news

Jagga Chopra

Articles by this Author

ਦੇਸ਼ 'ਚ ਡਰ ਦਾ ਮਾਹੌਲ ਹੈ : ਰਾਹੁਲ ਗਾਂਧੀ  

ਨਵੀਂ ਦਿੱਲੀ, 29 ਜੁਲਾਈ 2024 : ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ 2024-25 ਦੇ ਕੇਂਦਰੀ ਬਜਟ 'ਤੇ ਲੋਕ ਸਭਾ 'ਚ ਬਹਿਸ 'ਚ ਹਿੱਸਾ ਲੈਂਦਿਆਂ ਕਿਸਾਨਾਂ ਦੀਆਂ ਮੁਸ਼ਕਿਲਾਂ ਅਤੇ ਅਗਨੀਵੀਰ ਵਿਵਾਦ ਸਮੇਤ ਕਈ ਮੁੱਦਿਆਂ 'ਤੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ। ਉਸਨੇ 'ਚਕ੍ਰਵਿਊਹ' ਅਲੰਕਾਰ ਦੀ ਵਰਤੋਂ ਇਹ ਕਹਿਣ ਲਈ ਕੀਤੀ ਕਿ ਦੇਸ਼ ਵਿੱਚ ਡਰ ਦਾ ਮਾਹੌਲ ਹੈ।

ਐਨ ਆਰ ਆਈ ਪਰਿਵਾਰ ਨਾਲ ਹਰਿਆਣਾ ਵਿੱਚ ਵਾਪਰੀ ਘਟਨਾ ਤੇ ਪੰਜਾਬ ਸਰਕਾਰ ਦਰਜ ਕਰਵਾਏਗੀ ਜ਼ੀਰੋ ਐਫਆਈਆਰ : ਧਾਲੀਵਾਲ
  • ਹਰਿਆਣਾ ਦੇ ਮੁੱਖ ਮੰਤਰੀ ਅਤੇ ਡੀਜੀਪੀ ਨੂੰ ਲਿਖੀ ਚਿੱਠੀ, ਪੰਜਾਬੀਆਂ ਦੀ ਆਵਾਜਾਈ ਦੌਰਾਨ ਸੁਰੱਖਿਆ ਦੀ ਰੱਖੀ ਮੰਗ

ਫਾਜ਼ਿਲਕਾ 29 ਜੁਲਾਈ 2024 : ਪੰਜਾਬ ਦੇ ਐਨਆਰਆਈ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਦੇ ਪਿੰਡ ਚਿਮਨੇਵਾਲਾ ਵਿਖੇ ਪਹੁੰਚ ਕੇ ਐਨਆਰਆਈ ਪਰਿਵਾਰ ਨਾਲ

300 ਵੈਟਰਨਰੀ ਅਫਸਰਾਂ ਦੀ ਜਲਦ ਹੋਵੇਗੀ ਭਰਤੀ : ਗੁਰਮੀਤ ਸਿੰਘ ਖੁੱਡੀਆਂ

ਸ੍ਰੀ ਮੁਕਤਸਰ ਸਾਹਿਬ, 29 ਜੁਲਾਈ, 2024 : ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਬੇਜੁਬਾਨ ਪਸ਼ੂਆਂ ਦੀ ਭਲਾਈ ਲਈ ਬਚਨਵੱਧ ਹੈ ਅਤੇ ਇਹਨਾਂ ਪਸ਼ੂਆਂ ਦੇ ਇਲਾਜ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ, ਇਹ ਐਲਾਨ ਸ.ਗੁਰਮੀਤ ਸਿੰਘ ਖੁੱਡੀਆਂ ਪਸ਼਼ੂ ਪਾਲਣ ਮੰਤਰੀ ਪੰਜਾਬ ਨੇ ਅੱਜ ਪਿੰਡ ਖੁੱਡੀਆਂ ਵਿਖੇ ਪਸ਼ੂ ਹਸਪਤਾਲ ਦਾ ਅਪਗਰੇਡ ਦਾ ਉਦਘਾਟਨ

ਸ਼੍ਰੋਮਣੀ ਕਮੇਟੀ ਨੇ ਰਾਏ ਬੁਲਾਰ ਜੀ ਦੇ ਵੰਸ਼ਜਾਂ ਨੂੰ ਭਾਰਤ ਆਉਣ ਦਾ ਸੱਦਾ ਭੇਜਿਆ
  • ਸਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਰਾਏ ਬੁਲਾਰ ਜੀ ਦੇ ਵੰਸ਼ਜਾਂ ਨੂੰ ਵੀਜ਼ਾ ਜਾਰੀ ਕਰੇ- ਐਡਵੋਕੇਟ ਧਾਮੀ

ਅੰਮ੍ਰਿਤਸਰ, 29 ਜੁਲਾਈ 2024 : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਨਿੰਨ ਸ਼ਰਧਾਲੂ ਰਾਏ ਬੁਲਾਰ ਜੀ ਦੇ ਪਾਕਿਸਤਾਨ ਵਿੱਚ ਰਹਿੰਦੇ ਚਾਰ ਵੰਸ਼ਜ ਪਰਿਵਾਰਾਂ ਨੂੰ ਗੁਰੂ ਸਾਹਿਬ ਜੀ ਦੇ ਨਵੰਬਰ ਮਹੀਨੇ

ਮਾਤਾ ਚਿੰਤਪੁਰਨੀ ਤੋਂ ਮੱਥਟੇਕ ਕੇ ਵਾਪਸ ਆ ਰਹੇ ਸ਼ਰਧਾਲੂਆਂ ਦੀ ਗੱਡੀ ਨਾਲ ਵਾਪਰਿਆ ਹਾਦਸਾ, 2 ਦੀ ਮੌਤ

ਅੰਮ੍ਰਿਤਸਰ ਸਾਹਿਬ, 29 ਜੁਲਾਈ 2024 : ਮਾਤਾ ਚਿੰਤਪੁਰਨੀ ਤੋਂ ਨਤਮਸਤਕ ਹੋ ਵਾਪਸ ਪਰਤ ਰਹੀ ਸਰਧਾਲੂਆਂ ਦੀ ਇੱਕ ਗੱਡੀ ਨਾਲ ਵਾਪਰੇ ਹਾਦਸੇ ਵਿੱਚ 2  ਨੌਜਵਾਨਾਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ਰਧਾਲੂਆਂ ਦੀ ਗੱਡੀ ਜਦੋਂ  ਮੁੱਛਲ ਵਡੀ ਵਿਖੇ ਪੁੱਜੀ ਤਾਂ ਬੇਕਾਬੂ ਹੋ ਗਈ ਅਤੇ ਡਿਵਾਈਡਰ ਨਾਲ ਜਾ ਟਕਰਾਈ, ਜਿਸ ਕਾਰਨ ਦੋ ਨੌਜਵਾਨਾਂ ਦੀ ਮੌਕੇ ਤੇ

ਹਰਸਿਮਰਤ ਕੌਰ ਬਾਦਲ ਨੇ ਪਾਰਲੀਮੈਂਟ ’ਚ ਚੁੱਕਿਆ ਆਂਗਣਵਾੜੀ ਸੈਂਟਰਾਂ ਦਾ ਮੁੱਦਾ
  • ਆਂਗਣਵਾੜੀ ਪ੍ਰਧਾਨ ਨੂੰ ਮੁਅੱਤਲ ਕਰਨ ਦਾ ਵੀ ਕੀਤਾ ਜ਼ਿਕਰ

ਨਵੀਂ ਦਿੱਲੀ, 29 ਜੁਲਾਈ : ਬਠਿੰਡਾ ਲੋਕ ਸਭਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਐਮਪੀ ਹਰਸਿਮਰਤ ਕੌਰ ਬਾਦਲ ਵੱਲੋਂ ਅੱਜ ਸੰਸਦ ਵਿੱਚ ਆਂਗਣਵਾੜੀਆਂ ਦਾ ਮਸਲਾ ਉਠਾਇਆ ਗਿਆ। ਹਰਸਿਮਰਤ ਕੌਰ ਬਾਦਲ ਵੱਲੋਂ ਆਂਗਣਵਾੜੀ ਕੇਂਦਰਾਂ ਵਿੱਚ ਦਿੱਤਾ ਜਾ ਰਹੇ ਫੂਡ ਅਤੇ ਪੰਜਾਬ ਸਰਕਾਰ ਵੱਲੋਂ ਆਂਗਣਵਾੜੀ ਯੂਨੀਅਨ ਦੀ ਪ੍ਰਧਾਨ ਨੂੰ

ਖੰਨਾ ‘ਚ ਮੋਟਰਸਾਈਕਲ ਦਾ ਟਾਇਰ ਫਟਣ ਕਾਰਨ ਵਾਪਰਿਆ ਹਾਦਸਾ, ਦੋ ਲੜਕੀਆਂ ਦੀ ਮੌਤ

ਖੰਨਾ, 29 ਜੁਲਾਈ 2024 : ਖੰਨਾ ਦੇ ਨੈਸ਼ਨਲ ਹਾਈਵੇ ਤੇ ਵਾਪਰੇ ਭਿਆਨਕ ਸੜਕ ਹਾਦਸੇ ‘ਚ ਦੋ ਲੜਕੀਆਂ ਦੀ ਮੌਤ ਹੋਣ ਜਾਣ ਦੀ ਦੁੱਖਦਾਈ ਖਬਰ ਹੈ, ਜਦੋਂ ਕਿ ਮੋਟਰਸਾਈਕਲ ਚਾਲਕ ਨੌਜਵਾਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।ਮਿਲੀ ਜਾਣਕਾਰੀ ਅਨੁਸਾਰ ਦੋ ਲੜਕੀਆਂ ਤੇ ਇੱਕ ਲੜਕਾ ਮੋਟਰਸਾਈਕਲ ਤੇ ਸਵਾਰ ਹੋ ਕੇ ਧਾਰਮਿਕ ਅਸਥਾਨ ਤੋਂ ਵਾਪਸ ਆ ਰਹੇ ਸਨ, ਜਦੋਂ ਉਹ ਖੰਨਾ ਦੇ ਸਮਰਾਲਾ ਬਾਈਪਾਸ

ਸਰਕਾਰ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਲਈ ਵਚਨਬੱਧ : ਡਾ. ਬਲਜੀਤ ਕੌਰ

ਚੰਡੀਗੜ੍ਹ, 29 ਜੁਲਾਈ, 2024 : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਸੂਬਾ ਸਰਕਾਰ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ਨਾਲ ਜਿੱਥੇ ਆਮ ਲੋਕਾਂ ਦਾ ਜੀਵਨ ਸੁਖਾਲਾ ਹੋਇਆ ਹੈ, ਉੱਥੇ ਹੀ ਲੋਕਾਂ ਦੇ ਕੀਮਤੀ ਸਮੇਂ ਦੀ ਬੱਚਤ ਵੀ ਹੋ ਰਹੀ ਹੈ। ਅੱਜ ਇੱਥੇ 15ਵੇਂ ਸੀ.ਐਸ.ਸੀ

ਐਸ.ਟੀ.ਐਫ ਮੋਹਾਲੀ ਵੱਲੋਂ 3 ਕਿਲੋ ਹੈਰੋਇਨ ਸਮੇਤ 13 ਗ੍ਰਿਫਤਾਰ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 29 ਜੁਲਾਈ 2024 : ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ, ਐਸ.ਟੀ.ਐਫ, ਪੰਜਾਬ ਅਤੇ ਸ੍ਰੀ ਨੀਲਾਭ ਕਿਸ਼ੋਰ ਆਈ.ਪੀ.ਐਸ., ਏ ਡੀ.ਜੀ.ਪੀ. ਐਸ.ਟੀ.ਐਫ, ਪੰਜਾਬ ਦੇ ਦਿਸ਼ਾ ਨਿਰਦੇਸ਼ ਹੇਠ ਸ੍ਰੀ ਅਕਾਸ਼ਦੀਪ ਸਿੰਘ ਔਲਖ ਪੀ.ਪੀ.ਐਸ., ਐਸ.ਪੀ, ਐਸ.ਟੀ.ਐਫ, ਰੂਪਨਗਰ ਰੇਂਜ ਦੀ ਨਿਗਰਾਨੀ ਅਤੇ ਸ੍ਰੀ ਹਰਵਿੰਦਰਪਾਲ ਸਿੰਘ ਪੀ.ਪੀ.ਐਸ., ਡੀ.ਐਸ.ਪੀ. ਐਸ.ਟੀ.ਐਫ

ਨਾਬਾਲਗਾਂ ਨੂੰ ਵਾਹਨ ਨਾ ਦਿਓ, ਨਹੀਂ ਤਾਂ ਭਰਨਾ ਪਵੇਗਾ ਜੁਰਮਾਨਾ, ਨਵੇਂ ਨਿਯਮ 1 ਅਗਸਤ ਤੋਂ ਹੋਣਗੇ ਲਾਗੂ 

ਚੰਡੀਗੜ੍ਹ, 29 ਜੁਲਾਈ 2024 : ਸਾਵਧਾਨ ! ਜੇਕਰ ਤੁਸੀਂ ਆਪਣੇ ਨਾਬਾਲਗ ਬੱਚਿਆਂ ਨੂੰ ਗੱਡੀ ਚਲਾਉਣ ਦੀ ਇਜਾਜ਼ਤ ਦਿੰਦੇ ਹੋ, ਤਾਂ 1 ਅਗਸਤ ਤੋਂ ਪਹਿਲਾਂ ਅਜਿਹਾ ਕਰਨਾ ਬੰਦ ਕਰ ਦਿਓ। ਕਿਉਂਕਿ 1 ਅਗਸਤ ਤੋਂ ਪੁਲਿਸ ਨਾਬਾਲਗ ਡਰਾਈਵਰਾਂ ਦੇ ਵਾਹਨ ਜ਼ਬਤ ਕਰ ਸਕਦੀ ਹੈ ਅਤੇ ਉਨ੍ਹਾਂ ਦੇ ਮਾਪਿਆਂ ਖਿਲਾਫ ਕਾਰਵਾਈ ਕਰ ਸਕਦੀ ਹੈ। ਜਿਸ ਲਈ ਪੁਲਿਸ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ