ਅਹਿਮਦਾਬਾਦ, 20 ਨਵੰਬਰ : ਆਸਟ੍ਰੇਲੀਆ ਖਿਲਾਫ ਭਾਰਤ ਨੂੰ ਵਨਡੇ ਵਿਸ਼ਵ ਕੱਪ 2023 ਦੇ ਫਾਈਨਲ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਕੰਗਾਰੂਆਂ ਨੇ ਭਾਰਤ ਨੂੰ 6 ਵਿਕਟਾਂ ਤੋਂ ਹਰਾਇਆ। ਇਸ ਹਾਰ ਦੇ ਬਾਅਦ ਭਾਰਤੀ ਖਿਡਾਰੀ ਡ੍ਰੈਸਿੰਗ ਰੂਮ ਵਿਚ ਗਏ ਸਨ ਤੇ ਉਨ੍ਹਾਂ ਦੇ ਭਾਵੁਕ ਹੋਣ ਦੀ ਤਸਵੀਰ ਵੀ ਸਾਹਮਣੇ ਆਈ ਸੀ। ਰੋਹਿਤ ਸ਼ਰਮਾ, ਮੁਹੰਮਦ ਸਿਰਾਜ, ਵਿਰਾਟ ਕੋਹਲੀ ਸਣੇ ਸਾਰੇ ਖਿਡਾਰੀ ਭਾਵੁਕ ਨਜ਼ਰ ਆਏ ਸਨ। ਆਸਟ੍ਰੇਲੀਆ ਤੋਂ ਹਾਰ ਦੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡ੍ਰੈਸਿੰਗ ਰੂਮ ਵਿਚ ਭਾਰਤੀ ਕ੍ਰਿਕਟਰਾਂ ਨਾਲ ਮੁਲਾਕਾਤ ਕੀਤੀ ਸੀ। ਪੀਐੱਮ ਨੇ ਭਾਰਤੀ ਖਿਡਾਰੀਆਂ ਦਾ ਹੌਸਲਾ ਵਧਾਇਆ ਜਿਸ ਦੀ ਤਸਵੀਰ ਸਾਹਮਣੇ ਆਈ ਹੈ। ਭਾਰਤ ਦੇ ਗੇਂਦਬਾਜ਼ ਸ਼ੰਮੀ ਨੇ ਪੀਐੱਮ ਦੇ ਡ੍ਰੈਸਿੰਗ ਰੂਮ ਵਿਚ ਆਉਣ ਦੀ ਤਸਵੀਰ ਸ਼ੇਅਰ ਕੀਤੀ ਹੈ। ਸ਼ੰਮੀ ਨੇ ਟਵੀਟ ਕਰਦਿਆਂ ਲਿਖਿਆ-‘ਬਦਕਿਸਮਤੀ ਨਾਲ, ਕੱਲ੍ਹ ਸਾਡਾ ਦਿਨ ਨਹੀਂ ਸੀ। ਮੈਂ ਪੂਰੇ ਟੂਰਨਾਮੈਂਟ ਦੌਰਾਨ ਸਾਡੀ ਟੀਮ ਅਤੇ ਮੇਰਾ ਸਮਰਥਨ ਕਰਨ ਲਈ ਸਾਰੇ ਭਾਰਤੀਆਂ ਦਾ ਧੰਨਵਾਦ ਕਰਨਾ ਚਾਹਾਂਗਾ। ਖਾਸ ਤੌਰ ‘ਤੇ ਡਰੈਸਿੰਗ ਰੂਮ ਵਿੱਚ ਆਉਣ ਅਤੇ ਸਾਡੇ ਹੌਂਸਲੇ ਵਧਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ। ਅਸੀਂ ਚੰਗੀ ਵਾਪਸੀ ਕਰਾਂਗੇ।’ ਭਾਰਤ ਦੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਨੇ ਪੀਐੱਮ ਦੇ ਡ੍ਰੈਸਿੰਗ ਰੂਮ ਵਿਚ ਆਉਣ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ।ਉਨ੍ਹਾਂ ਲਿਖਿਆ ਸਾਡਾ ਟੂਰਨਾਮੈਂਟ ਬਹੁਤ ਚੰਗਾ ਸੀ ਪਰ ਫਾਈਨਲ ਵਿਚ ਅਸੀਂ ਹਾਰ ਗਏ। ਅਸੀਂ ਸਾਰੇ ਦੁਖੀ ਹਾਂ ਪਰ ਸਾਡੇ ਦੇਸ਼ ਦੇ ਲੋਕਾਂ ਦਾ ਸਮਰਥਨ ਸਾਨੂੰ ਅੱਗੇ ਵਧਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡ੍ਰੈਸਿੰਗ ਰੂਮ ਵਿਚ ਪਹੁੰਚੇ। ਉਨ੍ਹਾਂ ਦਾ ਦੌਰਾ ਵਿਸ਼ੇਸ਼ ਤੇ ਪ੍ਰੇਰਣਾਦਾਇਕ ਸੀ। ਦੱਸ ਦੇਈਏ ਕਿ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਭਾਰਤ ਨਾਮ ਆਸਟ੍ਰੇਲੀਆ ਮੈਚ ਦੇਖਮ ਲਈ ਕਈ ਵੱਡੀ ਹਸਤੀਆਂ ਪਹੁੰਚੀਆਂ ਸਨ। ਪੀਐੱਮ ਮੋਦੀ ਦੇ ਨਾਲ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਪਹੁੰਚੇ ਸਨ। ਫਾਈਨਲ ਮੁਕਾਬਲਾ ਦੇਖਣ ਲਈ ਪੀਐੱਮ ਮੋਦੀ ਤੋਂ ਇਲਾਵਾ ਬਾਲੀਵੁੱਡ ਹਸਤੀਆਂ ਵੀ ਪਹੁੰਚੀਆਂ। ਸ਼ਾਹਰੁਖ ਖਾਨ, ਗੌਰੀ ਖਾਨ, ਆਸ਼ਾ ਭੌਸਲੇ, ਅਨੁਸ਼ਕਾ ਸ਼ਰਮਾ, ਅਥੀਆ ਸ਼ੈੱਟੀ ਸਣੇ ਕਈ ਦਿੱਗਜ਼ ਸਟੇਡੀਅਮ ਵਿਚ ਮੌਜੂਦ ਰਹੇ।