ਇੱਕ ਦਿਨ ਲਈ ਸੀਬੀਆਈ-ਈਡੀ ਮੈਨੂੰ ਸੌਂਪ ਦਿੱਤੀ ਜਾਵੇ ਤਾਂ ਅੱਧੀ ਬੀਜੇਪੀ ਜੇਲ੍ਹ ਵਿੱਚ ਹੋਵੇਗੀ : ਕੇਜਰੀਵਾਲ 

ਦਿੱਲੀ : ਦਿੱਲੀ ਐਮਸੀਡੀ ਚੋਣਾਂ ਨੂੰ ਲੈ ਕੇ ਸਿਆਸੀ ਪਾਰਾ ਸੱਤਵੇਂ ਆਸਮਾਨ ‘ਤੇ ਹੈ। ਚੋਣਾਂ ਵਿੱਚ ਜਿੱਤ ਦੇ ਲਈ ਹਰ ਪਾਰਟੀ ਆਪਣੀ ਪੂਰੀ ਤਾਕਤ ਲਗਾ ਰਹੀਆਂ ਹਨ। ਐਮਸੀਡੀ ਵਿੱਚ ਪਿਛਲੇ 15 ਸਾਲਾਂ ਤੋਂ ਭਾਜਪਾ ਸੱਤਾ ਵਿੱਚ ਹੈ ਤੇ ਇਸ ਵਾਰ ਵਾਪਸੀ ਦੇ ਲਈ ਜੱਦੋ-ਜਹਿਦ ਕਰ ਰਹੀਆਂ ਹਨ। ਭਾਜਪਾ ਨੂੰ ਆਮ ਆਦਮੀ ਪਾਰਟੀ ਤੋਂ ਸਖਤ ਚੁਣੌਤੀ ਮਿਲ ਰਹੀ ਹੈ, ਇਸ ਵਿਚਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇੱਕ ਦਿਨ ਲਈ ਸੀਬੀਆਈ-ਈਡੀ ਮੈਨੂੰ ਸੌਂਪ ਦਿੱਤੀ ਜਾਵੇ ਤਾਂ ਅੱਧੀ ਬੀਜੇਪੀ ਜੇਲ੍ਹ ਵਿੱਚ ਹੋਵੇਗੀ। ਇਸ ਤੋਂ ਇਲਾਵਾ ਕੇਜਰੀਵਾਲ ਨੇ ਭਾਜਪਾ ‘ਤੇ ਭ੍ਰਿਸ਼ਟਾਚਾਰ ਕਰਨ ਦਾ ਵੱਡਾ ਇਲਜ਼ਾਮ ਲਗਾਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਪਿਛਲੇ 5 ਸਾਲਾਂ ਵਿੱਚ ਐਮਸੀਡੀ ਨੂੰ 1 ਲੱਖ ਕਰੋੜ ਰੁਪਏ ਦਿੱਤੇ ਹਨ, ਪਰ ਇਹ ਲੋਕ ਸਾਰਾ ਪੈਸੇ ਖਾ ਗਏ। ਇਹ ਲੋਕ ਬਹੁਤ ਪੈਸਾ ਖਾਂਦੇ ਹਨ। ਜੇਕਰ ਲੋਕ ਥੋੜ੍ਹਾ ਕੰਮ ਵੀ ਕਰਦੇ ਤਾਂ ਕਰਮਚਾਰੀਆਂ ਨੂੰ ਤਨਖਾਹ ਮਿਲ ਜਾਂਦੀ। ਸਤੇਂਦਰ ਜੈਨ ਨਾਲ ਜੁੜੇ ਸਵਾਲ ‘ਤੇ ਕੇਜਰੀਵਾਲ ਨੇ ਕਿਹਾ ਕਿ ਇੱਕ ਦਿਨ ਦੇ ਲਈ ਸੀਬੀਆਈ-ਈਡੀ  ਮੈਨੂੰ ਸੌਂਪ ਦਿਓ, ਅੱਧੀ ਬੀਜੇਪੀ ਜੇਲ੍ਹ ਵਿੱਚ ਹੋਵੇਗੀ। ਇਨ੍ਹਾਂ ਕੋਲ ਪੰਜ ਏਜੰਸੀਆਂ ਹਨ। ਸਾਡੇ ‘ਤੇ ਇੰਨੇ ਕੇਸ ਕੀਤੇ, ਫਿਰ ਵੀ ਕੁਝ ਸਾਬਿਤ ਨਹੀਂ ਕਰ ਸਕੇ। ਇਹ ਲੋਕ ਸਤੇਂਦਰ ਜੈਨ ਅਤੇ ਮਨੀਸ਼ ਸਿਸੋਦੀਆ ਨੂੰ ਭ੍ਰਿਸ਼ਟਾਚਾਰੀ ਕਹਿੰਦੇ ਹਨ। ਉਹ ਕਹਿੰਦੇ ਹਨ ਕਿ ਮਨੀਸ਼ ਨੇ ਸ਼ਰਾਬ ਘੁਟਾਲਾ ਕੀਤਾ, 10 ਕਰੋੜ ਰੁਪਏ ਖਾ ਗਿਆ। ਇੰਨੀ ਛਾਪੇਮਾਰੀ ਕੀਤੀ ਕੁਝ ਨਹੀਂ ਮਿਲੇ, ਕਿੱਥੇ ਗਏ 10 ਕਰੋੜ।