ਅੰਮ੍ਰਿਤਸਰ ਵਿੱਚ ਲੁਟੇਰੇ 62 ਲੱਖ ਲੁੱਟ ਹੋਏ ਫਰਾਰ

ਅੰਮ੍ਰਿਤਸਰ ਸਾਹਿਬ, 18 ਅਗਸਤ : ਬੀਤੇ ਦਿਨ ਡੇਰਾ ਬਾਬਾ ਨਾਨਕ ਵਿੱਚ ਹੋਈ ਲੱਖਾਂ ਰੁਪਏ ਦੀ ਲੁੱਟ ਦੀ ਘਟਨਾਂ ਤੋਂ ਬਾਅਦ ਅੱਜ ਅੰਮ੍ਰਿਤਸਰ ਸਾਹਿਬ ਵਿੱਚ ਲੁਟੇਰਿਆਂ ਵੱਲੋਂ ਇੱਕ ਵੱਡੀ ਲੁੱਟ ਨੂੰ ਅੰਜ਼ਾਮ ਦਿੰਦਿਆਂ 62 ਲੱਖ ਰੁਪਏ ਲੁੱਟ ਕੇ ਫਰਾਰ ਹੋਣ ਦੀ ਖਬਰ ਹੈ। ਮੌਕੇ ਤੁੇ ਪੁੱਜੀ ਪੁਲਿਸ ਨੇ ਲੁੱਟ ਦਾ ਸ਼ਿਕਾਰ ਹੋਏ ਵਿਅਕਤੀਆਂ ਦੇ ਬਿਆਨ ਦਰਜ ਕੀਤੇ ਅਤੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਗੱਲ ਕਹੀ। ਥਾਣਾ ਕੰਟੋਨਮੇਂਟ ਦਾ, ਜਿਥੇ ਇੱਕ ਵਿਅਕਤੀ ਬੈਂਕ ਚੋਂ ਆਪਣੇ ਪੈਸੇ ਕਢਾ ਕੇ ਆ ਰਿਹਾ ਸੀ, ਉਸ ਤੋਂ ਬਾਅਦ ਰਸਤੇ ਵਿੱਚ ਕੁਝ ਵਿਅਕਤੀਆਂ ਵੱਲੋਂ ਰੋਕਿਆ ਗਿਆ ਅਤੇ ਉਹ ਰਕਮ ਉਸ ਵੱਲੋਂ ਆਪਣੇ ਬੈਂਕ ਦੇ ਲੋਕਰ ਵਿੱਚੋਂ ਲਿਆਂਦੀ ਗਈ ਸੀ, ਜਿਸ ਨੂੰ ਲੁਟੇਰੇ ਲੁੱਟ ਕੇ ਫਰਾਰ ਹੋ ਗਏ। ਪੁਲਿਸ ਅਧਿਕਾਰੀ ਨੇ ਕਿਹਾ ਅਸੀਂ ਛਾਣਬੀਨ ਕਰ ਰਹੇ ਹਾਂ ਅਤੇ ਜਲਦੀ ਹੀ ਅਰੋਪੀਆਂ ਨੂੰ ਗ੍ਰਿਫ਼ਤਾਰ ਕਰ ਕੇ ਸਲਾਖਾਂ ਪਿੱਛੇ ਭੇਜਾਂਗੇ। ਅਜੇ ਅਸੀਂ ਸਿਰਫ਼ ਮੁਢਲੀ ਤਫਤੀਸ਼ ਕਰ ਰਹੇ ਹਾਂ ਕਿ ਵੱਲੋਂ ਬੈਂਕ ਵਿੱਚੋਂ ਕਿੰਨੇ ਪੈਸੇ ਲਿਆਂਦੇ ਗਏ ਸਨ ਅਤੇ ਜਾਂਚ ਤੋਂ ਬਾਅਦ ਹੀ ਇਹ ਸਾਰੀ ਸਥਿਤੀ ਸਾਫ਼ ਹੋਵੇਗੀ। ਕੀ ਕਿੰਨੇ ਪੈਸੇ ਲੁਟੇਰਿਆਂ ਵੱਲੋਂ ਇਨ੍ਹਾਂ ਤੋਂ ਲੁੱਟੇ ਗਏ ਹਨ ਹਾਲੇ 62 ਲੱਖ ਰੁਪਏ ਦੀ ਲੁੱਟ ਦੀ ਸ਼ਿਕਾਇਤ ਦਿੱਤੀ ਗਈ ਹੈ ਤੇ ਹੁਣ ਅਸੀਂ ਮਾਮਲਾ ਦਰਜ ਕਰਕੇ ਅਰੋਪੀਆਂ ਨੂੰ ਗਿਰਫ਼ਤਾਰ ਕਰਨ ਦੀ ਸ਼ੁਰੂਆਤ ਕਰ ਦਿੱਤੀ ਹੈ। ਹੁਣ ਦੇਖਣਾ ਹੋਵੇਗਾ ਕਿ ਪੰਜਾਬ ਪੁਲਿਸ ਕਦੋਂ ਤੱਕ ਗ੍ਰਿਫਤਾਰ ਕਰਦੀ ਹੈ ਜਾਂ ਜਾਂਚ ਦੇ ਨਾਮ ਤੇ ਗੋਗਲੂਆਂ ਤੋਂ ਸਿਰਫ ਮਿੱਟੀ ਝਾੜਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਵੀ ਦੱਸੇਗਾ।