ਹਿਸਾਰ ‘ਚ ਲੈਂਟਰ ਨੂੰ ਪਾਣੀ ਲਗਾਉਣ ਸਮੇਂ ਨੌਜਵਾਨ ਆਇਆ 11 ਹਜ਼ਾਰ ਵੋਲਟ ਬਿਜਲੀ ਦੀਆਂ ਤਾਰਾਂ ਦੀ ਲਪੇਟ, 2 ਮੌਤਾਂ, 3 ਝੁਲਸੇ

ਹਿਸਾਰ, 23 ਅਕਤੂਬਰ : ਹਰਿਆਣਾ ਦੇ ਹਿਸਾਰ ਦੇ ਅਧੀਨ ਆਉਂਦੇ ਹਾਂਸੀ ਦੇ ਪਿੰਡ ਮੁੰਡਲ ਖੁਰਦ ਵਿਖੇ ਲੈਂਟਰ ਦਾ ਕੰਮ ਕਰ ਰਹੇ ਇੱਕੋ ਪਰਿਵਾਰ ਦੇ 5 ਮੈਂਬਰਾਂ ਨੂੰ ਕਰੰਟ ਲੱਗ ਗਿਆ, ਜਿਸ ਕਾਰਨ 2 ਭਰਾਵਾਂ ਦੀ ਮੌਤ ਹੋ ਗਈ ਅਤੇ 3 ਬੁਰੀ ਤਰ੍ਹਾਂ ਝੁਲਸ ਗਏ। ਮਿਲੀ ਜਾਣਕਾਰੀ ਅਨੁਸਾਰ ਜੋਗਿੰਦਰ ਪਿੰਡ ਮੁੰਡਲ ਖੁਰਦ ਵਿੱਚ ਆਪਣਾ ਨਵਾਂ ਘਰ ਬਣਾ ਰਿਹਾ ਹੈ, ਐਤਵਾਰ ਦੀ ਸ਼ਾਮ ਕਰੀਬ 7 ਵਜੇ ਪਰਿਵਾਰ ਦੇ 8-10 ਲੋਕ ਕੰਮ ਕਰ ਰਹੇ ਸਨ ਕਿ ਮਿਸਤਰੀ ਨੇ ਲੈਂਟਰ ਤੇ ਪਾਣੀ ਪਾਉਣ ਲਈ ਕਿਹਾ ਤਾਂ ਨੌਜਵਾਨ ਰਵੀ (22) ਛੱਤ ਤੇ ਚੜ੍ਹ ਗਿਆ ਅਤੇ ਲੈਂਟਰ ਤੇ ਪਾਣੀ ਲਗਾਉਣ ਲੱਗਾ, ਜਿਸ ਦੌਰਾਨ ਉਹ ਛੱਤ ਤੋਂ ਲੰਘਦੀਆਂ 11 ਹਜ਼ਾਰ ਵੋਲਟ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿੱਚ ਆ ਗਿਆ, ਉਸਨੂੰ ਬਚਾਉਣ ਲਈ ਜਦੋਂ ਦੂਸਰਾ ਭਰਾ ਅਮਿਤ ਕੁਮਾਰ (30) ਗਿਆ, ਤਾਂ ਉਹ ਵੀ ਕਰੰਟ ਦੀ ਲਪੇਟ ਵਿੱਚ ਆ ਗਿਆ, ਜਿਸ ਤੋਂ ਬਾਅਦ ਦੋਵੇਂ ਭਰਾਵਾਂ ਨੁੰ ਬਚਾਉਣ ਆਏ ਪਰਿਵਾਰ ਦੇ ਤਿੰਨ ਲੋਕ ਵੀ ਕਰੰਟ ਦੀ ਚਪੇਟ ਵਿੱਚ ਆ ਗਏ ਅਤੇ ਬੁਰੀ ਤਰ੍ਹਾਂ ਝੁਲਸ ਗਏ। ਜਿਸ ਕਾਰਨ ਬਿਜਲੀ ਦੀ ਲਪੇਟ ਵਿੱਚ ਆਉਣ ਕਾਰਨ ਰਵੀ ਅਤੇ ਅਮਿਤ ਦੀ ਮੌਤ ਹੋ ਗਈ ਅਤੇ ਤਿੰਨ ਲੋਕ ਬੁਰੀ ਤਰ੍ਹਾਂ ਝੁਲਸ ਗਏ। ਜਿੰਨ੍ਹਾਂ ਨੂੰ ਇਲਾਜ ਲਈ ਹਾਂਸੀ ਦੇ ਇੱਕ ਨਿੱਜੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜਖ਼ਮੀਆਂ ਦੀ ਪਛਾਣ ਅਜੇ (24), ਨਵੀਨ (20) ਅਤੇ ਜੋਗਿੰਦਰ (45) ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਇਸ ਹਾਦਸੇ ਲਈ ਬਿਜਲੀ ਨਿਗਮ ਨੂੰ ਜ਼ਿੰਮੇਵਾਰ ਠਹਿਰਾਇਆ ਹੈ। 11 ਹਜ਼ਾਰ ਵੋਲਟ ਦੀ ਬਿਜਲੀ ਲਾਈਨ ਦੀਆਂ ਤਾਰਾਂ ਘਰ ਦੇ ਨਾਲ ਲੱਗੀਆਂ ਹੋਣ ਕਾਰਨ ਉਨ੍ਹਾਂ ਨੂੰ ਹਟਾਇਆ ਨਹੀਂ ਗਿਆ। ਜਿਸ ਕਾਰਨ ਬਹੁਤ ਹੀ ਦਰਦਨਾਕ ਹਾਦਸਾ ਵਾਪਰ ਗਿਆ।