ਨਗੌਰ ‘ਚ ਬੱਸ ਅਤੇ ਕਾਰ ਦੀ ਭਿਆਨਕ ਟੱਕਰ, ਬਰਾਤ ਜਾ ਰਹੇ 7 ਲੋਕਾਂ ਦੀ ਮੌਤ

ਜੈਪੁਰ, 13 ਅਗਸਤ : ਨਗੌਰ ਦੇ ਬਾਂਠਡੀ ਚੌਂਕ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ 7 ਲੋਕਾਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਸੀਕਰ ਦੇ ਬਿਸਾਇਤੀ ਇਲਾਕੇ ਦੇ ਰਹਿਣ ਵਾਲੇ ਲੋਕ ਇੱਕ ਬੱਸ ਵਿੱਚ ਸਵਾਰ ਹੋ ਕੇ ਬਰਾਤ ਚੱਲੇ ਸਨ, ਜਦੋਂ ਉਹ ਸੀਕਰ ਤੋਂ ਨਾਗੌਰ ਜਾ ਰਹੇ ਸਨ ਤਾਂ ਖੁਨਖੁਨਾ ‘ਚ ਉਨ੍ਹਾਂ ਦੀ ਬੱਸ ਅਤੇ ਇੱਕ ਕਾਰ ਦੀ ਟੱਕਰ ਹੋ ਗਈ, ਜਿਸ ਵਿੱਚ 7 ਲੋਕਾਂ ਦੀ ਮੌਤ ਹੋ ਗਈ। ਹਾਦਸਾ ਐਨਾ ਭਿਆਨਕ ਸੀ ਕਿ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਤਬਾਹ ਹੋ ਗਿਆ। ਮੌਕੇ ਦੇ ਮੌਜ਼ੂਦ ਲੋਕਾਂ ਵੱਲੋਂ ਜਖ਼ਮੀਆਂ ਨੂੰ ਡਿਡਵਾਨਾ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।ਬਰਾਤ ‘ਚ ਸ਼ਾਮਿਲ ਬਿਸਾਇਤੀ ਦੇ ਰਹਿਣ ਵਾਲੇ ਇਮਤਿਆਜ਼ ਕੂਰੈਸ਼ੀ ਨੇ ਦੱਸਿਆ ਕਿ ਉਹ ਵੀ ਬਰਾਤ ‘ਚ ਸ਼ਾਮਿਲ ਸੀ, ਉਨ੍ਹਾਂ ਦੱਸਿਆ ਕਿ ਉਹ ਇੱਕ ਕਾਰ ਵਿੱਚ ਸਵਾਰ ਸੀ, ਜਦੋਂ ਉਸਨੂੰ ਇਸ ਹਾਦਸੇ ਬਾਰੇ ਪਤਾ ਲੱਗਾ ਤਾਂ ਉਹ ਮੌਕੇ ਤੇ ਪਹੁੰਚੇ। ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀ ਹਾਲੇ ਤੱਕ ਸਨਾਖ਼ਤ ਨਹੀਂ ਹੋ ਸਕੀ ਅਤੇ ਨਾ ਹੀ ਹਾਦਸੇ ਦੇ ਕਾਰਨਾਂ ਬਾਰੇ ਕੁੱਝ ਪਤਾ ਲੱਗ ਸਕਿਆ ਹੈ।