ਹੁਣ ਭਾਰਤ ਦੀ ਨਿਆਂ ਪ੍ਰਣਾਲੀ ਹੋਈ ਖਸਤਾ ! ਹਰ ਕੋਈ ਅਦਾਲਤ ਜਾਣੋਂ ਘਬਰਾਉਂਦਾ : ਜਸਟਿਸ ਰੰਜਨ ਗੋਗੋਈ !

Punjab Image

ਜਿਵੇਂ ਅੱਜ ਭਾਰਤ ਦੀ ਲੋਕਤੰਤਰ ਵਿਵਸਥਾ ਵਿੱਚ ਲੋਕ ਰਾਜ ਇੱਕ ਨਾਂ ਦਾ ਹੀ ਬਣਕੇ ਰਹਿ ਗਿਆ ਹੈ, ਉਸੇ ਤਰਾਂ ਹੁਣ ਇੱਥੋਂ ਦੀ ਨਿਆਂ ਪ੍ਰਣਾਲੀ ਵੀ ਸ਼ੱਕ ਦੇ ਘੇਰੇ ਵਿੱਚ ਆ ਚੁੱਕੀ ਹੈ । ਦੇਸ਼ ਦੇ ਇਨਸਾਫ ਦੀ ਤਰਾਜੂ ਦਾ ਸੰਤੁਲਨ ਹੁਣ ਭਾਰਤ ਦੇ ਰਾਜਨੀਤਕ ਆਕਿਆਂ ਵੱਲੋਂ ਆਪਣੇ ਨਿੱਜੀ ਹਿੱਤਾਂ ਅਨੁਸਾਰ ਤਿਆਰ ਕੀਤਾ ਜਾਣ ਲੱਗਾ ਹੈ । ਲੋਕਾਂ ਦਾ ਨਿਆਂਇਕ ਵਿਵਸਥਾ ਤੋਂ ਵਿਸ਼ਵਾਸ ਟੁੱਟ ਚੁੱਕਾ ਹੈ । ਭਾਰਤ ਦੇ ਸਾਬਕਾ ਚੀਫ ਜਸਟਿਸ ਸ਼੍ਰੀ ਰੰਜਨ ਗੋਗੋਈ ਨੇ ਤਾਂ ਭਾਰਤ ਦੀ ਨਿਆਂ ਪ੍ਰਣਾਲੀ ਨੂੰ “ਖਸਤਾ” ਤੱਕ ਕਰਾਰ ਦੇ ਕੇ ਤੰਜ ਕਸਿਆ ਹੈ । ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਹੁਣ ਹਰ ਕੋਈ ਅਦਾਲਤ ਜਾਣ ਤੋਂ ਡਰਦਾ ਮਾਰਾ ਘਬਰਾਉਂਦਾ ਹੈ । ਕੇਵਲ ਜੋਖਮ ਉਠਾਉਣ ਵਾਲੇ ਲੋਕ ਹੀ ਮਜਬੂਰੀ ਵੱਸ ਅਦਾਲਤ ਜਾਂਦੇ ਹਨ । ਜਸਟਿਸ ਗੋਗੋਈ ਦਾ ਮੰਨਣਾ ਹੈ ਕਿ ਅੱਜ ਸਿਰਫ ਵੱਡੇ ਕਾਰਪੋਰੇਟਰ ਹੀ ਅਦਾਲਤਾਂ ‘ਚ ਜਾਂਦੇ ਹਨ । ਉਪਰੋਕਤ ਪ੍ਰਗਟਾਵੇ ਉੱਨ੍ਹਾਂ ਨੇ ਇੱਕ ਨਿਊਜ ਚੈਨਲ ‘ਤੇ ਬਲਦਿਆਂ ਕੀਤੇ ਹਨ ।