ਬੁਰਜ ਹਰੀ ਸਿੰਘ ਦੇ ਖੇਡ ਮੇਲੇ ‘ਚ ਸੈਦੋਕੇ ਦੀ ਟੀਮ ਨੇ ਭੋਤਨਾ ਨੂੰ ਹਰਾ ਕੇ ਓਪਨ ਕਬੱਡੀ ਦੇ ਮੁਕਾਬਲਿਆਂ ਲਿਆ ਪਹਿਲਾਂ ਸਥਾਨ

ਲੁਧਿਆਣਾ, 12 ਫਰਵਰੀ (ਰਘਵੀਰ ਸਿੰਘ ਜੱਗਾ) : ਸ਼ਹੀਦ ਭਗਤ ਸਿੰਘ ਯੂਥ ਸਪੋਰਟਸ ਵੈਲਫੇਅਰ ਕਲੱਬ ਪਿੰਡ ਬੁਰਜ ਹਰੀ ਸਿੰਘ ਵੱਲੋ ਹੌਲਦਾਰ ਸ਼ਹੀਦ ਬੂਟਾ ਸਿੰਘ ਦੀ ਯਾਦ ਨੂੰ ਸਮਰਪਿਤ ਸਮੂਹ ਨਗਰ ਨਿਵਾਸੀਆ, ਗ੍ਰਾਮ ਪੰਚਾਇਤ ਅਤੇ ਪ੍ਰਵਾਸੀ ਪੰਜਾਬੀ ਵੀਰਾ ਦੇ ਸਹਿਯੋਗ ਨਾਲ ਕਰਵਾਇਆ ਜਾਣ ਵਾਲਾ ਸਲਾਨਾ ਤੀਸਰਾ ਦੋ ਰੋਜ਼ਾ ਖੇਡ ਮੇਲਾ ਅਗਲੇ ਸਾਲ ਫਿਰ ਮਿਲਣ ਦੇ ਵਾਅਦੇ ਨਾਲ ਸੰਪੰਨ ਹੋ ਗਿਆ। ਟੂਰਨਾਮੈਂਟ ਦੇ ਅਖੀਰਲੇ ਦਿਨ ਕਬੱਡੀ ਓਪਨ ਦੇ ਬਹੁਤ ਹੀ ਰੋਚਕ ਮੁਕਾਬਲੇ ਹੋਏ ਵੱਡੀ ਗਿਣਤੀ 'ਚ ਖੇਡ ਪ੍ਰੇਮੀਆ ਨੇ ਇੰਨਾ ਮੁਕਾਬਲਿਆ ਦਾ ਆਨੰਦ ਮਾਣਿਆ। ਕਬੱਡੀ ਓਪਨ ਦੇ ਮੁਕਾਬਲਿਆ ਵਿੱਚੋ ਸੈਦੋਕੇ ਦੀ ਟੀਮ ਨੇ ਭੋਤਨਾ ਦੀ ਟੀਮ ਨੂੰ ਹਰਾ ਕੇ ਕਬੱਡੀ ਓਪਨ ਦਾ ਮੁਕਾਬਲਾ ਜਿੱਤਿਆ। ਕਬੱਡੀ ਓਪਨ ਵਿਚੋ ਜੀਤਾ ਬੈਸਟ ਜਾਫੀ ਅਤੇ ਬਾਲਮ ਬੈਸਟ ਰੇਡਰ ਐਲਾਨਿਆ ਗਿਆ। ਕਬੱਡੀ 72ਕਿਲੋਗਰਾਮ ਵਿੱਚੋ ਰਾਮਪੁਰਾ ਦੀ ਟੀਮ ਪਹਿਲੇ ਅਤੇ ਸ਼ਾਦੀਹਰੀ ਦੀ ਟੀਮ ਸੈਕੰਡ ਰਹੀ।ਹਰਮਨ ਤੇ ਅਮਰੀਕ ਬੈਸਟ ਜਾਫੀ ਅਤੇ ਖੁਸ਼ੀ ਰਾਜਗੜ੍ਹ ਬੈਸਟ ਰੇਡਰ ਚੁਣਿਆ ਗਿਆ। ਕਬੱਡੀ 57ਕਿਲੋ 'ਚ ਬੁਰਜ ਹਰੀ ਸਿੰਘ ਦੀ ਟੀਮ ਪਹਿਲੇ ਅਤੇ ਛਾਜਲੀ ਦੀ ਟੀਮ ਸੈਕੰਡ ਰਹੀ।ਕਬੱਡੀ 47 ਕਿਲੋਗ੍ਰਾਮ ਵਿਚੋ ਅਮਨ ਕਲੱਬ ਬੁਰਜ ਹਰੀ ਸਿੰਘ ਪਹਿਲੇ ਅਤੇ ਤਨਵੀਰ ਕਲੱਬ ਬੁਰਜ ਹਰੀ ਸਿੰਘ ਸੈਕੰਡ ਰਹੀ।ਹਾਕੀ ਸਿਕਸ ਸਾਈਡ ਮੁਕਾਬਲੇ ਵਿੱਚੋ ਰਾਮਸਰ ਸਪੋਰਟਸ ਕਲੱਬ ਛੱਜਾਵਾਲ ਪਹਿਲੇ ਰਾਏਕੋਟ ਦੀ ਟੀਮ ਸੈਕੰਡ ਰਹੀ।ਟੂਰਨਾਮੈਂਟ ਦੌਰਾਨ ਸੰਤ ਬਾਬਾ ਲੱਖਾ ਸਿੰਘ ਨਾਨਕਸਰ ਕਲੇਰਾ,ਕਾਮਿਲ ਬੋਪਾਰਾਏ, ਬਾਬਾ ਬਲਬੀਰ ਸਿੰਘ ਬੁੱਢਾ ਦਲ ਅਤੇ ਡੀਐੱਸਪੀ ਦਲਜੀਤ ਸਿੰਘ ਖੱਖ ਵੱਲੋ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ ਗਈ ਅਤੇ ਵੱਖ-ਵੱਖ ਮੁਕਾਬਲਿਆ ਦੀਆ ਜੇਤੂ ਟੀਮਾ ਨੂੰ ਸਰਪੰਚ ਭੁਪਿੰਦਰ ਕੌਰ ਅਤੇ ਕਲੱਬ ਪ੍ਰਧਾਨ ਪ੍ਰਦੀਪ ਸਿੰਘ ਗਰੇਵਾਲ ਦੇ ਸਹਿਯੋਗ ਨਾਲ ਇਨਾਮ ਤਕਸੀਮ ਕੀਤੇ ਗਏ। ਕਲੱਬ ਪ੍ਰਧਾਨ ਪ੍ਰਦੀਪ ਸਿੰਘ ਗਰੇਵਾਲ ਵੱਲੋ ਖੇਡ ਮੇਲੇ ਵਿੱਚ ਯੋਗਦਾਨ ਪਾਉਣ ਵਾਲੇ ਦਾਨੀ ਸੱਜਣਾ ਅਤੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ ਗਿਆ ਅਤੇ ਸਮੂਹ ਕਲੱਬ ਮੈਂਬਰਾ ਦੇ ਸਹਿਯੋਗ ਨਾਲ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।  ਇਸ ਮੌਕੇ ਕਲੱਬ ਪ੍ਰਧਾਨ ਪ੍ਰਦੀਪ ਸਿੰਘ ਗਰੇਵਾਲ, ਤੇਜਿੰਦਰ ਸਿੰਘ, ਦਵਿੰਦਰ ਸਿੰਘ, ਸਰਪੰਚ ਭੁਪਿੰਦਰ ਕੌਰ, ਦਲਜੀਤ ਕੌਰ ਕੈਨੇਡਾ,ਪਾਲੀ ਪੁੜੈਣ ,ਸੁਖਦੀਪ ਸਿੰਘ ਗਰੇਵਾਲ, ਨੰਬਰਦਾਰ ਜਸਵਿੰਦਰ ਸਿੰਘ ਤੂਰ, ਪ੍ਰੀਤਮ ਸਿੰਘ, ਸੁਖਦੇਵ ਸਿੰਘ, ਬਲਜੀਤ ਸਿੰਘ ਗਰੇਵਾਲ, ਗੁਰਦੀਪ ਸਿੰਘ (ਚਾਰੇ ਪੰਚ),ਨੰਬਰਦਾਰ ਰਘਵੀਰ ਸਿੰਘ ਗਰੇਵਾਲ, ਡਾ ,ਜਸਵਿੰਦਰ ਸਿੰਘ, ਜਗਦੇਵ ਸਿੰਘ, ਗੁਰਦੀਪ ਸਿੰਘ, ਗੁਰਸੇਵਕ ਸਿੰਘ, ਅਵਤਾਰ ਗਿਰ,ਬਲਜੀਤ ਸਿੰਘ ਦਿਓਲ,ਨਿਸ਼ਾਨ ਸਿੰਘ,ਮੱਖਣ ਸਿੰਘ, ਸਾਬਕਾ ਸਰਪੰਚ ਮੱਘਰ ਸਿੰਘ, ਸੰਤੋਖ ਸਿੰਘ, ਸੁੱਖੀ ਹਾਲੈਂਡ, ਨਿਰਭੈ ਸਿੰਘ ਮਾਂਗਟ ਯੂਕੇ,ਨੀਟੂ ਗਿੱਲ ਕੈਨੇਡਾ,ਗੁਰਦੀਪ ਸਿੰਘ ਦੁਬਈ, ਰੁਪਿੰਦਰ ਔਲਖ ਯੂਐਸਏ, ਲਾਲੀ ਬੈਨੀਪਾਲ ਆਸਟ੍ਰੇਲੀਆ, ਵਿੱਕੀ ਗਿੱਲ ਗੀਤਕਾਰ ਦੁੱਲਾ ਗਰੇਵਾਲ, ਮੋਹਣ ਬਾਵਾ,ਸ਼ਨੀ ਗਿਰੀ,ਸੰਗਤ ਸਿੰਘ, ਛੋਟਾ ਸਿੰਘ,ਮੋਨੂੰ ਲਲਤੋ,ਨਿੰਮਾ ਸਿੱਧੂ, ਅਮਨ ਲੋਪੋ ਰਵਿੰਦਰ ਸਿੰਘ ਦੱਧਾਹੂਰ ਕੁਮੈਂਟੇਟਰ ਸਮੇਤ ਵੱਡੀ ਗਿਣਤੀ 'ਚ ਖੇਡ ਪ੍ਰੇਮੀ ਹਾਜ਼ਰ ਸਨ।