Business

ਅਮਰੀਕਾ : ਟੇਸਲਾ ਦੇ ਮੁਖੀ ਐਲੋਨ ਮਸਕ ਦੀ ਦੌਲਤ ਲਗਾਤਾਰ ਘਟ ਰਹੀ ਹੈ। ਹਾਲ ਹੀ ‘ਚ ਉਨ੍ਹਾਂ ਤੋਂ ਦੁਨੀਆ ਦੇ ਸਭ ਤੋਂ ਅਮੀਰ ਬੰਦੇ ਦਾ ਖਿਤਾਬ ਖੋਹ ਲਿਆ ਗਿਆ ਸੀ। ਟੇਸਲਾ ਦੇ ਸ਼ੇਅਰ ਮੰਗਲਵਾਰ ਨੂੰ ਲਗਭਗ 6 ਪ੍ਰਤੀਸ਼ਤ ਡਿੱਗ ਕੇ 140.86 ਡਾਲਰ ਦੇ ਦੋ ਸਾਲਾਂ ਦੇ ਹੇਠਲੇ ਪੱਧਰ ‘ਤੇ ਪਹੁੰਚ ਗਏ, ਜਦੋਂ ਕਈ ਰੇਟਿੰਗ ਏਜੰਸੀਆਂ ਨੇ ਆਪਣੇ ਮੁੱਲ ਟੀਚਿਆਂ ਵਿੱਚ ਕਟੌਤੀ ਕੀਤੀ।
ਜੌਹਨਸਨ ਅਤੇ ਜਾਨਸਨ ਨਿਰਮਾਤਾ ਕੰਪਨੀ ਵਲੋਂ ਨਿਰਮਤ ਬੇਬੀ ਪਉਡਰ ਸਮੇਤ ਇਸ ਦੇ ਕਈ ਟੈਲਕਮ ਪਾਉਡਰ ਉਤਪਾਦਾਂ ਵਿਚ ਐਸਬੈਸਟਸ ਕਾਰਨ ਕਈ ਔਰਤਾਂ ਨੂੰ ਅੰਡਕੋਸ਼ ਦਾ ਕੈਂਸਰ ਹੋ ਗਿਆ ਸੀ।ਜਿਸ ਕਾਰਣ ਕੰਪਨੀ ਆਪਣੇ ਟੈਲਕ ਉਤਪਾਦਾਂ ਨੂੰ ਲੈ ਕੇ 21,800 ਤੋਂ ਵੱਧ ਮੁਕੱਦਮਿਆਂ ਦਾ ਸਾਹਮਣਾ ਕਰ ਰਹੀ ਹੈ। ਅਮਰੀਕੀ ਟੌਪ ਕੋਰਟ ਨੇ ਪਹਿਲਾਂ 4 ਬਿਲਿਅਨ ਡਾਲਰ ਦੇ ਜੁਰਾਨੇ ਨੂੰ ਘਟਾ ਕੇ 2 ਬਿਲਆਨ