
ਰਾਏਕੋਟ, 07 ਅਪ੍ਰੈਲ (ਰਘਵੀਰ ਸਿੰਘ ਜੱਗਾ) : ਹੈਦਰਾਬਾਦ ਦੇ ਗਾਚੀਬੋਲੀ ਵਿੱਚ ਇੱਕ 400 ਏਕੜ ਦੇ ਕਾਂਚਾ ਜੰਗਲ ਦੀ ਕਟਾਈ ਕੀਤੀ ਜਾਣਾ ਬਹੁਤ ਹੀ ਗਲਤ ਹੈ, ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਜਿਲ੍ਹਾ ਲੁਧਿਆਣਾ ਦੇ ਮੀਤ ਪ੍ਰਧਾਨ ਅਮਨਦੀਪ ਸ਼ਰਮਾਂ ਨੇ ਕੀਤਾ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰਾਂ ਕਰੋੜਾਂ ਰੁਪਏ ਖਰਚ ਕੇ ਵਾਤਾਵਰਣ ਸੰਭਾਲਣ ਅਤੇ ਦਰੱਖਤ ਲਗਾਉਣ ਦੀ ਇਸ਼ਤਿਹਾਰਬਾਜੀ ਕਰਦੀ ਹੈ, ਉੱਥੇ ਹੀ ਦੂਜੇ ਪਾਸੇ ਵਿਕਾਸ਼ ਦੇ ਨਾਮ ਤੇ 400 ਏਕੜ ਦੇ ਜੰਗਲ ਨੂੰ ਕੱਟਿਆ ਜਾ ਰਿਹਾ ਹੈ, ਜਿਸ ਕਾਰਨ ਹਜ਼ਾਰਾਂ ਦੀ ਗਿਣਤੀ ਵਿੱਚ ਪੰਛੀ ਤੇ ਜਾਨਵਰਾਂ ਦਾ ਵੀ ਉਜਾੜਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਦੂਸ਼ਿਤ ਹੋ ਚੁੱਕੇ ਵਾਤਾਵਰਣ ਨੂੰ ਜੇਕਰ ਸਾਫ ਸੁੱਥਰਾ ਬਣਾਇਆ ਜਾ ਸਕਦਾ ਹੈ ਤਾਂ ਉਹ ਵੱਧ ਤੋਂ ਵੱਧ ਦਰੱਖਤ ਲਗਾਉੇਣੇ ਜਰੂਰੀ ਹਨ। ਉਨ੍ਹਾਂ ਕਿਹਾ ਕਿ ਦਰੱਖਤਾਂ ਦੀ ਜਿੰਨੀ ਜਿਆਦਾ ਗਿਣਤੀ ਵਧੇਗੀ, ਉਨ੍ਹਾਂ ਹੀ ਮੌਸ਼ਮ ਵਿੱਚ ਤਬਦੀਲੀ ਆਵੇਗੀ। ਲੋਕ ਭਿਆਨਕ ਬਿਮਾਰੀਆਂ ਤੋਂ ਬਚ ਸਕਦੇ ਹਨ। ਅਮਨਦੀਪ ਸ਼ਰਮਾਂ ਨੇ ਤੇਲਗਾਂਨਾ ਹਾਈਕੋਰਟ ਦਾ ਧੰਨਵਾਦ ਕੀਤਾ, ਜਿਸ ਨੇ ਜੰਗਲ ਕੱਟਣ ਤੇ ਰੋਕ ਲਗਾਈ ਗਈ ਹੈ। ਇਸ ਮੌਕੇ ਲੱਖਾ ਸਿੰਘ ਭੈਣੀ ਦਰੇੜਾ, ਸਰਪੰਚ ਪ੍ਰਭਜੋਤ ਸਿੰਘ, ਨੰਬਰਦਾਰ ਸੁਖਦੀਪ ਸਿੰਘ, ਪੰਚ ਸੁਰਿੰਦਰ ਸਿੰਘ, ਇਕਾਈ ਪ੍ਰਧਾਨ ਗੁਰਜੀਤ ਸਿੰਘ, ਕੁਲਦੀਪ ਸਿੰਘ, ਹਰਦੇਵ ਸਿੰਘ, ਬਲਵਿੰਦਰ ਸਿੰਘ, ਪ੍ਰਦੀਪ ਸਿੰਘ, ਅਵਤਾਰ ਸਿੰਘ ਧਾਲੀਵਾਲ, ਗੱਗੂ ਧਾਲੀਵਾਲ, ਜਰਨੈਲ ਸਿੰਘ ਆਦਿ ਹਾਜ਼ਰ ਸਨ।