news

Jagga Chopra

Articles by this Author

ਸੰਜੀਵ ਅਰੋੜਾ ਵੱਲੋਂ ਐਸਸੀਡੀ ਸਰਕਾਰੀ ਕਾਲਜ ਦੀ ਕਨਵੋਕੇਸ਼ਨ ਮੌਕੇ ਡਿਗਰੀਆਂ ਵੰਡੀਆਂ ਗਈਆਂ

ਲੁਧਿਆਣਾ, 14 ਫਰਵਰੀ : ਐਸਸੀਡੀ ਸਰਕਾਰੀ ਕਾਲਜ, ਲੁਧਿਆਣਾ ਦੀ ਸਾਲਾਨਾ ਕਨਵੋਕੇਸ਼ਨ ਸੰਜੀਵ ਅਰੋੜਾ, ਰਾਜ ਸਭਾ ਨੇ ਵੱਖ-ਵੱਖ ਸਟਰੀਮ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਵੰਡਣ ਤੋਂ ਬਾਅਦ ਵਿਦਿਆਰਥੀਆਂ ਨੂੰ ਗ੍ਰੈਜੂਏਟ ਹੋਣ ਦਾ ਜਸ਼ਨ ਮਨਾਉਣ ਅਤੇ ਆਨੰਦ ਲੈਣ ਲਈ ਕਿਹਾ ਕਿਉਂਕਿ ਇਹ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਦਿਨ ਹੈ। ਕਾਲਜ ਦੇ ਸਾਬਕਾ ਵਿਦਿਆਰਥੀ ਹੋਣ ਦੇ ਨਾਤੇ, ਅਰੋੜਾ ਨੇ

ਬੀਬੀਸੀ ਨੂੰ ਦੁਨੀਆ ਦੀ ਸਭ ਤੋਂ ਭ੍ਰਿਸ਼ਟ ਤੇ ਬਾਕਵਾਸ ਕਾਰਪੋਰੇਸ਼ਨ : ਭਾਟੀਆ 

ਨਵੀਂ ਦਿੱਲੀ, 14 ਫਰਵਰੀ : ਆਮਦਨ ਕਰ ਵਿਭਾਗ ਵੱਲੋਂ ਅੱਜ ਬੀਬੀਸੀ ਦੇ ਦਫ਼ਤਰ ਉਤੇ ਮਾਰੇ ਗਏ ਛਾਪੇ ਤੋਂ ਬਾਅਦ ਭਾਜਪਾ ਦੀ ਚਾਰ ਚੁਫੇਰੇ ਤੋਂ ਨਿੰਦਾ ਹੋ ਰਹੀ ਹੈ। ਇਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਕਿਹਾ ਬੀਬੀਸੀ ਨੂੰ ਦੁਨੀਆ ਦੀ ਸਭ ਤੋਂ ਭ੍ਰਿਸ਼ਟ ਤੇ ਬਾਕਵਾਸ ਕਾਰਪੋਰੇਸ਼ਨ। ਭਾਜਪਾ ਦੇ ਬੁਲਾਰੇ ਗੌਰਵ ਭਾਟੀਆਂ ਨੇ ਕਿਹਿਾ ਕਿ ਬੀਬੀਸੀ ਦੁਨੀਆਂ ਦੀ ਸਭ ਤੋਂ ਭ੍ਰਿਸ਼ਟ

ਬੀਕੇਯੂ ਡਕੌਂਦਾ ਜਥੇਬੰਦੀ ਦੀ ਜੋ ਕਮੇਟੀ ਚੱਲ ਰਹੀ ਹੈ ਇਹ ਹੀ ਰਹੇਗੀ : ਪ੍ਰਧਾਨ ਬੁਰਜ਼ਗਿੱਲ

ਮੋਹਾਲੀ, 14 ਫਰਵਰੀ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਅਤੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਤੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਜੋ ਜਥੇਬੰਦੀ ਦੀ ਸੂਬਾ ਕਮੇਟੀ ਡੇਲੀਗੇਟ ਇਜਲਾਸ ਰਾਹੀਂ ਚੁਣੀ ਗਈ ਸੀ ਜਿਸਦੀ ਬਕਾਇਦਾ ਮੈਂਬਰਸ਼ਿਪ ਕੱਟ ਕੇ ਡੇਲੀਗੇਟ ਚੁਣੇ ਗਏ

ਬਰਨਾਲਾ ਦੇ ਪਿੰਡ ਕਾਹਨੇਕੇ ਦੇ ਅਥਲੀਟ ਅਕਾਸ਼ਦੀਪ ਸਿੰਘ ਨੇ ਪੈਰਿਸ ਓਲੰਪਿਕ ਖੇਡਾਂ 2024 ਲਈ ਕੀਤਾ ਕੁਆਲੀਫਾਈ
  • - ਅਥਲੈਟਿਕਸ ਵਿੱਚ ਭਾਰਤ ਦਾ ਪਹਿਲਾ ਓਲੰਪਿਕਸ ਕੋਟਾ
  • - ਅਕਾਸ਼ਦੀਪ ਨੇ ਰਾਂਚੀ ਵਿਖੇ 20 ਕਿਲੋਮੀਟਰ ਪੈਦਲ ਤੋਰ ਵਿੱਚ ਬਣਾਇਆ ਨੈਸ਼ਨਲ ਰਿਕਾਰਡ
  • - ਖੇਡ ਮੰਤਰੀ ਮੀਤ ਹੇਅਰ ਨੇ ਅਕਾਸ਼ਦੀਪ ਸਿੰਘ ਨੂੰ ਦਿੱਤੀ ਮੁਬਾਰਕਬਾਦ

ਚੰਡੀਗੜ੍ਹ, 14 ਫਰਵਰੀ : ਬਰਨਾਲਾ ਜ਼ਿਲੇ ਦੇ ਪਿੰਡ ਕਾਹਨੇਕੇ ਦੇ ਅਥਲੀਟ ਅਕਾਸ਼ਦੀਪ ਸਿੰਘ ਨੇ 20 ਕਿਲੋਮੀਟਰ ਪੈਦਲ ਤੋਰ ਵਿੱਚ 1.19.55 ਦੇ ਸਮੇਂ ਨਾਲ

ਦੱਖਣੀ ਅਫਰੀਕਾ ਵਿਚ ਟਰੱਕ ਅਤੇ ਬੱਸ ਦੀ ਟੱਕਰ 'ਚ 20 ਦੀ ਮੌਤ, 60 ਜ਼ਖਮੀ 

ਜੋਹਾਨਸਬਰਗ, 14 ਫਰਵਰੀ : ਲਿਮਪੋਪੋ ਸੂਬੇ ਦੇ ਟਰਾਂਸਪੋਰਟ ਵਿਭਾਗ ਨੇ ਦੱਸਿਆ ਕਿ ਦੱਖਣੀ ਅਫਰੀਕਾ ਵਿਚ ਇਕ ਟਰੱਕ ਅਤੇ ਇਕ ਬੱਸ ਵਿਚਕਾਰ ਹੋਈ ਟੱਕਰ ਵਿਚ 20 ਲੋਕਾਂ ਦੀ ਮੌਤ ਹੋ ਗਈ ਅਤੇ 60 ਹੋਰ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਟਰੱਕ ਦੇ ਸੰਤੁਲਨ ਗੁਆਉਣ ਕਾਰਨ ਵਾਪਰਿਆ ਹੈ। ਸਿਨਹੂਆ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਲਿਮਪੋਪੋ ਸੂਬਾਈ ਟਰਾਂਸਪੋਰਟ ਅਤੇ

ਗਿਆਨੀ ਤਰਲੋਚਨ ਸਿੰਘ ਭਮੱਦੀ ਦੀ ਪੁਸਤਕ ਦਾਸਤਾਨਿ ਸਿੱਖ ਸਲਤਨਤ ਗਿਆਨੀ ਪਿੰਦਰਪਾਲ ਸਿੰਘ ਤੇ ਭਾਈ ਹਰਜਿੰਦਰ ਸਿੰਘ ਵੱਲੋਂ ਲੋਕ ਅਰਪਨ

ਲੁਧਿਆਣਾ, 14 ਫਰਵਰੀ : ਵਿਸ਼ਵ ਪ੍ਰਸਿੱਧ ਪੰਥਕ ਢਾਡੀ ਤੇ ਉੱਘੇ ਇਤਿਹਾਸ ਲੇਖਕ ਗਿਆਨੀ ਤਰਲੋਚਨ ਸਿੰਘ ਭਮੱਦੀ ਦੀ ਲਿਖੀ ਪੁਸਤਕ ਦਾਸਤਾਨਿ ਸਿੱਖ ਸਲਤਨਤ ਦਾ ਦੂਜਾ ਭਾਗ  ਉੱਘੇ ਵਿਦਵਾਨ ਕਥਾ ਵਾਚਕ ਗਿਆਨੀ ਪਿੰਦਰਪਾਲ ਸਿੰਘ ਤੇ ਕੀਰਤਨੀਏ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲਿਆਂ  ਨੇ ਪਿੰਡ ਠਰਵਾ(ਹਰਿਆਣਾ) ਵਿਖੇ ਵਿਸ਼ਾਲ ਗੁਰਮਤਿ ਸਮਾਗਮ ਦੌਰਾਨ ਕੀਤਾ ਗਿਆ। ਗਿਆਨੀ ਪਿੰਦਰਪਾਲ

ਆਰ.ਟੀ.ਏ. ਲੁਧਿਆਣਾ ਵਲੋਂ ਵਾਹਨਾਂ ਦੀ ਅਚਨਚੇਤ ਚੈਕਿੰਗ ਜਾਰੀ
  • - ਲੁਧਿਆਣਾ, ਸਿੱਧਵਾਂ ਬੇਟ, ਜਗਰਾਓ ਏਰੀਏ 'ਚ ਚੈਕਿੰਗ ਦੌਰਾਨ 10 ਗੱਡੀਆਂ ਕੀਤੀਆਂ ਬੰਦ, 5 ਦੇ ਚਾਲਾਨ ਵੀ ਕੱਟੇ

ਲੁਧਿਆਣਾ, 14 ਫਰਵਰੀ : ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਸਕੱਤਰ ਆਰ.ਟੀ.ਏ., ਲੁਧਿਆਣਾ ਡਾ. ਪੂਨਮ ਪ੍ਰੀਤ ਕੌਰ ਵੱਲੋਂ ਜਾਰੀ ਚੈਕਿੰਗ ਦੌਰਾਨ 10 ਵਾਹਨਾਂ ਨੂੰ ਧਾਰਾ 207 ਤਹਿਤ ਬੰਦ ਕੀਤਾ ਗਿਆ ਜਦਕਿ 5 ਹੋਰ ਗੱਡੀਆਂ ਦੇ ਚਾਲਾਨ ਵੀ ਕੀਤੇ। ਆਰ.ਟੀ.ਏ. ਡਾ

ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਅੰਮ੍ਰਿਤਸਰ ਵਿਚ ਸਜਾਵਟ ਲਈ ਬਣਾਏ 178 ਪਾਲਮ ਟ੍ਰੀ ਬਿਊਟੀਫਿਕੇਸ਼ਨ ਪ੍ਰਾਜੈਕਟ ਦੀ ਜਾਂਚ ਦੀ ਉਠਾਈ ਮੰਗ

ਅੰਮ੍ਰਿਤਸਰ ਸਾਹਿਬ, 14 ਫਰਵਰੀ : ਸ਼ਹਿਰ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਅੰਮ੍ਰਿਤਸਰ ਵਿਚ ਸਾਲ 2022 ਵਿਚ ਸਜਾਵਟ ਲਈ ਬਣਾਏ ਗਏ 178 ਪਾਲਮ ਟ੍ਰੀ ਬਿਊਟੀਫਿਕੇਸ਼ਨ ਪ੍ਰਾਜੈਕਟ ਦੀ ਜਾਂਚ ਦੀ ਮੰਗ ਉਠਾਈ ਹੈ। ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਵਿਜੀਲੈਂਸ ਬਿਊਰੋ ਨੂੰ ਪੱਤਰ ਲਿਖ ਕੇ ਇਸ ਨੂੰ ਘਪਲਾ ਕਰਾਰ ਦਿੰਦਿਆਂ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਇਸ ਸ਼ਿਕਾਇਤ ਦੀ

ਭਾਈ ਗੁਰਦੀਪ ਸਿੰਘ ਖੇੜਾ ਨਾਲ ਐਸਜੀਪੀਸੀ ਐਡਵੋਕੇਟ ਧਾਮੀ ਨੇ ਕੀਤੀ ਮੁਲਾਕਾਤ

ਅੰਮ੍ਰਿਤਸਰ ਸਾਹਿਬ, 14 ਫਰਵਰੀ : ਦੋ ਮਹੀਨਿਆਂ ਦੀ ਪੈਰੋਲ ‘ਤੇ ਆਏ ਭਾਈ ਗੁਰਦੀਪ ਸਿੰਘ ਖੇੜਾ ਨਾਲ ਮੁਲਾਕਾਤ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪੁੱਜੇ ਅਤੇ ਉਨ੍ਹਾਂ ਦਾ ਹਾਲ ਚਾਲ ਜਾਣਿਆਂ।ਇਸ ਮੌਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਐਸਜੀਪੀਸੀ ਵੱਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ

ਪੰਜਾਬ ਵਿੱਚ ਅੱਜ ਰਾਤ 12 ਵਜੇ ਤੋਂ ਤਿੰਨ ਟੋਲ ਪਲਾਜ਼ਾ ਹੋਣਗੇ ਬੰਦ, ਪੀਡਬਲਿਓੂਡੀ ਵਿਭਾਗ ਨੇ ਕੀਤੀ ਪੁਸ਼ਟੀ

ਚੰਡੀਗੜ੍ਹ, 14 ਫਰਵਰੀ : ਪੰਜਾਬ ਵਿੱਚ ਅੱਜ ਰਾਤ 12 ਵਜੇ ਤੋਂ ਤਿੰਨ ਟੋਲ ਪਲਾਜ਼ਾ ਬੰਦ ਹੋਣ ਜਾ ਰਹੇ ਹਨ। ਟੋਲ ਪਲਾਜ਼ਾ ਕੰਪਨੀ ਦੇ ਅਧਿਕਾਰੀਆਂ ਨੇ ਪੰਜਾਬ ਸਰਕਾਰ ਨਾਲ ਬੈਠਕ ਕੀਤੀ ਹੈ। ਇਨ੍ਹਾਂ ਟੋਲ ਪਲਾਜ਼ਾ 'ਚ 2 ਹੁਸ਼ਿਆਰਪੁਰ ਜ਼ਿਲ੍ਹੇ ਅਤੇ 1 ਨਵਾਂਸ਼ਹਿਰ 'ਚ ਹਨ। ਇਸ ਦੀ ਪੁਸ਼ਟੀ ਪੀਡਬਲਿਓੂਡੀ ਵਿਭਾਗ ਨੇ ਕੀਤੀ। ਮਿਲੀ ਜਾਣਕਾਰੀ ਅਨੁਸਾਰ ਇੰਨ੍ਹਾਂ ਟੋਲ ਪਲਾਜ਼ਾ ਦੀ ਮਿਆਦ