ਸਰਕਾਰ ਨੇ ਭਾਰਤੀ ਸੈਨਿਕਾਂ ਲਈ ਬੁਲੇਟ ਪਰੂਫ ਜੈਕੇਟ ਦੀ ਵਰਤੋਂ ਲਈ ਦਿੱਤੀ ਆਗਿਆ

ਨਵੀਂ ਦਿੱਲੀ (ਏਐੱਨਆਈ) : ਭਾਰਤ ਵਿੱਚ ਅੱਤਵਾਦੀਆਂ ਦੁਆਰਾ ਸਟੀਲ ਕੋਰ ਗੋਲੀਆਂ ਦੀ ਵਰਤੋਂ ਕਰਨ ਲਈ ਖਤਰੇ ਦੇ ਨੂੰ ਦੇਖਦੇ ਹੋਏ ਸਰਕਾਰ ਨੇ ਭਾਰਤੀ ਸੈਨਿਕਾਂ ਲਈ ਬੁਲੇਟ ਪਰੂਫ ਜੈਕੇਟ ਦੀ ਵਰਤੋਂ ਲਈ ਆਗਿਆ ਦਿੱਤੀ ਹੈ।ਇਹ ਜੈਕਟਾਂ ਸਟੀਲ ਕੋਰ ਗੋਲੀਆਂ ਤੋਂ ਸੈਨਿਕਾਂ ਦਾ ਬਚਾ ਕਰਨ ਗਈਆਂ । ਰੱਖਿਆ ਮੰਤਰੀ ਨੇ ਮੇਕ ਇਨ ਦੇ ਹੇਠਾਂ ਜੈਕੇਟ ਲਈ ਦੋ ਵੱਖਰੀਆਂ-ਵੱਖਰੀਆਂ ਜ਼ਰੂਰਤਾਂ ਜਾਰੀ ਕੀਤੀਆਂ ਹਨ। ਇੱਕ ਸਾਧਾਰਨ ਸਥਿਤੀ ਲਈ 47.627 ਜੈਕੇਟ ਤੇ ਸੰਕਟਕਾਲੀਨ ਸਥਿਤੀ ਲਈ 15,00 ਜੈਕਟਾਂ ਖਰੀਦੀਆਂ ਜਾਣਗੀਆਂ।  ਭਾਰਤੀ ਸੈਨਾ ਦੇ ਅਧਿਕਾਰੀਆਂ ਨੇ ਏਐੱਨਆਈ ਨੂੰ ਦੱਸਿਆ ਕਿ 47.627 ਜੈਕੈਟਾਂ ਦੀ ਚਰਣਾਂ ਵਿਚ ਖਰੀਦਦਾਰੀ ਕੀਤੀ ਜਾਵੇਗੀ ਤੇ ਇਸ ਦੇ ਅਗਲੇ 18-24 ਮਹੀਨਿਆਂ ਵਿਚ ਪੂਰਾ ਹੋਣ ਦੀ ਉਮੀਦ ਹੈ। ਸੈਨਾ ਵੱਲੋਂ ਸੂਚੀਬੱਧ ਤੌਰ ਤੇ ਕਿਹਾ ਹੈ ਕਿ ਬੀਪੀਜੇ ਇਕ ਸੈਨਿਕ ਨੂੰ 7.62 ਮਿ.ਮੀ ਆਰਮਰ-ਪਿਰਸਿੰਗ ਰਾਈਫਲ ਗੋਲਾ-ਬਾਰੂਦ ਦੇ ਨਾਲ-ਨਾਲ 10 ਮੀਟਰ ਦੀ ਦੂਰੀ ਤੋਂ ਦਾਗੀ ਗਈ ਸਟੀਲ ਕੋਰ ਗੋਲੀਆਂ ਨਾਲ ਬਚਾਉਣ ਦੀ ਸਮਰਥਾ ਹੋਣੀ ਚਾਹੀਦੀ ਹੈ। ਕਸ਼ਮੀਰ ਘਾਟੀ ਵਿਚ ਕੁਝ ਘਟਨਾਵਾਂ ਵਿਚ ਅੱਤਵਾਦੀਅਂ ਨੇ ਭਾਰਤੀ ਸੈਨਿਕ ਬਲਾਂ ਦੇ ਨਾਲ ਮੁਕਾਬਲੇ ਵਿਚ ਅਮਰੀਕੀ ਕਵਚ-ਭੇਦੀ ਗੋਲੀਆਂ ਦਾ ਇਸਤੇਮਾਲ ਕੀਤਾ ਤੇ ਸੈਨਿਕਾਂ ਦੀ ਬੁਲੇਟਪਰੂਫ ਜੈਕੇਟ ਨੂੰ ਤੋੜਣ ਵਿਚ ਸਫਲ ਰਹੇ। ਇਸ ਕਾਰਨ ਖਰੀਦਿਆਂ ਜਾ ਰਹੀਆਂ ਜੈਕੇਟਾਂ ਪੱਧਰ 4 ਦੀਆਂ ਹੋਣਗੀਆਂ, ਿਜਨ੍ਹਾਂ ਸਟੀਲ ਕੋਰ ਬੁਲੇਟ ਦੀ ਖਿਲਾਫ ਲਾਹੇਵੰਦ ਮੰਨਿਆ ਜਾਂਦਾ ਹੈ ਤੇ ਸਭ ਤੋਂ ਪਹਿਲੇ ਜੰਮੂ-ਕਸ਼ਮੀਰ ਵਿਚ ਅੱਤਵਾਦੀ ਮੁਹਿੰਮਾਂ ਵਿਚ ਤਾਇਨਾਤ ਸੈਨਿਕਾਂ ਨੂੰ ਪ੍ਰਦਾਨ ਕੀਤਾ ਜਾਵੇਗਾ।