੇਬੰਦੀਆਂ ਨੇ ਲਾਡੋਵਾਲ ਟੋਲ ਪਲਾਜ਼ਾ ਕੀਤਾ ਫਰੀ, ਪੁਰਾਣੇ ਰੇਟ ਲਾਗੂ ਕਰਨ ਦੀ ਕੀਤੀ ਮੰਗ

ਲੁਧਿਆਣਾ 16 ਜੂਨ 2024 : ਲਾਡੋਵਾਲ ਟੋਲ ਪਲਾਜ਼ਾ ਤੇ ਵਧੇ ਰੇਟਾਂ ਦੇ ਕਾਰਨ ਕਿਸਾਨ ਜਥੇਬੰਦੀਆਂ ਦੇ ਵਿੱਚ ਮੁੜ ਤੋਂ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਨੇ ਨੈਸ਼ਨਲ ਹਾਈਵੇ ਅਥੋਰਟੀ ਆਫ ਇੰਡੀਆ ਨੂੰ ਚਿਤਾਵਨੀ ਦਿੱਤੀ ਸੀ, ਕਿ ਜੇਕਰ ਸ਼ਨੀਵਾਰ ਤੱਕ ਲਾਡੋਵਾਲ ਟੋਲ ਪਲਾਜ਼ਾ ਤੇ ਪੁਰਾਣੇ ਰੇਟ ਲਾਗੂ ਨਾ ਕੀਤੇ ਗਏ ਤਾਂ ਐਤਵਾਰ ਨੂੰ ਟੋਲ ਪਲਾਜ਼ਾ ਪੂਰੀ

ਕਾਰ ਨੂੰ ਅੱਗ ਲੱਗਣ ਕਾਰਨ ਕਾਰ ਅੰਦਰ ਹੀ ਜਲ ਕੇ ਰਾਖ਼ ਹੋਇਆ ਕਾਰ ਚਾਲਕ
  • ਅੱਗ ਲੱਗਣ ਕਾਰਨ ਨਹੀਂ ਖੁੱਲ੍ਹੀਆਂ ਕਾਰ ਦੀਆਂ ਤਾਂਕੀਆਂ

ਬਰਨਾਲਾ, 16 ਜੂਨ 2024 : ਦਰਦਨਾਕ ਹਾਦਸੇ ਵਿਚ ਕਾਰ ਨੂੰ ਅੱਗ ਲੱਗਣ ਕਾਰਨ ਕਾਰ ਚਾਲਕ ਦੀ ਮੌਤ ਹੋ ਗਈ। ਕਾਰ ਨੂੰ ਅੱਗ ਲੱਗਣ ਕਾਰਨ ਕਾਰ ਦੀਆਂ ਤਾਕੀਆਂ ਬੰਦ ਹੋ ਗਈਆਂ। ਜਿਸ ਕਾਰਨ ਕਾਰ ਚਾਲਕ ਕਾਰ ਦੇ ਅੰਦਰ ਹੀ ਝੁਲਸ ਗਿਆ। ਘਟਨਾ ਬਰਨਾਲਾ ਸ਼ਹਿਰ ਦੇ ਓਵਰਬ੍ਰਿਜ਼ ਜੋ ਕਿ ਮੋਗਾ ਵਾਲੀ ਸਾਈਡ ਨੂੰ ਜਾਂਦਾ ਹੈ, ਉੱਥੇ ਵਾਪਰੀ।

ਅਕਾਲੀ ਦਲ ਨੇ ਕਾਂਗਰਸ ਅਤੇ ‘ਆਪ’ ਨਾਲ ਗੁਪਤ ਸਮਝੌਤਾ ਕਰਕੇ ਆਪਣੇ ਉਮੀਦਵਾਰਾਂ ਦੀ ਬਲੀ ਦਿੱਤੀ ਹੈ : ਸੁਨੀਲ ਜਾਖੜ 
  • ਮਾਨ ਦੇ ਹੱਥਾਂ 'ਚੋਂ ਜਲਦ ਹੀ ਖੋਹੀ ਜਾਵੇਗੀ ਮੁੱਖ ਮੰਤਰੀ ਦੀ ਸ਼ਾਹੀ ਕੁਰਸੀ : ਜਾਖੜ 

ਚੰਡੀਗੜ੍ਹ, 15 ਜੂਨ 2024 : ਚੰਡੀਗੜ੍ਹ ਸਥਿਤ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪੰਜਾਬ ਸੂਬਾ ਦਫਤਰ ਵਿਖੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਲੋਕ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਆਪਣੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ।  ਇਸ ਮੌਕੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਪਾਰਟੀ ਨੇ