ਮੁੱਖ ਮੰਤਰੀ ਮਾਨ ਨੇ ਮੇਰੇ ਤੇ ਝੂਠੇ ਇਲਜ਼ਾਮ ਲਗਾਏ : ਸਾਬਕਾ ਮੁੱਖ ਮੰਤਰੀ ਚੰਨੀ

  • ਨੌਕਰੀ ਦਾ ਝਾਂਸਾ ਦੇਕੇ ਖਿਡਾਰੀ ਤੋਂ ਝੂਠਾ ਬਿਆਨ ਦੁਆਇਆ ਭਗਵੰਤ ਮਾਨ ਨੇ : ਪਰਤਾਪ ਬਾਜਵਾ 
  • ਚੰਨੀ ਦੇ ਹੱਕ 'ਚ ਡਟੇ ਬਾਜਵਾ ਤੇ ਪਰਗਟ ਸਿੰਘ 

ਚੰਡੀਗੜ੍ਹ, 31 ਮਈ : ਭਗਵੰਤ ਮਾਨ ਵੱਲੋਂ ਇਲਜ਼ਾਮ ਲਾਉਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕੇ ਮੁੱਖ ਮੰਤਰੀ ਮਾਨ ਨੇ ਮੇਰੇ ਤੇ ਅੱਜ ਇਲਜ਼ਾਮ ਲਗਾਏ ਹਨ, ਇਸ ਮੈਨੂੰ ਤੇ ਮੇਰੇ ਪਰਿਵਾਰ ਨੂੰ ਪਰੇਸ਼ਾਨ ਕਰ ਕੀਤਾ ਜਾ ਰਿਹਾ ਹੈ। ਮੈ 6 ਮਹੀਨਾ ਦਾ ਆਇਆ ਹੋਇਆ ਆ ਕੋਈ ਵੀ ਫਾਇਲ ਸਾਈਨ ਨਹੀਂ ਕਰਵਾਈ, ਅਜਿਹੇ ਝੂਠੇ ਇਲਜ਼ਾਮ ਪਹਿਲਾ ਵੀ ਲੱਗੇ ਹਨ। ਮੁੱਖ ਮੰਤਰੀ ਮਾਨ ਮੈਨੂੰ ਬਦਨਾਮ ਕਰ ਰਿਹਾ, ਜ਼ਲੀਲ ਮੈਨੂੰ ਕਰ ਰਿਹਾ ਆ, ਸਾਰੀ ਕਾਂਗਰਸ ਨੂੰ ਬਦਨਾਮ ਕਰ ਰਿਹਾ, ਮੈ ਕਿਸ ਨੂੰ ਨਹੀਂ ਕਿਹਾ ਕਿ ਮੇਰੇ ਭਾਣਜੇ ਜਾ ਭਤੀਜੇ ਨੂੰ ਮਿਲ ਲਵੋ, ਮੈਂ ਦੇਖ ਰਿਹਾ ਸੀ ਕਿ ਮੇਰੇ ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਹਨ, ਮੈਨੂੰ ਸੁਖਪਾਲ ਖਹਿਰਾ ਦਾ ਫ਼ੋਨ ਆਇਆ ਪਤਾ ਲੱਗਾ ਕਿ ਮੇਰੇ ਤੇ ਇਲਜ਼ਾਮ ਲਗਾਉਣ ਵਾਲਾ ਬੰਦਾ ਪਹਿਲਾ ਕੋਰਟ ਗਿਆ ਸੀ ਜਿੱਥੇ ਉਸਦੀ ਅਪੀਲ ਰੱਦ ਕਰ ਦਿੱਤੀ ਗਈ। ਜੇ ਕੋਈ ਦਰਖ਼ਾਸਤ ਆ ਗਈ ਤਾਂ ਪੁਲਿਸ ਵਾਲੇ ਬਲਾਉ, ਮੈਂ ਆਪ ਹੀ ਦੱਸ ਦੇਵਾਂਗਾ, ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਨਕਾਰਦੇ ਕਿਹਾ ਕਿ ਜਿਸ ਨੂੰ ਹਾਈ ਕੋਰਟ ਨੇ ਰਿਜਕਟ ਕਰ ਦਿੱਤਾ ਉਸ ਨੂੰ ਕਿਵੇਂ ਨੋਕਰੀ ਦਿੱਤੀ ਜਾ ਸਕਦੀ ਹੈ। ਅਸੀਂ ਆਪਣੇ ਮੁੰਡੇ ਨੂੰ ਤਾਂ ਨੋਕਰੀ ਦਿੱਤੀ ਨਹੀਂ,,,,ਜਿੰਨਾ ਮੈ ਨੋਕਰੀ ਦਿੱਤੀ ਉਹਨਾਂ ਨੂੰ ਤਾਂ ਪੁੱਛਦੇ ਨਹੀਂ ਕਿ ਮੈਂ ਕੋਈ ਪੈਸੇ ਲਏ ਜਾ ਨਹੀਂ, ਮੈਨੂੰ ਅੰਦਰ ਕਰਨ ਦੀ ਸਾਜ਼ਿਸ਼ ਹੈ। ਨਾ ਕੋਈ ਪੰਜਾਬ ਦੀ ਤਰੱਕੀ ਦੀ ਗੱਲ ਆ। ਉਥੇ ਹੀ ਪ੍ਰਤਾਪ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਦਾ ਇਹ ਲੈਵਲ ਨਹੀਂ ਕਿ ਉਹ ਇਸ ਤਰ੍ਹਾਂ ਦੀ ਬਿਆਨ ਬਾਜ਼ੀ ਕਰਨ। ਮੁੱਖ ਮੰਤਰੀ ਦਾ ਬਹੁਤ ਵੱਡਾ ਰੁਤਬਾ ਹੁੰਦਾ ਆ ਜੇ ਕੁਝ ਗਲਤ ਹੈ ਤਾਂ ਇਹ ਕਾਰਵਾਈ ਕਰਨ। ਕਟਾਰੂਚੱਕ ਦਾ ਤਾਂ ਜਬਾਬ ਨਹੀਂ ਦਿੰਦੇ, ਕੀ ਪੰਜਾਬ ਦੀ ਇਹ ਸੰਸਕ੍ਰਿਤੀ ਹੈ, ਉਸ ਤੇ ਕੇਸ ਕਿਉਂ ਨਹੀਂ ਦਰਜ ਕੀਤਾ ਜਾਂਦਾ। ਡਾ. ਇੰਦਰਬੀਰ ਨਿੱਜਰ ਨੇ ਅਜੀਤ ਅਖਬਾਰਾਂ ਬਾਰੇ ਬਿਆਨ ਦਿੱਤਾ ਕੀ ਤਾਂ ਉਸਨੂੰ ਕੈਬਨਿਟ ਵਿੱਚੋਂ ਬਾਹਰ ਕਰ ਦਿੱਤਾ ? ਫ਼ੋਜ਼ਾ ਸਿੰਘ ਸਰਾਰੀ ਕਿੱਥੇ ਗਿਆ ? ਕਟਾਰੂਚੱਕ ਨੂੰ ਕਦੋ ਬਾਹਰ ਕੀਤਾ ਜਾਵੇਗਾ ? ਅਸੀਂ ਆਮ ਆਦਮੀ ਪਾਰਟੀ ਦੀ ਕੋਈ ਸਪੋਰਟ ਨਹੀਂ ਕਰਨੀ ਕੇਂਦਰ ਵਾਲੇ ਵੀ ਸਾਡੇ ਹਿਸਾਬ ਨਾਲ ਚੱਲਣਗੇ।