ਹਲਕਾ ਪਾਇਲ ਵਿੱਚ ਮੂੰਹ- ਖੁਰ ਬਿਮਾਰੀ ਦਾ ਹਮਲਾ, ਸੈਕੜੋ ਦੁਧਾਰੂ ਬਿਮਾਰ, ਇਕੱਲੇ ਪਿੰਡ ਬੇਰ ਵਿੱਚ ਹੀ 150 ਦੀ ਮੌਤ

ਵਿਧਾਨਸਭਾ ਹਲਕਾ ਪਾਇਲ 'ਚ ਮਲੌਦ ਇਲਾਕੇ ਦੇ ਪਿੰਡਾਂ ਚ ਮੂੰਹਖੋਰ ਦੀ ਬੀਮਾਰੀ ਇਲਾਕੇ ਵਿੱਚ ਦਹਿਸ਼ਤ ਦਾ ਮਹੌਲ ਪੈਦਾ ਕਰ ਦਿੱਤਾ ਹੈ, ਪਿੰਡ ਵਾਸੀਆਂ ਅਨੁਸਾਰ ਇਸ ਬਿਮਾਰੀ ਕਾਰਨ ਬੇਰ ਕਲਾਂ ਪਿੰਡ ਵਿੱਚ ਹੀ ਲੱਗਭਗ 150 ਪਸੂ ਆਪਣੀ ਜਾਨ ਗਵਾ ਚੁਕੇ ਹਨ। ਸਰਕਾਰੀ ਅੰਕੜੇ ਅਨੁਸਾਰ ਇਹ ਬਿਮਾਰੀ ਨੇ 60 ਤੋਂ ਵੱਧ ਪਸ਼ੂਆਂ ਦੀ ਜਾਨ ਲੈ ਲਈ। ਸਰਕਾਰਾਂ ਦੀ ਲਾਪਰਵਾਹੀ ਦੇਖੋ ਕਿ ਪਹਿਲਾਂ ਤਾਂ 13 ਲੱਖ ਟੀਕੇ ਲੱਗਣ ਮਗਰੋਂ ਇਹ ਕਿਹਾ ਜਾਂਦਾ ਹੈ ਕਿ ਇਹ ਵੈਕਸੀਨ ਠੀਕ ਨਹੀਂ ਹੈ। ਹੁਣ ਬੀਮਾਰੀ ਫੈਲੀ ਤਾਂ ਪਸ਼ੂ ਪਾਲਣ ਵਿਭਾਗ ਕੋਲ ਲੋੜੀਂਦੀ ਵੈਕਸੀਨ ਤੱਕ ਨਹੀਂ ਹੈ। ਜਿਸ ਕਾਰਨ ਲੋਕਾਂ ਚ ਵੀ ਰੋਸ ਪਾਇਆ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਉਹਨਾਂ ਨੇ ਲੱਖਾਂ ਰੁਪਏ ਲਾ ਕੇ ਪਸ਼ੂ ਖਰੀਦੇ ਅਤੇ ਹੁਣ ਪਾਲ ਰਹੇ ਹਨ। 

Payal

ਅਚਾਨਕ ਮੂੰਹ ਖੋਰ ਦੀ ਬੀਮਾਰੀ ਨੇ ਪਸ਼ੂਆਂ ਦੀ ਜਾਨ ਲੈ ਲਈ। ਹੁਣ ਤਾਂ ਵਿਦੇਸ਼ਾਂ ਅੰਦਰ ਬੈਠੇ ਉਹਨਾਂ ਦੇ ਬੱਚੇ ਵੀ ਫੋਨ ਕਰਕੇ ਪਹਿਲਾਂ ਇਹ ਪੁੱਛਦੇ ਹਨ ਕਿ ਪਸ਼ੂ ਠੀਕ ਹਨ। ਉਨ੍ਹਾਂ ਕਿਹਾ ਕਿ ਕਿਸੇ ਨੇ ਆ ਕੇ ਉਹਨਾਂ ਦੀ ਸਾਰ ਨਹੀਂ ਲਈ। ਪਸ਼ੂ ਪਾਲਣ ਵਿਭਾਗ ਹੁਣ ਟੀਕਾਕਰਨ ਲਈ ਆਇਆ ਹੈ। ਜੇ ਸਮੇਂ ਰਹਿੰਦੇ ਸਹੀ ਟੀਕੇ ਲਾਏ ਜਾਂਦੇ ਤਾਂ ਉਹਨਾਂ ਦੇ ਪਸ਼ੂਆਂ ਦੀ ਜਾਨ ਨਾ ਜਾਂਦੀ। ਉਥੇ ਹੀ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਨਰੇਸ਼ ਕੌਸ਼ਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਦੇਸ਼ ਭਰ ਦਾ ਵੈਕਸੀਨ ਦਾ ਪ੍ਰੋਗ੍ਰਾਮ ਉਲੀਕਿਆ ਸੀ ਜਿਸ ਵਿੱਚ ਵੈਕਸੀਨ ਦੇ ਨਾਲ ਪਸ਼ੂ ਨੂੰ ਟੈਗ ਲਾਉਣਾ ਸੀ। ਉਸ ਸਮੇਂ ਇਸਦਾ ਵਿਰੋਧ ਹੋਇਆ। ਇਸ ਮਗਰੋਂ ਵੈਕਸੀਨ ਲੱਗਣੀ ਸ਼ੁਰੂ ਹੋ ਗਈ ਸੀ ਉਹ ਟਰਾਇਲ ਚ 13 ਲੱਖ ਟੀਕੇ ਲਾਉਣ ਮਗਰੋਂ ਮਾਪਦੰਡ ਅਨੁਸਾਰ ਵੈਕਸੀਨ ਪੂਰੀ ਨਹੀਂ ਉਤਰੀ। ਜਿਸ ਕਾਰਨ ਪ੍ਰੋਗ੍ਰਾਮ ਠੱਪ ਹੋ ਗਿਆ ਸੀ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਵੈਕਸੀਨ ਦੇ ਨਾਲ ਪਸ਼ੂ ਨੂੰ ਟੈਗ ਜਰੂਰ ਲਗਵਾਇਆ ਜਾਵੇ।