ਜੇਲ੍ਹ 'ਚ ਬੰਦ ਜੈਨ ਦੇ ਨਵੇਂ ਵੀਡੀਓ ‘ਤੇ ਕੇਜਰੀਵਾਲ ਨੇ ਕਿਹਾ ''ਭਾਜਪਾ ਨੇ ਦਿੱਲੀ 'ਚ ਗਾਰੰਟੀ ਦਿੱਤੀ ਹੈ ਕਿ ਹਰ ਵਾਰਡ ਵਿਚ ਵੀਡੀਓ ਦੀ ਦੁਕਾਨ ਖੋਲ੍ਹਣਗੇ''

ਗੁਜਰਾਤ : ਤਿਹਾੜ ਜੇਲ੍ਹ ਵਿਚ ਬੰਦ ਸਤੇਂਦਰ ਜੈਨ ਦੇ ਨਵੇਂ ਵੀਡੀਓ ‘ਤੇ ਗੁਜਰਾਤ ਵਿਧਾਨ ਸਭਾ ਚੋਣ ਵਿਚ ਪ੍ਰਚਾਰ ਲਈ ਸੂਰਤ ਪਹੁੰਚੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਨੇ ਦਿੱਲੀ ਦੇ ਅੰਦਰ ਇਕ ਗਾਰੰਟੀ ਦਿੱਤੀ ਹੈ ਕਿ ਹਰ ਵਾਰਡ ਵਿਚ ਵੀਡੀਓ ਦੀ ਦੁਕਾਨ ਖੋਲ੍ਹਣਗੇ। ਭਾਜਪਾ ਹੁਣ ਵੀਡੀਓ ਬਣਾਉਣ ਦੀ ਕੰਪਨੀ ਬਣ ਗਈ ਹੈ। ਦਿੱਲੀ ਦੀ ਜਨਤਾ ਤੈਅ ਕਰੇਗੀ ਕਿ ਉਨ੍ਹਾਂ ਨੂੰ ਵੀਡੀਓ ਬਣਾਉਣ ਦੀ ਕੰਪਨੀ ਚਾਹੀਦੀ ਹੈ ਜਾਂ ਸਰਕਾਰ ਚੰਗੀ ਚਲਾਉਣ ਲਈ ਅਤੇ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਬਣਾਉਣ ਲਈ। ਇਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਗੁਜਰਾਤ ਵਿਧਾਨ ਸਭਾ ਚੋਣਾਂ ‘ਤੇ ਕਿਹਾ ਕਿ ਤੁਸੀਂ ਸੜਕਾਂ ‘ਤੇ ਨਿਕਲ ਜਾਓ। ਲੋਕਾਂ ਨੂੰ ਪੁੱਛੋ ਕਿ ਉਹ ਕਿਸ ਨੂੰ ਵੋਟ ਪਾਉਣਗੇ? ਉਹ ਜਾਂ ਤਾਂ ਭਾਜਪਾ ਕਹੇ ਜਾਂ ਆਮ ਆਦਮੀ ਪਾਰਟੀ। ਭਾਜਪਾ ਕਹਿਣ ਵਾਲੇ ਲੋਕਾਂ ਨਾਲ ਗੱਲ ਕਰੋ ਤਾਂ 5 ਮਿੰਟ ਦੀ ਆਮ ਗੱਲਬਾਤ ਤੋਂ ਬਾਅਦ ਉਹ ਵਿਅਕਤੀ ਕਹਿੰਦਾ ਹੈ ਕਿ ਮੇਰਾ ਸਾਰਾ ਆਂਢ-ਗੁਆਂਢ ਝਾੜੂ ਨੂੰ ਵੋਟ ਪਾ ਰਿਹਾ ਹੈ। ਮੈਂ ਵੀ ਝਾੜੂ ਨੂੰ ਵੋਟ ਪਾ ਰਿਹਾ ਹਾਂ, ਪਰ ਮੈਂ ਭਾਜਪਾ ਤੋਂ ਡਰਦਾ ਹਾਂ। ਜਿੰਨੇ ਵੀ ਲੋਕ ਭਾਜਪਾ ਨੂੰ ਵੋਟ ਦਿੰਦੇ ਹਨ ਉਨ੍ਹਾਂ ਨਾਲ ਗੱਲ ਕਰੋ ਅਤੇ ਤੁਹਾਨੂੰ ਉਹੀ ਨਤੀਜਾ ਮਿਲੇਗਾ।ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਕਿਹਾ ਕਿ ਅਸੀਂ ਪਹਿਲੀ ਵਾਰ ਅਜਿਹਾ ਸੂਬਾ ਦੇਖ ਰਹੇ ਹਾਂ, ਜਿਸ ਵਿਚ ਇਕ ਆਮ ਆਦਮੀ ਇਹ ਕਹਿਣ ਤੋਂ ਡਰਦਾ ਹੈ ਕਿ ਮੈਂ ਕਿਸ ਨੂੰ ਵੋਟ ਦੇ ਰਿਹਾ ਹਾਂ? ਆਮ ਆਦਮੀ ਡਰਿਆ ਹੋਇਆ ਹੈ। ਤਲਾਸ਼ ਕਰਨ ‘ਤੇ ਵੀ ਕਾਂਗਰਸੀ ਵੋਟਰ ਨਹੀਂ ਮਿਲਿਆ। ਭਾਜਪਾ ਦੇ ਵੋਟਰ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਜਾ ਰਹੇ ਹਨ। ਪੂਰਾ ਗੁਜਰਾਤ ਇਸ ਸਮੇਂ ਬਦਲਾਅ ਦੀ ਮੰਗ ਕਰ ਰਿਹਾ ਹੈ।ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਬਹੁਤ ਸਾਰੇ ਲੋਕ ਕਹਿ ਰਹੇ ਹਨ ਕਿ ਰਾਜਨੀਤੀ ਵਿੱਚ ਮੇਰੀਆਂ ਭਵਿੱਖਬਾਣੀਆਂ ਸੱਚ ਹੁੰਦੀਆਂ ਹਨ। ਮੈਂ ਦਿੱਲੀ ਚੋਣਾਂ ਵਿੱਚ ਕਾਂਗਰਸ ਲਈ 0 ਸੀਟਾਂ ਦੀ ਭਵਿੱਖਬਾਣੀ ਕੀਤੀ ਸੀ। ਸਹੀ ਕੀਤਾ ਮੈਂ ਪੰਜਾਬ ਬਾਰੇ ਜੋ ਵੀ ਭਵਿੱਖਬਾਣੀ ਕੀਤੀ ਸੀ ਉਹ ਸੱਚ ਹੋਈ। ਅੱਜ ਮੈਂ ਇੱਕ ਭਵਿੱਖਬਾਣੀ ਕਰਨ ਜਾ ਰਿਹਾ ਹਾਂ। ਗੁਜਰਾਤ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਰਹੀ ਹੈ। ਇਹ ਮੇਰੀ ਭਵਿੱਖਬਾਣੀ ਹੈ।