
ਸੁਨਾਮ, 06 ਅਪ੍ਰੈਲ 2025 : ਬੀਤੀ ਰਾਤ ਸੁਨਾਮ-ਮਾਨਸਾ ਸੜਕ ਤੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਦੋ ਨੌਜਵਾਨ ਸਕੂਟੀ ਤੇ ਸਵਾਰ ਹੋ ਕੇ ਢਾਬੇ ਤੇ ਰੋਟੀ ਖਾਣ ਲਈ ਜਾ ਰਹੇ ਸਨ, ਜਦੋਂ ਉਹ ਤਾਜ ਪੈਲੇਸ ਨਜ਼ਦੀਕ ਪੁੱਜੇ ਤਾਂ ਸਾਹਮਣੇ ਤੋਂ ਆਏ ਇੱਕ ਕੈਂਟਰ ਨੇ ਉਨ੍ਹਾਂ ਨੂੰ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਵਿਨੋਦ ਕੁਮਾਰ (27) ਦੀ ਮੌਕੇ ਤੇ ਮੌਤ ਹੋ ਗਈ, ਜਦੋਂ ਕਿ ਸ਼ੰਕਰ (22) ਵਾਸੀ ਸੁਨਾਮ ਗੰਭੀਰ ਜਖ਼ਮੀ ਹੋ ਗਿਆ, ਜੋ ਹਸਪਤਾਲ ਲਿਜਾਂਦੇ ਹੋਏ ਰਸਤੇ ਵਿੱਚ ਦਮਤੋੜ ਗਿਆ। ਇਸ ਸਬੰਧੀ ਥਾਣਾ ਸਿਟੀ ਦੇ ਮੁਲਾਜ਼ਮ ਏਐਸਆਈ ਸ਼ਾਮ ਸਿੰਘ ਨੇ ਦੱਸਿਆ ਕਿ ਸੁਨਾਮ ‘ਚ ਸੈਲੂਨ ਦਾ ਕੰਮ ਕਰਦੇ ਵਿਨੋਦ ਕੁਮਾਰ ਤੇ ਸ਼ੰਕਰ ਜੋ ਸੁਨਾਮ ਦੇ ਹੀ ਵਾਸੀ ਸਨ, ਜੋ ਬੀਤੀ ਰਾਤ ਦੋਵੇਂ ਰੋਟੀ ਖਾਣ ਲਈ ਢਾਬੇ ਤੇ ਜਾ ਰਹੇ ਸਨ, ਜਦੋਂ ਉਹ ਤਾਜ ਪੈਲੇਸ ਨਜ਼ਦੀਕ ਪੁੱਜੇ ਤਾਂ ਉਨ੍ਹਾਂ ਨੂੰ ਲੱਕੜ ਦੇ ਭਰੇ ਇੱਕ ਕੈਂਟਰ ਨੇ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਦੂਸਰਾ ਹਸਪਤਾਲ ਜਾਂਦਿਆਂ ਰਸਤੇ ਵਿੱਚ ਦਮਤੋੜ ਗਿਆ। ਉਨ੍ਹਾਂ ਦੱਸਿਆ ਕਿ ਕੈਂਟਰ ਕਬਜੇ ਵਿੱਚ ਲੈ ਲਿਆ ਹੈ, ਜਦੋਂ ਕਿ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਜਿਸ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਮਾਮਲਾ ਦਰਜ ਕਰਲਿਆ ਗਿਆ ਹੈ।