ਹਰਭਜਨ ਸਿੰਘ ਨੇ ਪੀਸੀਏ ਵਿੱਚ ਕਥਿਤ ਨਜਾਇਜ਼ ਤੇ ਗੈਰ-ਕਨੂਨੀ ਗਤੀਵਿਧੀਆਂ ਦਾ ਮੁੱਦਾ ਚੁੱਕਿਆ

ਚੰਡੀਗੜ੍ਹ : ਸਾਬਕਾ ਕ੍ਰਿਕਟਰ ਅਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਇੱਕ ਲੈਟਰ ਲਿਖ ਕੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਵਿੱਚ ਪ੍ਰਧਾਨ ਗੁਲਜ਼ਾਰ ਇੰਦਰ ਸਿੰਘ ਚਹਿਲ ਦੇ ਅਧੀਨ ਚੱਲ ਰਹੀਆਂ ਕਥਿਤ ਨਜਾਇਜ਼ ਤੇ ਗੈਰ-ਕਨੂਨੀ ਗਤੀਵਿਧੀਆਂ ਦਾ ਮੁੱਦਾ ਚੁੱਕਿਆ ਹੈ। ਉਨ੍ਹਾਂ ਸਾਰੇ ਹਿੱਤ ਧਾਰਕਾਂ ਨੁੰ ਲਿਖੇ ਪੱਤਰ ਵਿੱਚ ਇਸ ਗੱਲ ਦਾ ਖੁਲਾਸਾ ਕਰਦਿਆ ਕਿਹਾ ਹੈ ਕਿ ਐਸੋਸੀਏਸ਼ਨ ਦੇ ਮੁੱਖ ਸਲਾਹਕਾਰ ਦੇ ਰੂਪ ਵਿੱਚ ਇਨ੍ਹਾਂ ਗਤੀਵਿਧੀਆਂ ਤੋਂ ਹਿੱਤਧਾਰਕਾਂ ਨੂੰ ਜਾਣੂ ਕਰਵਾਉਣਾ ਉਹਨਾਂ ਦਾ ਕਾਨੂੰਨੀ ਤੇ ਨੈਤਿਕ ਫਰਜ਼ ਹੈ। ਭੱਜੀ ਨੇ ਕਿਹਾ ਕਿ ਪਿਛਲੇ ਇਕ ਹਫਤੇ ਜਾਂ 10 ਦਿਨਾਂ ਤੋਂ ਉਨ੍ਹਾਂ ਨੂੰ ਪੰਜਾਬ ਵਿੱਚ ਕ੍ਰਿਕਟ ਪ੍ਰੇਮੀਆਂ ਤੇ ਹਿੱਤ ਧਾਰਕਾਂ ਤੋਂ ਕਈ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਕਿ ਮੌਜ਼ੂਦਾ ਪ੍ਰਧਾਨ ਦੇ ਅਧੀਨ ਪੀਸੀਏ ਵਿੱਚ ਬਹੁਤ ਸਾਰੀਆਂ ਨਜਾਇਜ਼ ਗਤੀਵਿਧੀਆਂ ਚੱਲ ਰਹੀਆਂ ਹਨ, ਜੋ ਪਾਰਦਰਸ਼ਤਾ ਦੇ ਕ੍ਰਿਕਟ ਭਾਵਨਾ ਦੇ ਖਿਲਾਫ ਹਨ। ਉਨ੍ਹਾਂ ਕਿਹਾ ਕਿ ਪੀ ਸੀ ਏ ਆਪਣੇ ਹੱਕ ਵਿੱਚ ਵੋਟਾਂ ਪੁਆਉਣ ਲਈ ਤਕਰੀਬਨ 150 ਮੈਂਬਰਾਂ ਨੂਮ ਸ਼ਾਮਲ ਕਰਨ ਲਈ ਕਾਰਵਾਈ ਕਰ ਰਿਹਾ ਹੈ  ਤੇ ਇਸ ਤਰ੍ਹਾਂ ਸਿਖਰਲੀ ਕੌਂਸਲ ਤੇ ਆਮ ਚੋਣਾਂ ਲਈ ਸਹਿਮਤੀ ਤੋਂ ਬਿਨਾਂ ਤੇ ਮੁੱਖ ਸਲਾਹਕਾਰ ਨਾਲ ਸਲਾਹ ਮਸ਼ਵਰਾ ਕੀਤੇ ਬਗੈਰ ਕੀਤਾ ਜਾ ਰਿਹਾ ਹੈ। ਇਸ ਲਈ ਇਹ ਬੀ ਸੀ ਸੀ ਆਈ ਦੇ ਸੰਵਿਧਾਨ, ਪੀਸੀਏ ਦੇ ਦਿਸ਼ਾ ਨਿਰਦੇਸ਼ਾਂ ਤੇ ਖੇਡ ਐਸੋਸੀਏਸ਼ਨ ਦੇ ਪ੍ਰਸ਼ਾਸ਼ਨ ਵਿੱਚ ਪਾਰਦਸ਼ਾਂ ਤੇ ਨੈਤਿਕ ਨਿਯਮਾਂ ਦੀ ਉਲੰਘਣਾ ਹੈ।