ਕੋਟਕਪੁਰਾ ਰੋਡ ਤੇ ਵਾਪਰੇ ਭਿਆਨਕ ਹਾਦਸੇ ‘ਚ ਪੁੱਤ, ਬੱਚੇ ਅਤੇ ਦਾਦੀ ਦੀ ਮੌਤ

ਮੋਗਾ, 15 ਜੂਨ : ਕੋਟਕਪੁਰਾ ਰੋਡ ਤੇ ਪਾਵਰ ਹਾਊਸ ਸਿੰਘਾ ਵਾਲਾ ਦੇ ਨਜਦੀਕ ਇੱਕ ਵਾਪਰੇ ਭਿਆਨਕ ਹਾਦਸੇ ‘ਚ ਤਿੰਨ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਮੋਗਾ-ਕੋਟਕਪੁਰਾ ਸੜਕ ਤੇ ਹੋਈ ਕਾਰ ਅਤੇ ਮੋਟਰਸਾਈਕਲ  ਦੀ ਸਿੱਧੀ ਟੱਕਰ ‘ਚ ਪੁੱਤ, ਇੱਕ ਬੱਚੇ ਅਤੇ ਦਾਦੀ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਇੱਕ ਔਰਤ ਗੰਭੀਰ ਰੂਪ ਵਿੱਚ ਜਖ਼ਮੀ ਵੀ ਹੋਈ ਹੈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ ਹੈ, ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਮ੍ਰਿਤਕਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਵਲੋਂ ਇਸ ਘਟਨਾ ਦੇ ਕਾਰਵਾਈ ਕੀਤੀ ਜਾ ਰਹੀ ਹੈ। ਮ੍ਰਿਤਕਾਂ ਦੀ ਪਹਿਚਾਣ ਤਰਸੇਮ ਸਿੰਘ (30), ਗੁਰਮਨ ਸਿੰਘ (4) ਤੇ ਬਿੰਦਰ ਕੌਰ (55) ਵਜੋਂ ਹੋਈ ਹੈ।