ਖੇਡਾਂ ਦੀ ਦੁਨੀਆਂ

ਪੰਜਾਬ ਮੁੜ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਖੇਡਾਂ ਦੇ ਖੇਤਰ 'ਚ ਚਮਕੇਗਾ : ਮੀਤ ਹੇਅਰ
- ਖੇਡ ਮੰਤਰੀ ਨੇ ਸਰਕਾਰੀ ਰਿਪੁਦਮਨ ਕਾਲਜ ਵਿਖੇ ਚੱਲ ਰਹੇ ਅੰਡਰ-19 ਹਾਕੀ ਟੂਰਨਾਮੈਂਟ ਦੇ ਸਮਾਪਤੀ ਸਮਾਰੋਹ 'ਚ ਕੀਤੀ ਸ਼ਿਰਕਤ ਨਾਭਾ, 15 ਜਨਵਰੀ : ਸਰਕਾਰੀ ਰਿਪੁਦਮਨ ਕਾਲਜ ਦੇ ਮੈਦਾਨ 'ਚ ਮਹਾਰਾਜਾ ਹੀਰਾ ਸਿੰਘ ਕਲੱਬ ਵੱਲੋਂ ਕਰਵਾਏ ਜਾ ਰਹੇ ਤਿੰਨ ਰੋਜ਼ਾ ਅੰਡਰ-19 ਹਾਕੀ ਟੂਰਨਾਮੈਂਟ ਦੇ ਸਮਾਪਤ ਸਮਾਰੋਹ ਮੌਕੇ ਸੂਬੇ ਦੇ ਖੇਡ ਤੇ ਯੁਵਕ ਸੇਵਾਵਾਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ। ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਮੌਕੇ....
48 ਸਾਲ ਬਾਅਦ ਵਿਸ਼ਵ ਕੱਪ ਜਿੱਤਣ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰੇਗੀ ਭਾਰਤੀ ਹਾਕੀ ਟੀਮ
ਉੜੀਸਾ, 12 ਜਨਵਰੀ : ਓਲੰਪਿਕ ‘ਚ ਕਾਂਸੀ ਦਾ ਤਗਮਾ ਜਿੱਤ ਕੇ ਪੁਰਾਣੀ ਸ਼ਾਨ ਵਾਪਸ ਕਰਨ ਦੀ ਦਿਸ਼ਾ ‘ਚ ਪਹਿਲਾ ਕਦਮ ਪੁੱਟਣ ਵਾਲੀ ਭਾਰਤੀ ਹਾਕੀ ਟੀਮ ਸ਼ੁੱਕਰਵਾਰ ਨੂੰ ਪੁਰਸ਼ ਹਾਕੀ ਵਿਸ਼ਵ ਕੱਪ ਦੇ ਪਹਿਲੇ ਮੈਚ ‘ਚ ਸਪੇਨ ਨਾਲ ਭਿੜੇਗੀ | ਭਾਰਤੀ ਹਾਕੀ ਟੀਮ 48 ਸਾਲ ਬਾਅਦ ਵਿਸ਼ਵ ਕੱਪ ਜਿੱਤਣ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰੇਗੀ, ਓਲੰਪਿਕ ਵਿੱਚ ਅੱਠ ਸੋਨ ਤਮਗੇ ਜਿੱਤਣ ਵਾਲੀ ਭਾਰਤੀ ਟੀਮ ਨੇ 1975 ਵਿੱਚ ਕੁਆਲਾਲੰਪੁਰ ਵਿੱਚ ਅਜੀਤਪਾਲ ਸਿੰਘ ਦੀ ਕਪਤਾਨੀ ਹੇਠ ਇੱਕੋ ਇੱਕ ਵਿਸ਼ਵ ਕੱਪ ਜਿੱਤਿਆ ਸੀ। ਇਸ ਤੋਂ....
ਬਾਬੂ ਭਗਵਾਨ ਦਾਸ ਅਰੋੜਾ ਦੀ ਯਾਦ ਵਿੱਚ 4 ਅਤੇ 5 ਫਰਵਰੀ ਨੂੰ ਕਰਵਾਈ ਜਾਣ ਵਾਲੀ ਸੁਨਾਮ ਸੁਪਰ ਲੀਗ ਲਈ ਰਜਿਸਟ੍ਰੇਸ਼ਨ ਸ਼ੁਰੂ
'ਖੇਡਾਂ ਹਲਕਾ ਸੁਨਾਮ ਦੀਆਂ ' ਤਹਿਤ ਵਾਲੀਬਾਲ ਸ਼ੂਟਿੰਗ, ਵਾਲੀਬਾਲ ਸਮੈਸ਼ਿੰਗ ਅਤੇ ਰੱਸਾਕਸੀ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਖਿਡਾਰੀਆਂ ਵਿਚ ਭਾਰੀ ਉਤਸ਼ਾਹ ਸੁਨਾਮ ਊਧਮ ਸਿੰਘ ਵਾਲਾ, 11 ਜਨਵਰੀ : ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸਵ. ਬਾਬੂ ਭਗਵਾਨ ਦਾਸ ਅਰੋੜਾ ਦੀ ਯਾਦ ਵਿੱਚ ਸ਼ਹੀਦ ਮਤੀ ਦਾਸ ਸੀਨੀਅਰ ਸੈਕੰਡਰੀ ਸਕੂਲ ਲੌਂਗੋਵਾਲ ਵਿਖੇ 4-5 ਫਰਵਰੀ ਨੂੰ....
ਸ਼ਹੀਦ ਭਗਤ ਸਿੰਘ ਯੂਥ ਸਪੋਰਟਸ ਵੈੱਲਫੇਅਰ ਕਲੱਬ ਬੁਰਜ ਹਰੀ ਸਿੰਘ ਵੱਲੋ ਖੇਡ ਮੇਲੇ ਦਾ ਪੋਸਟਰ ਕੀਤਾ ਜਾਰੀ।
ਰਾਏਕੋਟ, 04 ਜਨਵਰੀ (ਚਮਕੌਰ ਸਿੰਘ ਦਿਓਲ) : ਨਜ਼ਦੀਕੀ ਪਿੰਡ ਬੁਰਜ ਹਰੀ ਸਿੰਘ ਦੇ ਸ਼ਹੀਦ ਭਗਤ ਸਿੰਘ ਯੂਥ ਸਪੋਰਟਸ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਪ੍ਰਦੀਪ ਸਿੰਘ ਗਰੇਵਾਲ ਦੀ ਅਗਵਾਈ ਚ ਗਾ੍ਮ ਪੰਚਾਇਤ ਐਨ ਆਰ ਆਈ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਖੇਡ ਮੇਲੇ ਸਬੰਧੀ ਪੋਸਟਰ ਸਰਪੰਚ ਭੁਪਿੰਦਰ ਕੌਰ ਵੱਲੋਂ ਪਿੰਡ ਦੇ ਮੋਹਤਵਰ ਵਿਆਕਤੀਆਂ ਦੀ ਮੌਜੂਦਗੀ ਚ ਜਾਰੀ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤੇਜਿੰਦਰ ਸਿੰਘ ਤੇਜੀ ਮੀਤ ਪ੍ਰਧਾਨ, ਸੁਖਦੀਪ ਗਰੇਵਾਲ, ਸ਼ਨੀ ਗਿਰੀ ਨੇ ਦੱਸਿਆ ਕਿ....
ਬੁਰਜ ਹਰੀ ਸਿੰਘ ਦੇ 16ਵੇਂ ਸਲਾਨਾ ਖੇਡ ਮੇਲੇ ਦਾ ਪੋਸਟਰ ਜਾਰੀ।
ਰਾਏਕੋਟ, 02 (ਚਮਕੌਰ ਸਿੰਘ ਦਿਓਲ) : ਸਾਹਿਬਜ਼ਾਦਾ ਅਜੀਤ ਸਿੰਘ ਯੂਥ ਸਪੋਰਟਸ ਕਲੱਬ ਪਿੰਡ ਬੁਰਜ ਹਰੀ ਸਿੰਘ ਵਲੋਂ ਐਨ.ਆਰ.ਆਈਜ਼ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 14 ਤੋਂ 16 ਫਰਵਰੀ ਤੱਕ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਯਾਦ ਨੂੰ ਸਮਰਪਿਤ ਕਰਵਾਏ ਜਾ ਰਹੇ 16ਵੇਂ ਸਲਾਨਾ ਪੇਂਡੂ ਖੇਡ ਮੇਲੇ ਅਤੇ ਪਹਿਲੇ ਇੰਟਰਨੈਸ਼ਨਲ ਕਬੱਡੀ ਕੱਪ ਦਾ ਪੋਸਟਰ ਅੱਜ ਪਿੰਡ ਦੇ ਪਤਵੰਤੇ ਸੱਜਣਾਂ ਅਤੇ ਕਲੱਬ ਮੈਂਬਰਾਂ ਵਲੋਂ ਜਾਰੀ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਪ੍ਰਧਾਨ ਗਗਨਦੀਪ....
ਵਨ-ਡੇ ਵਰਲਡ ਕੱਪ ’ਚ 20 ਕ੍ਰਿਕਟਰਾਂ ਨੂੰ ਮਿਲੇਗਾ ਮੌਕਾ, ਬੀਸੀਸੀਆਈ ਵੱਲੋਂ ਫੈਸਲਾ
ਨਵੀਂ ਦਿੱਲੀ, 01 ਜਨਵਰੀ : ਇਸ ਸਾਲ ਹੋਣ ਵਾਲੇ ਵਨਡੇ ਵਿਸ਼ਵ ਕੱਪ 2023 ਦੇ ਮੱਦੇਨਜ਼ਰ ਬੀ.ਸੀ.ਸੀ.ਆਈ. ਨੇ ਆਪਣੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਸਕੱਤਰ ਜੈ ਸ਼ਾਹ ਨੇ 50 ਓਵਰਾਂ ਦੇ ਵਿਸ਼ਵ ਕੱਪ ਨੂੰ ਲੈ ਕੇ ਐਕਸ਼ਨ ਪਲਾਨ ਤਿਆਰ ਕੀਤਾ ਹੈ। ਬੀਸੀਸੀਆਈ ਵਨਡੇ ਫਾਰਮੈਟ ਵਿੱਚ 20 ਖਿਡਾਰੀਆਂ ਦਾ ਪੂਲ ਤਿਆਰ ਕਰਨ ਜਾ ਰਹੀ ਹੈ। ਵਿਸ਼ਵ ਕੱਪ ਦੇ ਮੱਦੇਨਜ਼ਰ ਇਨ੍ਹਾਂ 20 ਖਿਡਾਰੀਆਂ ਨੂੰ ਟੀਮ ‘ਚ ਰੋਟੇਟ ਕੀਤਾ ਜਾਵੇਗਾ। ਜੈ ਸ਼ਾਹ ਨੇ ਟੀ-20 ਵਿਸ਼ਵ ਕੱਪ 2022 ‘ਚ ਭਾਰਤ ਦੇ ਖਰਾਬ ਪ੍ਰਦਰਸ਼ਨ ਨੂੰ ਲੈ ਕੇ....
ਬੀਸੀਸੀਆਈ ਨੇ ਬੱਲੇਬਾਜ਼ੀ ਵਿੱਚ ਰਿਸ਼ਭ ਪੰਤ ਅਤੇ ਗੇਂਦਬਾਜ਼ੀ ਵਿੱਚ ਜਸਪ੍ਰੀਤ ਬੁਮਰਾਹ ਨੂੰ ਚੁਣਿਆ 2022 ਦਾ ਟੌਪ ਪਰਫਾਰਮਰ
ਨਵੀਂ ਦਿੱਲੀ, 01 ਜਨਵਰੀ : ਬੀਸੀਸੀਆਈ ਨੇ ਸਾਲ 2022 ਲਈ ਭਾਰਤ ਦੇ ਤਿੰਨਾਂ ਫਾਰਮੈਟਾਂ ਦੇ ਚੋਟੀ ਦੇ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ, ਜਿਸ ‘ਚ ਰਿਸ਼ਭ ਪੰਤ ਦਾ ਨਾਂ ਵੀ ਇਕ ਸ਼੍ਰੇਣੀ ‘ਚ ਸ਼ਾਮਲ ਹੈ। ਬੱਲੇਬਾਜ਼ੀ ਵਿੱਚ ਰਿਸ਼ਭ ਪੰਤ ਅਤੇ ਗੇਂਦਬਾਜ਼ੀ ਵਿੱਚ ਜਸਪ੍ਰੀਤ ਬੁਮਰਾਹ ਬੀਸੀਸੀਆਈ ਵੱਲੋਂ 2022 ਵਿੱਚ ਜਾਰੀ ਕੀਤੇ ਗਏ ਟੈਸਟ ਕ੍ਰਿਕਟ ਵਿੱਚ ਟੌਪ ਪਰਫਾਰਮਰ ਰਿਹਾ, ਜਦੋਂ ਕਿ ਸ਼੍ਰੇਅਸ ਅਈਅਰ ਵਨਡੇ ਕ੍ਰਿਕਟ ਵਿੱਚ ਅਤੇ ਮੁਹੰਮਦ ਸਿਰਾਜ ਗੇਂਦਬਾਜ਼ੀ ਵਿੱਚ ਟੌਪ....
ਕ੍ਰਿਸਟੀਆਨੋ ਰੋਨਾਲਡੋ ਖੇਡੇਗਾ ਏਸ਼ਿਆਈ ਕਲੱਬ ਲਈ, ਸਾਊਦੀ ਅਰਬ ਦੇ ਕਲੱਬ ਅਲ ਨਸ਼ਰ ਨਾਲ ਕੀਤਾ ਕਰਾਰ
ਸਾਊਦੀ ਅਰਬ , 31 ਦਸੰਬਰ : ਪੁਰਤਗਾਲ ਫੁੱਟਬਾਲ ਟੀਮ ਦੇ ਕਪਤਾਨ ਕ੍ਰਿਸਟੀਆਨੋ ਰੋਨਾਲਡੋ ਨੇ ਸਾਊਦੀ ਅਰਬ ਦੇ ਕਲੱਬ ਅਲ ਨਸ਼ਰ ਨਾਲ ਢਾਈ ਸਾਲ ਦਾ ਕਰਾਰ ਕੀਤਾ ਹੈ। ਇਸ ਨਾਲ ਉਹ ਦੁਨੀਆ ‘ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲਾ ਖਿਡਾਰੀ ਬਣ ਗਿਆ ਹੈ। ਯੂਰਪ ਵਿੱਚ ਕਈ ਸਾਲ ਖੇਡਣ ਤੋਂ ਬਾਅਦ ਉਹ ਹੁਣ ਇੱਕ ਏਸ਼ਿਆਈ ਕਲੱਬ ਲਈ ਖੇਡੇਗਾ। ਰੋਨਾਲਡੋ ਦਾ ਆਪਣੇ ਸਾਬਕਾ ਕਲੱਬ ਮਾਨਚੈਸਟਰ ਯੂਨਾਈਟਿਡ ਨਾਲ ਕਰਾਰ ਖ਼ਤਮ ਹੋਣ ਤੋਂ ਬਾਅਦ ਉਸ ਦੇ ਭਵਿੱਖ ਨੂੰ ਲੈ ਕੇ ਕਾਫੀ ਅਟਕਲਾਂ ਲਗਾਈਆਂ ਜਾ ਰਹੀਆਂ ਸਨ, ਜਿਸ ਨੂੰ ਰੋਨਾਲਡੋ....
ਰਾਸ਼ਟਰੀ ਅਥਲੀਟ ਅਤੇ ਜੂਨੀਅਰ ਕੋਚ ਨੇ ਖੇਡ ਮੰਤਰੀ ’ਤੇ ਛੇੜਛਾੜ ਦੇ ਲਗਾਏ ਦੋਸ਼, ਮੰਤਰੀ ਨੇ ਦੋਸ਼ਾਂ ਨੂੰ ਨਕਾਰਿਆ
ਹਰਿਆਣਾ, 29 ਦਸੰਬਰ : ਹਰਿਆਣਾ ਸਰਕਾਰ ਦੇ ਖੇਡ ਮੰਤਰੀ ਸੰਦੀਪ ਸਿੰਘ ’ਤੇ ਰਾਸ਼ਟਰੀ ਅਥਲੀਟ ਅਤੇ ਜੂਨੀਅਰ ਕੋਚ ਨੇ ਮਨਚਾਹੀ ਪੋਸਟਿੰਗ ਕਰਨ ਬਹਾਨੇ ਛੇੜਛਾੜ ਕਰਨ ਦਾ ਗੰਭੀਰ ਦੋਸ਼ ਲਗਾਉਂਦਿਆਂ ਹਰਿਆਣਾ ਸਰਕਾਰ ਤੇ ਪੁਲਿਸ ਪ੍ਰਸ਼ਾਸ਼ਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਪੀੜਤ ਮਹਿਲਾ ਕੋਚ ਨੇ ਇਲਜ਼ਾਮ ਲਾਇਆ ਕਿ ਖੇਡ ਮੰਤਰੀ ਸੰਦੀਪ ਸਿੰਘ ਨੇ ਉਸ ਨਾਲ ਇੰਸਟਾਗ੍ਰਾਮ ਰਾਹੀਂ ਸੰਪਰਕ ਕੀਤਾ ਸੀ, ਜਿਸ ਤੋਂ ਬਾਅਦ ਉਸ ਨੇ ਵੈਨਿਸ਼ ਮੋਡ 'ਤੇ ਗੱਲ ਕੀਤੀ, ਜਿਸ ਨਾਲ 24 ਘੰਟਿਆਂ ਬਾਅਦ ਮੈਸੇਜ ਡਿਲੀਟ ਕਰ ਦਿੱਤਾ। ਮਹਿਲਾ ਕੋਚ....
ਯੰਗ ਸਪੋਰਟਸ ਕਲੱਬ ਦੇ ਖੇਡ ਮੇਲੇ 'ਚ ਓਪਨ ਕਬੱਡੀ ਵਿੱਚ ਅੱਚਰਵਾਲ ਦੀ ਟੀਮ ਨੇ ਮਾਰੀ ਬਾਜੀ
ਰਾਏਕੋਟ, 29 ਦਸੰਬਰ (ਚਮਕੌਰ ਸਿੰਘ ਦਿਓਲ) : ਯੰਗ ਸਪੋਰਟਸ ਕਲੱਬ ਵਲੋਂ ਨਗਰ ਨਿਵਾਸੀਆਂ ਅਤੇ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਪ੍ਰਧਾਨ ਬੂਟਾ ਸਿੰਘ ਛਾਪਾ ਦੀ ਅਗਵਾਈ ’ਚ ਕਰਵਾਇਆ ਗਿਆ ਤਿੰਨ ਰੋਜ਼ਾ ਸਲਾਨਾ ਖੇਡ ਮੇਲਾ ਸਮਾਪਤ ਹੋ ਗਿਆ। ਰਾਤ ਖੇਡੇ ਗਏ ਇੱਕ ਫਸਵੇਂ ਕਬੱਡੀ ਓਪਨ ਦੇ ਮੁਕਾਬਲੇ ’ਚ ਪਿੰਡ ਅੱਚਰਵਾਲ ਦੀ ਟੀਮ ਨੇ ਗੁਰਮਾਂ ਦੀ ਟੀਮ ਨੂੰ ਹਰਾ ਕੇ 71 ਹਜ਼ਾਰ ਦੇ ਪਹਿਲੇ ਇਨਾਮ ਅਤੇ ਕੱਪ ’ਤੇ ਕਬਜ਼ਾ ਕੀਤਾ। ਇਸ ਮੁਕਾਬਲੇ ’ਚ ਸ਼ੀਲੂ ਹਰਿਆਣਾ ਸਰਬੋਤਮ ਜਾਫ਼ੀ ਅਤੇ ਅੰਬਾ ਸੁਰਸਿੰਘਵਾਲਾ ਨੂੰ ਸਰਬੋਤਮ....
ਮੁੱਖ ਮੰਤਰੀ ਮਾਨ ਵੱਲੋਂ ਬਾਬੂ ਭਗਵਾਨ ਦਾਸ ਅਰੋੜਾ ਯਾਦਗਾਰੀ ਟੂਰਨਾਂਮੈਂਟ ’ਖੇਡਾਂ ਹਲਕਾ ਸੁਨਾਮ ਦੀਆਂ’ ਪੋਸਟਰ ਜਾਰੀ
-ਵਾਲੀਬਾਲ ਸ਼ੂਟਿੰਗ ਤੇ ਸਮੈਸ਼ਿੰਗ, ਰੱਸਾਕਸ਼ੀ ਦੇ ਮੁਕਾਬਲੇ ਹੋਣਗੇ ਖਿੱਚ ਦਾ ਕੇਂਦਰ: ਅਮਨ ਅਰੋੜਾ ਚੰਡੀਗੜ੍ਹ, 29 ਦਸੰਬਰ : ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਵੱਲੋਂ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ੍ਰੀ ਅਮਨ ਅਰੋੜਾ ਦੇ ਸਵਰਗੀ ਪਿਤਾ ਅਤੇ ਸਾਬਕਾ ਮੰਤਰੀ ਬਾਬੂ ਭਗਵਾਨ ਦਾਸ ਅਰੋੜਾ ਦੀ ਯਾਦ ਵਿੱਚ ਕਰਵਾਈਆਂ ਜਾ ਰਹੀਆਂ 'ਖੇਡਾਂ ਹਲਕਾ ਸੁਨਾਮ ਦੀਆਂ' ਦਾ ਪੋਸਟਰ ਰਿਲੀਜ਼ ਕੀਤਾ ਗਿਆ ਹੈ। ਇੱਥੇ ਮੁੱਖ ਮੰਤਰੀ ਦੀ ਰਿਹਾਇਸ਼ ਵਿਖੇ ਪੋਸਟਰ ਰਿਲੀਜ਼ ਹੋਣ ਉਪਰੰਤ ਸ੍ਰੀ ਅਮਨ ਅਰੋੜਾ ਨੇ ਦੱਸਿਆ....
ਯੰਗ ਸਪੋਰਟਸ ਕਲੱਬ ਦੇ 19ਵੇਂ ਖੇਡ ਮੇਲੇ ’ਚ ਕਬੱਡੀ 65 ਕਿਲੋ ’ਚ ਭੂੰਦੜ ਨੇ ਰਾਏਕੋਟ ਨੂੰ ਹਰਾਇਆ
ਰਾਏਕੋਟ, 28 ਦਸੰਬਰ (ਚਮਕੌਰ ਸਿੰਘ ਦਿਓਲ) : ਯੰਗ ਸਪੋਰਟਸ ਕਲੱਬ ਵਲੋਂ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ’ਚ ਕਰਵਾਏ ਜਾ ਰਹੇ 19ਵੇਂ ਸਲਾਨਾ ਖੇਡ ਮੇਲੇ ਦੇ ਦੂਜੇ ਦਿਨ ਅੱਜ ਕਬੱਡੀ 75 ਕਿੱਲੋ ਦੇ ਰੋਚਕ ਮੁਕਾਬਲੇ ਦੇਖਣ ਨੂੰ ਮਿਲੇ। ਕੋਟਲਾ, ਲੌਂਗੋਵਾਲ, ਰਾਮਪੁਰਾ ਅਤੇ ਝਾੜੋਂ ਪਿੰਡ ਦੀਆਂ ਟੀਮਾਂ ਨੇ ਆਪਣੇ ਮੈਚ ਜਿੱਤ ਕੇ ਅਗਲੇ ਦੌਰ ’ਚ ਪ੍ਰਵੇਸ਼ ਕੀਤਾ। ਕਬੱਡੀ 65 ਕਿੱਲੋ ਦੇ ਫਾਈਨਲ ਮੁਕਾਬਲੇ ’ਚ ਪਿੰਡ ਭੂੰਦੜ ਦੀ ਟੀਮ ਨੇ ਮੇਜ਼ਬਾਨ ਰਾਏਕੋਟ ਨੂੰ ਹਰਾ ਕੇ ਪਹਿਲੇ ਇਨਾਮ ਅਤੇ ਕੱਪ ’ਤੇ ਆਪਣਾ ਕਬਜ਼ਾ....
ਭਾਰਤੀ ਮਹਿਲਾ ਅੰਡਰ-19 ਕ੍ਰਿਕਟ ਟੀਮ ਨੇ ਦੱਖਣੀ ਅਫਰੀਕਾ ਨੂੰ ਪਹਿਲੇ ਟੀ-20 ਮੈਚ 'ਚ ਹਰਾਇਆ
ਪਿ੍ਰਟੋਰੀਆ (ਪੀਟੀਆਈ) : ਭਾਰਤੀ ਮਹਿਲਾ ਅੰਡਰ-19 ਕ੍ਰਿਕਟ ਟੀਮ ਨੇ ਹਰਫ਼ਨਮੌਲਾ ਪ੍ਰਦਰਸ਼ਨ ਕਰਦੇ ਹੋਏ ਦੱਖਣੀ ਅਫਰੀਕਾ ਨੂੰ ਪਹਿਲੇ ਟੀ-20 ਮੈਚ ਵਿਚ 54 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ 'ਚ ਬੜ੍ਹਤ ਬਣਾ ਲਈ। ਸਲਾਮੀ ਬੱਲੇਬਾਜ਼ ਸ਼ਵੇਤਾ ਸਹਿਰਾਵਤ ਤੇ ਸੌਮਿਆ ਤਿਵਾੜੀ ਨੇ ਕ੍ਰਮਵਾਰ 39 ਤੇ 46 ਗੇਂਦਾਂ ਵਿਚ 40-40 ਦੌੜਾਂ ਬਣਾਈਆਂ। ਪਹਿਲਾਂ ਬੱਲੇਬਾਜ਼ੀ ਕਰਨ ਲਈ ਭੇਜੇ ਜਾਣ 'ਤੇ ਭਾਰਤ ਨੇ ਪੰਜ ਵਿਕਟਾਂ 'ਤੇ 137 ਦੌੜਾਂ ਬਣਾਈਆਂ। ਜਵਾਬ ਵਿਚ ਦੱਖਣੀ ਅਫਰੀਕਾ ਦੀ ਟੀਮ ਅੱਠ ਵਿਕਟਾਂ 'ਤੇ 83 ਦੌੜਾਂ....
ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ : ਅਮਨ ਅਰੋੜਾ
ਸੁਨਾਮ ਊਧਮ ਸਿੰਘ ਵਾਲਾ, 26 ਦਸੰਬਰ : ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਸ਼ਹਿਰੀ ਵਿਕਾਸ ਤੇ ਮਕਾਨ ਉਸਾਰੀ ਅਤੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਨੇ ਅੱਜ ਸਥਾਨਕ ਸ਼ਹੀਦ ਊਧਮ ਸਿੰਘ ਓਲੰਪਿਕ ਸਟੇਡੀਅਮ ਵਿਖੇ ਲੜਕੀਆਂ ਦੀ ਅੰ-17 ਫੁੱਟਬਾਲ ਲੀਗ ਦੌਰਾਨ ਖੇਡਣ ਵਾਲੀਆਂ ਖਿਡਾਰਨਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਜ਼ਿਲ੍ਹਾ ਫ਼ੁੱਟਬਾਲ ਐਸੋਸੀਏਸ਼ਨ ਸੰਗਰੂਰ ਵੱਲੋਂ ਪੰਜਾਬ ਫ਼ੁੱਟਬਾਲ ਐਸੋਸੀਏਸ਼ਨ ਦੀ ਸੇਧ ’ਤੇ ਕਰਵਾਈ ਗਈ ‘ਖੇਲੋ ਇੰਡੀਆ’ ਅੰਡਰ-17 ਗਰਲਜ਼ ਫੁੱਟਬਾਲ ਲੀਗ’ ਦੇ ਸਮਾਪਤੀ....
58ਵੇਂ ਫੁੱਟਬਾਲ ਖੇਡ ਮੇਲੇ 'ਚ ਪਿੰਡ ਸ਼ੇਰਪੁਰ ਕਲਾਂ ਦੀ ਟੀਮ ਰਹੀ ਜੇਤੂ
ਬਾਬਾ ਸਰਬਜੀਤ ਸਿੰਘ ਜੀ ਨੇ ਖਿਡਾਰੀਆਂ ਨੂੰ ਦਿੱਤਾ ਅਸ਼ੀਰਵਾਦ ਜਗਰਾਉ, 26 ਦਸੰਬਰ (ਰਛਪਾਲ ਸਿੰਘ ਸ਼ੇਰਪੁਰੀ): ਧੰਨ ਧੰਨ ਬਾਬਾ ਨੰਦ ਸਿੰਘ ਜਨਮ ਅਸਥਾਨ ਸ਼ੇਰਪੁਰ ਕਲਾਂ ਤਹਿਸੀਲ ਜਗਰਾਉ (ਲਧਿਆਣਾ) ਵਿਖੇ ਸ਼ਹੀਦ ਬਾਬੂ ਅਮਰ ਸਿੰਘ ਇੰਨਜੀਅਰ ਅਜਾਦੀ ਗੁਲਾਟੀਏ ਨੂੰ ਸਮਰਪਿਤ 58 ਵਾਂ 4 ਰੋਜਾ ਫੁੱਟਵਾਲ ਟੂਰਨਾਮੈਂਟ ਬੜੇ ਹੀ ਉਤਸਾਹ ਨਾਲ ਕਰਵਾਇਆ ਗਿਆ ਜਿਸ ਵਿੱਚ ਫੁੱਟਵਾਲ ਫਾਈਨਲ ਮੈਚ ਕਰਵਾਇਆ ਗਿਆ ਇਸ ਫਾਈਨਲ ਮੈਚ ਸ਼ੇਰਪੁਰ ਕਲਾਂ ਦੀ ਟੀਮ ਫਸਟ ਤੇ ਅਜੀਤਵਾਲ ਦੀ ਟੀਮ ਸੈਕਿੰਡ ਰਹੀ ਪਹਿਲਾ ਵਿਸ਼ੇਸ ਇਨਾਮ 47000....