ਪਲਾਜ਼ਮਾ ਦੀ ਜਗ੍ਹਾ ਚੜ੍ਹਾਇਆ ਮੌਸਮੀ ਦਾ ਜੂਸ, ਮਰੀਜ਼ ਦੀ ਮੌਤ

ਪ੍ਰਯਾਗਰਾਜ: ਪ੍ਰਯਾਗਰਾਜ ਵਿਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਮਰੀਜ਼ ਨੂੰ ਪਲਾਜ਼ਮਾ ਦੀ ਜਗ੍ਹਾ ਮੌਸਮੀ ਦਾ ਜੂਸ ਚੜ੍ਹਾਇਆ ਗਿਆ ਜਿਸ ਕਾਰਨ ਮਰੀਜ਼ ਦੀ ਮੌਤ ਹੋ ਗਈ। ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਬਹੁਤ ਹੀ ਵਾਇਰਲ ਹੋ ਰਿਹਾ ਹੈ। ਮਾਮਲੇ ਦੀ ਜਾਂਦ ਦੇ ਹੁਕਮ ਦੇ ਦਿੱਤੇ ਗਏ ਹਨ, ਜਿਸ ਹਸਪਤਾਲ ਦਾ ਇਹ ਮਾਮਲਾ ਹੈ, ਹੁਣ ਉਸ ਨੂੰ ਸੀਲ ਕਰ ਦਿੱਤਾ ਗਿਆ ਹੈ। ਸ਼ੁਰੂਆਤੀ ਜਾਂਚ ਵਿਚ ਸਿਹਤ ਵਿਭਾਗ ਨੇ ਐਕਸ਼ਨ ਲਿਆ। ਮਰੀਜ਼ਾਂਨੂੰ ਹੁਣ ਦੂਜੇ ਹਸਪਤਾਲ ਵਿਚ ਸ਼ਿਫਟ ਕਰ ਦਿੱਤਾ ਗਿਆ ਹੈ। ਟਵਿੱਟਰ ‘ਤੇ ਇਸ ਨਾਲ ਜੁੜਿਆ ਇਕ ਵੀਡੀਓ ਵੀ ਚੱਲ ਰਿਹਾ ਹੈ। ਵੀਡੀਓ ਵਿਚ ਮਾਮਲੇ ਨੂੰ ਪ੍ਰਯਾਗਰਾਜ ਦੇ ਝਲਵਾ ਵਿਚ ਮੌਜੂਦ ਪ੍ਰਾਈਵੇਟ ਹਸਪਤਾਲ ਦਾ ਦੱਸਿਆ ਗਿਆ ਸੀ। ਦੋਸ਼ ਹੈ ਕਿ ਇਥੇ ਭਰਤੀ ਮਰੀਜ਼ ਨੂੰ ਬਲੱਡ ਪਲਾਜ਼ਮ ਦੀ ਜਗ੍ਹਾ ਮੌਸਮੀ ਦਾ ਜੂਸ ਚੜ੍ਹਾ ਦਿੱਤਾ ਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ। ਮਰੀਜ਼ ਦੀ ਮੌਤ 19 ਅਕਤੂਬਰ ਨੂੰ ਹੋਈ ਸੀ, ਉਸ ਨੂੰ ਉਥੇ 17 ਅਕਤੂਬਰ ਨੂੰ ਭਰਤੀ ਕੀਤਾ ਗਿਆ ਸੀ। ਮਾਮਲੇ ‘ਤੇ ਆਈਜੀ ਪ੍ਰਯਾਗਰਾਜ ਰਾਕੇਸ਼ ਸਿੰਘ ਦਾ ਬਿਆਨ ਆਇਾ ਸੀ। ਉਨ੍ਹਾਂ ਕਿਹਾ ਕਿ ਡੇਂਗੂ ਮਰੀਜ਼ਾਂ ਨੂੰ ਫਰਜ਼ੀ ਪਲਾਜ਼ਮ ਸਪਲਾਈ ਕੀਤੇ ਜਾਣ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਵਿਚ ਕੁਝ ਸ਼ੱਕੀ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਆਈਜੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਫਰਜ਼ੀ ਬਲੱਡ ਬੈਂਕ ਦਾ ਵੀ ਭੰਡਾਫੋੜ ਕੀਤਾ ਗਿਆ ਹੈ। ਆਈਜੀ ਨੇ ਅੱਗੇ ਕਿਹਾ ਕਿ ਪਲਾਜ਼ਮਾ ਦੀ ਜਗ੍ਹਾ ਸਪਲਾਈ ਕੀਤੀ ਗਈ ਚੀਜ਼ ਮੌਸਮੀ ਫਲ ਦਾ ਜੂਸ ਹੈ ਜਾਂ ਨਹੀਂ ਇਸ ‘ਤੇਅਜੇ ਕੁਝ ਕਿਹਾ ਨਹੀਂ ਜਾ ਸਕਦਾ।