news

Jagga Chopra

Articles by this Author

  03 ਸਤੰਬਰ ਨੂੰ ਗਿੱਦੜਬਾਹਾ ਵਿਖੇ ਲੱਗਣ ਵਾਲੇ ਵਿਸ਼ੇਸ਼ ਲੋਕ ਸੁਵਿਧਾ ਕੈਂਪ ਦਾ ਸ਼ਡਿਊਲ ਜਾਰੀ

ਸ੍ਰੀ ਮੁਕਤਸਰ ਸਾਹਿਬ, 01 ਸਤੰਬਰ 2024 : ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਰਕਾਰ ਤੁਹਾਡੇ ਦੁਆਰ ਮੁਹਿੰਮ ਤਹਿਤ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਨੇੜੇ ਸਰਕਾਰੀ ਸਹੂਲਤਾਂ ਉਪਲੱਬਧ ਕਰਾਉਣ ਲਈ ਵਚਨਬੱਧ ਹੈ, ਜਿਸ ਤਹਿਤ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਤ੍ਰਿਪਾਠੀ ਵੱਲੋਂ ਹਲਕਾ ਗਿੱਦੜਬਾਹਾ ਵਿਖੇ ਆਉਣ ਵਾਲੀ 3 ਸਤੰਬਰ

ਸਪੀਕਰ ਸੰਧਵਾਂ ਨੇ 50 ਲੱਖ ਰੁਪਏ ਦੀ ਲਾਗਤ ਵਾਲੀ ਜੈਟਿੰਗ ਕਮ-ਸੁਪਰ ਸੱਕਸ਼ਨ ਮਸ਼ੀਨ ਕੀਤੀ ਲੋਕ ਅਰਪਿਤ 

ਕੋਟਕਪੂਰਾ 1 ਸਤੰਬਰ,2024 : ਸ਼ਹਿਰ ਦੇ ਸੀਵਰੇਜ ਸਿਸਟਮ ਅਤੇ ਸਾਫ਼ ਸਫ਼ਾਈ ਨੂੰ ਯਕੀਨੀ ਬਣਾਉਣ ਲਈ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਨਗਰ ਕੌਂਸਲ ਕੋਟਕਪੂਰਾ ਵਿਖੇ ਲਗਭਗ 50 ਲੱਖ ਰੁਪਏ ਦੀ ਲਾਗਤ ਵਾਲੀ ਜੈਟਿੰਗ ਮਸ਼ੀਨ-ਕਮ-ਸੁਪਰ ਸੱਕਸ਼ਨ ਮਸ਼ੀਨ ਨੂੰ ਹਰੀ ਝੰਡੀ ਦੇ ਕੇ ਲੋਕ ਅਰਪਿਤ  ਕੀਤਾ। ਉਹਨਾਂ ਕਿਹਾ ਕਿ ਹੁਣ ਸ਼ਹਿਰ ਵਿੱਚ ਕਿਤੇ ਵੀ ਸੀਵਰੇਜ ਦੀਆਂ

ਖੇਡਾਂ ਵਤਨ ਪੰਜਾਬ ਦੀਆਂ 2024 ਅਧੀਨ ਬਲਾਕ ਪੱਧਰੀ ਖੇਡਾਂ ਸਮੂਹ ਬਲਾਕਾਂ ਵਿੱਚ ਜਾਰੀ

ਫ਼ਰੀਦਕੋਟ 01 ਸਤੰਬਰ, 2024 : ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਫਰੀਦਕੋਟ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ 3 ਅਧੀਨ ਬਲਾਕ ਪੱਧਰੀ ਖੇਡਾਂ ਫ਼ਰੀਦਕੋਟ ਦੇ ਵੱਖ-ਵੱਖ ਬਲਾਕਾਂ ਫ਼ਰੀਦਕੋਟ, ਕੋਟਕਪੂਰਾ ਅਤੇ ਜੈਤੋ ਵਿਖੇ ਚੱਲ ਰਹੀਆਂ ਹਨ। ਇਨ੍ਹਾ ਖੇਡਾਂ ਵਿੱਚ ਅੱਜ ਫ਼ਰੀਦਕੋਟ ਬਲਾਕ ਵਿਖੇ ਸ. ਗੁਰਤੇਜ਼ ਸਿੰਘ

ਪੰਜਾਬ ਸਰਕਾਰ ਜਨਤਕ ਸੇਵਾਵਾਂ ਨੂੰ ਸੁਚਾਰੂ ਬਣਾਉਣ ਅਤੇ ਨਾਗਰਿਕਾਂ ਨੂੰ ਸਰਕਾਰੀ ਸੇਵਾਵਾਂ ਸੁਖਾਲੇ ਢੰਗ ਨਾਲ ਕਰਵਾ ਰਹੀ ਹੈ ਮੁਹੱਈਆ : ਵਿਧਾਇਕ ਕਲਸੀ
  • ਕਿਹਾ-ਸੜਕੀ ਆਵਾਜਾਈ ਵਿੱਚ ਸੁਧਾਰ ਦੀ ਦਿਸ਼ਾ ਵਿੱਚ ਉਠਾਏ ਕਈ ਕਦਮ

ਬਟਾਲਾ, 1 ਸਤੰਬਰ 2024 : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਆਵਾਜਾਈ ਸੁਧਾਰ ਦੇ ਆਪਣੇ ਮੌਜੂਦਾ ਯਤਨਾਂ ਜਿਵੇਂ ਟਰਾਂਸਪੋਰਟ ਪ੍ਰਸ਼ਾਸਨ ਦੇ ਵੱਖ-ਵੱਖ ਪਹਿਲੂਆਂ ਨੂੰ ਬਿਹਤਰ ਬਣਾਉਣ ਅਤੇ ਸਭ ਨਾਗਰਿਕਾਂ ਲਈ ਸੁਰੱਖਿਅਤ ਸੜਕੀ ਆਵਾਜਾਈ ਯਕੀਨੀ ਬਣਾਉਣ ਸਣੇ ਹੋਰਨਾਂ ਸੂਬਿਆਂ ਵੱਲੋਂ

ਬਟਾਲਾ ਦੇ ਨੌਜਵਾਨ ਦੀ ਕੈਨੇਡਾ 'ਚ ਹਾਰਟ ਅਟੈਕ ਕਾਰਨ ਮੌਤ

ਬਟਾਲਾ, 31 ਅਗਸਤ 2024 : ਬਟਾਲਾ ਦੇ ਇੱਕ ਨੌਜਵਾਨ ਦੀ ਕੈਨੇਡਾ ਵਿੱਚ ਹਾਰਟ ਅਟੈਕ ਆਉਣ ਕਾਰਨ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਪਿੰਡ ਬਾਉਲੀ ਇੰਦਰਜੀਤ ਦੇ ਰਹਿਣ ਵਾਲਾ ਪ੍ਰਭਜੀਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਪਰਿਵਾਰ ਦਾ ਪਿੱਛੇ ਰੋ ਰੋ ਕੇ ਬੁਰਾ ਹਾਲ ਹੈ। ਪਿਤਾ ਨੇ ਕਰਜ ਚੁੱਕ ਕੇ ਢਾਈ ਸਾਲ ਪਹਿਲਾਂ ਪਹਿਲਾਂ ਪ੍ਰਭਜੀਤ ਦੀ ਪਤਨੀ

ਰੂਸ 'ਚ ਕਾਮਚਟਕਾ ਜਵਾਲਾਮੁਖੀ ਨੇੜੇ 22 ਸਵਾਰੀਆਂ ਵਾਲਾ ਹੈਲੀਕਾਪਟਰ ਹੋਇਆ ਲਾਪਤਾ 

ਮਾਸਕੋ, 31 ਅਗਸਤ 2024 : ਰੂਸ ਦੇ ਦੂਰ ਪੂਰਬ ਦੇ ਕਾਮਚਟਕਾ ਖੇਤਰ ਵਿੱਚ 22 ਲੋਕਾਂ ਨੂੰ ਲੈ ਕੇ ਜਾ ਰਿਹਾ ਹੈਲੀਕਾਪਟਰ ਵਾਚਕਾਜ਼ੇਟਸ ਜੁਆਲਾਮੁਖੀ ਦੇ ਨੇੜੇ ਲਾਪਤਾ ਹੋ ਗਿਆ ਹੈ, ਸਥਾਨਕ ਮੀਡੀਆ ਨੇ ਸ਼ਨੀਵਾਰ ਨੂੰ ਦੱਸਿਆ। ਰਾਜ ਦੀ ਮਲਕੀਅਤ ਵਾਲੀ ਸਮਾਚਾਰ ਏਜੰਸੀ ਨੇ ਦੱਸਿਆ ਕਿ ਵਿਤਿਆਜ਼-ਏਰੋ ਏਅਰਲਾਈਨ ਦੁਆਰਾ ਸੰਚਾਲਿਤ ਐਮਆਈ-8ਟੀ ਹੈਲੀਕਾਪਟਰ, ਸ਼ਨੀਵਾਰ ਸਵੇਰੇ ਉਡਾਣ ਭਰਨ ਤੋਂ

ਜਰਮਨੀ 'ਚ ਔਰਤ ਨੇ ਚਲਦੀ ਬੱਸ 'ਚ 5 ਲੋਕਾਂ ਨੂੰ ਮਾਰਿਆ ਚਾਕੂ, ਤਿੰਨ ਮੌਤਾਂ ਅਤੇ ਅੱਠ ਜ਼ਖ਼ਮੀ

ਬਰਲਿਨ, 31 ਅਗਸਤ 2024 : ਜਰਮਨੀ ਵਿੱਚ ਅਪਰਾਧ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪੱਛਮੀ ਜਰਮਨੀ ਦੇ ਸੀਗੇਨ ਵਿੱਚ ਇੱਕ ਬੱਸ ਵਿੱਚ ਪੰਜ ਲੋਕਾਂ ਨੂੰ ਚਾਕੂ ਮਾਰਨ ਤੋਂ ਬਾਅਦ ਇੱਕ 32 ਸਾਲਾ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਹਮਲਾ ਸੋਲਿੰਗੇਨ ਵਿੱਚ ਇੱਕ ਅਜਿਹੀ ਹੀ ਘਟਨਾ ਤੋਂ ਇੱਕ ਹਫ਼ਤੇ ਬਾਅਦ ਆਇਆ ਹੈ ਜਿਸ ਵਿੱਚ ਤਿੰਨ ਮੌਤਾਂ ਅਤੇ ਅੱਠ ਜ਼ਖ਼ਮੀ ਹੋ ਗਏ

ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਭਿਆਨਕ ਮੁਕਾਬਲਾ, 3 ਨਕਸਲੀ ਔਰਤਾਂ ਦੀ ਮੌਤ, ਮ੍ਰਿਤਕਾਂ ਤੇ ਸੀ 18 ਲੱਖ ਦਾ ਇਨਾਮ

ਨਰਾਇਣਪੁਰ, 31 ਅਗਸਤ 2024 : ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਨਰਾਇਣਪੁਰ ਜ਼ਿਲ੍ਹੇ ਵਿੱਚ ਤਿੰਨ ਨਕਸਲੀ ਮਾਰੇ ਗਏ ਹਨ। ਇੱਕ ਪੁਲਿਸ ਅਧਿਕਾਰੀ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੁਰੱਖਿਆ ਬਲਾਂ ਨੇ ਮੁਕਾਬਲੇ ਵਿੱਚ ਤਿੰਨ ਮਹਿਲਾ ਨਕਸਲੀਆਂ ਨੂੰ ਮਾਰ ਦਿੱਤਾ ਹੈ। ਨਾਰਾਇਣਪੁਰ ਅਤੇ ਕਾਂਕੇਰ ਜ਼ਿਲ੍ਹਿਆਂ ਦੀ ਸਰਹੱਦ 'ਤੇ ਅਬੂਝਾਮਦ ਇਲਾਕੇ 'ਚ ਮਾਓਵਾਦੀਆਂ ਦੀ ਮੌਜੂਦਗੀ

ਸੁਪਰੀਮ ਕੋਰਟ ਨੂੰ ਸੰਵਿਧਾਨ ਦਾ ਰਖਵਾਲਾ ਮੰਨਿਆ ਜਾਂਦਾ ਹੈ : ਪ੍ਰਧਾਨ ਮੰਤਰੀ ਮੋਦੀ 

ਨਵੀਂ ਦਿੱਲੀ, 31 ਅਗਸਤ 2024 :  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਨੂੰ ਸੰਵਿਧਾਨ ਦਾ ਰਖਵਾਲਾ ਮੰਨਿਆ ਜਾਂਦਾ ਹੈ ਅਤੇ ਐਮਰਜੈਂਸੀ ਤੋਂ ਲੈ ਕੇ ਹੋਰ ਮੌਕਿਆਂ ਤੱਕ ਨਿਆਂਪਾਲਿਕਾ ਨੇ ਇਸ ਜ਼ਿੰਮੇਵਾਰੀ ਨੂੰ ਸ਼ਾਨਦਾਰ ਢੰਗ ਨਾਲ ਨਿਭਾਇਆ ਹੈ। ਔਰਤਾਂ ਦੀ ਸੁਰੱਖਿਆ ਦਾ ਮੁੱਦਾ ਉਠਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਔਰਤਾਂ ਵਿਰੁੱਧ ਅੱਤਿਆਚਾਰ

ਪੁਰਤਗਾਲ 'ਚ ਹੈਲੀਕਾਪਟਰ ਹਾਦਸੇ ਵਿੱਚ ਚਾਰ ਸੈਨਿਕਾਂ ਦੀ ਮੌਤ, 1 ਲਾਪਤਾ

ਲਿਸਬਨ, 31 ਅਗਸਤ 2024 : ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ, ਉੱਤਰੀ ਪੁਰਤਗਾਲ ਵਿੱਚ ਸਮੋਡੇਸ ਖੇਤਰ ਵਿੱਚ ਡੋਰੋ ਨਦੀ ਦੇ ਨੇੜੇ ਇੱਕ ਹੈਲੀਕਾਪਟਰ ਹਾਦਸੇ ਵਿੱਚ ਚਾਰ ਸੈਨਿਕਾਂ ਦੀ ਮੌਤ ਹੋ ਗਈ, ਇੱਕ ਅਜੇ ਵੀ ਲਾਪਤਾ ਹੈ। ਸਮਾਚਾਰ ਏਜੰਸੀ ਨੇ ਦੱਸਿਆ ਕਿ ਹੈਲੀਕਾਪਟਰ, ਜਿਸ ਵਿਚ ਇਕ ਪਾਇਲਟ ਅਤੇ ਪੰਜ ਸੈਨਿਕਾਂ ਦੀ ਟੀਮ ਸਮੇਤ ਛੇ ਲੋਕ ਸਵਾਰ ਸਨ, ਸ਼ੁੱਕਰਵਾਰ ਨੂੰ ਉੱਤਰੀ ਪੁਰਤਗਾਲ