ਮਾਹਿਲਪੁਰ 'ਚ ਵਾਪਰਿਆ ਦਰਦਨਾਕ ਹਾਦਸਾ, 2 ਡਰਾਈਵਰਾਂ ਦੀ ਮੌਤ

ਮਾਹਿਲਪੁਰ, 20 ਅਕਤੂਬਰ 2024 : ਹੁਸ਼ਿਆਰਪੁਰ ਦੇ ਮਾਹਿਲਪੁਰ 'ਚ ਦਰਦਨਾਕ ਹਾਦਸਾ ਵਾਪਰਿਆ ਹੈ। ਇੱਥੇ ਪਿੰਡ ਬਾਹੋਵਾਲ ਦੇ ਪੁਲ ’ਤੇ ਦੋ ਕੈਂਟਰਾਂ ਦੀ ਸਿੱਧੀ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕੈਂਟਰ ਦੇ ਦੋਵੇਂ ਡਰਾਈਵਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਵਿੱਚ ਦੋਵੇਂ ਟੈਂਕਰ ਤਬਾਹ ਹੋ ਗਏ। ਦੋਵਾਂ ਕੈਂਟਰਾਂ ਦੇ ਡਰਾਈਵਰਾਂ ਦੀਆਂ ਲਾਸ਼ਾਂ ਨੂੰ ਜੇ.ਸੀ.ਬੀ. ਰਾਹੀ ਨੂੰ ਕੈਟਰਰ ਦੇ ਕੈਬਿਨ 'ਚੋਂ ਬਾਹਰ ਕੱਢਿਆ ਗਿਆ। ਮੌਕੇ 'ਤੇ ਪੁੱਜੀ ਥਾਣਾ ਚੱਬੇਵਾਲ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।