ਬੀਸੀਸੀਆਈ ਨੇ ਬੱਲੇਬਾਜ਼ੀ ਵਿੱਚ ਰਿਸ਼ਭ ਪੰਤ ਅਤੇ ਗੇਂਦਬਾਜ਼ੀ ਵਿੱਚ ਜਸਪ੍ਰੀਤ ਬੁਮਰਾਹ ਨੂੰ ਚੁਣਿਆ 2022 ਦਾ ਟੌਪ ਪਰਫਾਰਮਰ

ਨਵੀਂ ਦਿੱਲੀ, 01 ਜਨਵਰੀ : ਬੀਸੀਸੀਆਈ ਨੇ ਸਾਲ 2022 ਲਈ ਭਾਰਤ ਦੇ ਤਿੰਨਾਂ ਫਾਰਮੈਟਾਂ ਦੇ ਚੋਟੀ ਦੇ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ, ਜਿਸ ‘ਚ ਰਿਸ਼ਭ ਪੰਤ ਦਾ ਨਾਂ ਵੀ ਇਕ ਸ਼੍ਰੇਣੀ ‘ਚ ਸ਼ਾਮਲ ਹੈ। ਬੱਲੇਬਾਜ਼ੀ ਵਿੱਚ ਰਿਸ਼ਭ ਪੰਤ ਅਤੇ ਗੇਂਦਬਾਜ਼ੀ ਵਿੱਚ ਜਸਪ੍ਰੀਤ ਬੁਮਰਾਹ ਬੀਸੀਸੀਆਈ ਵੱਲੋਂ 2022 ਵਿੱਚ ਜਾਰੀ ਕੀਤੇ ਗਏ ਟੈਸਟ ਕ੍ਰਿਕਟ ਵਿੱਚ ਟੌਪ ਪਰਫਾਰਮਰ ਰਿਹਾ, ਜਦੋਂ ਕਿ ਸ਼੍ਰੇਅਸ ਅਈਅਰ ਵਨਡੇ ਕ੍ਰਿਕਟ ਵਿੱਚ ਅਤੇ ਮੁਹੰਮਦ ਸਿਰਾਜ ਗੇਂਦਬਾਜ਼ੀ ਵਿੱਚ ਟੌਪ ਪਰਫਾਰਮ ਕਰਨ ਵਾਲੇ ਸਨ। ਟੀ-20 ਕ੍ਰਿਕਟ ਵਿੱਚ ਬੀਸੀਸੀਆਈ ਨੇ ਸੂਰਿਆਕੁਮਾਰ ਯਾਦਵ ਅਤੇ ਗੇਂਦਬਾਜ਼ੀ ਵਿੱਚ ਭੁਵਨੇਸ਼ਵਰ ਕੁਮਾਰ ਨੂੰ ਚੁਣਿਆ ਗਿਆ ਹੈ। ਦੱਸ ਦੇਈਏ ਕਿ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਦਾ ਨਾਂ ਤਿੰਨੋਂ ਫਾਰਮੈਟਾਂ ਵਿੱਚ ਸ਼ਾਮਲ ਨਹੀਂ ਹੈ।