ਸਮ੍ਰਿਤੀ ਇਰਾਨੀ ਦਾ ਦੋਸ਼, ਰਾਹੁਲ ਗਾਂਧੀ ਨੇ ਸਦਨ 'ਚ ਦਿੱਤੀ ਫਲਾਇੰਗ ਕਿੱਸ, ਸੰਸਦ ਮੈਂਬਰਾਂ ਨੇ ਸਪੀਕਰ ਨੂੰ ਕੀਤੀ ਸ਼ਿਕਾਇਤ

ਨਵੀਂ ਦਿੱਲੀ, 9 ਅਗਸਤ : ਲੋਕ ਸਭਾ ‘ਚ ਬੇਭਰੋਸਗੀ ਮਤੇ ‘ਤੇ ਚਰਚਾ ਦੌਰਾਨ ਰਾਹੁਲ ਗਾਂਧੀ ਦੇ ਭਾਸ਼ਣ ਤੋਂ ਬਾਅਦ ਨਵਾਂ ਵਿਵਾਦ ਖੜ੍ਹਾ ਹੋ ਗਿਆ। ਭਾਜਪਾ ਸੰਸਦ ਮੈਂਬਰ ਸਮ੍ਰਿਤੀ ਇਰਾਨੀ ਨੇ ਰਾਹੁਲ ‘ਤੇ ਮਹਿਲਾ ਸੰਸਦ ਮੈਂਬਰਾਂ ਨੂੰ ਫਲਾਇੰਗ ਕਿੱਸ ਦੇਣ ਦੇ ਗੰਭੀਰ ਦੋਸ਼ ਲਾਏ ਹਨ। ਸਮ੍ਰਿਤੀ ਦਾ ਇਲਜ਼ਾਮ ਸੀ ਕਿ ਜਦੋਂ ਔਰਤਾਂ ਸੰਸਦ ‘ਚ ਬੈਠੀਆਂ ਹੁੰਦੀਆਂ ਸਨ ਤਾਂ ਉਦੋਂ ਕੋਈ ਇਸ ਤਰ੍ਹਾਂ ਫਲਾਇੰਗ ਕਿੱਸ ਕਰਨ ਦਾ ਇਸ਼ਾਰਾ ਕਰੇ ਤਾਂ ਇਹ ਬਹੁਤ ਹੀ ਅਸ਼ਲੀਲ ਹੈ। ਉਸ ਨੇ ਕਿਹਾ-ਮੈਂ ਇਕ ਗੱਲ ‘ਤੇ ਇਤਰਾਜ਼ ਕਰਨਾ ਚਾਹੁੰਦੀ ਹਾਂ। ਜਿਨ੍ਹਾਂ ਨੂੰ ਮੇਰੇ ਸਾਹਮਣੇ ਬਿਆਨ ਦੇਣ ਦਾ ਅਧਿਕਾਰ ਦਿੱਤਾ ਗਿਆ ਸੀ, ਉਨ੍ਹਾਂ ਨੇ ਜਾਂਦਿਆਂ-ਜਾਂਦਿਆਂ ਅਸ਼ਲੀਲ ਇਸ਼ਾਰੇ ਕੀਤੇ। ਜਦੋਂ ਮਹਿਲਾ ਸੰਸਦ ਮੈਂਬਰ ਸਦਨ ਵਿੱਚ ਬੈਠੀਆਂ ਹੋਈਆਂ ਹਨ, ਉਸ ਸਮੇਂ ਫਲਾਇੰਗ ਕਿੱਸ ਦਾ ਇਸ਼ਾਰਾ ਕੀਤਾ ਗਿਆ। ਅਜਿਹਾ ਮਾਣਮੱਤਾ ਵਤੀਰਾ ਇਸ ਦੇਸ਼ ਦੇ ਸਦਨ ਵਿੱਚ ਕਦੇ ਨਹੀਂ ਦੇਖਿਆ ਗਿਆ। ਇਹ ਉਸ ਪਰਿਵਾਰ ਦੀਆਂ ਵਿਸ਼ੇਸ਼ਤਾਵਾਂ ਹਨ। ਦੇਸ਼ ਨੂੰ ਅੱਜ ਇਸ ਗੱਲ ਦਾ ਪਤਾ ਲੱਗਾ। ਅੱਜ ਬੇਭਰੋਸਗੀ ਮਤੇ ਦੇ ਦੂਜੇ ਦਿਨ ਰਾਹੁਲ ਗਾਂਧੀ ਨੇ ਸਭ ਤੋਂ ਪਹਿਲਾਂ ਭਾਸ਼ਣ ਸ਼ੁਰੂ ਕੀਤਾ। ਉਨ੍ਹਾਂ ਨੇ ਮਣੀਪੁਰ ‘ਤੇ ‘ਭਾਰਤ ਮਾਤਾ ਦਾ ਕਤਲ’ ਕਰਨ ਦੀ ਗੱਲ ਕੀਤੀ, ਜਿਸ ‘ਤੇ ਸੱਤਾਧਾਰੀ ਪਾਰਟੀ ਨੇ ਤਿੱਖਾ ਵਿਰੋਧ ਕੀਤਾ। ਸਮ੍ਰਿਤੀ ਫਿਰ ਬੋਲਣ ਲਈ ਖੜ੍ਹੀ ਹੋਈ। ਉਨ੍ਹਾਂ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਘੇਰਿਆ। ਇਸ ਦੌਰਾਨ ਉਨ੍ਹਾਂ ਨੇ ਫਲਾਇੰਗ ਕਿੱਸ ਦਾ ਜ਼ਿਕਰ ਕੀਤਾ।