ਮੋਹਾਲੀ ਪੁਲਿਸ ਨੇ ਖੋਹ ਕੀਤੀ ਕਾਰ, ਪਿਸਟਲ 32 ਬੋਰ, ਦੇਸੀ ਕੱਟਾ 315 ਬੋਰ ਅਤੇ 4 ਜਿੰਦਾ ਰੋਂਦ ਕੀਤੇ ਬਰਾਮਦ, ਤਿੰਨ ਗ੍ਰਿਫਤਾਰ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 7 ਜੁਲਾਈ : ਡਾ. ਸੰਦੀਪ ਗਰਗ, ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਜਿਲ੍ਹਾ ਐਸ.ਏ.ਐਸ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਅਮਨਦੀਪ ਸਿੰਘ ਬਰਾੜ, ਪੀ.ਪੀ.ਐਸ, ਕਪਤਾਨ ਪੁਲਿਸ ਇੰਨਵੈਸਟੀਗੇਸਨ, ਸ੍ਰੀ ਅਕਾਸ਼ਦੀਪ ਸਿੰਘ ਔਲਖ, ਕਪਤਾਨ ਪੁਲਿਸ ਸ਼ਹਿਰੀ ਅਤੇ ਉਪ ਕਪਤਾਨ ਪੁਲਿਸ, ਸ਼ਹਿਰੀ 1 ਮੋਹਾਲੀ ਦੀ ਰਹਿਨੁਮਾਈ ਹੇਠ ਇੰਸਪੈਕਟਰ ਗੱਬਰ ਸਿੰਘ, ਮੁੱਖ ਅਫਸਰ ਥਾਣਾ ਮਟੋਰ ਸ਼ੱਕੀ ਪੁਰਸ਼ਾ ਦੀ ਚੈਕਿੰਗ ਦੇ ਸੰਬੰਧ ਵਿਚ ਮਾਈਕ੍ਰੋ ਸਿਟੀ ਟਾਵਰ ਫੇਸ 3 ਏ ਮੋਹਾਲੀ ਪਾਸ ਮੋਜੂਦ ਸੀ ਅਤੇ ਨਾਕਾਬੰਦੀ ਕਰਕੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਵਕਤ ਕਰੀਬ 12:45 ਏ.ਐਮ. ਦੋਰਾਨੇ ਨਾਕਾਬੰਦੀ ਚੰਡੀਗੜ ਸਾਇਡ ਤੋਂ ਇੱਕ ਫੋਰਡ ਫੀਗੋ ਕਾਰ ਨੰ HR-26-CC-1827 ਰੰਗ ਚਿੱਟਾ ਆਈ ਜਿਸਦੇ ਡਰਾਇਵਰ ਨੇ ਸਾਹਮਣੇ ਖੜੀ ਪੁਲਿਸ ਪਾਰਟੀ ਨੁੰ ਦੇਖ ਕੇ ਕਾਰ ਰੋਕ ਲਈ ਅਤੇ ਪਿਛੇ ਮੁੜਨ ਦੀ ਕੋਸ਼ਿਸ਼ ਕੀਤੀ ਪਰ ਸੜਕ ਪਰ ਟੈ੍ਫਿਕ ਹੋਣ ਕਰਕੇ ਗੱਡੀ ਪਿਛੇ ਨੂੰ ਨਹੀਂ ਮੁੜ ਸਕੀ। ਜਿਸ ਪਰ ਇੰਸਪੈਕਟਰ ਸਮੇਤ ਸਾਥੀ ਕਰਮਚਾਰੀਆਂ ਦੇ ਗੱਡੀ ਵੱਲ ਨੂੰ ਜਾ ਰਿਹਾ ਸੀ ਤਾਂ ਕਾਰ ਸਵਾਰ ਇੱਕ ਮੋਨੇ ਵਿਅਕਤੀ ਨੇ ਕਾਰ ਵਿਚੋਂ ਨਿਕਲ ਕੇ ਪੁਲਿਸ ਪਾਰਟੀ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਿਸ ਕਰਕੇ ਇੰਸਪੈਕਟਰ ਨੇ ਆਪਣਾ ਅਤੇ ਪੁਲਿਸ ਪਾਰਟੀ ਦਾ ਬਚਾਅ ਕਰਦੇ ਹੋਏ ਜਵਾਬੀ ਫਾਇਰਿੰਗ ਕੀਤੀ। ਜਿਸ ਕਰਕੇ ਕਾਰ ਵਿਚੋਂ ਦੋ ਸਰਦਾਰ ਲੜਕੇ ਨਿਕਲ ਕੇ ਪਾਰਕ ਵੱਲ ਨੁੰ ਭੱਜਣ ਲੱਗੇ ਅਤੇ ਡਰਾਇਵਰ ਸਾਇਡ ਵਾਲਾ ਵਿਅਕਤੀ ਕਾਰ ਦੇ ਪਾਸ ਹੀ ਡਿੱਗ ਗਿਆ। ਪਾਰਕ ਵਲ ਨੁੰ ਭੱਜ ਰਹੇ ਲੜਕਿਆਂ ਨੁੰ ਇੰਸਪੈਕਟਰ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕੀਤਾ ਅਤੇ ਕਾਰ ਦੇ ਪਾਸ ਡਿੱਗੇ ਪਏ ਵਿਅਕਤੀ ਵਲੋਂ 10-15 ਮਿੰਟ ਕੋਈ ਹਿਲਜੁਲ ਨਾ ਹੋਣ ਕਰਕੇ ਇੰਸਪੈਕਟਰ ਨੇ ਉਸਦੇ ਪਾਸ ਜਾ ਕੇ ਦੇਖਿਆ ਜਿਸਦੇ ਖੱਬੀ ਲੱਤ ਪਰ ਗੋਡੇ ਤੋਂ ਨੀਚੇ ਗੋਲੀ ਵਜੀ ਹੋਣ ਕਰਕੇ ਕਾਫੀ ਖੂਨ ਵਹਿ ਰਿਹਾ ਸੀ। ਜਿਸਨੂੰ ਸਰਕਾਰੀ ਗੱਡੀ ਵਿਚ ਪਾ ਕੇ ਇਲਾਜ ਲਈ ਸਿਵਲ ਹਸਪਤਾਲ ਫੇਸ 6 ਮੋਹਾਲੀ ਦਾਖਲ ਕਰਾਇਆ ਗਿਆ। ਜਿਸਦਾ ਨਾਮ ਗੁਰਮੁੱਖ ਸਿੰਘ ਉਰਫ ਮੌਂਟੀ ਪੁੱਤਰ ਓਂਕਾਰ ਸਿੰਘ ਵਾਸੀ ਪਿੰਡ ਅਲਾਦਾਦਪੁਰ ਥਾਣਾ ਅਮਲੋਹ ਜਿਲਾ ਫਤਿਹਗੜ ਸਾਹਿਬ ਪਤਾ ਲੱਗਾ ਹੈ ਅਤੇ ਉਸ ਪਾਸੋਂ ਇੱਕ ਪਿਸਟਲ 32 ਬੋਰ ਬ੍ਰਾਮਦ ਹੋਇਆ ਜਿਸ ਵਿਚੋਂ 2 ਜਿੰਦਾ ਰੋਂਦ ਅਤੇ ਇੱਕ ਖੋਲ ਬ੍ਰਾਮਦ ਹੋਇਆ। ਕਾਰ ਵਿਚੋਂ ਨਿਕਲ ਕੇ ਪਾਰਕ ਵਲ ਨੁੰ ਭੱਜਣ ਵਾਲੇ ਵਰਿੰਦਰ ਸਿੰਘ ਉਰਫ ਵਿੱਕੀ ਅਤੇ ਕਰਨ ਸਿੰਘ ਪੁੱਤਰਾਨ ਦਤਿੰਦਰ ਸਿੰਘ ਵਾਸੀ ਪਿੰਡ ਘੁੱਲੂ ਮਾਜਰਾ ਥਾਣਾਂ ਅਮਲੋਹ ਜਿਲਾ ਫਤਿਹਗੜ ਸਾਹਿਬ ਨੁੰ ਕਾਬੂ ਕਰਕੇ ਵਰਿੰਦਰ ਸਿੰਘ ਉਰਫ ਵਿਕੀ ਪਾਸੋਂ ਇੱਕ ਦੇਸੀ ਕੱਟਾ 315 ਬੋਰ ਸਮੇਤ ਜਿੰਦਾ ਰੋਂਦ 315 ਬੋਰ ਅਤੇ ਕਰਨ ਸਿੰਘ ਦੀ ਜੇਬ ਵਿਚੋਂ ਇੱਕ ਜਿੰਦਾ ਰੋਂਦ 315 ਬੋਰ ਬ੍ਰਾਮਦ ਕੀਤਾ ਗਿਆ ਹੈ ਅਤੇ ਇਸ ਸਬੰਧੀ ਮੁਕੱਦਮਾ ਨੰਬਰ 119 ਮਿਤੀ 07.07.2023 ਅ/ਧ 307,186,353,34 ਆਈ.ਪੀ.ਸੀ ਅਤੇ 25 ਆਰਮਜ ਐਕਟ ਥਾਣਾ ਮਟੋਰ ਦਰਜ ਰਜਿਸਟਰ ਕੀਤਾ ਗਿਆ ਜੋ ਜੇਰੇ ਤਫਤੀਸ ਹੈ। ਦੋਸ਼ੀਆਨ ਦੇ ਕਬਜਾ ਵਿਚੋਂ ਬ੍ਰਾਮਦ ਕੀਤੀ ਫੋਰਡ ਫੀਗੋ ਕਾਰ ਨੰ HR-26-CC-1827 ਰੰਗ ਚਿੱਟਾ ਜ਼ੋ ਕਿ ਮਿਤੀ 5/6.7.2023 ਦੀ ਦਰਮਿਆਨੀ ਰਾਤ ਨੁੰ ਵੈਸਨੂੰ ਮਾਤਾ ਮੰਦਰ ਨੇੜੇ ਫੇਸ 3 ਬੀ 1 ਮੋਹਾਲੀ ਤੋਂ ਖੋਹ ਕੀਤੀ ਗਈ ਸੀ। ਜਿਸ ਸੰਬੰਧੀ ਮੁਕੱਦਮਾ ਨੰ 118 ਮਿਤੀ 06.7.2023 ਅ/ਧ 392, 506 ਆਈ.ਪੀ.ਸੀ 25/54/59 ਆਰਮਜ ਐਕਟ ਦਰਜ ਰਜਿਸਟਰ ਕੀਤਾ ਗਿਆ ਸੀ। ਦੋਸ਼ੀ ਗੁਰਮੁੱਖ ਸਿੰਘ ਉਰਫ ਮੌਂਟੀ ਦੇ ਜਵਾਬੀ ਫਾਇਰਿੰਗ ਦੋਰਾਨ ਲੱਤ ਵਿਚ ਗੋਲੀ ਵੱਜਣ ਕਰਕੇ ਇਲਾਜ ਲਈ ਸਿਵਲ ਹਸਪਤਾਲ ਫੇਸ 6 ਮੋਹਾਲੀ ਜੇਰੇ ਇਲਾਜ ਹੈ। ਦੋਸ਼ੀ ਵਰਿੰਦਰ ਸਿੰਘ ਉਰਫ ਵਿੱਕੀ ਅਤੇ ਕਰਨ ਸਿੰਘ ਨੁੰ ਗ੍ਰਿਫਤਾਰ ਕੀਤਾ ਗਿਆ ਹੈ।ਜਿਨ੍ਹਾਂ ਪਾਸੋਂ ਪੁੱਛਗਿੱਛ ਜਾਰੀ ਹੈ।
ਦੋਸ਼ੀ 
1. ਗੁਰਮੁੱਖ ਸਿੰਘ ਉਰਫ ਮੌਟੀ ਪੁੱਤਰ ਉਕਾਂਰ ਸਿੰਘ ਵਾਸੀ ਪਿੰਡ ਅਲਦਾਦਪੁਰ, ਨੇੜੇ ਗੁਰੂਦੁਆਰਾ ਸਿੰਘ ਥਾਣਾ ਅਮਲੋਹ, ਜਿਲ੍ਹਾ ਫਤਿਹਗੜ੍ਹ ਸਾਹਿਬ। (ਰਿਕਵਰੀ ਇੱਕ ਪਿਸਟਲ 32 ਬੋਰ,2 ਜਿੰਦਾ ਰੋਂਦ ਅਤੇ ਇੱਕ ਖੋਲ ਅਤੇ ਫੋਰਡ ਫੀਗੋ ਕਾਰ ਨੰ HR- 26- CC- 1827 ਰੰਗ ਚਿੱਟਾ)
2. ਵਰਿੰਦਰ ਸਿੰਘ ਉਰਫ ਵਿੱਕੀ (ਰਿਕਵਰੀ ਦੇਸੀ ਕੱਟਾ 315 ਬੋਰ ਸਮੇਤ ਜਿੰਦਾ ਰੋਂਦ 315 ਬੋਰ)
3. ਕਰਨ ਸਿੰਘ ਪੁੱਤਰਾਨ ਦਤਿੰਦਰ ਸਿੰਘ ਵਾਸੀ ਪਿੰਡ ਘੁੱਲੂ ਮਾਜਰਾ ਥਾਣਾਂ ਅਮਲੋਹ ਜਿਲਾ ਫਤਿਹਗੜ ਸਾਹਿਬ (ਰਿਕਵਰੀ ਇੱਕ ਜਿੰਦਾ ਰੋਂਦ 315 ਬੋਰ)

ਦੋਸ਼ੀ ਖਿਲਾਫ ਪਹਿਲਾ ਦਰਜ ਮੁਕੱਦਮੇ 
1. ਮੁਕੱਦਮਾ ਨੰਬਰ 173 ਮਿਤੀ 02-11-2022 ਅ/ਧ 379,34 ਆਈ.ਪੀ.ਸੀ ਥਾਣਾ ਸਰਹਿੰਦ।
2. ਮੁਕੱਦਮਾ ਨੰਬਰ 84 ਮਿਤੀ 01.01.2018 ਅ/ਧ 380,381,454,342 ਆਈ.ਪੀ.ਸੀ ਥਾਣਾ ਗੋਬਿੰਦਗੜ੍ਹ।